ਛਾਨਣੀ ਦੀਵੇ ਦੀ ਰਸਮ ਪੰਜਾਬੀ ਵਿਆਹ ਵਿੱਚ ਪ੍ਰਮੁੱਖ ਰਸਮ ਸੀ। ਪੁਰਾਣੇ ਸਮਿਆਂ ਵਿੱਚ ਘਰ ਦੇ ਮੁੱਖ ਦਰਵਾਜ਼ੇ ਤੇ ਬਹੁਤ ਸਾਰੀਆਂ ਰਸਮਾਂ ਕੀਤੀਆਂ ਜਾਂਦੀਆਂ ਸਨ।ਅੱਜ ਦੇ ਸਮੇਂ ਵਿੱਚ ਵੀ ਬਹੁਤ ਸਾਰੀਆਂ ਰਸਮਾਂ ਘਰ ਦੇ ਮੁੱਖ ਦਰਵਾਜ਼ੇ ਨਾਲ ਜੁੜੀਆਂ ਹੋਈਆਂ ਹਨ। ਛਾਨਣੀ ਦੀਵੇ ਦੀ ਰਸਮ ਵੀ ਘਰ ਦੇ ਮੁੱਖ ਦਰਵਾਜ਼ੇ ਤੇ ਕੀਤੀ ਜਾਂਦੀ ਸੀ। ਇਹ ਰਸਮ ਰਾਤ ਦੇ ਸਮੇਂ ਕੀਤੀ ਜਾਂਦੀ ਸੀ।ਪੁਰਾਣੇ ਸਮਿਆਂ ਵਿੱਚ ਬਰਾਤ ਰਾਤ ਰਹਿੰਦੀ ਸੀ, ਇਹ ਰਸਮ ਉਸ ਸਮੇਂ ਨਾਲ ਜੁੜੀ ਹੋਈ ਸੀ। ਇਸ ਰਸਮ ਵਿੱਚ ਘਰ ਦੇ ਮੁੱਖ ਦਰਵਾਜ਼ੇ ਨਾਲ ਇੱਕ ਛਾਨਣੀ ਬੰਨ੍ਹੀ ਜਾਂਦੀ ਸੀ। ਇਸ ਛਾਨਣੀ ਵਿੱਚ ਇੱਕ ਦੀਵਾ ਬਾਲ ਕੇ ਰੱਖਿਆ ਜਾਂਦਾ ਸੀ।ਲੜਕੀ ਵਾਲੇ ਲਾੜੇ ਨੂੰ ਰਾਤ ਵੇਲੇ ਆਪਣੇ ਘਰ ਲੈ ਜਾਂਦੇ ਸਨ। ਲਾੜੇ ਤੋਂ ਇਹ ਰਸਮ ਕਰਵਾਈ ਜਾਂਦੀ ਸੀ। ਲਾੜਾ ਇਸ ਦੀਵੇ ਨੂੰ ਛੜੀ ਨਾਲ ਛਾਨਣੀ ਵਿੱਚੋਂ ਚੁੱਕਦਾ ਸੀ। ਇਹ ਰਸਮ ਬਹੁਤ ਔਖੀ ਮੰਨੀ ਜਾਂਦੀ ਸੀ। ਇਹ ਲਾੜੇ ਲਈ ਇੱਕ ਇਮਤਿਹਾਨ ਦੀ ਤਰ੍ਹਾਂ ਹੁੰਦੀ ਸੀ। ਇਸ ਰਸਮ ਦਾ ਲਾੜੇ ਨੂੰ ਵਿਆਹ ਤੋਂ ਪਹਿਲਾਂ ਅਭਿਆਸ ਕਰਨਾ ਪੈਂਦਾ ਸੀ।[1]

ਹਵਾਲੇ

ਸੋਧੋ
  1. ਪੁਸਤਕ -ਵਿਆਹ,ਰਸਮਾਂ ਅਤੇ ਲੋਕ ਗੀਤ,ਲੇਖਕ - ਰੁਪਿੰਦਰਜੀਤ ਗਿੱਲ,ਪ੍ਰਕਾਸ਼ਕ - ਵਾਰਿਸ ਸ਼ਾਹ ਫਾਉਂਡੇਸ਼ਨ ਅੰਮ੍ਰਿਤਸਰ,ਸੰਨ - 2013,ਪੰਨਾ ਨੰ. -65