ਛਵੀ ਰਾਜਾਵਤ (ਜਨਮ 1977) ਜੈਪੁਰ, ਰਾਜਸਥਾਨ ਤੋਂ 60 ਕਿਲੋਮੀਟਰ (37 ਮੀਲ) ਦੂਰ ਟੋਂਕ ਜਿਲ੍ਹੇ ਦੇ ਛੋਟੇ ਜਿਹੇ ਪਿੰਡ ਸੋਡਾ[ਹਵਾਲਾ ਲੋੜੀਂਦਾ] ਦੀ ਸਰਪੰਚ ਹੈ। ਉਹ ਭਾਰਤ ਦੀ ਸ਼ਾਇਦ ਇੱਕਮਾਤਰ ਐਮ. ਬੀ. ਏ. ਸਰਪੰਚ ਹੈ।[1] ਛਵੀ ਦੇਖਣ ਤੋਂ ਆਈ. ਟੀ. ਪੇਸ਼ੇਵਰ, ਪ੍ਰਸਿੱਧ ਮਾਡਲ ਜਾਂ ਬਾਲੀਵੁੱਡ ਅਭਿਨੇਤਰੀ ਲੱਗਦੀ ਹੈ। ਪਰ ਅਸਲ ਵਿੱਚ ਉਹ ਰਾਜਸਥਾਨ ਦੇ ਪੱਛੜੇ ਇਲਾਕੇ ਦੀ ਤਸਵੀਰ ਬਦਲ ਦੇਣ ਟੀਚਾ ਮਿਥ ਕੇ ਕੰਮ ਕਰ ਰਹੀ ਹੈ। ਉਹ ਨਵੰਬਰ 2013 ਵਿੱਚ ਸਥਾਪਤ ਭਾਰਤੀ ਮਹਿਲਾ ਬੈਂਕ ਦੀ ਡਾਇਰੈਕਟਰ ਵੀ ਹੈ।

ਛਵੀ ਰਾਜਾਵਤ
2012 ਵਿੱਚ ਵਿਸ਼ਵ ਆਰਥਕ ਫ਼ੋਰਮ ਵਿੱਚ ਛਵੀ ਰਾਜਾਵਤ
ਸਰਪੰਚ
ਹਲਕਾਸੋਡਾ
ਨਿੱਜੀ ਜਾਣਕਾਰੀ
ਜਨਮ1977
ਰਾਜਸਥਾਨ
ਰਿਹਾਇਸ਼ਸੋਡਾ, ਰਾਜਸਥਾਨ

ਪੂਨਾ ਦੇ ਇੰਡੀਅਨ ਇੰਸਟੀਚਿਊਟ ਆਫ ਮਾਡਰਨ ਮੈਨੇਜਮੈਂਟ ਤੋਂ ਐਮਮਬੀਏ ਦੀ ਡਿਗਰੀ ਹਾਸਲ ਕਰਨ ਵਾਲੀ ਛਵੀ ਕਈ ਨਾਮੀ ਕਾਰਪੋਰੇਟ ਕੰਪਨੀਆਂ ਵਿੱਚ ਕੰਮ ਕਰ ਚੁੱਕੀ ਹੈ। ਉਸ ਨੇ ਚਕਾਚੌਂਧ ਭਰੀ ਜਿੰਦਗੀ ਛੱਡ ਪਿੰਡ ਦੀ ਮਿੱਟੀ ਨਾਲ ਜੁੜਨ ਦਾ ਫੈਸਲਾ ਕੀਤਾ। ਇਸ ਲਈ ਸਰਪੰਚੀ ਦੀ ਚੋਣ ਲੜਨ ਦਾ ਫੈਸਲਾ ਕੀਤਾ। 4 ਫਰਵਰੀ 2011 ਨੂੰ ਛਵੀ ਨੇ ਆਪਣੇ ਨਿਕਟਤਮ ਵਿਰੋਧੀ ਨੂੰ ਰਿਕਾਰਡ 1200 ਮਤਾਂ ਨਾਲ ਹਰਾਕੇ ਸਰਪੰਚੀ ਚੋਣ ਵਿੱਚ ਜਿੱਤ ਦਰਜ ਕੀਤੀ। ਚੋਣ ਜਿੱਤਣ ਦੇ ਬਾਅਦ ਛਵੀ ਨੇ ਕਿਹਾ ਕਿ ‘ਮੈਂ ਪਿੰਡ ਵਿੱਚ ਸੇਵਾ ਕਰਨ ਦੇ ਉਦੇਸ਼ ਨਾਲ ਆਈ ਹਾਂ। ਉਹ ਆਪਣੇ ਪਿੰਡ ਵਿੱਚ ਵਾਟਰ ਹਾਰਵੈਸਟਿੰਗ ਪਰੋਗਰਾਮ ਚਲਾ ਰਹੀ ਹੈ। ਨਾਲ ਹੀ ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੋਜਗਾਰ ਗਰੰਟੀ ਯੋਜਨਾ ਦੇ ਤਹਿਤ ਚਲਾਏ ਜਾ ਰਹੀਆਂ ਸਾਰੀਆਂ ਯੋਜਨਾਵਾਂ ਉੱਤੇ ਪੈਨੀ ਨਜ਼ਰ ਰੱਖਦੀ ਹੈ ਅਤੇ ਸਰਗਰਮ ਕਦਮ ਚੁਕਦੀ ਹਾਂ।

ਹਵਾਲੇ

ਸੋਧੋ
  1. "LSR Grad quits job to be Sarpanch". News Daily. The Times of India. 2010-03-08. Retrieved 2011-03-28.