ਛਾਜਲੀ
ਛਾਜਲੀ ਭਾਰਤੀ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਸੁਨਾਮ ਬਲਾਕ ਦਾ ਇੱਕ ਪਿੰਡ ਹੈ।
ਗੁਰੂਦੁਆਰਾ ਗੁਰੂ ਸਰ ਸਾਹਿਬ ਪਾਤਸ਼ਾਹੀ ਨੌਵੀਂ
ਸੋਧੋਇਸ ਅਸਥਾਨ ਉੱਪਰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਜਗਤ ਜਲੰਦੇ ਨੂੰ ਤਾਰਦੇ ਹੋਏ ਦਿੜਬਾ ਛਾਹੜ ਹੁੰਦੇ ਹੋਏ 1671 ਈ: ਨੂੰ ਪਹੁੰਚੇ। ਇਸ ਇਤਿਹਾਸਿਕ ਜੰਡ ਨਾਲ ਘੋੜਾ ਬੰਨ੍ਹਿਆ। ਉਹਨਾਂ ਨੇ ਸਿੱਖਾਂ ਸਮੇਤ ਰਾਤ ਕੱਟੀ I ਗੁਰੂ ਜੀ ਨੇ ਅੰਮ੍ਰਿਤ ਕੀਰਤਨ ਉਪਰੰਤ ਸੰਗਤਾਂ ਨੂੰ ਉਪਦੇਸ਼ ਦਿੱਤਾ ਤੇ ਬਾਣੀ ਨਾਲ ਜੋੜਿਆ। ਫਿਰ ਗੁਰੂ ਜੀ ਨੇ ਢਾਬ ਵੱਲ ਇਸ਼ਾਰਾ ਕਰਦੇ ਹੋਏ ਸੰਗਤਾ ਨੂੰ ਦੱਸਿਆ ਕਿ ਜਿਹੜਾ ਕੋਈ ਇਸ ਢਾਬ 'ਤੇ ਇਸ਼ਨਾਨ ਕਰੇਗਾ ਉਸਦੇ ਸਾਰੇ ਚਮੜੀ ਦੇ ਦੁੱਖ ਦੂਰ ਹੋ ਜਾਣਗੇ।
ਇਤਿਹਾਸ
ਸੋਧੋਇਸ ਪਿੰਡ ਵਿੱਚ 17-18 ਥੇਹ ਹਨ ਜਿੱਥੇ ਪਹਿਲਾਂ ਪਿੰਡ ਵਸੇ ਹੋਏ ਸਨ ਅਤੇ ਉਹ ਉੱਜੜ ਗਏ ਸਨ। ਇਸ ਕਰਕੇ ਪਿੰਡ ਨੂੰ ਪਹਿਲਾਂ ਉੱਜੜ ਖੇੜਾ ਵੀ ਕਿਹਾ ਜਾਂਦਾ ਸੀ। ਇੱਥੇ ਡੇਰੇ ਵਿੱਚ ਛੱਜੂ ਅਤੇ ਮਹੰਤ ਨਾਮ ਦੇ ਦੋ ਵਿਅਕਤੀ ਰਹਿੰਦੇ ਸਨ ਜਿਹਨਾਂ ਨੇ ਭਾਈ ਮੂਲ ਚੰਦ ਦੇ ਯੋਗਦਾਨ ਨਾਲ ਇਹ ਪਿੰਡ ਵਸਾਇਆ ਸੀ। ਇੱਥੇ ਸਾਲ ਵਿੱਚ ਦੋ ਵਾਰ ਭਾਈ ਮੂਲ ਚੰਦ ਦੀ ਯਾਦ ਵਿੱਚ ਮੇਲਾ ਵੀ ਲੱਗਦਾ ਹੈ। ਪਿੰਡ ਵਿੱਚ ਇੱਕ ਨਦੀ ਵੀ ਵਗਦੀ ਸੀ, ਜਿਸਦਾ ਰੇਤਾ ਅਜੇ ਵੀ ਪਿੰਡ ਦੇ ਟਿੱਬਿਆਂ ਚੋਂ ਨਿਕਲਦਾ ਹੈ। ਪਿੰਡ ਵਿੱਚ ਵੱਡੇ ਡੇਰਿਆਂ ਦੇ ਸਾਧ ਮਸ਼ਹੂਰ ਸਨ। ਪਿੰਡ ਵਿੱਚ 1 ਡੇਰਾ ਅਤੇ 2 ਬਾਰਾਂ ਦਰੀਆਂ ਸਨ ਅਤੇ ਇੱਥੇ ਸਾਧੂ ਸੰਤ ਪੜ੍ਹਾਉਂਦੇ ਸਨ। ਪਿੰਡ ਦਾ ਪਹਿਲਾ ਸਕੂਲ ਗੁਰਦੁਆਰਾ ਸਾਹਿਬ ਵਿੱਚ ਸੀ। ਹੁਣ ਇਸ ਪਿੰਡ ਦਾ ਸਕੂਲ ਸਮਾਰਟ ਸਕੂਲ ਬਣ ਚੁੱਕਾ ਹੈ ਅਤੇ ਸਕੂਲ ਦੀ ਪੜ੍ਹਾਈ ਉੱਚ ਕੋਟੀ ਦੀ ਮੰਨੀ ਜਾਂਦੀ ਹੈ।
ਪ੍ਰਤੀਭਾਵਾਨਾਂ ਦਾ ਪਿੰਡ
ਸੋਧੋਕਵਿਸ਼ਰੀ
ਸੋਧੋਛਾਜਲੀ ਪਿੰਡ ਵਿੱਚ ਲਗਭਗ 15-16 ਕਵੀਸ਼ਰੀ ਅਤੇ ਢਾਡੀ ਜੱਥੇ ਹਨ। ਇੱਥੇ ਇੱਕ ਪੁਰਾਣਾ ਲੇਖਕ ਕਵੀਸ਼ਰ ਪ੍ਰਤਾਪ ਸਿੰਘ ਹੋਇਆ ਜਿਸ ਨੂੰ ਉਸਤਾਦ ਕਵੀ ਵੀ ਕਹਿੰਦੇ ਸਨ। ਪਿੰਡ ਵਿੱਚ ਕਈ ਲੋਕ ਅਨ੍ਹਪੜ ਹੋਣ ਦੇ ਬਾਵਜੂਦ ਵੀ ਕਵਿਤਾਵਾਂ ਲਿਖਣ ਦਾ ਹੁਨਰ ਰੱਖਦੇ ਹਨ।
ਪਹਿਲਵਾਨੀ
ਸੋਧੋਪਿੰਡ ਵਿੱਚ ਕਾਫੀ ਨਾਮੀ ਪਹਿਲਵਾਨ ਹੋਏ ਸਨ ਜਿਸ ਕਰਕੇ ਪਿੰਡ ਨੂੰ ਮੱਲਾਂ ਦੀ ਛਾਜਲੀ ਵੀ ਕਿਹਾ ਜਾਂਦਾ ਸੀ। ਪਿੰਡ ਵਿੱਚ ਇੱਕ ਕੇਸਰ ਨਾਮ ਦਾ ਪਹਿਲਵਾਨ ਹੋਇਆ। ਉਸਦਾ ਕੱਦ ਸਾਢੇ 6 ਫੁੱਟ ਸੀ। ਕਿਹਾ ਜਾਂਦਾ ਹੈ ਕਿ ਉਹ ਖੂਹ ਦੀ ਕੰਧ ’ਤੇ ਪੈ ਜਾਂਦਾ ਸੀ ਅਤੇ 3 ਜਾਣਿਆਂ ਨੂੰ ਉਸਨੂੰ ਖੂਹ ਵਿੱਚ ਸੁੱਟਣ ਲਈ ਕਹਿੰਦਾ ਸੀ ਪਰ ਉਹਨਾਂ ਤੋਂ ਖੂਹ ਵਿੱਚ ਨਹੀਂ ਸੀ ਸੁੱਟਿਆ ਜਾਂਦਾ। ਇਸ ਪਿੰਡ ਵਿੱਚ ਜਮਾਂਦਾਰ ਮੁਲਤਾਨੀ ਨਾਮਕ ਇੱਕ ਹੋਰ ਪਹਿਲਵਾਨ ਹੋਇਆ। ਇੱਕ ਵਾਰ ਕੁਸ਼ਤੀ ਦੌਰਾਨ ਉਸਨੇ ਇੱਕ ਪਹਿਲਵਾਨ ਨੂੰ ਪੰਡਾਲ ਵਿੱਚੋਂ ਬਾਹਰ ਸੁੱਟ ਦਿੱਤਾ ਸੀ ਅਤੇ ਉਸਨੂੰ ਰਾਜੇ ਵੱਲੋਂ ਇਨਾਮ ਵਿੱਚ 18 ਕਿੱਲੋ ਦੀ ਚਾਂਦੀ ਦੀ ਬੁਰਜ ਦਿੱਤੀ ਗਈ ਸੀ। ਉਸ ਤੋਂ ਬਾਅਦ ਪਿੰਡ ਵਿੱਚ ਇੱਕ ਰੋਹੀ ਰਾਮ ਪਹਿਲਵਾਨ ਬਹੁਤ ਮਸ਼ਹੂਰ ਹੋਇਆ। ਉਸ ਦੀ ਜ਼ਮੀਨ ਉੱਤੇ ਹੋਈ ਵਸੋਂ ਨੂੰ ਪਿੰਡ ਵਿੱਚ ਅੱਜਕੱਲ੍ਹ ਕੋਠੇ ਰੋਹੀ ਰਾਮ ਕਰਕੇ ਜਾਣਿਆ ਜਾਂਦਾ ਹੈ। ਹਰਿਆਣਾ ਦੇ ਪੂਰਵ ਪ੍ਰਧਾਨ ਮੰਤਰੀ ਅਤੇ ਭਾਰਤ ਦੇ ਉੱਪ ਪ੍ਰਧਾਨ ਮੰਤਰੀ ਚੌਧਰੀ ਦੇਵੀ ਲਾਲ ਇਨ੍ਹਾਂ ਦੇ ਗੁਰ-ਭਾਈ ਸਨ। ਪਹਿਲਵਾਨੀ ਦੀ ਲਗਾਤਾਰਤਾ ਅਜੇ ਵੀ ਪਿੰਡ ਵਿੱਚ ਜਾਰੀ ਹੈ ਪਿੰਡ ਦੀ ਨਵੀਂ ਪੀੜ੍ਹੀ ਹੁਣ ਵੀ ਕਿਸੇ ਨਾ ਕਿਸੇ ਰੂਪ ਵਿੱਚ ਪਹਿਲਵਾਨੀ ਨਾਲ ਜੁੜੀ ਹੋਈ ਹੈ। ਪਿੰਡ ਵਿੱਚ ਹੁੰਦੇ ਗੁੱਗਾ ਰਾਮ ਨੌਂਮੀ ਅਤੇ ਭਾਈ ਮੂਲ ਚੰਦ ਦੇ ਮੇਲੇ ’ਤੇ ਹੁਣ ਵੀ ਕੁਸ਼ਤੀ ਲੜੀ ਜਾਂਦੀ ਹੈ।