ਛਟੀਆਂ ਖੇਡਣਾ
ਛਟੀ ਪਤਲੀ ਸੋਟੀ ਨੂੰ ਕਹਿੰਦੇ ਹਨ। ਵਿਆਹ ਤੋਂ ਪਿੱਛੋਂ ਲਾੜਾ ਲਾੜੀ ਇਕ ਦੂਜੇ ਦੇ ਪੱਟਾਂ ਦੇ ਪਿੱਛਲੇ ਹਿੱਸਿਆਂ ਤੇ ਛੁਟੀਆਂ ਮਾਰਨ ਦੀ ਰਸਮ ਕਰਦੇ ਹਨ ਜਿਸ ਨੂੰ ਛਟੀਆਂ ਖੇਡਣਾ ਕਹਿੰਦੇ ਹਨ। ਛਟੀਆਂ ਵਿਆਹ ਤੋਂ ਦੂਜੇ ਦਿਨ ਖੇਡੀਆਂ ਜਾਂਦੀਆਂ ਸਨ। ਪਰਿਵਾਰ ਦੀਆਂ ਜਨਾਨੀਆਂ, ਮੇਲਣਾਂ, ਰਿਸ਼ਤੇਦਾਰਨਾਂ ਤੇ ਸ਼ਰੀਕੇ ਵਾਲੀਆਂ ਜਨਾਨੀਆਂ ਲਾੜਾ/ਲਾੜੀਆਂ ਨੂੰ ਛਟੀਆਂ ਖੇਡਣ ਲਈ ਪਿੰਡ ਤੋਂ ਬਾਹਰ ਲੈ ਕੇ ਜਾਂਦੀਆਂ ਸਨ। ਕਈ ਵੇਰ ਤਮਾਸ਼ਾ ਦੇਖਣ ਲਈ ਨੌਜੁਆਨ ਮੁੰਡੇ ਵੀ ਨਾਲ ਹੁੰਦੇ ਸਨ। ਪਿੰਡੋਂ ਬਾਹਰ ਆ ਕੇ ਜਨਾਨੀਆਂ ਗੋਲ ਘੇਰਾ ਬਣਾ ਕੇ ਖੜ੍ਹ ਜਾਂਦੀਆਂ ਸਨ। ਮੁੰਡੇ ਅਤੇ ਵਹੁਟੀ ਨੂੰ ਗੋਲ ਘੇਰੇ ਵਿਚ ਖੜ੍ਹਾ ਲੈਂਦੀਆਂ ਸਨ। ਫੇਰ ਮੁੰਡੇ ਅਤੇ ਵਹੁਟੀ ਦੇ ਹੱਥ ਵਿਚ ਇਕ-ਇਕ ਤੂਤ ਦੀ ਛਟੀ ਫੜਾ ਦਿੱਤੀ ਜਾਂਦੀ ਸੀ। ਪਹਿਲਾਂ ਮੁੰਡਾ ਆਪਣੀ ਵਹੁਟੀ ਦੀ ਪਿੱਠ ਤੇ ਪੋਲੀ ਜਿਹੀ ਛੁਟੀ ਮਾਰਦਾ ਸੀ। ਫੇਰ ਵਹੁਟੀ ਆਪਣੇ ਲਾੜੇ ਦੇ ਪਿੱਠ ਤੇ ਪੋਲੀ ਜਿਹੀ ਛੁਟੀ ਮਾਰਦੀ ਸੀ। ਇਸ ਤਰ੍ਹਾਂ ਵਾਰੀ-ਵਾਰੀ ਮੁੰਡਾ ਤੇ ਵਹੁਟੀ ਇਕ ਦੂਜੇ ਦੇ ਸੱਤ-ਸੱਤ ਛਟੀਆਂ ਮਾਰ ਕੇ ਇਹ ਰਸਮ ਪੂਰੀ ਕਰਦੇ ਸਨ।[1]
ਹਵਾਲੇ
ਸੋਧੋ- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.