ਛੋਲੇ
ਛੋਲੇ ਅਤੇ ਛੌਲਿਆਂ ਦੀ ਦਾਲ ਨਾ ਹੀ ਕੇਵਲ ਸਰੀਰਕ ਸਿਹਤ ਅਤੇ ਸੌਂਦਰਿਆ ਵਿੱਚ ਲਾਭਕਾਰੀ ਹੁੰਦੀ ਹੈ, ਸਗੋਂ ਅਨੇਕਾਂ ਰੋਗਾਂ ਦੀ ਚਿਕਿਤਸਾ ਕਰਣ ਵਿੱਚ ਵੀ ਸਹਾਇਕ ਹੁੰਦੀ ਹੈ। ਇਸ ਵਿੱਚ ਕਾਰਬੋਹਾਇਡਰੇਟ, ਪ੍ਰੋਟੀਨ, ਨਮੀ, ਚਿਕਨਾਈ, ਰੇਸ਼ੇ, ਕੇਲਸ਼ਿਅਮ, ਆਇਰਨ ਅਤੇ ਵਿਟਾਮਿਨ ਪਾਏ ਜਾਂਦੇ ਹਨ। ਰਕਤਾਲਪਤਾ, ਕਬਜ, ਡਾਇਬਿਟਿਜ ਅਤੇ ਪੀਲਿਆ ਵਰਗੇ ਰੋਗਾਂ ਵਿੱਚ ਛੌਲਿਆਂ ਦਾ ਪ੍ਰਯੋਗ ਲਾਭਕਾਰੀ ਹੁੰਦਾ ਹੈ।ਵਾਲਾਂ ਅਤੇ ਤਵਚਾ ਦੀ ਸੌਂਦਰਿਆ ਵਾਧੇ ਲਈ ਛੌਲਿਆਂ ਦੇ ਆਟੇ ਦਾ ਪ੍ਰਯੋਗ ਹਿਤਕਾਰੀ ਹੁੰਦਾ ਹੈ। ਛੋਲੇ ਇੱਕ ਪ੍ਰਮੁੱਖ ਫਸਲ ਹੈ।
Chickpea | |
---|---|
ਚਿੱਟੇ ਅਤੇ ਹਰੇ ਛੋਲੇ | |
ਥੋੜਾ ਜਿਹਾ ਉੱਗਿਆ ਹੋਇਆ ਛੋਲਿਆਂ ਦਾ ਦਾਣਾ | |
Scientific classification | |
Kingdom: | |
(unranked): | |
(unranked): | |
(unranked): | |
Order: | |
Family: | |
Genus: | |
Species: | C. arietinum
|
Binomial name | |
Cicer arietinum |
ਇਕ ਅਨਾਜ ਨੂੰ, ਜਿਸ ਦਾ ਬੂਟਾ ਝਾੜੀਦਾਰ ਹੁੰਦਾ ਹੈ, ਬੂਟੇ ਨੂੰ ਦਾਣੇਦਾਰ ਫਲੀ/ਟਾਂਟਾਂ ਲੱਗਦੀਆਂ ਹਨ, ਛੋਲੇ ਕਹਿੰਦੇ ਹਨ। ਛੋਲੇ ਹਾੜੀ ਦੀ ਮੁੱਖ ਫ਼ਸਲਾਂ ਵਿਚੋਂ ਪਹਿਲਾਂ ਇਕ ਫ਼ਸਲ ਸੀ। ਛੋਲਿਆਂ ਦੀ ਫ਼ਸਲ ਦੇ ਦਾਣੇ ਜਦੋਂ ਕੱਚੇ ਹੁੰਦੇ ਹਨ ਤਾਂ ਉਨ੍ਹਾਂ ਕੱਚੇ ਦਾਣਿਆਂ ਨੂੰ ਟਾਂਟਾਂ/ਡੱਡਿਆਂ ਵਿਚੋਂ ਕੱਢ ਕੇ ਸਬਜ਼ੀ ਆਮ ਬਣਾਈ ਜਾਂਦੀ ਸੀ। ਇਨ੍ਹਾਂ ਕੱਚੇ ਦਾਣਿਆਂ ਨੂੰ ਛੋਲੂਆ ਕਹਿੰਦੇ ਹਨ ਤੇ ਬਣੀ ਸਬਜ਼ੀ ਨੂੰ ਛੋਲੂਏ ਦੀ ਸਬਜ਼ੀ ਕਹਿੰਦੇ ਹਨ। ਛੋਲਿਆਂ ਦੇ ਬੂਟਿਆਂ ਨੂੰ ਪੱਟ ਕੇ ਕੱਖਾਂ, ਛਿਟੀਆਂ ਦੀ ਅੱਗ ਉਪਰ ਭੁੰਨ ਕੇ ਹੋਲਾਂ ਬਣਾ ਕੇ ਖਾਧੀਆਂ ਜਾਂਦੀਆਂ ਸਨ। ਜਦ ਫ਼ਸਲ ਪੱਕ ਜਾਂਦੀ ਸੀ ਤਾਂ ਉਸ ਨੂੰ ਵੱਢ ਕੇ ਪਹਿਲਾਂ ਖੜ੍ਹੀਆਂ ਵਿਚ ਲਾਇਆ ਜਾਂਦਾ ਸੀ। ਜਦ ਖਲ੍ਹੀਆਂ ਵਿਚ ਲੱਗੀ ਫ਼ਸਲ ਸੁੱਕ ਜਾਂਦੀ ਸੀ ਤਾਂ ਉਸ ਨੂੰ ਸੋਟਿਆਂ ਨਾਲ ਕੱਟ ਕੇ ਕੱਢਿਆ ਜਾਂਦਾ ਸੀ।
ਛੋਲਿਆਂ ਦੀ ਵਰਤੋਂ ਕਈ ਰੂਪਾਂ ਵਿਚ ਕੀਤੀ ਜਾਂਦੀ ਹੈ/ਸੀ। ਛੋਲਿਆਂ ਦੇ ਦਾਣੇ ਭੁੰਨਾ ਕੇ ਚੱਬੇ ਜਾਂਦੇ ਹਨ। ਛੋਲਿਆਂ ਨੂੰ ਪਸ਼ੂਆਂ ਦੇ ਦਾਣੇ ਦੇ ਤੌਰ 'ਤੇ ਵੀ ਵਰਤਿਆ ਜਾਂਦਾ ਹੈ। ਛੋਲਿਆਂ ਦੇ ਰੋਹ ਤੇ ਟਾਂਗਰ ਨੂੰ ਸੁੱਕੇ ਚਾਰੇ ਦੇ ਤੌਰ 'ਤੇ ਵਰਤਿਆ ਜਾਂਦਾ ਹੈ। ਛੋਲਿਆਂ ਨੂੰ ਦਲ ਕੇ ਤੇ ਉਸ ਦੀ ਦਾਲ ਬਣਾ ਕੇ ਖਾਧੀ ਜਾਂਦੀ ਹੈ। ਸਾਬਤ ਛੋਲਿਆਂ ਦੀ ਦਾਲ ਬਣਾਈ ਜਾਂਦੀ ਹੈ। ਛੋਲਿਆਂ ਦੀ ਦਾਲ ਦਾ ਵੇਸਣ ਬਣਾਇਆ ਜਾਂਦਾ ਹੈ। ਵੇਸਣ ਵਿਚ ਕਣਕ ਦਾ ਆਟਾ ਮਿਲਾ ਕੇ ਪਾਣੀ ਹੱਥ ਵਾਲੀਆਂ ਰੋਟੀਆਂ ਬਣਾ ਕੇ ਸਵੇਰ ਦੀ ਹਾਜ਼ਰੀ ਰੋਟੀ ਵਜੋਂ ਅੱਜ ਤੋਂ ਕੋਈ 60 ਕੁ ਸਾਲ ਪਹਿਲਾਂ ਹਰ ਪਰਿਵਾਰ ਬਣਾ ਕੇ ਖਾਂਦਾ ਸੀ। ਇਸ ਰੋਟੀ ਨੂੰ ਵੇਸਣੀ ਰੋਟੀ ਕਹਿੰਦੇ ਹਨ। ਇਹ ਮੱਖਣ ਨਾਲ, ਦਹੀਂ ਨਾਲ, ਲੱਸੀ ਨਾਲ, ਆਚਾਰ ਨਾਲ, ਪਿਆਜ਼ ਨਾਲ ਖਾਧੀ ਜਾਂਦੀ ਹੈ। ਵੇਸਣ ਦੇ ਲੱਡੂ ਬਣਾਏ ਜਾਂਦੇ ਹਨ। ਪਕੌੜੇ ਬਣਾਏ ਜਾਂਦੇ ਹਨ। ਹੋਰ ਕਈ ਮਠਿਆਈਆਂ ਵਿਚ ਵੀ ਵੇਸਣ ਵਰਤਿਆ ਜਾਂਦਾ ਹੈ।
ਛੋਲੇ ਇਕ ਅਜਿਹਾ ਅਨਾਜ ਹੈ ਜਿਹੜਾ ਬਹੁ-ਮੰਤਵੀ ਕੰਮ ਦਿੰਦਾ ਹੈ। ਹੁਣ ਖੇਤੀ ਵਪਾਰ ਬਣ ਗਈ ਹੈ। ਇਸ ਲਈ ਛੋਲਿਆਂ ਦੀ ਫ਼ਸਲ ਹੁਣ ਕੋਈ-ਕੋਈ ਜਿਮੀਂਦਾਰ ਹੀ ਬੀਜਦਾ ਹੈ।[2]
ਹਵਾਲੇ
ਸੋਧੋ- ↑ "The Plant List: A Working List of All Plant Species". Archived from the original on 2 ਅਕਤੂਬਰ 2017. Retrieved 22 October 2014.
- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.