ਚੰਦਰਕੋਨਾ ਭਾਰਤ ਦੇ ਪੱਛਮੀ ਬੰਗਾਲ ਦਾ ਇੱਕ ਕਸਬਾ ਹੈ। ਇਹ ਘੁਟਾਲ ਅਤੇ ਗਰਬੇਟਾ ਦੇ ਵਿਚਕਾਰ ਵਸਿਆ ਹੋਇਆ ਹੈ। ਚੰਦਰਕੋਨਾ ਵੰਸ ਦਾ ਮੌਢੀ ਰਾਜਾ ਚੰਦਰਕੇਤੂ ਹੋਇਆ ਸੀ। ਚੰਦਰਕੋਨਾ ਟਾਊਨ ਦੀ ਤਹਿਸੀਲ ਘੁਟਾਲ ਤੇ ਜ਼ਿਲ੍ਹਾ, ਪੱਛਮੀ ਪੇਧਨੀਪੁਰ ਹੈ।

ਚੰਦਰਕੋਨਾ
চন্দ্রকোণা
ਕਸਬਾ
ਦੇਸ਼ ਭਾਰਤ
ਰਾਜਪੱਛਮੀ ਬੰਗਾਲ
ਜ਼ਿਲ੍ਹਾਪੱਛਮੀ ਮੇਦਨੀਪੁਰ
ਉੱਚਾਈ
28 m (92 ft)
ਆਬਾਦੀ
 (2001)
 • ਕੁੱਲ20,400
Languages
 • Officialਬੰਗਾਲੀ ਭਾਸ਼ਾ, ਅੰਗਰੇਜ਼ੀ ਭਾਸ਼ਾ
ਸਮਾਂ ਖੇਤਰਯੂਟੀਸੀ+5:30 (IST)
PIN
721201
Telephone code03225
Lok Sabha constituencyArambagh
Vidhan Sabha constituencyChandrakona

ਕਲਕੱਤੇ ਤੋਂ ਲਗਪਗ 140 ਕੁ ਕਿਲੋਮੀਟਰ ਖੜਗਪੁਰ ਵਾਲੇ ਪਾਸੇ ਗੁਰੂ ਨਾਨਕ ਦੇਵ ਜੀ ਦੀ ਚਰਨਛੋਹ ਪ੍ਰਾਪਤ ਜਗ੍ਹਾ, ਚੰਦਰਕੋਨਾ ਟਾਊਨ ਵਿਖੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ। ਕਲਕੱਤੇ ਤੋਂ ਖੜਗਪੁਰ ਵੱਲ ਦੇ ਹਾਈਵੇਅ ਉੱਪਰ 80 ਕਿਲੋਮੀਟਰ ਜਾ ਕੇ ਮੀਚੋਗਰਾਮ ਨਾਂ ਦੇ ਕਸਬੇ ਤੋਂ ਸੱਜੇ ਪਾਸੇ ਹੈ। ਤਹਿਸੀਲ ਘੁਟਾਲ ਤੋਂ ਗੁਰਦੁਆਰਾ ਸਾਹਿਬ 30 ਕੁ ਕਿਲੋਮੀਟਰ ਦੀ ਵਿੱਥ ’ਤੇ ਹੈ। ਇਸ ਨੂੰ ਨਾਨਕਸ਼ਾਹੀ ਆਸ਼ਰਮ ਵੀ ਕਿਹਾ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਆਪਣੀ ਪਹਿਲੀ ਉਦਾਸੀ ਸਮੇਂ ਪੁਰੀ ਦੀ ਫੇਰੀ ਦੌਰਾਨ ਜੂਨ, 1560 ਈਸਵੀ ਨੂੰ ਇੱਥੇ ਆਏ ਸਨ। ਇੱਥੇ ਉਹਨਾਂ ਨੇ ਤਿੰਨ ਦਿਨ ਇੱਕ ਬੇਲ ਦੇ ਰੁੱਖ ਹੇਠ ਵਿਸ਼ਰਾਮ ਕੀਤਾ। ਇਸ ਜਗ੍ਹਾ ’ਤੇ ਗੁਰੂ ਜੀ ਦੇ ਸ਼ਰਧਾਲੂ ਬਾਬਾ ਵਿਸਾਖੀ ਦਾਸ ਰਹਿੰਦੇ ਸਨ ਜਿਹਨਾਂ ਦੀ ਗੁਰੂ ਜੀ ਦੇ ਦਰਸ਼ਨਾਂ ਦੀ ਅਭਿਲਾਸ਼ਾ ਪੂਰੀ ਕਰਨ ਲਈ ਗੁਰੂ ਜੀ ਇੱਥੇ ਆਏ ਸਨ।

ਹਵਾਲੇ

ਸੋਧੋ