ਜਗਦੀਸ਼ ਸਿੰਘ ਵਰਿਆਮ
ਜਗਦੀਸ਼ ਸਿੰਘ ਵਰਿਆਮ (1 ਸਤੰਬਰ 1938 - 4 ਮਾਰਚ 2017) ਸਾਮੂਰਤ ਸਾਦਗੀ, ਦੁੱਧ-ਚਿੱਟੇ ਨਾਮਧਾਰੀ ਬਾਣੇ ਵਿੱਚ ਲਿਪਟੀ ਹੋਈ ਇਕ ਅਜਿਹੀ ਨਿਰਛੱਲ ਰੂਹ, ਜ਼ਿੰਦਗੀ ਨੂੰ ਭਰਪੂਰਤਾ ਨਾਲ ਜਿਊਣ ਵਾਲਾ ਵਿਅਕਤੀ ਮਾਸਿਕ ਰਸਾਲਾ 'ਵਰਿਆਮ' ਦਾ ਸੰਪਾਦਕ, ਪੰਜਾਬੀ ਲੇਖਕ ਹਨ। ਜਗਦੀਸ਼ ਸਿੰਘ ਵਰਿਆਮ ਦਾ ਜਨਮ ਇਕ ਸਤੰਬਰ 1938 ਨੂੰ ਜਥੇਦਾਰ ਨੱਥਾ ਸਿੰਘ ਦੇ ਘਰ, ਬੀਬੀ ਸਵਰਨ ਕੌਰ ਦੀ ਕੁੱਖੋਂ ਜ਼ਿਲ੍ਹਾ ਸਿਆਲਕੋਟ ਦੀ ਤਹਿਸੀਲ ਨਾਰੋਵਾਲ ਦੇ ਪਿੰਡ ਢੇਅ (ਹੁਣ ਪਾਕਿਸਤਾਨ) ਵਿਖੇ ਹੋਇਆ ਸੀ। 11 ਸਤੰਬਰ, 1959 ਨੂੰ ਉਨ੍ਹਾਂ ਦਾ ਵਿਆਹ ਬੀਬੀ ਬਖ਼ਸ਼ੀਸ਼ ਕੌਰ ਨਾਲ ਨਾਮਧਾਰੀ ਪਰੰਪਰਾਵਾਂ ਅਨੁਸਾਰ ਹੋਇਆ।
ਸਿੱਖਿਆ
ਸੋਧੋਆਪ ਨੇ ਗਿਆਨੀ ਅਤੇ ਐਫ਼.ਏ. ਤੱਕ ਪੜ੍ਹਾਈ ਕੀਤੀ ਸੀ। ਜਲੰਧਰ ਆ ਕੇ ਉਨ੍ਹਾਂ ਨੇ ਆਪਣੇ ਮਾਮਾ ਸੁਰੈਣ ਸਿੰਘ ਕੋਲ ਬੈਟਰੀਆਂ ਦੀ ਦੁਕਾਨ ਉੱਤੇ ਕੰਮ ਕਰਨਾ ਸ਼ੁਰੂ ਕੀਤਾ। ਇਸੇ ਦੌਰਾਨ ਕੰਮਕਾਰ ਦੇ ਸਿਲਸਿਲੇ ਵਿੱਚ ਉਹ ਕੁਝ ਸਮਾਂ ਬੰਬਈ ਅਤੇ ਜੰਮੂ ਵੀ ਗਏ, ਪਰ ਫੇਰ ਪੱਕੇ ਤੌਰ 'ਤੇ ਜਲੰਧਰ ਵਿੱਚ ਹੀ ਟਿਕ ਗਏ।
ਨਾਮਧਾਰੀ ਦਰਬਾਰ
ਸੋਧੋਜਗਦੀਸ਼ ਸਿੰਘ ਵਰਿਆਮ ਨਾਮਧਾਰੀ ਦਰਬਾਰ ਦੇ ਉਨ੍ਹਾਂ ਵਿਸ਼ਵਾਸਯੋਗ ਵਿਅਕਤੀਆਂ ਵਿੱਚੋਂ ਸਨ, ਜਿਨ੍ਹਾਂ ਨੂੰ ਸਤਿਗੁਰੂ ਜਗਜੀਤ ਸਿੰਘ ਜੀ ਹਮੇਸ਼ਾ ਆਪਣੇ ਆਸ-ਪਾਸ ਵੇਖਣਾ ਚਾਹੁੰਦੇ ਸਨ। ਇਸੇ ਕਰਕੇ ਉਨ੍ਹਾਂ ਨੂੰ ਨਾਮਧਾਰੀ ਵਿਦਿਅਕ ਜਥੇ ਦੀ ਪ੍ਰਧਾਨਗੀ ਅਤੇ ਨਾਮਧਾਰੀ ਦਰਬਾਰ ਦੀ ਜਨਰਲ ਸਕੱਤਰੀ ਵੀ ਨਿਵਾਜੀ ਗਈ ਸੀ।
ਮਾਣ ਸਨਮਾਣ
ਸੋਧੋਭਾਸ਼ਾ ਵਿਭਾਗ ਪੰਜਾਬ ਦਾ 'ਸ਼੍ਰੋਮਣੀ ਸਾਹਿਤਕ ਪੱਤਰਕਾਰ ਪੁਰਸਕਾਰ' ਉਨਾਂ ਨੂੰ 2011 ਵਿੱਚ ਮਿਲਿਆ ਸੀ। ਜਗਦੀਸ਼ ਸਿੰਘ ਵਰਿਆਮ ਯਾਦਗਾਰੀ ਸਾਹਿਤਕ ਪੱਤਰਕਾਰੀ ਪੁਰਸਕਾਰ ਆਰੰਭ ਕੀਤਾ ਜਾਵੇ, ਜਿਸ ਲਈ ਹਰ ਸਾਲ 21,000 ਰੁਪਏ ਦੀ ਰਾਸ਼ੀ ਦਿੱਤੀ ਜਾਂਦੀ ਹੈ।
ਦਿਹਾਂਤ
ਸੋਧੋਉਨ੍ਹਾਂ ਨੂੰ ਅਧਰੰਗ ਦਾ ਅਟੈਕ ਹੋਇਆ, ਲਗਭਗ ਚੌਦਾਂ ਮਹੀਨੇ ਤੱਕ ਉਹ ਬੇਹੋਸ਼ੀ (ਕੋਮਾ) ਦੀ ਹਾਲਤ ਵਿੱਚ ਹੀ ਹਸਪਤਾਲ ਵਿੱਚ ਰਹਿਣ ਤੇ ਉਹਨਾਂ ਨੇ 4 ਮਾਰਚ, 2017 ਨੂੰ ਆਖ਼ਰੀ ਸਾਹ ਲਿਆ। [1]
ਹਵਾਲੇ
ਸੋਧੋ- ↑ ਲਖਵਿੰਦਰ ਸਿੰਘ ਜੌਹਲ