ਜਨਮਦਿਨ ਉਹ ਮੌਕਾ ਹੁੰਦਾ ਹੈ ਜਦੋਂ ਕੋਈ ਬੰਦਾ ਜਾਂ ਅਦਾਰਾ ਆਪਣੇ ਜਨਮ ਦੀ ਵਰ੍ਹੇਗੰਢ ਮਨਾਉਂਦਾ ਹੈ। ਜਨਮਦਿਨ ਕਈ ਸੱਭਿਆਚਾਰਾਂ ਵਿੱਚ ਮਨਾਏ ਜਾਂਦੇ ਹਨ, ਆਮ ਤੌਰ 'ਤੇ ਕਿਸੇ ਤੋਹਫ਼ੇ, ਜਸ਼ਨ ਜਾਂ ਰੀਤੀ-ਰਸਮਾਂ ਨਾਲ਼।

ਮੋਮਬੱਤੀਆਂ ਨਾਲ਼ ਅੰਗਰੇਜ਼ੀ ਵਿੱਚ ਜਨਮਦਿਨ ਮੁਬਾਰਕ (ਹੈਪੀ ਬਰਥਡੇ) ਲਿਖੀ ਹੋਈ

ਕਈ ਧਰਮ ਵੀ ਆਪਣੇ ਬਾਨੀਆਂ ਦੇ ਜਨਮਦਿਨ ਨੂੰ ਖ਼ਾਸ ਛੁੱਟੀਆਂ ਵਜੋਂ ਮਨਾਉਂਦੇ ਹਨ (ਜਿਵੇਂ ਕਿ ਕ੍ਰਿਸਮਸ, ਗੁਰਪੁਰਬ)।

ਜਨਮਦਿਨ ਅਤੇ ਜਨਮਮਿਤੀ ਵਿੱਚ ਫ਼ਰਕ ਹੁੰਦਾ ਹੈ: ਜਨਮਦਿਨ, 29 ਫ਼ਰਵਰੀ ਤੋਂ ਇਲਾਵਾ, ਹਰੇਕ ਵਰ੍ਹੇ ਆਉਂਦਾ ਹੈ (ਮਿਸਾਲ ਵਜੋਂ 22 ਸਤੰਬਰ) ਪਰ ਜਨਮਮਿਤੀ ਉਹ ਇੱਕ ਤਰੀਕ ਹੁੰਦੀ ਹੈ ਜਦੋਂ ਇਨਸਾਨ ਦਾ ਜਨਮ ਹੋਇਆ ਹੋਵੇ (ਮਿਸਾਲ ਵਜੋਂ 11 ਮਈ, 1988)।