ਚੰਦਰਿਕਾ ਬਾਲਨ (ਜਨਮ 17 ਜਨਵਰੀ 1954) ਇੱਕ ਭਾਰਤੀ ਦੋਭਾਸ਼ੀ ਲੇਖਕ ਹੈ, ਜਿਸ ਨੇ ਅੰਗਰੇਜ਼ੀ ਅਤੇ ਮਲਿਆਲਮ ਦੋਵਾਂ ਵਿਚ ਕਲਮੀ ਨਾਮ, ਚੰਦਰਮਾਥੀ (ਮਲਿਆਲਮ:ചന്ദ്രമതി) ਤੇ ਕਿਤਾਬਾਂ ਛਾਪੀਆਂ ਹਨ। ਉਹ ਗਲਪ ਅਤੇ ਅਨੁਵਾਦਕ ਦਾ ਪੁਰਸਕਾਰ ਪ੍ਰਾਪਤ ਕਰਨ ਵਾਲੀ ਲੇਖਕ ਹੈ,[1] ਅਤੇ ਅੰਗਰੇਜ਼ੀ ਅਤੇ ਮਲਿਆਲਮ ਦੋਨੋ ਵਿਚ ਆਲੋਚਕ  ਹੈ।[2] ਚੰਦਰਮਾਥੀ ਨੇ ਅੰਗਰੇਜ਼ੀ ਵਿਚ ਚਾਰ ਕਿਤਾਬਾਂ ਅਤੇ ਮਲਿਆਲਮ ਵਿਚ 20 ਕਿਤਾਬਾਂ ਪ੍ਰਕਾਸ਼ਿਤ ਕੀਤੀਆਂ ਹਨ, ਜਿਹਨਾਂ ਵਿੱਚ ਇੱਕ ਨਾਵਲਿੱਟ ਸਹਿਤ 12  ਨਿੱਕੀਆਂ ਕਹਾਣੀਆਂ ਦੇ ਸੰਗ੍ਰਹਿ, ਮੱਧਕਾਲੀ ਮਲਿਆਲਮ ਕਵਿਤਾ ਦਾ ਇੱਕ ਸੰਗ੍ਰਹਿ, ਦੋ ਲੇਖ-ਸੰਗ੍ਰਹਿ, ਦੋ ਯਾਦਾਂ ਅਤੇ ਅੰਗ੍ਰੇਜ਼ੀ ਤੋਂ ਅਨੁਵਾਦ ਪੰਜ ਕਿਤਾਬਾਂ ਸ਼ਾਮਲ ਹਨ।

ਚੰਦਰਮਾਥੀ
ਜਨਮ (1954-01-17) 17 ਜਨਵਰੀ 1954 (ਉਮਰ 68)
ਤਿਰੂਵਨੰਤਪੁਰਮ, ਕੇਰਲਾ, ਭਾਰਤ
ਕੌਮੀਅਤਭਾਰਤੀ
ਅਲਮਾ ਮਾਤਰਕੇਰਲ ਯੂਨੀਵਰਸਿਟੀ
ਕਿੱਤਾਲੇਖਕ, ਅਕਾਦਮਿਕ, ਅਨੁਵਾਦਕ, ਆਲੋਚਕ
ਇਨਾਮਪਦਮਰਾਜਨ ਪੁਰਸਕਾਰ, ਕੇਰਲ ਸਾਹਿਤ ਅਕਾਦਮੀ ਅਵਾਰਡ
ਵੈੱਬਸਾਈਟ
chandrikabalan.com

ਅਕਾਦਮਿਕ ਕੈਰੀਅਰ ਸੋਧੋ

ਚੰਦਰਮਾਥੀ ਤੀਰੁਵਨੰਥਪੁਰਮ, ਕੇਰਲ ਵਿੱਚ ਪੈਦਾ ਹੋਈ ਸੀ।ਉਸਨੇ 1976 ਵਿਚ ਕੇਰਲ ਯੂਨੀਵਰਸਿਟੀ ਤੋਂ ਅੰਗਰੇਜ਼ੀ ਭਾਸ਼ਾ ਅਤੇ ਸਾਹਿਤ ਵਿਚ ਆਪਣੀ ਪੋਸਟ ਗ੍ਰੈਜੂਏਸ਼ਨ ਕੀਤੀ ਸੀ।1988 ਵਿਚ ਉਸ ਨੇ ਕੇਰਲਾ ਯੂਨੀਵਰਸਿਟੀ ਤੋਂ ਪੀਐਚਡੀ ਪ੍ਰਾਪਤ ਕੀਤੀ। ਉਹ ਆਲ ਸੈਂਟਜ਼ ਕਾਲਜ, ਤਿਰੁਵਨੰਤਪੁਰਮ ਵਿਚ ਅੰਗ੍ਰੇਜ਼ੀ ਸਾਹਿਤ ਦੀ ਪ੍ਰੋਫ਼ੈਸਰ ਰਹੀ।[3] 1993 ਤੋਂ 1994 ਵਿੱਚ ਉਸ ਨੇ ਮੱਧਕਾਲੀਨ ਭਾਰਤੀ ਸਾਹਿਤ ਦੇ ਕਾਰਜਕਾਰੀ ਸੰਪਾਦਕ ਦੇ ਤੌਰ 'ਤੇ ਸੇਵਾ ਕੀਤੀ।

ਆਪਣੇ ਅਕਾਦਮਿਕ ਕੈਰੀਅਰ ਨੂੰ ਮਾਨਤਾ ਦੇਣ ਲਈ ਉਸਨੇ 1999 ਵਿੱਚ ਸਰਬੋਤਮ ਬੁੱਧੀਮਾਨ ਅਧਿਆਪਕ ਲਈ ਪ੍ਰੋਫੈਸਰ ਸਿਵਪ੍ਰਸਾਦ ਫਾਉਂਡੇਸ਼ਨ ਅਵਾਰਡ ਅਤੇ 2002 ਵਿੱਚ ਕੇਰਲਾ ਵਿੱਚ ਬੈਸਟ ਕਾਲਜ ਅਧਿਆਪਕ ਲਈ ਸੈਂਟ ਬੇਰਚਮੰਸ ਕਾਲਜ ਦੀ ਐਲਿਊਮਨੀ ਐਸੋਸੀਏਸ਼ਨਦਾ ਅਵਾਰਡ ਪ੍ਰਾਪਤ ਕੀਤਾ।[4] 1998 ਵਿਚ ਉਸਨੇ ਸਾਹਿਤ ਅਕਾਦਮੀ ਦੇ ਸੱਭਿਆਚਾਰਕ ਆਦਾਨ-ਪ੍ਰਦਾਨ ਪ੍ਰੋਗਰਾਮ ਦੇ ਤਹਿਤ 10 ਭਾਰਤੀ ਲੇਖਕਾਂ ਦੀ ਟੀਮ ਨਾਲ ਸਵੀਡਨ ਦਾ ਦੌਰਾ ਕੀਤਾ। ਦੌਰੇ ਨੇ ਉਸ ਨੂੰ  ਛੋਟੀ ਕਹਾਣੀ "ਰੇਨਡੀਅਰ" ਲਿਖਣ ਲਈ ਪ੍ਰੇਰਿਤ ਕੀਤਾ।[ਹਵਾਲਾ ਲੋੜੀਂਦਾ]

ਹਵਾਲੇਸੋਧੋ

  1. Dutt, Kartik Chandra (1999). Who's who of।ndian Writers, 1999: A-M. Sahitya Akademi. p. 220. 
  2. Zide, Arlene R. K., ed. (1993). In their own voice: The Penguin anthology of contemporary।ndian women poets. Penguin Books. p. 251. 
  3. Ramesh, Rasika (23 May 2010). "Teacher, Writer and Cancer Fighter". Yentha.com. Archived from the original on 19 ਅਕਤੂਬਰ 2013. Retrieved 9 August 2012.  Check date values in: |archive-date= (help)
  4. "Alumni Awards". Alumni Association of St. Berchmans College, Kuwait Chapter. Retrieved 9 August 2012.