ਚੰਦਰਤਾਲ ਝੀਲ
ਚੰਦਰਤਾਲ ਝੀਲ ਹਿਮਾਚਲ ਪ੍ਰਦੇਸ਼ ਦੇ ਲਾਹੌਲ ਸਪਿਤੀ ਜ਼ਿਲ੍ਹੇ 'ਚ ਵਗਦੀ ਇੱਕ ਖ਼ੂਬਸੂਰਤ ਝੀਲ ਹੈ, ਜੋ ਭਾਰਤ ਦੀਆਂ ਸਭ ਤੋਂ ਉੱਚੀਆਂ ਝੀਲਾਂ ਵਿੱਚੋਂ ਇੱਕ ਹੈ। ਚੰਦਰਤਾਲ ਝੀਲ ਸਮੁੰਦਰੀ ਤਲ ਤੋਂ ਤਕਰੀਬਨ 14,000 ਫੁੱਟ ਦੀ ਉਚਾਈ ਤੇ ਹੈ। ਇੰਨੀ ਉਚਾਈ ਕਰਕੇ ਹੀ ਇੱਥੇ ਜੂਨ ਮਹੀਨੇ ਵਿੱਚ ਵੀ ਰਾਤ ਦਾ ਤਾਪਮਾਨ ਮਨਫ਼ੀ ਰਹਿੰਦਾ ਹੈ। ਮੰਨਿਆ ਜਾਂਦਾ ਹੈ ਕਿ ਚੰਦਰ (ਚੰਦ) ਅਤੇ ਤਾਲ (ਝੀਲ) ਤੋਂ ਚੰਦਰਤਾਲ ਨਾਮ ਪਿਆ ਹੈ ਜਿਸਦਾ ਅਰਥ ਹੈ ਚੰਦ ਵਰਗੀ ਝੀਲ। ਇਹ ਝੀਲ ਬਰਫ਼ੀਲੇ ਪਹਾੜਾਂ ਵਿਚਕਾਰ ਘਿਰੀ ਹੋਈ ਹੈ। ਖ਼ੂਬਸੂਰਤ ਕੁਦਰਤੀ ਨਜ਼ਾਰੇ ਕਾਰਨ ਚੰਦਰਤਾਲ ਝੀਲ ਕੁਦਰਤ ਪ੍ਰੇਮੀਆਂ ਦੇ ਖਿੱਚ ਦਾ ਕਾਰਨ ਹੈ।[1]
ਪਹੁੰਚਣ ਦੇ ਰਸਤੇ
ਸੋਧੋਚੰਦਰਤਾਲ ਪਹੁੰਚਣ ਦਾ ਪਹਿਲਾ ਰਸਤਾ ਮਨਾਲੀ ਤੋਂ ਰੋਹਤਾਂਗ ਹੋ ਕੇ ਜਾਂਦਾ ਹੈ। ਇਹ ਰਸਤਾ ਗਰਾਂਫੂ, ਛਤਰੂ ਤੇ ਬਾਤਲ ਹੁੰਦੇ ਹੋਏ ਚੰਦਰਤਾਲ ਪਹੁੰਚਦਾ ਹੈ।ਛਤਰੂ ਤੋਂ ਅੱਗੇ 48 ਕਿਲੋਮੀਟਰ ਦਾ ਰਸਤਾ ਜ਼ਿਆਦਾ ਖਤਰਨਾਕ ਹੈ। ਦੂਜਾ ਰਸਤਾ ਕਿਨੌਰ - ਕਾਜ਼ਾ ਹੋ ਕੇ ਜਾਂਦਾ ਹੈ। ਇਸ ਰਸਤੇ 4590 ਮੀਟਰ ਉੱਚੇ ਕੰਜ਼ੁਮ ਦੱਰੇ ਨੂੰ ਪਾਰ ਕਰਨਾ ਪੈਂਦਾ ਹੈ। ਇਸ ਦੱਰੇ ਤੋਂ ਦਸ ਕਿਲੋਮੀਟਰ ਪੈਦਲ ਤੁਰ ਕੇ ਵੀ ਪਹੁੰਚਿਆ ਜਾ ਸਕਦਾ ਹੈ ਪਰ ਸਾਧਨ ਤੇ ਰਸਤੇ ਬਾਤਲ ਤੋਂ ਹੀ ਜਾਇਆ ਜਾਂਦਾ ਹੈ। ਤੇਰਾਂ ਕਿਲੋਮੀਟਰ ਦਾ ਇਹ ਸਫ਼ਰ ਖਤਰਨਾਕ ਮੋੜਾਂ ਤੇ ਮਨਮੋਹਕ ਦ੍ਰਿਸ਼ਾਂ ਵਾਲਾ ਹੈ। ਇਸ ਰਸਤੇ ਜਾ ਕੇ ਵੀ ਚੰਦਰਤਾਲ ਤੋਂ ਇੱਕ ਕਿਲੋਮੀਟਰ ਪਹਿਲਾਂ ਹੀ ਵਾਹਨ ਰੁਕ ਜਾਂਦੇ ਹਨ ਤੇ ਅੱਗੇ ਪੈਦਲ ਹੀ ਜਾਣਾ ਪੈਂਦਾ ਹੈ।