ਚੰਦਰਯਾਨ-1
ਚੰਦਰਯਾਨ-1 ਪ੍ਰਿਥਵੀ ਦੀ ਪਰਿਧੀ ਤੌਂ ਬਾਹਰ ਭਾਰਤ ਦਾ ਪਹਿਲਾ ਪੁਲਾੜ ਮਿਸ਼ਨ ਹੈ। ਇਸ ਮਿਸ਼ਨ ਦਾ ਮੁੱਖ ਮੰਤਵ ਇੱਕ ਮਾਨਵ ਰਹਿਤ ਵਿਮਾਨ ਨੂੰ ਚੰਦਰਮਾ ਉਦਾਲੇ ਰੱਖਣ ਦਾ ਹੈ।ਜਿਸ ਦੁਆਰਾ ਚੰਦਰਮਾ ਦੀ ਖਣਿਜੀ ਅਤੇ ਰਸਾਇਣਕ ਨੱਕਾਸ਼ੀ ਕੀਤੀ ਜਾ ਸਕੇਗੀ ਅਤੇ ਭਾਰਤ ਦੇ ਤਕਨਾਲੋਜੀ ਅਧਾਰ ਦਾ ਘੇਰਾ ਵਧਾਇਆ ਜਾ ਸਕੇਗਾ। ਇਸਰੋ ਨੇ 22 ਅਕਤੂਬਰ ਦੀ ਇੱਕ ਸਵੇਰ ਨੂੰ ਪੀਐਸ ਐਲ ਵੀ-ਸੀ 11 ਲਾਂਚ ਰਾਕਟ ਦੁਆਰਾ 1380 ਕਿਲੋਗ੍ਰਾਮ ਵਜ਼ਨ ਵਾਲੇ ਚੰਦਰਯਾਨ ਉਪਗ੍ਰਹਿ ਦਾ ਸਫ਼ਲ ਪ੍ਰਖੇਪਣ ਕੀਤਾ। ਇਹ ਸ਼ੁਭਾਅਰੰਭ 0622 ਵਜੇ ਸਵੇਰ ਨੂੰ ਪਹਿਲੀ ਕੋਰ ਸਟੇਜ ਦੇ ਦਾਗੇ ਜਾਣ ਤੇ ਹੋਇਆ।[1]
ਉੱਪਰੋਕਤ ਮੰਤਵ ਦੀ ਪ੍ਰਾਪਤੀ ਲਈ ਚੰਦਰਯਾਨ ਨੂੰ ਹੇਠ ਲਿਖੇ ਪੰਜ ਭਾਰਤ ਵਿੱਚ ਨਿਰਮਾਣ ਕੀਤੇ ਯੰਤਰਾਂ ਨਾਲ ਸੁਸੱਜਿਤ ਕੀਤਾ ਗਿਆ ਹੈ:-
• ਟੈਰੇਨ ਮੈਪਿੰਗ ਕੈਮਰਾ(TMC) • ਹਾਇਪਰ ਸਪੈਕਟਰਲ ਇਮੇਜਰ • ਲਿਊਨਰ ਲੇਜ਼ਰ ਰੇਂਜਿੰਗ ਇੰਸਟਰੂਮੈਂਟ • ਹਾਈਐਨਰਜੀ ਐਕਸ-ਰੇ ਸਪੈਕਟਰੋਮੀਟਰ • ਮੂਨ ਇੰਪੈਕਟ ਪਰੋਬ (MIP)
ਇਨ੍ਹਾਂ ਤੌਂ ਇਲਾਵਾ 6 ਅੰਤਰ ਰਾਸ਼ਟਰੀ ਸਹਿਯੋਗ ਨਾਲ ਵਿਕਸਿਤ ਕੀਤੇ ਯੰਤਰ ਵੀ ਹਨ:-
- ਚੰਦਰਯਾਨ-1 ਇਮੇਜਿੰਗ ਐਕਸ-ਰੇ ਸਪੈਕਟਰੋਮੀਟਰ(C1XS)-ਮੈਗਨੇਸ਼ੀਅਮ, ਸਿਲੀਕੋਨ,ਐਲੂਮੀਨੀਅਮ,ਲੋਹੇ ਤੇ ਟਾਇਟੇਨੀਅਮ ਦੀ ਚੰਦ੍ਰਮਾ ਦੀ ਸਤਹ ਤੇ ਵੰਡ ਦੇ ਅਧਿਐਨ ਲਈ।
- ਸਮਾਰਟ ਇਨਫਰਾਰੈੱਡ ਸਪੈਕਟਰੋਮੀਟਰ-ਖਣਿਜ ਸਾਧਨਾਂ ਦਾ ਪਤਾ ਲਗਾਉ ਲਈ
- ਸਬ-ਕਿਲੋਇਲੈਕਟਰੋਨ ਵੋਲਟ ਐਟਮ ਰੀਫਲੈਕਟਿੰਗ ਐਨਾਲਾਈਜ਼ਰ-ਸਤਹ ਦਿ ਬਣਤਰ ਤੇ ਮੈਗਨੈਟਿਕ ਉੱਥਲ ਪੁਥਲ ਦੇ ਅਧਿਐਨ ਲਈ।
- ਰੇਡੀਏਸ਼ਨ ਡੋਜ਼ ਮੋਨੀਟਰ(RADOM)- ਚੰਦਰਮਾ ਦੇ ਵਾਤਾਵਰਣ ਵਿੱਚ ਰੇਡੀਏਸ਼ਨ ਦੇ ਅਧਿਐਨ ਲਈ।
- ਮਿਨੀ ਸਿੰਥੈਟਿਕ ਅਪਰਚਰ ਰਾਡਾਰ- ਚੰਦ੍ਰਮਾ ਦੇ ਧ੍ਰੁਵੀ ੲਲਾਕਿਆ ਵਿੱਚ ਬਰਫ ਦੇ ਅਧਿਐਨ ਲਈ
- ਮੂਨ ਮਿਨਰਾਲੋਜੀ ਮੈਪਰ(M3)-ਹਾਈ ਸਪੇਸ਼ੀਅਲ ਤੇ ਸਪੈਕਟਰਲ ਰੈਜ਼ੋਲੂਸਨ ਤੇ ਖਣਿਜਾਂ ਦੀ ਨੱਕਾਸ਼ੀ ਲਈ।
ਭਾਰਤ ਦੀ ਪਹਿਲੀ ਚੰਦ੍ਰਮਾ ਮੁਹਿਮ,ਚੰਦਰਯਾਨ, ਆਪਣੇ ਨਾਲ ਅਮਰੀਕੀ ਪੁਲਾੜ ਏਜੰਸੀ ਨਾਸਾ ਦੇ ਦੋ ਉਪਕਰਣ ਲੈ ਕੇ ਚੰਦ ਉੱਤੇ ਲੈ ਗਈ ਹੈ।
ਇਹ ਉਪਕਰਣ ਚੰਦਰਮਾ ਦੀ ਸਤ੍ਹਾ,ਖਣਿਜ ਸਾਧਨਾਂ ਅਤੇ ਬਰਫ਼ ਦਾ ਪਤਾ ਲਗਾਉਣਗੇ ਅਤੇ ਧਰੁੱਵੀ ਖੇਤਰਾਂ ਦਾ ਅਧਿਐਨ ਕਰਨਗੇ।ਅਮਰੀਕੀ ਏਜੰਸੀ ਨੇ ਦੱਸਿਆ ਹੈ ਕਿ ਦੋਨੋਂ ਉਪਕਰਣਾਂ,ਮਿਨੇਰਾਲਾਜੀ ਮੈਪਰ ਅਤੇ ਮਿਨੀਏਚਰ ਸਿੰਥੈਟਿਕ ਐਪਰਚਰ ਰਡਾਰ ਮਿੰਨੀ (ਐਸਏਆਰ) ਤੋਂ ਚੰਦਰਮਾ ਦੇ ਵਾਤਾਵਰਨ ਦੇ ਅਧਿਐਨ 'ਚ ਯੋਗਦਾਨ ਮਿਲੇਗਾ।
ਦੋਨੋਂ ਹੀ ਉਪਕਰਣ ਨਾਸਾ ਦੀ ਪੁਲਾੜ ਖੋਜ ਨੀਤੀ ਤਹਿਤ ਭੇਜੇ ਜਾ ਰਹੇ ਹਨ,ਜਿਸ ਵਿੱਚ ਚੰਦਰਮਾ ਉੱਤੇ ਮਾਨਵ ਅਤੇ ਰੋਬੋਟ ਭੇਜੇ ਜਾਣ ਦੀ ਗੱਲ ਕੀਤੀ ਗਈ ਹੈ।ਨਾਸਾ ਦੇ ਪ੍ਰਸ਼ਾਸਕ ਮਾਈਕਲ ਗ੍ਰਿਫ਼ਨ ਨੇ ਦੱਸਿਆ ਕਿ ਨਾਸਾ ਦੇ ਉਪਕਰਨਾਂ ਨੂੰ ਚੰਦਰਯਾਨ ਤੋਂ ਚੰਦਰਮਾ ਉੱਤੇ ਭੇਜੇ ਜਾਣ ਬਾਅਦ ਨਿਸ਼ਚਿਤ ਰੂਪ ਨਾਲ ਨਵੀਂਆਂ ਅਤੇ ਮਹੱਤਵਪੂਰਨ ਵਿਗਿਆਨਕ ਖੋਜਾਂ ਸਾਹਮਣੇ ਆਉਣਗੀਆਂ।
ਮੈਪਰ ਦੀ ਮਦਦ ਨਾਲ ਪੁਲਾੜ ਯਾਤਰੀ ਚੰਦਰਮਾ ਉੱਤੇ ਪਾਣੀ ਸਮੇਤ ਵਿਭਿੰਨ ਸਾਧਨਾਂ ਦਾ ਪਤਾ ਲਗਾਉਣ ਦਾ ਯਤਨ ਕਰ ਸਕਦੇ ਹਨ।ਭਾਰਤ ਦਾ ਚੰਦਰਯਾਨ ਆਪਣੇ ਨਾਲ ਮੂਨ ਇੰਸਪੈਕਟਰ ਪ੍ਰੋਬ ਲੈ ਕੇ ਗਿਆ ਹੈ,ਜੋ ਸਾਬਕਾ ਰਾਸ਼ਟਰਪਤੀ ਅਤੇ ਪ੍ਰਸਿੱਧ ਵਿਗਿਆਨਕ ਏ.ਪੀ.ਜੇ.ਅਬਦੁਲ ਕਲਾਮ ਦੇ ਦਿਮਾਗ ਦੀ ਉਪਜ ਹੈ।ਇਹ ਚੰਦਰਮਾ ਉੱਤੇ ਪਹੁੰਚਣ ਬਾਅਦ ਯਾਨ ਤੋਂ ਅਲੱਗ ਹੋ ਜਾਵੇਗਾ ਅਤੇ ਸਤ੍ਹਾ ਉੱਤੇ ਉੱਤਰ ਜਾਵੇਗਾ।
ਹਵਾਲੇ
ਸੋਧੋ- ↑ "ਪੀਐਸ ਐਲ ਵੀ-ਸੀ 11 ਦੇ ਦੁਆਰਾ ਚੰਦਰਯਾਨ-1 ਦਾ ਸਫ਼ਲ ਪ੍ਰਖੇਪਣ (ਅੰਗਰੇਜੀ ਵਿੱਚ)". Indian Express. 2008-10-22. Archived from the original on 2008-10-25. Retrieved 2008-10-22.
{{cite news}}
: Check date values in:|date=
(help); Unknown parameter|dead-url=
ignored (|url-status=
suggested) (help)
- ਯੂ ਟਿਊਬ ਤੇ ਚੰਦ੍ਰਯਾਨ
- ਇਸਰੋ ਦੀ ਚੰਦ੍ਰਯਾਨ ਬਾਰੇ ਅਧਿਕਾਰਿਤ ਸਾਈਟ Archived 2014-04-12 at the Wayback Machine.