ਚੰਦਰਗੁਪਤ ਮੌਰੀਆ

ਮੌਰੀਆ ਸਮਰਾਟ
(ਚੰਦ੍ਰਗੁਪਤ ਤੋਂ ਮੋੜਿਆ ਗਿਆ)

ਚੰਦਰਗੁਪਤ ਮੌਰੀਆ (ਜਨਮ 340 ਈਪੂ, ਰਾਜ 322 - 298 ਈਪੂ) ਭਾਰਤ ਦਾ ਸਮਰਾਟ ਸੀ। ਇਸਨੂੰ ਚੰਦਰਗੁਪਤ ਨਾਮ ਨਾਲ ਵੀ ਸੰਬੋਧਿਤ ਕੀਤਾ ਜਾਂਦਾ ਹੈ। ਇਨ੍ਹਾਂ ਨੇ ਮੌਰੀਆ ਸਾਮਰਾਜ /ਮੌਰੀਆ ਰਾਜਵੰਸ਼ ਦੀ ਸਥਾਪਨਾ ਕੀਤੀ ਸੀ। ਚੰਦਰਗੁਪਤ ਪੂਰੇ ਭਾਰਤ ਨੂੰ ਇੱਕ ਸਾਮਰਾਜ ਦੇ ਅਧੀਨ ਲਿਆਉਣ ਵਿੱਚ ਸਫਲ ਰਿਹਾ।[2]

ਚੰਦਰਗੁਪਤ ਮੋਰੀਆ
ਚੱਕਰਵਰਤੀ
Statue of a standing young man in red stone.
ਚੰਦਰਗੁਪਤ ਮੋਰੀਆ ਦਾ ਬੁੱਤ
ਮੌਰੀਆ ਰਾਜਵੰਸ਼
ਸ਼ਾਸਨ ਕਾਲ322-298 ਬੀਸੀ
ਪੂਰਵ-ਅਧਿਕਾਰੀਨੰਦ ਸਾਮਰਾਜ ਦੇ ਧਨਾ ਨੰਦ
ਵਾਰਸਬਿੰਦੁਸਾਰ
ਜਨਮ340 ਬੀਸੀ
ਪਾਟਲੀਪੁੱਤਰ, ਬਿਹਾਰ, ਭਾਰਤ
ਮੌਤ298 ਬੀਸੀ (ਉਮਰ 41–42)
ਸ਼ਰਾਵਨਬੇਲਾਗਾਓ, ਕਰਨਾਟਕ, ਭਾਰਤ[1]
ਜੀਵਨ-ਸਾਥੀਦੁਰਧਾਰਾ
ਸੇਲੇਕਸ ਨਿਕੇਟਰ ਦੀ ਪੁੱਤਰੀ
ਔਲਾਦਬਿੰਦੁਸਾਰਾ
ਯੁਨਾਨੀਸਾਂਦਰੋਕੋਟਸ
ਘਰਾਣਾਮੌਰੀਆ ਰਾਜਵੰਸ਼
ਚੰਦਰਗੁਪਤ ਮੌਰਿਆ ਦਾ ਰਾਜ

ਇਸਨੇ ਆਪਣੇ ਮੰਤਰੀ ਚਾਣਕਯ ਦੀ ਸਹਾਇਤਾ ਨਾਲ ਰਾਜਾ ਮਹਾਨੰਦ ਅਤੇ ਨੰਦਵੰਸ਼ ਦਾ ਨਾਸ਼ ਕਰ ਕੇ ਪਟਨੇ ਵਿੱਚ ਰਾਜਧਾਨੀ ਕਾਇਮ ਕੀਤੀ ਅਤੇ ਸਾਰੇ ਭਾਰਤ ਨੂੰ ਅਧੀਨ ਕੀਤਾ। ਇਸ ਦੇ ਰਾਜ ਵਿੱਚ ਅਫਗਾਨਿਸਤਾਨ, ਬਿਹਾਰ, ਕਾਠੀਆਵਾੜ ਅਤੇ ਪੰਜਾਬ ਆਦਿ ਦੇਸ਼ ਸ਼ਾਮਿਲ ਸਨ। ਚੰਦਰਗੁਪਤ ਨੇ ਯੂਨਾਨੀ ਰਾਜਾ ਸੇਲਿਊਕਸ ਦੀ ਪੁਤ੍ਰੀ ਨਾਲ ਵਿਆਹ ਕੀਤਾ। ਮੁਦ੍ਰਾਰਾਕਸ਼ਸ ਨਾਟਕ ਵਿੱਚ ਚੰਦ੍ਰਗੁਪਤ ਦੀ ਸੁੰਦਰ ਕਥਾ ਮਿਲਦੀ ਹੈ। ਇਹ B.C. 322 ਵਿੱਚ ਰਾਜਸਿੰਘਾਸਨ ਤੇ ਬੈਠਾ ਅਤੇ B.C.298 ਵਿੱਚ ਰਾਜਸਿੰਘਾਸਨ ਛੱਡਕੇ ਬਨਬਾਸੀ ਹੋ ਗਿਆ। ਚੰਦ੍ਰਗੁਪਤ ਦੀ ਚਤੁਰੰਗਿਨੀ ਫੌਜ 6,90,000 ਸੀ। ਇਸ ਦਾ ਪੁਤ੍ਰ ਬਿੰਦੂਸਾਰ ਵੀ ਪ੍ਰਤਾਪੀ ਮਹਾਰਾਜਾ ਹੋਇਆ ਹੈ।

ਹਵਾਲੇ

ਸੋਧੋ
  1. Mookerji 1988, p. 40.
  2. ਸਿੰਘ ਬੀ. ਏ., ਸੁਖਰਾਜ (1942). "ਚੰਦ੍ਰ ਗੁਪਤ ਮੌਰਯਾ". pa.wikisource.org. ਆਤਮਾ ਰਾਮ ਐਂਡ ਸਨਜ਼ ਪਬਲਿਸ਼ਰਜ਼ ਅਤੇ ਬੁਕਸੈਲਰਜ਼, ਅਨਾਰਕਲੀ, ਲਾਹੌਰ.