ਜਥੇਦਾਰ ਤੇਜਾ ਸਿੰਘ ਭੁੱਚਰ
ਜਥੇਦਾਰ ਤੇਜਾ ਸਿੰਘ ਦਾ ਜਨਮ 28 ਅਕਤੂਬਰ 1887 ਨੂੰ ਨਾਨਕੇ ਪਿੰਡ ਫੇਰੂ, ਲਾਹੌਰ ਜ਼ਿਲ੍ਹੇ ਵਿੱਚ ਹੋਇਆ। ਉਹਨਾਂ ਦਾ ਜੱਦੀ ਪਿੰਡ ਨਿੱਕਾ ਭੁੱਚਰ ਤਰਨਤਾਰਨ ਸੀ। ਉਹਨਾਂ ਦੇ ਪਿਤਾ ਸ਼ਾਹ ਮਾਇਆ ਸਿੰਘ ਹਕੀਮ ਅਤੇ ਮਾਤਾ ਮਹਿਤਾਬ ਕੌਰ ਜੀ ਸਨ। ਜਥੇਦਾਰ ਭੁੱਚਰ ਮਨੁੱਖ ਵਿੱਚ ਜਾਤ-ਬਰਾਦਰੀ, ਰੰਗ-ਨਸਲ, ਵੱਡੇ-ਛੋਟੇ ਦੇ ਅੰਤਰ ਨੂੰ ਸਿੱਖਾਂ ਅਤੇ ਮਾਨਵਤਾ ਲਈ ਲਾਹਨਤ ਮੰਨਦੇ ਸਨ। ਪੰਜਾਬੀ ਰਵੀਦਾਸੀਏ, ਲੁਹਾਰ, ਚਮਾਰ, ਈਸਾਈਆਂ ਅਤੇ ਮੁਸਲਮਾਨਾਂ ਵਿੱਚੋਂ ਸਜੇ ਸਿੰਘਾਂ ਨੂੰ ਖੂਹਾਂ ’ਤੇ ਚੜ੍ਹਾ ਕੇ ਪਾਣੀ ਭਰਨ ਦੇ ਹੱਕ ਦਿਵਾਏ। ਗੁਰਦੁਆਰਾ ਸੁਧਾਰ ਲਹਿਰ ਦੇ ਨਿਧੜਕ ਆਗੂ ਸਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪਹਿਲੇ ਜਥੇਦਾਰ। ਉਹਨਾਂ ਨੇ ਗੁਰਦੁਆਰਾ ਸੁਧਾਰ ਲਹਿਰ ਲਈ ਅਣਥੱਕ ਮਿਹਨਤ ਕੀਤੀ। 3 ਅਕਤੂਬਰ 1939 ਨੂੰ ਉਹਨਾਂ ਦਾ ਦਿਹਾਂਤ ਹੋ ਗਿਆ।[1]
ਹਵਾਲੇ
ਸੋਧੋ- ↑ ਦਿਲਜੀਤ ਸਿੰਘ ‘ਬੇਦੀ’. "ਜਥੇਦਾਰ ਤੇਜਾ ਸਿੰਘ ਭੁੱਚਰ". Retrieved 21 ਫ਼ਰਵਰੀ 2016.