ਛਾਇਆਵਾਦ ਦੀ ਪ੍ਰਵਿਰਤੀ ਅੰਗਰੇਜੀ ਦੀ ਰੋਮਾੰਟਿਕ ਧਾਰਾ ਨਾਲ ਸੰਬਧਿਤ ਹੈ,ਅਤੇ ਕਿਸੇ ਹੱਦ ਤੱਕ ਮਹਾਂ-ਕਵੀ ਟੈਗੋਰ ਦੀ ਰਚਨਾ ਤੋਂ ਪ੍ਰਭਾਵਿਤ ਹੋਈ।1918 ਤੋਂ ਲੈ ਕੇ 1936-37 ਇਹ ਹਿੰਦੀ ਕਵਿਤਾ ਵਿੱਚ ਬੜੀ ਹਰਮਨ ਪਿਆਰੀ ਰਹੀ।ਛਾਇਆਵਾਦੀ ਪ੍ਰਵਿਰਤੀ ਅਨੁਸਾਰ ਕਵੀ ਵਿਅਕਤੀਗਤ ਸ਼ੈਲੀ ਤੇ ਸੋਹਜ ਨੂੰ ਵੱਧ ਮਹੱਤਤਾ ਦਿੰਦਾ ਹੈ ਅਤੇ ਆਪਣੀ 'ਸਸੀਮ ਆਤਮਾ' ਨੂੰ ਅਸੀਮ ਰੂਪ ਵਿੱਚ ਫੈਲੀ ਹੋਈ ਦੇਖਦਾ ਹੈ। ਛਾਇਆਵਾਦੀ ਕਵੀ ਸਸੀਮ ਆਤਮਾ ਨੂੰ ਅਸੀਮ ਤੱਕ ਤੱਕਦਾ ਹੈ।ਜਿਵੇਂ ਰਹੱਸਵਾਦ ਪ੍ਰਵਿਰਤੀ ਵਿੱਚ ਰਹੱਸਵਾਦੀ ਕਾਦਰ ਨੂੰ ਦੇਖਦਾ ਹੈ,ਇਸ ਦੇ ਉਲਟ ਛਾਇਆਵਾਦੀ ਸਸੀਮ ਆਤਮਾ ਨੂੰ ਅਸੀਮ ਤੱਕ ਲਈ ਜਾਂਦਾ ਹੈ।[1] ਛਾਇਆਵਾਦ ਦਾ ਮੋਢੀ ਸ਼੍ਰੀ ਜਯਸ਼ੰਕਰ ਪ੍ਰਸ਼ਾਦ ਮੰਨਿਆ ਜਾਂਦਾ ਹੈ। ਉਹਨਾਂ ਨੇ ਵੇਦਨਾ,ਸਵੈ-ਅਨੁਭੂਤੀ,ਵਿਵਿਧ ਭਾਵ ਤੇ ਨਵੀਨ ਅਭਿਵਿਅਕਤੀ ਨੂੰ ਛਾਇਆਵਾਦ ਆਖਿਆ ਹੈ।[2] ਪੰਜਾਬੀ ਕਵਿਤਾਵਿੱਚ ਛਾਇਆਵਾਦ ਦਾ ਝੁਕਾਅ ਪ੍ਰੋ ਪੂਰਨ ਸਿੰਘ ਤੇ ਡਾ ਦੀਵਾਨ ਸਿੰਘ ਕਾਲੇਪਾਣੀ ਵਿੱਚ ਦੇਖਣ ਨੂੰ ਮਿਲਦਾ ਹੈ,ਭਾਵੇਂ ਇਹ ਰੁਚੀ ਬਹੁਤੀ ਪ੍ਰਫੁਲਿਤ ਨਹੀਂ ਰਹੀ ਪ੍ਰੰਤੂ ਵਰਤਮਾਨ ਵਿੱਚ ਵੀ ਇਸ ਦਾ ਬਿੰਬ ਦਿਖਾਈ ਦਿੰਦਾ ਹੈ- 'ਬਾਵਾ ਬਲਵੰਤ' ਅਤੇ 'ਪ੍ਰੀਤਮ ਸਿੰਘ ਸਫ਼ੀਰ' ਦੀਆਂ ਕਵਿਤਾਵਾਂ ਵਿੱਚ ਛਾਇਆਵਾਦੀ ਪ੍ਰਵਿਰਤੀ ਦਿਖਾਈ ਦਿੰਦੀ ਹੈ।[1]

ਪਰਿਭਾਸ਼ਾ

ਸੋਧੋ

ਛਾਇਆਵਾਦ ਦੀਆਂ ਬਹੁਤ ਸਾਰੀਆਂ ਪਰਿਭਾਸ਼ਾਵਾਂ ਦਿਤੀਆਂ ਗਈਆਂ ਹਨ।ਆਚਾਰਯ ਰਾਮਚੰਦਰ ਸ਼ੁਕਲ ਨੇ ਇਸ ਦੇ ਅਰਥ ਵਖਰੇ ਕੀਤੇ ਹਨ। ਉਹ ਇਹੋ ਜਿਹੀਆਂ ਕਵਿਤਾਵਾਂ ਨੂੰ ਛਾਇਆ ਦਾ ਨਾਮ ਦਿੰਦੇ ਹਨ,ਜਿਹਨਾਂ ਦਾ ਅਰਥ ਸਪਸੱਟ ਨਾ ਹੋਵੇ ਅਤੇ ਜਿਸ ਵਿੱਚ ਢੂੰਘਾ ਰਹੱਸ ਤੇ ਅਸਪਸੱਟਤਾ ਹੋਵੇ।[3]

  • ਸ਼ੁਕਲ ਜੀ ਨੇ ਇਸ 'ਛਾਇਆ' ਦਾ ਸਬੰਧ ਅੰਗ੍ਰੇਜੀ ਦੇ 'ਫ਼ੈਟੇਸਮੇਟ' ਨਾਲ ਜੋੜਿਆ ਹੈ,ਤਾਂ ਪ੍ਰਸਾਦ ਜੀ ਨੇ ਇਸ ਨੂੰ 'ਮੋਤੀ ਦੇ ਅੰਦਰ ਛਾਇਆ ਵਰਗੀ ਤਰਲਤਾ' ਆਖ ਕੇ ਇਸ ਸ਼ਬਦ ਦੇ ਅਰਥ ਫੜਨ ਦਾ ਯਤਨ ਕੀਤਾ।[4]
  • ਸ਼੍ਰੀ ਵਿਸ਼ਵੰਭਰ ਉਪਾਧਿਆਇ ਦਾ ਕਥਨ ਹੈ-"ਛਾਇਆਵਾਦ ਵਿੱਚ ਨਾਰੀ ਸਿਰਫ਼ ਕੋਤਹੂਲ ਦੀ ਵਸਤ ਨਹੀਂ ਹੈ, ਉਹ ਪੁਰਸ਼ ਦੇ ਆਪੇ ਦੀ ਪੂਰਤੀ ਦੇ ਰੂਪ ਵਿੱਚ ਚਿਤ੍ਰਿਤ ਹੋਈ ਹੈ।[5]

ਵਿਸ਼ੇਸ਼ਤਾਵਾਂ

ਸੋਧੋ

ਛਾਇਆਵਾਦੀ ਕਾਵਿ ਦੀ ਵਿਸ਼ੇਸ਼ਤਾ- ਪ੍ਰੇਮ ਦਾ ਸੁਤੰਤਰ,ਖੁਲ੍ਹਾ ਪਰ ਸੁਸੰਸਕ੍ਰਿਤ ਸਾਊ ਵਰਣਨ ਹੈ ਨਾਰੀ ਪਿਆਰ ਵਿੱਚ ਆਈਆਂ ਸੰਯੋਗ ਤੇ ਵਿਯੋਗ ਅਵਸਥਾਵਾਂ ਤੋ ਛੁੱਟ ਇਸ ਦੇ ਹੋਰ ਰੂਪਾਂ ਪਹਿਲੀ ਵਾਰੀ ਕਵੀਆਂ ਨੇ ਖੁਲ੍ਹ ਕੇ ਵਰਣਨ ਕੀਤਾ ਜਿਵੇਂ-

  • ਆਸ
  • ਬੇਚੈਨੀ
  • ਬਿਹਬਲਤਾ
  • ਨਿਰਾਸ਼ਾ
  • ਪੀੜਾ
  • ਤਰਲੇ
  • ਨਿਹੋਰੇ
  • ਯਾਦਾਂ
  • ਅਤ੍ਰਿਪਤੀਆਂ
  • ਰਸ-ਮਗਨਤਾ[5]

ਮਿਸਾਲਾਂ

ਸੋਧੋ

ਅਕਹਿ ਮਸਤੀ 'ਚ ਦੇਵੀ ਝੂੰਮਦੀ ਹੱਸਦੀ ਹੋਈ ਆਈ।
ਕਿ ਆਈ ਨੂਰ ਦੀ ਪੁਤਲੀ ਕੋਈ ਪਰੀਆਂ ਦੇ ਦੇਸ਼ਾਂ ਚੋਂ
ਉਹ ਕਾਲੀ ਬਿਜਲੀਆਂ ਸੁੱਟਦੀ ਹੋਈ ਚਮਕੀਲੇ ਕੇਸਾਂ ਚੋਂ
ਕੋਈ ਮਦਰਾ ਭਰੀ ਬਦਲੀ ਜਿਵੇਂ ਵਸਦੀ ਹੋਈ ਆਈ।

-(ਬਾਵਾ ਬਲਵੰਤ )[5]

ਤੀਵੀਂ ਤੇ ਮਰਦ ਤੋਂ ਕੁਝ ਹੋਰ ਹੋ ਜਾਣਾ
ਤੇ ਕਾਲ ਚੱਕਰ ਦੀ ਹੱਦ ਤੋੜ ਸੁੱਟਣਾ
ਉੱਡ ਜਾਣਾ ਲੋਚੀਏ।

-(ਪ੍ਰੀਤਮ ਸਿੰਘ ਸਫ਼ੀਰ )[6]

ਹਵਾਲੇ

ਸੋਧੋ
  1. 1.0 1.1 ਪੰਜਾਬੀ ਸਾਹਿਤ ਦੀ ਉਤਪਤੀ ਤੇ ਵਿਕਾਸ,ਪ੍ਰੋ.ਕਿਰਪਾਲ ਸਿੰਘ ਕਸੇਲ,ਡਾ.ਪ੍ਰਮਿੰਦਰ ਸਿੰਘ,ਪੰਨਾ ਨੰ:429
  2. ਖੋਜ ਪਤ੍ਰਿਕਾ ਅੰਕ 31,ਸੰ:ਰਤਨ ਸਿੰਘ ਜੱਗੀ,ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨਿਵਰਸਿਟੀ ਪਟਿਆਲਾ,ਪੰਨਾ ਨੰ:91
  3. ਖੋਜ ਪਤ੍ਰਿਕਾ ਅੰਕ 90,ਸੰ:ਰਤਨ ਸਿੰਘ ਜੱਗੀ,ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨਿਵਰਸਿਟੀ ਪਟਿਆਲਾ,ਪੰਨਾ ਨੰ:91-92
  4. ਖੋਜ ਪਤ੍ਰਿਕਾ ਅੰਕ 31,ਸੰ:ਰਤਨ ਸਿੰਘ ਜੱਗੀ,ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨਿਵਰਸਿਟੀ ਪਟਿਆਲਾ,ਪੰਨਾ ਨੰ:91-92
  5. 5.0 5.1 5.2 ਖੋਜ ਪਤ੍ਰਿਕਾ ਅੰਕ 31,ਸੰ:ਰਤਨ ਸਿੰਘ ਜੱਗੀ,ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨਿਵਰਸਿਟੀ ਪਟਿਆਲਾ,ਪੰਨਾ ਨੰ:98
  6. ਖੋਜ ਪਤ੍ਰਿਕਾ ਅੰਕ 31,ਸੰ:ਰਤਨ ਸਿੰਘ ਜੱਗੀ,ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨਿਵਰਸਿਟੀ ਪਟਿਆਲਾ,ਪੰਨਾ ਨੰ:99