ਛਰਾਵੜਾ 8250 ਫੁੱਟ ਦੀ ਉੱਚਾਈ ਉੱਤੇ ਸਥਿਤ ਸ਼ਾਂਤ ਤੇ ਸੁੰਦਰ ਪਿੰਡ ਹੈ ਜੋ ਚਾਰੇ ਪਾਸਿਓਂ ਚੀਲ ਦੇ ਹਰੇ ਭਰੇ ਜੰਗਲ ਵਿੱਚ ਘਿਰਿਆ ਹੋਇਆ ਹੈ। ਇਸ ਦੀ ਕੁੱਲ ਆਬਾਦੀ ਪੰਜ ਸੌ ਤੋਂ ਵੀ ਘੱਟ ਹੈ। ਇੱਥੇ ਦਿ ਰੀਟਰੀਟ ਬਿਲਡਿੰਗ ਵਿੱਚ ਭਾਰਤ ਦੇ ਰਾਸ਼ਟਰਪਤੀ ਗਰਮੀਆਂ ਵਿੱਚ ਆ ਕੇ ਠਹਿਰਦੇ ਹਨ ਅਤੇ ਉਹਨਾਂ ਦਿਨਾਂ ਵਿੱਚ ਸਮੁੱਚਾ ਰਾਸ਼ਟਰਪਤੀ ਦਫ਼ਤਰ ਇੱਥੇ ਤਬਦੀਲ ਕਰ ਦਿੱਤਾ ਜਾਂਦਾ ਹੈ। ਇਸ ਖੇਤਰ ਅੰਦਰ ਪ੍ਰਵੇਸ਼ ਕਰਨਾ ਸਖ਼ਤ ਮਨ੍ਹਾਂ ਹੈ। ਇਸ ਖੇਤਰ ਵਿੱਚ ਬੋਰਡਿੰਗ ਸਕੂਲ ਦੇ ਵਿਦਿਆਰਥੀ, ਰਾਸ਼ਟਰਪਤੀ ਹਾਊਸ ਦਾ ਸਟਾਫ ਅਤੇ ਹੋਰ ਸਰਕਾਰੀ ਮੁਲਾਜ਼ਮ ਹੀ ਜਾ ਸਕਦੇ ਹਨ। ਇਹ ਸਮੁੰਦਰੀ ਤਲ ਤੋਂ ਲਗਭਗ 7040 ਫੁੱਟ ਦੀ ਉਚਾਈ ’ਤੇ ਵਸਿਆ ਹੋਇਆ ਹੈ।[1]

ਛਰਾਵੜਾ
Village
Himalayas view from Chharabra
Himalayas view from Chharabra
Country India
StateHimachal Pradesh
DistrictShimla
ਉੱਚਾਈ
2,514 m (8,248 ft)
Languages
 • OfficialHindi
ਸਮਾਂ ਖੇਤਰਯੂਟੀਸੀ+5:30 (IST)
PIN
171 012

ਦਿਲਚਸਪ ਥਾਵਾਂ ਸੋਧੋ

ਇੱਥੇ ਦਿ ਰੀਟਰੀਟ ਬਿਲਡਿੰਗ[2] ਵਿੱਚ ਭਾਰਤ ਦੇ ਰਾਸ਼ਟਰਪਤੀ ਗਰਮੀਆਂ ਵਿੱਚ ਆ ਕੇ ਠਹਿਰਦੇ ਹਨ। ਇਹ ਇਲਾਕਾ ਕੋਟੀ ਰਿਆਸਤ ਦੇ ਅਧੀਨ ਪੈਂਦਾ ਸੀ ਅਤੇ ਲਾਰਡ ਵਿਲੀਅਮ ਹੇਅ ਨੇ ਕੋਟੀ ਦੇ ਰਾਜਾ ਤੋਂ ਇਹ ਇਮਾਰਤ ਪਟੇ ਉੱਤੇ ਲੈ ਲਈ। ਲਾਰਡ ਵਿਲੀਅਮ ਦਾ ਛੋਟਾ ਨਾਂ ਲਾਅਟੀ ਸੀ ਜਿਸ ਕਰਕੇ ਉਸ ਸਮੇਂ ਦੇ ਸਥਾਨਕ ਲੋਕਾਂ ਵਿੱਚ ਇਹ ਇਮਾਰਤ ਲਾਅਟੀ ਸਾਹਿਬ ਕੀ ਕੋਠੀ ਦੇ ਨਾਂ ਨਾਲ ਮਸ਼ਹੂਰ ਸੀ। ਇਹ ਮਸ਼ੋਬਰਾ ਦਾ ਹਿੱਸਾ ਹੈ। ਅੰਗਰੇਜ਼ ਵਾਈਸਰਾਏ ਗਰਮੀਆਂ ਵਿੱਚ ਇੱਥੇ ਆ ਕੇ ਹੀ ਰਹਿਣ ਲੱਗੇ ਅਤੇ ਇਹ ਭਾਰਤ ਦੇ ਵਾਈਸਰਾਏ ਦੀ ਗਰਮੀਆਂ ਦੀ ਰਿਹਾਇਸ਼ ਬਣ ਗਈ। ਭਾਰਤ ਦੇ ਆਖ਼ਰੀ ਵਾਈਸਰਾਏ ਲਾਰਡ ਮਾਊਂਟਬੈਟਨ ਅਤੇ ਲੇਡੀ ਮਾਊਂਟਬੈਟਨ ਲੰਡਨ ਜਾਣ ਤੋਂ ਪਹਿਲਾਂ ਮਈ 1948 ਵਿੱਚ ਕਈ ਹਫ਼ਤੇ ਇੱਥੇ ਰਹੇ ਸਨ। ਪੰਜਾਬ ਦੇ ਰਾਜਪਾਲ ਦੀ ਗਰਮੀਆਂ ਦੀ ਰਿਹਾਇਸ਼ ਵੀ ਛਰਾਵੜਾ ਵਿਖੇ ਹੀ ਹੈ ਜਿਸ ਨੂੰ ਹੇਮਕੁੰਜ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਦਿ ਵਾਈਲਡਫਲਾਵਰ ਹਾਲ ਨਾਂ ਦਾ ਇਤਿਹਾਸਕ ਤੇ ਸ਼ਾਨਦਾਰ ਹੋਟਲ ਛਰਾਵੜਾ ਦੀ ਸੁੰਦਰਤਾ ਨੂੰ ਚਾਰ ਚੰਨ ਲਗਾਉਂਦਾ ਹੈ ਅਤੇ ਕਲਿਆਣੀ ਹੈਲੀਪੈਡ ਵੀ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਹੈ।

ਵਿਦਿਅਕ ਅਧਾਰੇ ਸੋਧੋ

ਹਿਮਾਲਿਆ ਅੰਤਰਰਾਸ਼ਟਰੀ ਸਕੂਲ[3] ਅਤੇ ਛਰਾਵੜਾ ਇਥੇ ਦੇ ਮੁੱਖ ਸਕੂਲ ਹਨ।

ਦੁਕਾਨ ਸੋਧੋ

  • ਹਿਮਾਚਲ ਪਰੰਪਰਾਗਤ ਦੁਕਾਨ

ਛਰਾਵੜਾ ਦੇ ਹੋਟਲ ਸੋਧੋ

  • ਹੋਟਲ ਵਾਈਲਡਫਲਾਵਰ ਹਾਲ
  • ਕੇਡਰ ਹਿੱਲ ਲੋਜ
  • ਹੋਟਲ ਮਧੁਬਨ

ਰੈਸ਼ਤਰਾਂ ਅਤੇ ਢਾਬੇ ਸੋਧੋ

  • ਸ਼ੇਰ ਏ-ਪੰਜਾਬ
  • ਜ਼ੇਵਨਰ
  • ਰੋਸ਼ਨ ਟੀ ਸਟਾਲ

ਸ਼ਿਮਲੇ ਦੀਆ ਮੁੱਖ ਥਾਵਾਂ ਤੋਂ ਇਸਦੀ ਦੂਰੀ ਸੋਧੋ

  • ਸ਼ਿਮਲਾ ਰੇਲਵੇ ਸਟੇਸ਼ਨ ਤੋਂ ਦੂਰੀ- 12 km.
  • ਸ਼ਿਮਲਾ ਹਵਾਈ ਅੱਡੇ ਤੋਂ ਦੂਰੀ - 30 km.
  • ਸ਼ਿਮਲਾ ਅੰਤਰਰਾਸ਼ਟਰੀ ਬੱਸ ਅੱਡੇ ਤੋਂ ਦੂਰੀ- 11 km.
  • ਡੱਲੀ ਤੋਂ ਦੂਰੀ - 4.2 km.
  • ਕੁਰਫ਼ੀ ਤੋਂ ਦੂਰੀ - 3 km.
  • ਦਿ ਵਾਈਲਡਫਲਾਵਰ ਹਾਲ ਤੋਂ ਦੂਰੀ -'500'mts.
  • ਚੰਡੀਗੜ੍ਹ ਤੋਂ ਦੂਰੀ - 130 km.

ਹਵਾਲੇ ਸੋਧੋ

  1. Crossette, Barbara; Assistant, An; Teaching, Is (1981-01-04). "British।ndia's Past Lives On in Simla". The New York Times. Retrieved December 5, 2007.
  2. Without fear of favour An autobiography.
  3. Home page