ਜਨਮਸਾਖੀ ਅਤੇ ਸਾਖੀ ਪ੍ਰੰਪਰਾ

ਜਨਮਸਾਖੀ ਪਰੰਪਰਾ ਪੰਜਾਬੀ ਵਾਰਤਕ ਵਿੱਚ ਮਹੱਤਵਪੂਰਨ ਸਥਾਨ ਰੱਖਦੀ ਹੈ। ਵਿਦਵਾਨਾਂ ਅਨੁਸਾਰ ‘ਸਾਖੀ` ਸ਼ਬਦ ਸੰਸਕ੍ਰਿਤ ਦੇ ਸ਼ਬਦ ‘ਸ਼ਾਕ੍ਰਸੀ` ਦਾ ਰੂਪਾਂਤਰ ਹੈ, ਜਿਸ ਦਾ ਅਰਥ ਹੈ ‘ਗਵਾਹੀ`। ਆਚਾਰਯ ਪਰਸ਼ੁਰਾਮ ਚਤੁਰਵੇਦੀ ਅਨੁਸਾਰ ਇਸ ਦਾ ਅਰਥ ਹੈ ਉਹ ਮਨੁੱਖ ਜਿਸ ਨੇ ਕਿਸੇ ਘਟਨਾ ਜਾਂ ਵਸਤੂ ਨੂੰ ਅੱਖੀ ਵੇਖਿਆ ਹੋਵੇ।``[1] ਰਤਨ ਸਿੰਘ ਜੱਗੀ ਅਨੁਸਾਰ, “ ‘ਜਨਮ` ਤੋਂ ਭਾਵ ਇਥੇ ਭਾਵ ਕੇਵਲ ਪੈਦਾਇਸ਼ ਨਹੀਂ ਸਗੋਂ ਸਾਰਾ ਜੀਵਨ ਹੈ। ਇਸ ਤਰ੍ਹਾਂ ਸਥੂਲ ਰੂਪ ਵਿੱਚ ‘ਜਨਮਸਾਖੀ` ਤੋਂ ਭਾਵ ਕਿਸੇ ਮਹਾਂਪੁਰਸ਼ ਦਾ ਅਧਿਆਤਮਿਕ ਜੀਵਨ-ਬ੍ਰਿਤਾਂਤ ਹੈ।``[2] ਭਾਈ ਕਾਨ੍ਹਸਿੰਘ ਨੇ ਗੁਰਬਾਣੀ ਦੀ ਇੱਕ ਤੁਕ (ਸੁਣਹੁ ਜਨ ਭਾਈ ਹਰਿ ਸਤਿਗੁਰ ਕੀ ਇੱਕ ਸਾਖੀ) ਦੇ ਆਧਾਰ ਤੇ ਇਸ ਦਾ ਅਰਥ ਇਤਿਹਾਸ ਅਥਵਾ ਕਥਾ,ਜੋਅੱਖੀਂ ਡਿਠੀ ਕਹੀ ਗਈ ਹੋਵੇ` ਕੀਤਾ ਹੈ। ਪਰ ਜੇ ਸਾਖੀ ਸ਼ਬਦ ਦਾ ਅਰਥ ਇਸ ਦੇ ਪਰੰਪਰਾਗਤ ਪ੍ਰਯੋਗ ਦੇ ਸੰਦਰਭ ਵਿੱਚ ਕਰੀਏ ਤਾਂ ਉਕਤ ਤੁੱਕ ਵਿੱਚ ਇਹ 'ਗੁਰੂ ਦੇ ਬਚਨ' ਲਈ ਵੀ ਵਰਤਿਆ ਗਿਆ ਹੈ। ਪ੍ਰੋ. ਰਾਜਬੀਰ ਕੌਰ ਨੇ 'ਸਾਖੀ' ਦਾ ਅਰਥ 'ਗਵਾਹੀ' ਲਿਖਿਆ ਹੈ। ਕਈ ਵਿਦਵਾਨਾਂ ਦਾ ਵਿਚਾਰ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਅਧਿਆਤਮਿਕ ਜੀਵਨ ਦੇ ਬਿਰਤਾਂਤ ਨੂੰ ਜਨਮਸਾਖੀ ਕਿਹਾ ਜਾਂਦਾ ਹੈ, ਪਰ ਗੁਰੂ ਨਾਨਕ ਦੇਵ ਜੀ ਤੋਂ ਬਿਨ੍ਹਾਂ ਹੋਰ ਵੀ ਜਨਮ ਸਾਖੀਆਂ ਮਿਲਦੀਆਂ ਹਨ ਜਿਵੇਂ ਭਗਤ ਕਬੀਰ ਜੀ ਦੀ ਜਨਮਸਾਖੀ ਰੈਦਾਸ ਜਨਮਸਾਖੀ। ਇਸ ਲਈ ਅਸੀਂ ਜਨਮਸਾਖੀ ਤੋਂ ਭਾਵ ਕਿਸੇ ਮਹਾਂਪੁਰਸ਼ ਦੇ ਅਧਿਆਤਮਕ ਜੀਵਨ ਬਿਰਤਾਂਤ ਤੋਂ ਮੰਨਦੇ ਹਾਂ। ਤਰਲੋਚਨ ਸਿੰਘ ਬੇਦੀ ਅਨੁਸਾਰ “ਸੋਲ੍ਹਵੀ-ਸਤਾਰ੍ਹਵੀਂ ਸਦੀ ਵਿੱਚ ਰਚੀਆਂ ਗਈਆ ਹੇਠ ਲਿਖੀਆਂ ਜਨਮ ਸਾਖੀਆਂ ਹਨ:

  1. ਪੁਰਾਤਨ ਜਨਮ ਸਾਖੀ
  2. ਸ਼ੰਭੂਨਾਥ ਵਾਲੀ ਜਨਮ ਪੱਤਰੀ
  3. ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ
  4. ਭਾਈ ਮਨੀ ਸਿੰਘ ਵਾਲੀ ਜਨਮ ਸਾਖੀ
  5. ਆਦਿ ਸਾਖੀਆਂ ਬਾਬੇ ਕੀਆਂ,
  6. ਸੋਢੀ ਮਿਹਰਬਾਨ ਵਾਲੀ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ,
  7. ਪੈੜਾ ਮੋਖਾ ਜਾਂ ਭਾਈ ਬਾਲੇ ਵਾਲੀ ਜਨਮਸਾਖੀ,
  8. ਬਿਧੀ ਚੰਦ ਜਾਂ ਹੰਦਾਲੀਆ ਵਾਲੀ ਜਨਮਸਾਖੀ,
  9. ਸਤਿਗੁਰ ਜੀ ਦੇ ਮੂਹਿ ਦੀਆਂ ਜਨਮਸਾਖੀਆਂ,
  10. ਜਨਮਸਾਖੀ ਸ੍ਰੀ ਮਿਹਰਵਾਨ ਜੀ ਕੀ,
  11. ਜਨਮਸਾਖੀ ਭਗਤ ਕਬੀਰ ਜੀ ਕੀ।``[3]

ਇਨ੍ਹਾਂ ਵਿਚੋਂ ਵਧੇਰੇ ਮਹੱਤਵਪੂਰਨ ਸਾਖੀਆਂ ਹੇਠ ਇਹ ਹਨ: 1) ਪੁਰਾਤਨ ਜਨਮਸਾਖੀ, 2) ਆਦਿ ਸਾਖੀਆਂ, 3) ਮਿਹਰਬਾਨ ਵਾਲੀ ਜਨਮਸਾਖੀ, 4) ਭਾਈ ਬਾਲੇ ਵਾਲੀ ਜਨਮਸਾਖੀ, 5) ਗਿਆਨ ਰਤਨਾਵਲੀ। ਅਨੁਮਾਨ ਲਗਾਇਆ ਜਾਂਦਾ ਹੈ ਕਿ ਸ਼ੁਰੂ ਵਿੱਚ ਇਨ੍ਹਾਂ ਜਨਮਸਾਖੀਆਂ ਦੀ ਗਿਣਤੀ 20-30 ਹੋਵੇਗੀ ਪਰ ਬਾਅਦ ਵਿੱਚ ਇਨ੍ਹਾਂ ਦੀ ਗਿਣਤੀ 575 ਹੋ ਗਈ ਹੈ।

ਜਨਮਸਾਖੀ ਪਰੰਪਰਾ

ਸੋਧੋ

ਜਨਮ ਤੋ ਇਥੇ ਭਾਵ ਕੇਵਲ ਪੈਦਾਇਸ਼ ਨਹੀਂ ਹੈਸਗੋਸਾਰਾ ਜੀਵਨ ਹੈ।ਇਸ ਤਰ੍ਹਾ ਸਥੂਲ ਰੂਪ ਵਿੱਚ `ਜਨਮਸਾਖੀ` ਤੋਭਾਵ ਕਿਸੇ ਮਹਾਪੁਰਸ਼ ਦਾ ਅਧਿਆਤਮਿਕ ਜੀਵਨ-ਬ੍ਰਿਤਾਤ ਹੈ। ਪੁਰਾਤਨ ਪੰਜਾਬੀ ਵਾਰਤਕ ਦਾ ਆਰੰਭ ਜਨਮਸਾਖੀ ਪਰੰਪਰਾ ਨਾਲ ਹੰਦਾ ਹੈ। ਜਨਮਸਾਖੀਆਂ ਦਾ ਆਰੰਭ ਗੁਰੂ ਨਾਨਕ ਦੇਵ ਜੀ ਦੇ ਜੀਵਨ ਚਰਿੱਤਰ ਨੂੰ ਅੰਕਿਤ ਕਰਨ ਨਾਲ ਹੋਇਆ। ਜਨਮਸਾਖੀ ‘ਜਨਮ` ਅਤੇ ‘ਸਾਖੀ` ਦਾ ਸੰਯੁਕਤ ਸ਼ਬਦ ਹੈ। ਸਾਖੀ ਸ਼ਬਦ ਸੰਸਕ੍ਰਿਤ ਦੇ ‘ਸਾਕ੍ਰਸ਼ੀ` ਦਾ ਰੂਪਾਂਤਰ ਹੈ ਅਤੇ ਆਚਾਰਯ ਪਰਸ਼ੁਰਾਮ ਚਤਰੁਵੇਦੀ ਅਨੁਸਾਰ ਇਸ ਦਾ ਮੂਲ ਅਰਥ ਉਹ ਪੁਰਸ਼ ਹੈ ਜਿਸਨੇ ਕਿਸੇ ਵਸਤ{ ਜਾਂ ਘਟਨਾ ਨz{ ਅੱਖੀਂ ਵੇਖਿਆ ਹੋਵੇ। ਭਾਈ ‘ਕਾਨ੍ਹ ਸਿੰਘ` ਨੇ ਗੁਰਬਾਣੀ ਦੀ ਇੱਕ ਤੁਕ (ਸੁਣਹੁ ਜਨ ਭਾਈ ਹਰਿ ਸਤਿਗੁਰ ਕੀ ਇੱਕ ਸਾਖੀ) ਦੇ ਅਧਾਰ ਤੇ ਇਸ ਦਾ ਅਰਥ ਇਤਿਹਾਸ ਅਥਵਾ ਕਥਾ, ਜੋ ਅੱਖੀਂ ਡਿੱਠੀ ਕਹੀ ਗਈ ਹੋਵੇ ਕੀਤਾ ਹੈ

ਜਨਮਸਾਖੀਆਂ

ਸੋਧੋ

‘ਜਨਮ` ਤੋਂ ਇਥੇ ਭਾਵ ਕੇਵਲ ਪੈਦਾ ਇਸ ਨਹੀਂ, ਸਗੋਂ ‘ਸਾਰਾ ਜੀਵਨ` ਹੈ। ਇਸ ਤਰ੍ਹਾਂ ਸਥੂਲ ਰੂਪ ਵਿੱਚ ਜਨਮਸਾਖੀ ਦਾ ਤਤਪਰਜ ਕਿਸੇ ਮਹਾਂਪੁਰਸ਼ ਦਾ ਅਧਿਆਤਮਕ ਜੀਵਨ ਬਿਰਤਾਂਤ ਹੈ।

ਜਨਮਸਾਖੀਕਾਰ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸੰਬੰਧਿਤ ਘਟਨਾਵਾਂ ਨੂੰ ਪੇਸ਼ ਕਰਕੇ ਉਨ੍ਹਾਂ ਦੀ ਅਦੁੱਤੀ ਸ਼ਖਸੀਅਤ ਬਾਰੇ ਬਾਹਰਮੁਖੀ ਪ੍ਰਮਾਣ ਅਤੇ ਗਵਾਹੀਆਂ ਜੁਟਾਉਂਦੇ ਹਨ।ਜਨਮਸਾਖੀ ਪਰੰਪਰਾ ਦੇ ਉਦੇਸ਼ ਨੂੰ ਸਪਸ਼ਟ ਕਰਦਾ ਹੋਇਆ ਡਾ. ‘ਗੁਰਜੀਤ ਹਾਂਸ` ਲਿਖਦਾ ਹੈ ਕਿ ਸਾਖੀ ਦਾ ਅਰਥ ਲੌਕਿਕ ਗਵਾਹੀ ਨਹੀਂ ਬਲਕਿ ਲੋਕਿਕ ਜਗਤ ਵਿੱਚ ਦੈਵੀ ਸ਼ਕਤੀ ਦੇ ਦਖਲ ਦੀ ਗਵਾਹੀ ਹੈ। ਸਾਖੀਕਾਰਾਂ ਦੀ ਧਾਰਨਾਂ ਸੀ ਕਿ ਜਿਸ ਦੀ ਕਰਾਮਾਤ ਵੱਡੀ ਹੈ ਉਸ ਦੀ ਅਧਿਆਤਮਿਕਤਾ ਵੀ ਉਚੇਰੀ ਹੈ। ਸਧਾਰਨ ਵਿਅਕਤੀ ਕਰਾਮਾਤ ਸਿਰਜਣ ਦੇ ਯੋਗ ਨਹੀਂ ਹੁੰਦਾ ਪਰੰਤੂ ਜਿਸ ਮਹਾਂਪੁਰਖ ਦਾ ਪੌਣ-ਪਾਣੀ, ਅਗਨੀ ਅਤੇ ਕਾਲ ਉਪਰ ਅਖ਼ਤਿਆਰ ਹੈ ਉਹ ਰੱਬ ਦੇ ਸਮਾਨ ਹੁੰਦਾ ਹੈ। ਇਸ ਤਰ੍ਹਾਂ ਜਨਮਸਾਖੀਆਂ ਗੁਰੂ ਨਾਨਕ ਦੇਵ ਜੀ ਨੂੰ ਰੱਬ ਦੇ ਸਮਾਨ ਸਿੱਧ ਕਰਦੀਆਂ ਹਨ।

ਜਨਮਸਾਖੀ ਪਰੰਪਰਾ ਵਿੱਚ ਭਾਵੇਂ ਕਈ ਜਨਮਸਾਖੀਆਂ ਲਿਖੀਆਂ ਗਈਆਂ ਜਿਨ੍ਹਾਂ ਵਿੱਚ ਮਿਹਰਬਾਨ ਵਾਲੀ ਸਾਖੀ, ਬਾਲੇ ਵਾਲੀ ਜਨਮਸਾਖੀ, ਭਾਈ ਮਨੀ ਸਿੰਘ ਵਾਲੀ ਜਨਮਸਾਖੀ ਆਦਿ ਸਾਖੀਆਂ ਸ਼ਾਮਲ ਹਨ, ਪਰ ਪੁਰਾਤਨ ਜਨਮਸਾਖੀ ਆਪਣੀ ਇਨ੍ਹਾਂ ਜਨਮਸਾਖੀਆਂ ਵਿਚੋਂ ਆਪਣੀ ਇੱਕ ਵੱਖਰੀ ਵਿਸ਼ੇਸ਼ਤਾ ਰੱਖਦੀ ਹੈ।

ਪੁਰਾਤਨ ਜਨਮਸਾਖੀ

ਸੋਧੋ

ਇਹ ਜਨਮਸਾਖੀ[4] ਭਾਈ ਵੀਰ ਸਿੰਘ ਨੇ ਸੰਪਾਦਿਤ ਕਰ ਕੇ ਪਹਿਲੀ ਵਾਰ ਸੰਨ 1926 ਈ ਵਿੱਚ ਪ੍ਰਕਾਸ਼ਿਤ ਕੀਤੀ। ਇਸ ਨੂੰ `ਪੁਰਾਤਨ` ਵਿਸ਼ੇਸ਼ਣ ਭਾਈ ਵੀਰ ਸਿੰਘ ਦਾ ਦਿੱਤਾ ਹੋਇਆ ਹੈ। ਇਸ ਜਨਮਸਾਖੀ ਦੀਆਂ ਦੋ ਅਧਾਰ ਪੋਥੀਆ ਹਨ।ਇਕ `ਵਲੈਤ ਵਾਲੀ ਜਨਮਸਾਖੀ` ਜਿਸ ਦੀ ਹੱਥ ਲਿਖਤ ਪੋਥੀ ਸੰਨ 1815-16 ਈ ਵਿੱਚ ਐਚ.ਟੀ ਕੋਲਬਰਕ ਨੇ ਈਸਟ ਈਡਿਆ ਹਾਊਸ ਦੀ ਲਾਈਬ੍ਰਰੀ ਨੂੰ ਦਿਤੀ ਸੀ ।ਦੁਜੀ `ਹਾਫਿਜ਼ਾਬਾਦ ਵਾਲੀ ਜਨਮਸਾਖੀ` ਜਿਸ ਨੂੰ ਪਦ ਛੇਦ ਕੇ 1885 ਈ ਵਿੱਚ ਮੈਕਾਲਿਫ ਨੇ ਪ੍ਰਕਾਸ਼ਿਤ ਕੀਤਾ ।ਭਾਈ ਵੀਰ ਸਿੰਘ ਨੇ ਉਪਰੋਕਤ ਦੋਹਾਂ ਪੋਥੀਆਂ ਦੇ ਪਾਠਾ ਨੂੰ ਪੁਰਾਤਨ ਜਨਮਸਾਖੀ ਤਿਆਰ ਕਰਨ ਦਾ ਆਧਾਰ ਬਣਾਇਆ। ਇਸ ਵਿੱਚ ਕੁਲ 57 ਸਾਖੀਆ ਹਨ।

ਪੁਰਾਤਨ ਜਨਮਸਾਖੀ ਦਾ ਰਚਨਾਕਾਲ ਤੇ ਰਚਨਹਾਰ

ਸੋਧੋ

‘ਪੁਰਾਤਨ ਜਨਮਸਾਖੀ` ਦੇ ਰਚਨਾ ਕਾਲ ਅਤੇ ਰਚੈਤਾ ਬਾਰੇ ਕੋਈ ਪੁਖਤਾਂ ਸਬੂਤ ਨਹੀਂ ਮਿਲਦੇ ਤੇ ਵਿਦਵਾਨਾਂ ਵਿੱਚ ਆਪਸੀ ਮਤਭੇਦ ਹੈ। ਪ੍ਰੋ. ਗੁਰਮੁਖ ਸਿੰਘ ਨੇ ‘ਜਨਮਸਾਖੀ ਦੀ ਹਾਫ਼ਿਜਾਬਾਦੀ ਹੱਥ ਲਿਖਤ 1885 ਈ. ਵਿੱਚ ਪ੍ਰਕਾਸ਼ਿਤ ਕਰਨ ਵੇਲੇ ਭੂਮਿਕਾ ਵਿੱਚ ਲਿਖਿਆ ਕਿ ਇਸਦਾ ਲੇਖਕ ਰਾਵਲਪਿੰਡੀ ਕਮਿਸ਼ਨਰੀ ਦਾ ਰਹਿਣ ਵਾਲਾ ਗੁਰਮੁਖ ਹੈ।`[5] ਕਈ ਵਿਦਵਾਨ ਗੁਰੂ ਨਾਨਕ ਦੇਵ ਜੀ ਦੇ ਸਾਥੀਆਂ ਜੋ ਕਿ ਉਦਾਸੀਆਂ ਸਮੇਂ ਉਹਨਾਂ ਨਾਲ ਸੀ ਨੂੰ ਇਸ ਦਾ ਰਚੈਤਾ ਮੰਨਦੇ ਹਨ। ਇਸ ਦੇ ਰਚਨਾਕਾਲ ਸੰਬੰਧੀ ਭਾਈ ਵੀਰ ਸਿੰਘ ਦਾ ਵਿਚਾਰ ਹੈ ਕਿ ਇਸ ਦਾ ਰਚਨਕਾਲ 1635 ਹੈ। ਉਨ੍ਹਾਂ ਨੇ ਜਨਮਸਾਖੀ ਦੀ ਅਖੀਰਲੀ ਤੁੱਕ “ਕਲਜੁਗ ਪੰਜ ਹਜ਼ਾਰ ਸਤ ਸੌ ਪੈਂਤੀਸ ਬਰਸ ਵਰਤਿਆ ਹੈ ਅਨੁਸਾਰ ਇਸ ਦਾ ਰਚਨਾਕਾਲ ਨਿਸ਼ਚਤ ਕੀਤਾ। ਪਰ ਕਈ ਵਿਦਵਾਨ ਇਸ ਦਾ ਰਚਨਾਕਾਲ ਗੁਰੂ ਅਰਜਨ ਦੇਵ ਜੀ ਦੇ ਗੁਰੁਗੱਦੀ ਤੇ ਬੈਠਣ ਤੋਂ ਬਾਅਦ 1588 ਈ. ਮੰਨਦੇ ਹਨ।``[6]

ਪੁਰਾਤਨ ਜਨਮਸਾਖੀ ਮੁੱਢਲੀ ਜਾਣ ਪਛਾਣ

ਸੋਧੋ

ਪੁਰਾਤਨ ਜਨਮਸਾਖੀ ਪੰਜਾਬੀ ਜਨਮਸਾਖੀ ਪਰੰਪਰਾ ਦੀ ਪਹਿਲੀ ਰਚਨਾ ਹੈ। ਇਸ ਕਰਕੇ ਇਸ ਆਲੋਚਨਾਧੀਨ ਰਚਨਾ ਨੂੰ ‘ਪੁਰਾਤਨ` ਵਿਸ਼ੇਸ਼ਣ ਦਿੱਤਾ ਗਿਆ ਹੈ। ਇਹ ਇੱਕ ਅਜਿਹੀ ਰਚਨਾ ਹੈ ਜਿਸ ਨੂੰ ਅਧਾਰ ਬਣਾ ਕੇ ਚਾਰ ਹੋਰ ਜਨਮਸਾਖੀਆਂ ਜਾਂ ਕ੍ਰਿਤਾਂ ਲਿਖੀਆਂ ਗਈਆਂ ਜਿਨ੍ਹਾਂ ਵਿੱਚ 1.ਆਦਿ ਸਾਖੀਆਂ,(ਦੂਜਾ ਨਾਉ ਸ਼ੰਭੂ ਨਾਥ ਵਾਲੀ ਜਨਮਸਾਖੀ) 2.ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ, 3. ਪ੍ਰਾਚੀਨ ਜਨਮਸਾਖੀ, 4.ਜਨਮਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ। ਇਹ ਜਨਮਸਾਖੀ ਭਾਈ ਵੀਰ ਸਿੰਘ ਨੇ ਸੰਪਾਦਿਤ ਕਰਕੇ ਪਹਿਲੀ ਵਾਰ ਸੰਨ 1926 ਈ. ਵਿੱਚ ਪ੍ਰਕਾਸ਼ਿਤ ਕੀਤੀ। ਇਸ ਨੂੰ ਪੁਰਾਤਨ ਵਿਸ਼ੇਸ਼ਣ ਭਾਈ ਵੀਰ ਸਿੰਘ ਦਾ ਦਿੱਤਾ ਹੈ। ਇਸ ਰਚਨਾ ਦੀਆਂ ਆਧਾਰ ਦੋ ਪੋਥੀਆਂ ਹਨ। ਪਹਿਲੀ ਆਧਾਰ ਪੋਥੀ ਦਾ ਨਾਉ‘ਵਲਾਇਤ ਵਾਲੀ ਜਨਮਸਾਖੀ` ਹੈ। ਇਹ ਪੋਥੀ ਐਚ. ਟੀ. ਕੋਲਬਰੁਕ ਨੇ 1815 ਜਾਂ 1816 ਵਿੱਚ ਈਸਟ ਇੰਡੀਆ ਹਾਊਸ ਦੀ ਲਾਇਬਰੇਰੀ ਨੂੰ ਸੋਂਪੀ ਸੀ। ਉਥੇ ਖੋਜ ਕਰਦਿਆਂ ਡਾ. ਟ੍ਰੰਪ ਨੂੰ ਇਹ ਪੋਥੀ ਨਜ਼ਰੀ ਆਈ। ਇਸ ਵਿਦਵਾਨ ਨੇ ਇਸ ਪੋਥੀ ਦਾ ਅੰਗਰੇਜ਼ੀ ਅਨੁਵਾਦਕ੍ਰਿਤ ‘The Adi Granth ` ਦੀ ਭੂਮਿਕਾ ਵਜੋਂ ਛਾਪਿਆ। ਦੂਜੀ ‘ਹਾਫਿ਼ਜਾਬਾਦ ਵਾਲੀ ਜਨਮਸਾਖੀ` ਜੋ ਪ੍ਰੋ. ਗੁਰਮੁਖ ਸਿੰਘ ਓਰਿਐਂਅਲ ਕਾਲਜ ਲਾਹੌਰ ਦੇ ਕਥਨ ਅਨੁਸਾਰ ਉਹਨਾਂ ਨੂੰ 1884 ਈ. ਵਿੱਚ ਆਪਣੇ ਦੌਰੇ ਦੇ ਦੌਰਾਨ ਹਾਫਿ਼ਜਾਬਾਦ ਜਿਲ੍ਹਾ ਗੁਜਰਾਂਵਾਲਾ ਤੋਂ ਪ੍ਰਾਪਤ ਹੋਈ ਅਤੇ ਜਿਸ ਨੂੰ ਪਦਛੇਦ ਕਰਕੇ 1885 ਈ. ਵਿੱਚ ਮੈਕਾਲਿਫ ਨੇ ਪ੍ਰਕਾਸ਼ਿਤ ਕੀਤਾ। ਪੁਰਾਤਨ ਜਨਮਸਾਖੀ ਦੀਆਂ ਕਈ ਵਿਸ਼ੇਸ਼ਤਾਵਾਂ ਹਨ ਜਿਨ੍ਹਾਂ ਕਰਕੇ ਇਹ ਜਨਮਸਾਖੀ ਪਰੰਪਰਾ ਵਿੱਚ ਆਪਣੀ ਇੱਕ ਵੱਖਰੀ ਪਹਿਚਾਣ ਬਣਾਉਣ ਵਿੱਚ ਕਾਮਯਾਬ ਰਹੀ ਹੈ ਇਹ ਵਿਸ਼ੇਸ਼ਤਾਵਾਂ ਹੇਠ ਲਿਖੇ ਅਨੁਸਾਰ ਹਨ:-

ਗੁਰੂ ਜੀ ਦੀ ਸ਼ਖਸੀਅਤ ਸਿਰਜਣਾ

ਸੋਧੋ

ਇਸ ਜਨਮਸਾਖੀ ਦੇ ਕਰਤਾ ਨੇ ਗੁਰੂ ਨਾਨਕ ਦੇਵ ਜੀ ਨੂੰ ਪਾਰਬ੍ਰਹਮ ਦਾ ਨਿੱਜ ਭਗਤ ਕਿਹਾ ਹੈ ਜਿਸਨੇ ਕਲਯੁਗ ਵਿੱਚ ਲੋਕਾਂ ਨੂੰ ਮੁਕਤੀ ਦਿਵਾਉਣ ਲਈ ਅਵਤਾਰ ਧਾਰਿਆ। ਪਹਿਲੀ ਸਾਖੀ ਵਿੱਚ ਹੀ ਇਹ ਗੱਲ ਕਹੀ ਗਈ ਹੈ ਵੱਡਾ ਭਗਤ ਜਗਤ ਨਿਸਤਾਰਣ ਕਉ ਆਇਆ ਲਖਾਰੀ ਨੇ ਗੁਰੂ ਜੀ ਨੂੰ ਬਾਲਪਨ ਤੋਂ ਹੀ ਆਤਮ ਅਭਿਆਸ ਭਾਵ ਪਰਮਾਤਮਾ ਦਾ ਸਿਮਰਨ ਕਰਦੇ ਵਿਖਾਇਆ ਹੈ ਅਤੇ ਕਿਹਾ ਹੈ ਕਿ ਲਗਾ ਬਾਤਾਂ ਅਗਨ ਨਿਗਮ ਕੀਆਂ ਕਰਨ, ਇਹਨਾਂ ਦੀਆਂ ਗੱਲਾਂ ਸੁਣ ਕੇ ਹਿੰਦੂ ਕਹਿੰਦੇ ਸਨ ਜੋ ਕੋਈ ਦੇਵਤਾ ਸਰੂਪ ਪੈਦਾ ਹੋਇਆ ਹੈ ਅਤੇ ਮੁਸਲਮਾਨ ਕਹਿੰਦੇ ਸਨ ਕਿ ਖੁਦਾਇ ਕਾ ਸਾਦਿਕ ਪੈਦਾ ਹੋਇਆ ਹੈ। ਇਸ ਲਈ ਇਸ ਜਨਮਸਾਖੀ ਦੇ ਕਰਤਾ ਅਨੁਸਾਰ ਗੁਰੂ ਨਾਨਕ ਦੇਵ ਜਨਮ ਤੋਂ ਹੀ ਹਿੰਦੂਆ ਅਤੇ ਮੁਸਲਮਾਨਾ ਦੇ ਸਾਂਝੇ ਗੁਰੂ ਪੀਰ ਸਨ। ਪਾਂਧੇ ਨਾਲ ਹੋਈ ਗੋਸਟ ਦੇ ਅੰਤ ਉਤੇ ਪੰਡਿਤ ਹੋਰੀ ਆਖਦੇ ਹਨ ਏਹ ਕੋਈ ਵੱਡਾ ਭਗਤ ਹੈ, ਉਜੜੀ ਖੇਤੀ ਹਰੀ ਹੋਈ ਅਤੇ ਬ੍ਰਿਛ ਦੀ ਛਾਂ ਖੜੋਤੀ ਵੇਖ ਕੇ ਰਾਏ ਬੁਲਾਰ ਗੁਰੂ ਜੀ ਨੂੰ ਔਲੀਆ ਸਮਝਣ ਲੱਗ ਪੈਂਦਾ ਹੈ। ਲਿਖਾਰੀ ਨੇ ਇਸ ਪ੍ਰਕਾਰ ਗੁਰੂ ਜੀ ਨੂੰ ਬਚਪਨ ਤੋਂ ਹੀ ਇੱਕ ਕਰਾਮਾਤੀ ਰੂਪ ਵਿੱਚ ਪੇਸ਼ ਕੀਤਾ ਹੈ ਅਤੇ ਉਹਨਾਂ ਨੂੰ ਇੱਕ ਮਹਾਨ ਪੁਰਸ਼ ਦਾ ਦਰਜਾ ਦਿੱਤਾ ਹੈ।

ਇਕ ਇਤਿਹਾਸਿਕ ਦਸਤਾਵੇਜ

ਸੋਧੋ

ਪੁਰਾਤਨ ਜਨਮਸਾਖੀ ਵਿੱਚ ਗੁਰੂ ਨਾਨਕ ਦੇਵ ਜੀ ਦੀ ਜਨਮਭੂਮੀ ਤਲਵੰਡੀ ਉਥੋਂ ਦਾ ਸਥਾਨਕ ਹਾਕਮ ਰਾਇ ਬੁਲਾਰ, ਗੁਰੂ ਸਾਹਿਬ ਦੇ ਮਾਤਾ-ਪਿਤਾ, ਬਹਿਨੋਈ, ਭੈਣ ਆਦਿ ਇਤਿਹਾਸਕ ਵਿਅਕਤੀਆਂ ਬਾਰੇ ਲੇਖਕ ਨੇ ਬੜੀ ਸਹੀ ਜਾਣਕਾਰੀ ਪ੍ਰਦਾਨ ਕੀਤੀ ਹੈ।ਇਸੇ ਤਰ੍ਹਾਂ ਇਸ ਜਨਮਸਾਖੀ ਵਿੱਚ ਇਬਰਾਹੀਮ ਲੋਧੀ, ਬਾਬਰ, ਫਰੀਦ ਸਾਨੀ (ਸ਼ੇਖ ਬ੍ਰਹਮ) ਆਦਿਕ ਸਮਕਾਲੀ ਵਿਅਕਤੀਆਂ ਦਾ ਬਿਆਨ ਵੀ ਬੜੀ ਕੁਸ਼ਲਤਾ ਨਾਲ ਕੀਤਾ ਗਿਆ ਹੈ। ਇਉਂ ਪੰਦਰਵੀ-ਸੋਲ੍ਹਵੀ ਸਦੀ ਦੇ ਪੰਜਾਬ ਅਤੇ ਭਾਰਤ ਨੂੰ ਸਮਝਣ ਲਈ ਪੁਰਾਤਨ ਜਨਮਸਾਖੀ ਇੱਕ ‘ਇਤਿਹਾਸਕ ਦਸਤਾਵੇਜ` ਦੀ ਭੂਮੀਕਾ ਨਿਭਾਉਦੀ ਹੈ।ਇਸ ਜਨਮਸਾਖੀ ਵਿੱਚ ਸਾਰੀਆਂ ਸਾਖੀਆਂ 1469ਈ. ਤੋਂ ਲੈ ਕੇ 1539ਈ. ਤੱਕ ਗੁਰੂ ਨਾਨਕ ਸਾਹਿਬ ਦੇ ਜੀਵਨ-ਬ੍ਰਿਤਾਂਤ ਨਾਲ ਸੰਬੰਧਿਤ ਸਾਰੇ ਮਹੱਤਵਪੂਰਨ ਪੜਾਵਾਂ ਦੀ ਨਿਸ਼ਾਨਦੇਹੀ ਕਰਦੀਆਂ ਹਨ।

ਗੋਸ਼ਟਾਂ ਅਤੇ ਸੰਵਾਦ ਵਿਧੀ ਦੀ ਵਰਤੋਂ

ਸੋਧੋ

ਪੁਰਾਤਨ ਜਨਮਸਾਖੀ ਦੀ ਅਭਿਵਿਅਕਤੀ ਦੀ ਇੱਕ ਵਿਸ਼ੇਸ਼ਤਾ ਹੈ ਗੋਸ਼ਟਾਂ ਰਾਹੀਂ ਅਧਿਆਤਮਕ ਚਿੰਤਨ ਦਾ ਰੋਚਕ ਵਿਧੀ ਨਾਲ ਬੋਧ ਕਰਾਉਣਾ। ਇਹ ਵਿਧੀ ਪੁਰਾਤਨ ਕਾਲ ਤੋਂ ਹੀ ਚਲਦੀ ਆ ਰਹੀ ਹੈ। ਲਗਭਗ ਸਾਰੇ ਸਾਹਿਤਾਂ ਦਾ ਆਰੰਭ ਧਾਰਮਿਕ ਅਤੇ ਦਾਰਸ਼ਨਿਕ ਵਿਸ਼ਿਆ ਵਾਲੀਆਂ ਪੁਸਤਕਾਂ ਨਾਲ ਹੋਇਆ ਹੈ ਅਤੇ ਵਿਸ਼ਿਆਂ ਦੇ ਤਰਕ ਵਿਤਰਕ ਨੂੰ ਲਿੱਪੀ-ਬੱਧ ਰੂਪ ਦੇਣ ਲਈ ਜਾਂ ਜਨ-ਸਧਾਰਨ ਦੇ ਸੰਕਿਆਂ ਨੂੰ ਮੁੱਖ ਰੱਖਦੇ ਹੋਇਆ ਪਰਸਪਰ ਵਿਰੋਧੀ ਵਿਚਾਰ ਪਰੰਪਰਾਵਾਂ ਦੇ ਕਿਸੇ ਖਾਸ ਨੁਕਤੇ ਤੋਂ ਜਾਣੂ ਕਰਾਉਣ ਲਈ ਗੋਸਟਿ ਜਾਂ ਸਾਹਿਤਿਕ ਮਾਧਿਅਮ ਵਿਸ਼ੇਸ਼ ਰੂਪ ਵਿੱਚ ਚੁਣਿਆ ਗਿਆ ਹੈ। ਪੁਰਾਤਨ ਜਨਮਸਾਖੀ ਵਿੱਚ ਪ੍ਰਮੁੱਖ ਰੂਪ ਵਿੱਚ 14 ਗੋਸ਼ਟਾਂ ਹਨ।ਗੋਸ਼ਟਾਂ ਦੇ ਨਾਲ-ਨਾਲ ਦੂਜੀ ਵਿਧੀ ਸੰਵਾਦ ਦੀ ਵਰਤੀ ਗਈ ਹੈ ਇਨ੍ਹਾਂ ਦੋਹਾਂ ਵਿਧੀਆਂ ਦਾ ਆਧਾਰ ਵਾਰਤਾਲਾਪ ਹੈ। ਪਰ ਦੋਹਾਂ ਵਿੱਚ ਅੰਤਰ ਇਹ ਹੈ ਕਿ ਗੋਸ਼ਟਿ ਵਿਧੀ ਵੇਲੇ ਵਾਰਤਾਲਾਪ ਸਿੱਧਾਂਤਿਕ ਚਰਚਾ ਨਾਲ ਸੰਬੰਧਿਤ ਹੰੁਦਾ ਹੈ। ਜਿਥੇ ਦੋਹਾਂ ਧਿਰਾਂ ਵਲੋਂ ਆਪਣੇ ਮਤ ਦੀ ਵਿਆਖਿਆ ਕਰਕੇ ਉਸ ਵਿਚਲੀ ਸ਼੍ਰੇਸ਼ਠਤਾ ਨੂੰ ਤੁਲਨਾਤਮਕ ਅਧਾਰ ਤੇ ਉਘਾੜਿਆ ਜਾਂਦਾ ਹੈ। ਪਰ ਸੰਵਾਦ ਵਿਧੀ ਵੇਲੇ ਵਾਰਤਾਲਾਪ ਦਾ ਸਬੰਧ ਆਮ ਗੱਲਬਾਤ ਨਾਲ ਹੈ। ਇਸ ਤਰ੍ਹਾਂ ਇਨ੍ਹਾਂ ਵਿਧੀਆਂ ਰਾਹੀਂ ਸਾਖੀਕਾਰ ਨੇ ਜਨਮਸਾਖੀ ਵਿੱਚ ਰੋਚਕਤਾ ਲਿਆਂਦੀ ਹੈ।

ਪਾਤਰ-ਚਿਤ੍ਰਣ

ਸੋਧੋ

ਪੁਰਾਤਨ ਸਾਖੀਕਾਰ ਪਾਤਰ-ਚ੍ਰਿਤਣ ਵਿਧੀਆਂ ਪ੍ਰਤੀ ਸਚੇਤ ਹੋਣ ਦੇ ਨਾਲ-ਨਾਲ ਸਜਗ ਦਿਖਾਈ ਦਿੰਦਾ ਹੈ। ਉਸਨੇ ਗੁਰੂ ਨਾਨਕ, ਭਾਈ ਮਰਦਾਨਾ, ਸੱਜਣ ਠੱਗ, ਦੁਨੀ ਚੰਦ, ਸ਼ੇਖ ਬ੍ਰਹਮ, ਸ਼ਾਹ ਸ਼ਰਫ ਆਦਿਕ ਇਤਿਹਾਸਕ ਵਿਅਕਤੀਆਂ ਦੇ ਚਰਿੱਤਰ ਬੜੇ ਸੁਚੱਜੇ ਤਰੀਕੇ ਨਾਲ ਚਿਤਰੇ ਹਨ। ਇਸ ਜਨਮਸਾਖੀ ਦੇ ਕਰਤਾ ਨੇ ਗੁਰੂ ਸਾਹਿਬ ਦੇ ਕੱਦ-ਕਾਠ ਅਤੇ ਰੰਗ-ਰੂਪ ਆਦਿ ਸੰਬੰਧੀ ਤਾਂ ਕੋਈ ਵੇਰਵਾ ਨਹੀਂ ਦਿੱਤਾ ਪਰੰਤੂ ਆਪ ਦੇ ਪਹਿਰਾਵੇ ਸੰਬੰਧੀ ਕੁਝ ਜਾਣਕਾਰੀ ਦਿਤੀ ਹੈ। ਪਹਿਲੀ ਉਦਾਸੀ ਤੇ ਜਾਣ ਸਮੇਂ ਗੁਰੂ ਜੀ ਦੀ ਵੇਸ-ਭੂਸ਼ਾ ਇਸ ਪ੍ਰਕਾਰ ਦੱਸੀ ਹੈ:- ਪਹਿਰਾਵਾ ਬਾਬੇ ਕਾ ਏਕ ਬਸਤਰੁ ਅੰਬੋਆ, ਏਕ ਬਸਤਰ ਚਿੱਟਾ, ਏਕ ਪੈਰ ਜੁਤੀ, ਏਕ ਪੈਰ ਖੰਉਸ, ਗਲਿ ਖਫਨੀਂ ਸਿਰਿ ਟੋਪੀ ਕਲੰਦਰੀ, ਮਾਲਾ ਹਡਾਂ ਕੀ ਮਥੈ ਤਿਲਕੁ ਕੇਸਰ ਕਾ। ਇਸ ਤਰ੍ਹਾਂ ਸਾਨੂੰ ਇਸ ਸਾਖੀ ਵਿਚੋਂ ਗੁਰੂ ਜੀ ਦੇ ਪਹਿਰਾਵੇ ਬਾਰੇ ਜਾਣਕਾਰੀ ਵੀ ਪ੍ਰਾਪਤ ਹੰ[ਦੀ ਹੈ

ਤਤਕਾਲੀਨ ਇਤਿਹਾਸ ਦੇ ਅੰਸ਼

ਸੋਧੋ

ਇਸ ਜਨਮਸਾਖੀ ਵਿੱਚ ਤਤਕਾਲੀਨ ਸਮਾਜਿਕ, ਰਾਜਨੀਤਿਕ, ਧਾਰਮਿਕ, ਤੇ ਭਾਈਚਾਰਿਕ ਇਤਿਹਾਸ ਦੇ ਵੀ ਕੁੱਝ ਜ਼ਰੂਰੀ ਅੰਸ਼ ਉਘੜਦੇ ਹੋਏ ਦਿੱਸਦੇ ਹਨ। ਇਸ ਸਾਹਿਤ ਨੂੰ ਪੜ੍ਹ ਕੇ ਸਹਿਜ ਰੂਪ ਨਾਲ ਸਪੱਸ਼ਟ ਹੋ ਜਾਂਦਾ ਹੈ ਕਿ ਗੁਰੂ ਨਾਨਕ ਦੇ ਆਲੇ-ਦੁਆਲੇ ਦਾ ਸਮਾਜ ਪਤਨ ਦੇ ਮੂੰਹ ਤੇ ਖੜ੍ਹਾਂ ਸੀ, ਅੰਧ-ਵਿਸ਼ਵਾਸ, ਰੀਤੀ-ਰਿਵਾਜਾਂ ਦੀਆਂ ਰੂੜ੍ਹੀਆਂ, ਵਹਿਮਾਂ-ਭਰਮਾਂ ਤੇ ਗਰਜ਼ਾਂ ਵਿੱਚ ਫਸਿਆ ਸੀ। ਜੋਗੀਆਂ ਜੰਗਮਾਂ ਦੀ ਸਭ ਪਾਸੇ ਚੜ੍ਹ ਮਚੀ ਹੋਈ ਸੀ। ਇਸ ਤੋਂ ਪਿੱਛੋਂ ਸੂਫ਼ੀ ਸੰਤਾਂ ਤੇ ਸਾਧੂ-ਸੰਨਿਆਸੀਆਂ ਦੀ ਚੜ੍ਹਤ ਸੀ।ਧਰਮ ਦੇ ਖੇਤਰ ਵਿੱਚ ਸੱਚੇ ਧਰਮ ਦੀ ਥਾਂ ਕੂੜ ਤੇ ਕੁਸੱਤ ਨੇ ਲੈ ਲਈ ਸੀ, ਪੀਰਾਂ ਤੇ ਫ਼ਕੀਰਾਂ ਦੀ ਮਾਨਤਾ ਵਧੇਰੇ ਸੀ। ਕਰਾਮਾਤਾਂ ਤੇ ਕਰਿਸ਼ਮੇ ਸਾਧੂ-ਸਮਾਜ ਦਾ ਜ਼ਰੂਰੀ ਅੰਗ ਮੰਨੇ ਜਾਂਦੇ ਸਨ। ਧਰਮ ਦੇ ਨਾਂ ਤੇ ਧਰਮ ਦੇ ਠੇਕੇਦਾਰ ਲੋਕਾਂ ਨੂੰ ਰਾਹ ਦੱਸਣ ਦੀ ਥਾਂ ਗੁੰਮਰਾਹ ਕਰ ਰਹੇ ਸਨ। ਧਰਮ ਦਾ ਨਾਂ ਲੈ ਕੇ ਵੇਲੇ ਦੇ ਹਾਕਮ ਵੀ ਆਮ ਲੋਕਾਈ ਦਾ ਖੂਨ ਚੂਸ ਰਹੇ ਸਨ। ਧਾਰਮਿਕ ਭਿੰਨ-ਭੇਦ ਅਤੇ ਅਸਹਿਨਸ਼ੀਲਤਾ ਜ਼ੋਰਾਂ ਤੇ ਸੀ। ਭਾਰਤੀ ਸਮਾਜ ਹਿੰਦੂ ਤੇ ਮੁਸਲਮਾਨ ਰੂਪੀ ਮਜ਼੍ਹਬਾਂ ਵਿੱਚ ਹੀ ਵੰਡਿਆ ਹੋਇਆ ਨਹੀਂ ਸੀ, ਸਗੋਂ ਸੈਂਕੜੇ ਹੀ ਫ਼ਿਰਕਿਆਂ ਤੇ ਪੰਧਾਂ ਵਿੱਚ ਗ੍ਰਸਿਤ ਸੀ। ਸੱਜਣ ਠੱਗਾਂ, ਕੌਡੇ ਰਾਕਸ਼ਾਂ, ਟੂਣੇਹਾਰ ਕਾਮਣੀਆਂ, ਹੱਥ ਹੌਲੇ ਕਰਨ ਵਾਲੇ ਸਾਧਾਂ, ਪੀਰਾਂ ਤੇ ਫ਼ਕੀਰਾਂ ਦੀ ਘਾਟ ਨਹੀਂ ਸੀ।ਪ੍ਰਭੂ ਦੇ ਘਰਾਂ ਵਿੱਚ ਵੀ ਮਾਨਵਤਾ ਵਿਰੋਧੀ ਕੰਮ ਕਾਰ ਹੋ ਰਹੇ ਸਨ। ਇਹਨਾਂ ਸਭ ਕਿਸਮ ਦੀ ਬਿਪਤਾ ਵਿੱਚ ਘਿਰੀ ਲੋਕਾਈ ਸੱਚ ਅਤੇ ਤੱਥ ਦੀ ਤਲਾਸ਼ ਵਿੱਚ ਭਟਕ ਰਹੀ ਸੀ। ਘਰ ਉਸ ਨੂੰ ਰਾਹ ਮਿਲਣ ਦੀ ਥਾਂ ਸਗੋਂ ਦਰ ਦਰ ਦੀਆਂ ਠੋਕਰਾਂ ਹੀ ਮਿਲ ਰਹੀਆਂ ਸਨ। ਇਸ ਤਰ੍ਹਾਂ ਇਸ ਜਨਮਸਾਖੀ ਰਾਹੀਂ ਸਾਖੀਕਾਰ ਦੁਆਰਾ ਉਸ ਸਮੇਂ ਦੀ ਸਮਾਜਿਕ, ਰਾਜਨੀਤਿਕ, ਧਾਰਮਿਕ, ਤੇ ਭਾਈਚਾਰਿਕ ਸਥਿਤੀ ਨੂੰ ਬਿਆਨ ਕਰਨਾ ਇਸ ਜਨਮਸਾਖੀ ਦੀ ਇੱਕ ਵੱਡੀ ਵਿਸ਼ੇਸ਼ਤਾ ਹੈ।

ਮਿਥਿਹਾਸਿਕ ਪੱਖ

ਸੋਧੋ

ਇਸ ਜਨਮਸਾਖੀ ਵਿੱਚ ਮਿਲਦੇ ਮਿੱਥਿਹਾਸਕ ਅੰਸ਼ ਹਨ:- ਜਨਮਸਾਖੀ ਅਨੁਸਾਰ ਤੇਤੀਸ ਕਰੋੜ ਦੇਵਤਿਆਂ ਨਮਸ਼ਕਾਰ ਕੀਆ ਚਉਸਠ ਜੋਗਣੀ ਬਵੰਜਾਹ ਬੀਰ ਨਿਆਂ ਜਤੀਆਂ ਚੋਰਾਸੀ ਸਿੱਧਾਂ ਨਵਾਂ ਨਾਥਾਂ ਨਮਸਕਾਰ ਕੀਆ। ਇਹ ਸਾਰੇ ਅੰਸ਼ ਵਾਸਤਵਿਕ ਦੀ ਥਾਂ ਪਰੰਪਰਾਗਤ ਹਨ। ਵੈਦਿਕ ਕਾਲ ਵਿੱਚ ਹਿੰਦੂ ਤੇਤੀ ਦੇਵੀ ਦੇਵਤਿਆਂ ਨੂੰ ਮੰਨਦੇ ਸਨ। ਵੈਦਿਕ ਕਾਲ ਵਿੱਚ ਤਾਂ ਇਨ੍ਹਾਂ ਨੂੰ 33 ਕੋਟੀ ਦੇਵਤੇ ਕਹਿੰਦੇ ਸਨ ਪਰ ਮਗਰੋਂ ਕੋਟੀ ਦਾ ਅਰਥ ਕਰੋੜ ਸਮਝ ਕੇ ਇਹ ਗਿਣਤੀ 33 ਕਰੋੜ ਬਣਾ ਦਿੱਤੀ ਗਈ। ਇਸੇ ਤਰ੍ਹਾਂ ਨੌ ਨਿੱਧਾ, ਨੌ ਖੰਡ, ਨੌ ਗ੍ਰਹਿ, ਨੌ ਦਵਾਰ, ਨੌ ਹੀ ਨਰਾਤੇ ਹੁੰਦੇ ਹਨ। ਇਸੇ ਪ੍ਰਕਾਰ ਹੀ ਨੌ ਨਾਥ ਮੰਨੇ ਜਾਂਦੇ ਹਨ। ਛੇ ਰੁਤਾਂ, ਛੇ ਸ਼ਾਸਤਰ ਅਤੇ ਛੇ ਹੀ ਮੁੱਖ ਰਾਗ ਮੰਨੇ ਜਾਂਦੇ ਹਨ ਇਸੇ ਤਰ੍ਹਾਂ ਜਤੀ ਵੀ ਛੇ ਹੀ ਹਨ। ਨੌ ਨਾਥਾ ਚੌਰਾਸੀ ਸਿੱਧਾਂ ਵਾਂਗ ਬੀਰਾਂ ਦੀ ਗਿਣਤੀ 52 ਅਤੇ ਜੋਗਨੀਆਂ ਦੀ ਗਿਣਤੀ 64 ਹੈ। ਇਹ ਦੁਰਗਾ ਅਤੇ ਕਾਲੀ ਦੀਆਂ ਸਹਾਇਕ ਸਮਝੀਆਂ ਜਾਂਦੀਆਂ ਹਨ। ਇਸ ਤਰ੍ਹਾਂ ਇਸ ਜਨਮਸਾਖੀ ਵਿੱਚ ਕਈ ਮਿਥਿਹਾਸਕ ਵੇਰਵੇ ਆਉਣਾ ਇਸ ਸਾਖੀ ਦੀ ਇੱਕ ਮਹੱਤਵਪੂਰਨ ਵਿਸ਼ੇਸ਼ਤਾ ਹੈ।

ਸ਼ਬਦਾਵਲੀ ਅਤੇ ਸ਼ਬਦ ਚੋਣ

ਸੋਧੋ

ਪੁਰਾਤਨ ਜਨਮ-ਸਾਖੀ ਦੀ ਸ਼ਬਦ ਚੋਣ, ਸ਼ਬਦਾਵਲੀ ਅਤੇ ਸ਼ਬਦ-ਯੋਜਨਾ ਕਮਾਲ ਦੀ ਹੈ। ਇਹ ਪਾਤਰ ਪਰਿਸਥਿਤੀ ਅਤੇ ਪ੍ਰਸੰਗ ਦੇ ਅਨੁਕੂਲ ਵਰਤੀ ਗਈ। ਇਸ ਸ਼ਬਦਾਵਲੀ ਵਿੱਚ ਆਮ ਅਹਿਮ ਸ਼ਬਦ ਹਨ; ਵਿਦਵਤਾ ਭਰੇ, ਰੋਹਬ ਪਾਊ ਤੇ ਮੁਹਾਵਰੇ ਤੋਂ ਪਰੇ ਦੇ ਸ਼ਬਦ ਨਹੀਂ ਲਏ ਗਏ। ਇਸ ਦੀ ਸ਼ਬਦ-ਚੋਣ ਆਮ ਆਦਮੀ ਦੀ ਗਿਆਨ ਸੀਮਾ ਨੂੰ ਮੁੱਖ ਰੱਖ ਕੇ ਹੀ ਕੀਤੀ ਗਈ ਹੈ। ਵਾਕ ਬਹੁਤ ਛੋਟੇ-ਛੋਟੇ ਹਨ ਅਤੇ ਵਾਕ-ਰਚਨਾ ਸਰਲ, ਸੁਭਾਵਿਕ, ਸਿੱਧੀ ਤੇ ਸਾਰਥਿਕ ਹੈ। ਹੋ ਸਕਦਾ ਹੈ, ਸ਼ਬਦ-ਜੋੜ ਸਮਾਂ ਪੈਣ ਕਾਰਨ, ਵੱਖ-ਵੱਖ ਉਤਾਰਾਕਾਰਾਂ ਦੇ ਹੱਥਾਂ ਵਿਚੋਂ ਨਿਕਲਣ ਕਾਰਨ ਕੁੱਝ ਫਰਕ ਪਾ ਗਏ ਹੋਣ। ਪਰੰਤੂ ਵਾਕ-ਯੋਜਨਾ ਵਿੱਚ ਵਧੇਰੇ ਮੌਲਿਕਤਾ ਹੈ ਜੋ ਸਾਖੀਕਾਰ ਦੀ ਸਫਲ ਅਭਿਵਿਅਕਤੀ ਦਾ ਨਵੇਕਲਾ ਗੁਣ ਹੈ।

ਸੰਗੀਤਿਕਤਾ

ਸੋਧੋ

ਪੁਰਾਤਨ ਜਨਮਸਾਖੀ ਦੀ ਵਾਰਤਕ ਕਲਾਤਮਿਕ ਤੇ ਰਸਾਤਮਿਕ ਹੀ ਨਹੀਂ ਸਗੋਂ ਸੰਗੀਤਿਕ ਵੀ ਹੈ। ਇਸ ਵਿਚਲਾ ਕਾਵਿਕ ਗੁਣ, ਭਾਵੁਕਤਾ ਦੀ ਡੂੰਘਾਈ , ਭਾਵਾਂ ਦੀ ਤਰਲਤਾ ਅਤੇ ਵਿਸਤਾਰ ਇਸ ਨੂੰ ਕਵਿਤਾ ਦੇ ਵਧੇਰੇ ਨੇੜੇ ਲੈ ਜਾਂਦਾ ਹੈ। ਇਹੋ ਕਾਰਨ ਹੈ ਕਿ ਇਸ ਦੀ ਵਾਰਤਕ ਇਸ ਵਿੱਚ ਦਿੱਤੀਆਂ ਗਈਆਂ ਬਾਣੀ ਦੀਆਂ ਟੂਕਾਂ ਅਨੁਸਾਰ ਹੀ ਢਲਦੀ ਜਾਂਦੀ ਹੈ, ਇੱਕ ਅਜਬ ਲੈਅ ਤੇ ਤੋਲ ਪੈਦਾ ਕਰਦੀ ਹੈ ਜਿਸ ਨਾਲ ਲੋਹੜੇ ਦੇ ਸੰਗੀਤ ਰਸ ਦਾ ਪ੍ਰਭਾਵ ਪੈਂਦਾ ਹੈ। ਜੇ ਗੁਰੂ ਨਾਨਕ ਦੀ ਬਾਣੀ ਇੱਕ ਅਗੰਮੀ ਸੰਗੀਤ ਹੈ ਤਾਂ ਪੁਰਾਤਨ ਜਨਮਸਾਖੀ ਦੀ ਵਾਰਤਕ ਮਰਦਾਨੇ ਦੀ ਮਿੱਠੀ ਰਬਾਬ ਹੈ ਜਿਸ ਵਿਚੋਂ ਮਿੱਠਤ, ਨਿਮਰਤਾ, ਸੇਵਾ, ਤਿਆਗ, ਨਾਮ ਦਾਨ, ਇਸ਼ਨਾਨ, ਕਿਰਤ ਅਤੇ ਪਰਮਾਰਥ ਜਾਂ ਪਰ-ਉਪਕਾਰ ਆਦਿ ਸੁਰਾਂ ਫੁੱਟ ਰਹੀਆਂ ਹਨ। ਸਾਡੇ ਇਸ ਕਥਨ ਦੀ ਉਗਾਹੀ ਲਈ ਖੇਤੀ, ਵਣਜ, ਸਉਦਾਗਰੀ ਅਤੇ ਚਾਕਰੀ ਸਿਰਲੇਖ ਅਧੀਨ ਆਈਆਂ ਸਾਖੀਆਂ ਦੇਖੀਆਂ ਜਾ ਸਕਦੀਆਂ ਹਨ।

ਉਪਦੇਸ਼ਾਤਮਕਤਾ ਅਤੇ ਵਿਵਰਣਾਤਮਕਤਾ

ਸੋਧੋ

ਇਸ ਜਨਮਸਾਖੀ ਦੀ ਇੱਕ ਵਿਸ਼ੇਸ਼ਤਾ ਇਸ ਦਾ ਉਪਦੇਸ਼ਾਤਮਕ ਹੋਣਾ ਹੈ। ਇਸ ਜਨਮਸਾਖੀ ਦਾ ਇੱਕ ਲਿਖਣ-ਮਨੋਰਥ ਗੁਰੂ ਜੀ ਦੇ ਉਪਕਾਰਾਂ ਨੂੰ ਸੰਭਾਲਣਾ ਵੀ ਹੈ। ਗੁਰੂ ਜੀ ਦੇ ਉਪਕਾਰ ਸ਼ਿਕਸ਼ਾ-ਮ{ਲਕ ਹਨ। ਫਲਸਰੂਪ, ਉਨ੍ਹਾਂ ਦਾ ਪ੍ਰਧਾਨ ਸ੍ਵਰ ਉਪਦੇਸ਼ਾਤਮਕ ਹੈ। ਇਸ ਦੀ ਹਰ ਸਾਖੀ ਵਿੱਚ ਇੱਕ ਵਿਸ਼ੇਸ਼ ਪ੍ਰਕਾਰ ਦਾ ਅਤਿ ਧ੍ਵਨਿਤ ਕੀਤਾ ਗਿਆ ਪ੍ਰਤੀਤ ਹੰ[ਦਾ ਹੈ।ਵਿਵਰਣਾਤਮਕਤਾ ਇਸ ਜਨਮਸਾਖੀ ਦੀ ਅਭਿਵਿਅਕਤੀਗਤ ਵਿਸ਼ੇਸ਼ਤਾ ਹੈ। ਇਸ ਦੇ ਅੰਤਰਗਤ ਵਿਵਰਣ, ਵਰਣਨ, ਬ੍ਰਿਤਾਂਤ, ਆਦਿ ਸਭ ਰੱਖੇ ਜਾ ਸਕਦੇ ਹਨ। ਜਿਥੇ ਵਸਤੂਆਂ ਦੇ ਚਿਤ੍ਰਣ ਦਾ ਅਵਸਰ ਹੈ, ਉਥੇ ਸ਼ੈਲੀ ਦਾ ਸਰੂਪ ਵਰਣਾਤਮਕ ਹੈ ਅਤੇ ਜਿੱਥੇ ਪ੍ਰਸੰਗ ਵਿੱਚ ਕਥਾ ਅੰਸ਼ ਦੀ ਅਧਿਕਤਾ ਹੈ ਉੱਥੇ ਸ਼ੈਲੀ ਦਾ ਸਰੂਪ ਬ੍ਰਿਤਾਂਤਿਕ ਹੈ।

ਮਨੁੱਖੀ ਭਾਵਨਾਵਾਂ ਦਾ ਚਿਤਰਨ

ਸੋਧੋ

ਇਸ ਸਾਖੀ ਵਿੱਚ ਸਾਖੀਕਾਰ ਨੇ ਅਨੇਕ ਸਥਾਨਾਂ ਤੇ ਮਨੁੱਖੀ ਮਨ ਦੀਆਂ ਭਾਵਨਾਵਾਂ ਨੂੰ ਚਿਤਰ ਕੇ ਆਪਣੀ ਸੁਖਮ ਮਨੋਵਿਗਿਆਨਿਕ ਅੰਤਰ-ਦ੍ਰਿਸ਼ਟੀ ਦਾ ਪਰਿਚਯ ਦਿੱਤਾ ਹੈ। ਉਦਾਹਰਨ ਵਜੋਂ ਸੁਲਤਾਨਪੁਰ ਨੂੰ ਤਿਆਰੀ ਵਾਲੀ ਸਾਖੀ (8) ਨੂੰ ਲਿਆ ਜਾ ਸਕਦਾ ਹੈ। ਸੰਸਾਰਿਕਤਾ ਤੋਂ ਉਦਾਸੀਨ ਅਤੇ ਪਰਿਵਾਰਿਕ ਮੋਹ ਮਾਇਆ ਤੋਂ ਮੁਕਤ ਗੁਰੂ ਜੀ ਦੀ ਪਤਨੀ ਤੋਂ ਵੀ ਨਿਰਮੋਹੀ ਪਤੀ ਦਾ ਵਿਯੋਗ ਸਹਿਨ ਕਰਨਾ ਮੁਹਾਲ ਹੈ। ਉਸਦੇ ਮਨ ਦੀ ਸਥਿਤੀ ਅਤੇ ਪਤੀ ਦੇ ਸੰਪਰਕ ਵਿੱਚ ਰਹਿਣ ਦੀ ਤੀਬਰ ਇੱਛਾ ਨੂੰ ਸਾਖੀਕਾਰ ਨੇ ਬੜੀ ਸੂਖਮਤਾ ਨਾਲ ਚਿਤਰਿਆ ਹੈ।

ਭਾਸ਼ਾ ਦਾ ਸਰੂਪ

ਸੋਧੋ

ਪੁਰਾਤਨ ਜਨਮਸਾਖੀ ਦੀ ਸ਼ਬਦ ਕੋਸ਼ ਦੀ ਦ੍ਰਿਸ਼ਟੀ ਤੋਂ ਸਰਵ ਪ੍ਰਮੁਖ ਵਿਸ਼ੇਸਤਾ ਇਹ ਹੈ ਕਿ ਇਸ ਦਾ ਸ਼ਬਦ ਭੰਡਾਰ ਵਿਸ਼ਾਲ ਹੈ। ਲੋੜ ਅਨੁਸਾਰ ਦੇਸ਼ੀ ਵਿਦੇਸ਼ੀ ਭਾਸ਼ਾਵਾਂ ਤੋਂ ਸ਼ਬਦ ਲੈਣੇ ਲੇਖਕ ਨੇ ਸੰਕੋਚ ਨਹੀਂ ਕੀਤਾ। ਇਸ ਦੀ ਸ਼ਬਦਾਬਲੀ ਦਾ ਮੁੱਖ ਆਧਾਰ ਭਾਰਤੀ ਵਿਰਸਾ ਹੈ। ਸੰਸਕ੍ਰਿਤ ਦੇ ਕੁਝ ਤਤਸਮ ਅਤੇ ਅਰਧ ਤਤਸਮ ਸ਼ਬਦ ਨਮੂਨੇ ਹਨ:-ਜਗਤ, ਨਿਸਤਾਰਣ, ਵੇਲਾ, ਨਮਸਕਾਰ, ਨਾਮ, ਸੰਸਾਰ, ਅਤੀਤ, ਸੇਵਕ, ਸਰਵੰਗ, ਪ੍ਰਜਾ ਆਦਿ। ਇਸ ਜਨਮਸਾਖੀ ਦੀ ਭਾਸ਼ਾ ਦਾ ਅਧਿਐਨ ਕੀਤਿਆਂ ਪਤਾ ਲਗਦਾ ਹੈ ਕਿ ਇਸ ਵਿੱਚ ਅਰਬੀ, ਫਾਰਸੀ ਆਦਿ ਕੁਝ ਵਿਦੇਸ਼ੀ ਭਾਸ਼ਾਵਾਂ ਦਾ ਸਪਸ਼ਟ ਪ੍ਰਭਾਵ ਹੈ। ਦੇਸ਼ੀ ਸ਼ਬਦਾਵਲੀ ਦੀ ਵੀ ਸਾਖੀਕਾਰ ਨੇ ਖੁਲ੍ਹ ਕੇ ਵਰਤੋਂ ਕੀਤੀ ਹੈ। ਪੱਛਮੀ ਪੰਜਾਬ ਵਿੱਚ ਬੋਲੀਆਂ ਜਾਣ ਵਾਲੀਆਂ ਉਪਬੋਲੀਆਂ ਯਥਾ-ਪੋਠੋਹਾਰੀ, ਅਵਾਣਕਾਰੀ, ਝਾਂਗੀ ਮੁਲਤਾਨੀ ਆਦਿ ਵਿੱਚ ਅਧਿਕਤਰ ਸਮਾਨ ਰੂਪ ਵਿੱਚ ਵਰਤੀ ਹੋਈ ਮਿਲ ਜਾਂਦੀ ਹੈ।

ਪੁਰਾਤਨ ਸਾਖੀਕਾਰ ਦੀ ਸ਼ੈਲੀ

ਸੋਧੋ

ਇਸ ਰਚਨਾਂ ਦੇ ਕਰਤਾ ਨੇ ਵੀ ਵਾਰਤਾਲਾਪੀ ਢੰਗ ਦੀ ਕਾਫ਼ੀ ਅਧਿਕ ਵਰਤੋਂ ਕੀਤੀ ਹੈ। ਹਰ ਸਾਖੀ ਵਿੱਚ ਗੁਰੂ ਨਾਨਕ ਦੇਵ ਜੀ ਦੀ ਅਤੇ ਹੋਰ ਕਿਸੇ ਨਾ ਕਿਸੇ ਪਾਤਰ ਦੀ ਗਲਬਾਤ ਵਿਖਾਈ ਗਈ ਹੈ। ਕਿਤੇ-ਕਿਤੇ ਗੱਲਬਾਤ ਕਾਫ਼ੀ ਰੋਚਕ ਬਣ ਜਾਂਦੀ ਹੈ। ਜੇ ਬਾਤਚੀਤ ਦੇ ਅੱਗੇ ਕੇਵਲ ਬੋਲਣ ਵਾਲੇ ਦਾ ਨਾਂ ਲਿਖੀਏ ਤਾਂ ਹੇਠ ਲਿਖੇ ਅਨਸਾਰ ਝਾਕੀ ਬਣ ਜਾਂਦੀ ਹੈ:-(ਮੋਦੀ ਦੀ ਕਾਰ ਤਿਆਰੀ ਵਾਲੀ ਸਾਖੀ -11)

ਲੋਕ- ਬਾਬਾ ਨਾਨਕ ਆਖਦਾ ਹੈ ਜੋ ‘ਨਾ ਕੋ ਹਿੰਦੂ ਹੈ ਨਾ ਕੋ ਮੁਸਲਮਾਨ` ਹੈ।
ਖਾਨ- ਇਸ਼ਕੇ ਖਿਆਲ ਨਾਹੀ ਪਾਉਣਾ, ਇਹ ਫ਼ਕੀਰ ਹੈ।
ਕਾਜੀ- ਖਾਨ ਜੀ ਅਜਬੁ ਹੈ, ਕਿਉਂ ਜੋ ਆਖਿਦਾ ਹੈ- ਨਾ ਕੋ ਹਿੰਦੂ ਹੈ ਨਾ ਕੋ ਮੁਸਲਮਾਨ ਹੈ।
ਖਾਨ- ਜਾਇ ਕਰ ਨਾਨਕ ਫਕੀਰ ਤਾਂਈ ਲੈ ਆਵਹੁ।
ਆਦਮੀ- ਨਾਨਕ ਤੇਰੇ ਤਾਈਂ ਖਾਨ ਬੁਲਾਇੰਦਾ ਹੈ।
ਨਾਨਕ- ਮੈਂ ਤੇਰੇ ਖਾਨ ਦੀ ਕਿਆ ਪਰਵਾਹਿ ਪੜੀ ਹੈ।
ਲੋਕ- ਇਹ ਕਮਲਾ ਦਿਵਾਨਾ ਹੋਆ ਹੈ।

ਇਸ ਜਨਮਸਾਖੀ ਦੀ ਸ਼ੈਲੀ ਦਾ ਇੱਕ ਗੁਣ ਇਸ ਦਾ ਪਰਾਸਰੀਰਕ ਅੰਸ਼ ਹੈ। ਥਾਂ ਪਰ ਥਾਂ ਗੁਰੂ ਜੀ ਦੇ ਨਾਂ ਨਾਲ ਕਰਾਮਾਤਾਂ ਜੋੜ ਕੇ ਬਿਆਨ ਨੂੰ ਰੁਮਾਂਟਿਕ ਬਣਾ ਦਿੱਤਾ ਹੈ। ਕਿਤੇ ਕਿਤੇ ਮੋਇਆ ਹਾਥੀ ਜੀਉਂਦਾ ਹੁੰਦਾ ਵਿਖਾਇਆ ਹੈ, ਕਿਤੇ ਰਾਮ ਗਣਾ ਅਤੇ ਯਮ ਗਣਾ ਦਾ ਝਗੜਾ ਹੁੰਦਾ ਦਰਸਾਇਆ ਹੈ। ਕਿਤੇ ਮਰਦਾਨੇ ਨੂੰ ਮਿੱਡਾ ਬਣਦਾ ਅਤੇ ਕਾਵਰੂ ਦੇਸ਼ ਦੀ ਇੱਕ ਇਸਤਰੀ ਦੇ ਸਿਰ ਉੱਤੇ ਘੜਾ ਚਿਪਕਦਾ ਦਰਸਾਇਆ ਹੈ ਕਿਤੇ ਕਲਯੁਗ ਨੂੰ ਅਨੇਰੀ, ਅਗਨੀ, ਧੂਆਂ ਅਤੇ ਪਾਣੀ ਦਾ ਰੂਪ ਧਾਰਦੇ ਵਿਖਾਇਆ ਹੈ। ਮੱਕਾ ਘੁzਮ ਜਾਂਦਾ ਹੈ ਅਤੇ ਅੰਤ ਕਰਤਾਰਪੁਰ ਬਾਬੇ ਦੀ ਮ੍ਰਿਤਕ ਦੇਹ ਹੀ ਅਲੋਪ ਹੋ ਜਾਂਦੀ ਹੈ ਕਰਾਮਾਤਾਂ ਨੇ ਸ਼ੈਲੀ ਨੂੰ ਬੋਧਿਕ ਦੀ ਥਾਂ ਰੁਮਾਚਿਕ ਬਣਾ ਦਿੱਤਾ ਹੈ।

ਇਸ ਤਰ੍ਹਾਂ ਇਸ ਜਨਮਸਾਖੀ ਨੂੰ ਪੜ੍ਹ ਕੇ ਗੁਰੂ ਸਾਹਿਬ ਦੇ ਸਿੱਖਾਂ ਨੂੰ ਆਪਣੇ ਆਗੂ ਬਾਰੇ ਵੱਧ ਤੋਂ ਵੱਧ ਜਾਣਨ ਦੀ ਲਾਲਸਾ ਜਾਗੀ ਤੇ ਉਹਨਾਂ ਦੀ ਇਸ ਜਿਗਿਆਸਾ ਨੂੰ ਸ਼ਾਂਤ ਕਰਨ ਲਈ ਹਰ ਸਾਖੀਕਾਰ ਵੱਧ ਤੋਂ ਵੱਧ ਪ੍ਰਮਾਣਿਕ ਤੇ ਵਿਸ਼ਵਾਸਯੋਗ ਵਾਕਫ਼ੀ ਦੇਣ ਦਾ ਦਾਹਵਾ ਕਰਨ ਲੱਗਾ। ਇਹਨਾਂ ਵਿੱਚ ਇਤਿਹਾਸ ਘੱਟ ਤੇ ਲੋਕ-ਗਾਥਾ ਵਧੇਰੇ ਲੱਭੀ ਜਾ ਸਕਦੀ ਹੈ। ਇਹਨਾਂ ਸਾਖੀਆਂ ਦੀ ਉਤਪਤੀ ਬਾਰੇ ਉਹ ਲਿਖਦੇ ਹਨ ਕਿ ਇਹਨਾਂ ਸਾਖੀਆਂ ਦਾ ਜਨਮ ਮੁੱਖ ਤੌਰ ਤੇ ਸੰਤਾਂ ਤੇ ਗੁਰੂਆਂ ਦੇ ਮੁੱਖ ਵਾਕਾਂ ਨੂੰ ਇੰਨ-ਬਿਨ ਲੇਖਣੀ-ਵੱਸ ਕਰਨ, ਸਾਂਭਣ ਦੀ ਧਾਰਮਿਕ ਲੋੜ ਵਿਚੋਂ ਹੋਇਆ। ਮਗਰੋਂ ਉਹਨਾਂ ਦੇ ਪੈਰੋਕਾਰਾਂ ਦੀ ਅਗਵਾਈ ਅਤੇ ਲਾਭ ਹਿੱਤ ਆਪਣੇ ਵਿਛੜ ਚੁੱਕੇ ਆਗੂਆਂ ਨਾਲ ਸੰਬੰਧਿਤ ਕਾਰਜਾਂ, ਸਫਰਾਂ, ਮਿਲਣੀਆਂ, ਗੋਸ਼ਟਾਂ, ਬਹਿਸਾਂ, ਕਰਾਮਾਤਾਂ, ਉਹਨਾਂ ਦੇ ਸਮਾਜਿਕ, ਰਾਜਨੀਤਿਕ ਅਤੇ ਧਾਰਮਿਕ ਸੰਪਰਕਾਂ ਅਤੇ ਸਾਹਿਤਿਕ ਕਿਰਤਾਂ ਦੀ ਸਾਜ-ਸੰਭਾਲ ਕੀਤੀ ਗਈ। ਇਹਨਾਂ ਬਾਰੇ ਪ੍ਰਾਪਤ ਹਰ ਛੋਟੇ ਜੀਵਨੀਪਰਕ ਜਾਂ ਸਾਹਿਤਿਕ ਵੇਰਵੇ ਨੂੰ ਹਾਰਦਿਕ ਪ੍ਰਸ਼ੰਸ਼ਾ, ਮੰਨਣਯੋਗਤਾ ਅਤੇ ਸ਼ਰਧਾ ਮਿਲਦੀ ਸੀ। ਸਮਾ ਪਾ ਕੇ ਇਹ ਵੇਰਵੇ ਵਧੇਰੇ ਗੌਰਵਮਈ ਅਤੇ ਮੰਨਣੌਗ, ਲਿਖਤੀ ਜਾਂ ਜ਼ਬਾਨੀ ਵਿਸਤਾਰਾਂ ਦਾ ਮੂਲ ਆਧਾਰ ਬਣੇ। ਸਿੱਖਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਆਪਣੇ ਮੋਢੀ ਬਾਰੇ ਵੱਧ ਤੋਂ ਵੱਧ ਜਾਣਕਾਰੀ ਪ੍ਰਾਪਤ ਕਰਨ ਲਈ ਤਾਂਘ ਤੇ ਜਿਗਿਆਸਾ ਰੱਖਣ ਲੱਗੀਆਂ। ਡਾ. ਮੋਹਨ ਸਿੰਘ ਨੇ ਇਹ ਗੱਲ ਸਪੱਸ਼ਟ ਕੀਤੀ ਹੈ ਕਿ ਜਨਮਸਾਖੀਆਂ ਵਿਚੋਂ ਇਤਿਹਾਸ ਲੱਭਣਾ ਠੀਕ ਨਹੀਂ ਕਿਉਂਕਿ ਇਹਨਾਂ ਦਾ ਆਧਾਰ ਧਾਰਮਿਕ ਲੋੜ, ਸ਼ਰਧਾ ਅਤੇ ਲੋਕ ਵਿਰਸਾ ਹੈ।ਇਸ ਤਰ੍ਹਾਂ ਭਾਵੇ ਜਨਮਸਾਖੀ ਪਰੰਪਰਾ ਵਿੱਚ ਕਈ ਜਨਮਸਾਖੀਆਂ ਲਿਖੀਆਂ ਗਈਆਂ ਪਰ ਪੁਰਾਤਨ ਜਨਮਸਾਖੀ ਆਪਣੇ ਉਪਰ ਦੱਸੇ ਗਏ ਗੁਣਾ ਕਰਕੇ ਆਪਣੀ ਇੱਕ ਵੱਖਰੀ ਮਹੱਤਤਾ ਰੱਖਦੀ ਹੈ।ਇਸ ਜਨਮਸਾਖੀ ਰਾਹੀਂ ਸਾਨੂੰ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੇ ਕਈ ਵਿਸ਼ੇਸ਼ ਪੱਖਾਂ ਬਾਰੇ ਜਾਣਕਾਰੀ ਪ੍ਰਾਪਤ ਹੰੁਦੀ ਹੈ। ਇਸ ਜਨਮਸਾਖੀ ਵਿੱਚ ਆਈਆਂ ਇਤਿਹਾਸਿਕ ਤੇ ਮਿਥਿਹਾਸਕ ਘਟਨਾਵਾਂ ਰਾਹੀਂ ਸਾਨੂੰ ਉਸ ਸਮੇਂ ਇਤਿਹਾਸਕ ਤੱਥਾਂ ਬਾਰੇ ਅਤੇ ਮਿਥਿਹਾਸਿਕ ਤੱਥਾਂ ਬਾਰੇ ਵਿਸ਼ੇਸ਼ ਜਾਣਕਾਰੀ ਪ੍ਰਾਪਤ ਹੁੰਦੀ ਹੈ। ਇਸ ਵਿੱਚ ਵਰਤੀ ਗਈ ਭਾਸ਼ਾ ਸਾਨੂੰ ਉਸ ਸਮੇਂ ਦੀ ਭਾਸ਼ਾ ਨੂੰ ਸਮਝਣ ਵਿੱਚ ਮਦਦਗਾਰ ਸਾਬਤ ਹੰੁਦੀ ਹੈ।ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਪੁਰਾਤਨ ਜਨਮਸਾਖੀ ਆਪਣੇ ਗੁਣਾ ਕਰਕੇ ਇੱਕ ਇਤਿਹਾਸਿਕ ਦਸਤਾਵੇਜ ਦੇ ਰੂਪ ਵਿੱਚ ਸਾਡੇ ਲਈ ਫਾਇਦੇਮੰਦ ਸਾਬਤ ਹੋ ਰਹੀ ਹੈ ਅਤੇ ਹਮੇਸ਼ਾ ਹੀ ਆਉਣ ਵਾਲੀਆਂ ਪੀੜ੍ਹੀਆਂ ਲਈ ਫਾਇਦੇਮੰਦ ਸਾਬਤ ਹੋਵੇਗੀ।

ਮਿਹਰਬਾਨ ਵਾਲੀ ਜਨਮਸਾਖੀ

ਸੋਧੋ

‘ਸੋਢੀ ਮਿਹਰਬਾਨ ਵਾਲੀ ਜਨਮਸਾਖੀ` ਦੋ ਭਾਗਾਂ ਵਿੱਚ “ਜਨਮਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ` ਦੇ ਸਿਰਲੇਖ ਅਧੀਨ ਖਾਲਸਾ ਕਾਲਜ ਅਮ੍ਰਿਤਸਰ ਵੱਲੋ ਪ੍ਰਕਾਸ਼ਿਤ ਹੋ ਚੁਕੀ ਹੈ। ਇਸ ਦੇ ਪਹਿਲੇ ਭਾਗ ਵਿੱਚ ‘ਹਰਿ ਜੀ` ਅਤੇ ‘ਚਤੁਰਭੁਜ` ਪੋਥੀਆਂ ਸ਼ਾਮਿਲ ਕੀਤੀਆਂ ਹਨ।``[7] ਇਸ ਦਾ ਪਹਿਲਾ ਭਾਗ ਡਾ.ਕਿਰਪਾਲ ਸਿੰਘ ਨੇ ਸ਼ਮਸ਼ੇਰ ਸਿੰਘ ਅਸ਼ੋਕ ਦੇ ਸਹਿਯੋਗ ਨਾਲ 1962 ਈ ਵਿੱਚ ਪ੍ਰਕਾਸ਼ਿਤ ਕੀਤਾ ਅਤੇ ਦੁਜਾ ਡਾ. ਬਲਬੀਰ ਸਿੰਘ ਨੇ ਭੂਮਿਕਾ ਲਿਖ ਕੇ 1969 ਈ ਵਿੱਚ ਛਾਪਿਆ । ਪਹਿਲੇ ਭਾਗ ਵਿੱਚ ਸਚਖੰਡ ਪੋਥੀ ਸੰਪਾਦਿਤ ਹੋਈ ਹੈਅਤੇ ਦੂਜੇ ਹਿਸੇ ਵਿੱਚ ਹਰਿਜੀ ਅਤੇ ਚਤੁਰਭੁਜ ਪੋਥੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ।

ਰਚਨਹਾਰ ਅਤੇ ਰਚਨਾਕਾਲ

ਸੋਧੋ

ਇਸ ਜਨਮਸਾਖੀ ਦਾ ਰਚੈਤਾ ਮਿਹਰਬਾਨ ਨੂੰ ਮੰਨਿਆ ਜਾਂਦਾ ਹੈ, ਉਸ ਦਾ ਪੂਰਾ ਨਾਂ ਮਨੋਹਰਦਾਸ ਹੈ ਜੋ ਕਿ ਚੌਥੇ ਗੁਰੂ ਰਾਮਦਾਸ ਜੀ ਦੇ ਵੱਡੇ ਪੁੱਤਰ ਪ੍ਰਿਥੀਚੰਦ ਦੇ ਪੁੱਤਰ ਸੀ। ਪਰ ਕੁਝ ਵਿਦਵਾਨ ਉਨ੍ਹਾਂ ਦੇ ਪੁੱਤਰਾਂ ‘ਹਰਿ ਜੀ` ਤੇ ‘ਚਤੁਰਭੁਜ` ਨੂੰ ਇਸ ਦਾ ਲੇਖਕ ਮੰਨਦੇ ਹਨ। ਪਰ ਅਮਲ ਵਿੱਚ ਮਿਹਰਬਾਨ ਦੇ ਹੁਕਮ ਤੇ ਉਨ੍ਹਾਂ ਨੇ ਜਨਮਸਾਖੀ ਦੀ ਸੁਧਾਈ ਕੀਤੀ ਹੋਵੇਗੀ। ਇਸ ਜਨਮਸਾਖੀ ਦੇ ਰਚਨਾਕਾਲ ਸੰਬੰਧੀ ਕੋਈ ਪੁਖਤਾਂ ਪ੍ਰਮਾਣ ਨਹੀਂ ਮਿਲਦੇ ਪਰ, ਇਸ ਦਾ ਰਚਨਾਕਾਲ ਮਿਹਰਬਾਨ ਦੇ ਦੇਹਾਂਤ 1639 ਈ. ਤੋਂ ਪਹਿਲਾਂ ਮੰਨਿਆ ਜਾਂਦਾ ਅਤੇ ਇਸ ਦੀਆਂ ਦੋ ਪੋਥੀਆਂ ਦੀ ਸੁਧਾਈ ਦਾ ਕੰਮ 1650 ਤੋਂ 1651 ਈਂ ਵਿੱਚ ਹੋਇਆ।

ਵਿਸ਼ਾ ਵਸਤੂ

ਸੋਧੋ

ਇਸਦੀ ਪਹਿਲੀ ਪੋਥੀ ਵਿੱਚ 167 ਗੋਸ਼ਟਾਂ ਜਿਨ੍ਹਾਂ ਵਿਚੋਂ 14 ਹੁਣ ਉਪਲੱਬਧ ਨਹੀਂ ਹਨ। ‘ਹਰਿ ਜੀ ਪੋਥੀ` ਵਿੱਚ 61 ਗੋਸ਼ਟਾਂ ‘ਚਤੁਰਭੁਜ ਪੋਥੀ` ਵਿੱਚ 74 ਗੋਸ਼ਟਾਂ ਮਿਲਦੀਆਂ ਹਨ। ਇਸ ਦੇ ਪਹਿਲੇ ਭਾਗ ਵਿੱਚ ਗੁਰੂ ਨਾਨਕ ਦੇਵ ਜੀ ਦੇ ਕਰਤਾਰਪੁਰ ਵਿੱਚ ਰਹਿਣ ਤੋਂ ਪਹਿਲਾਂ ਦੇ ਜੀਵਨ ਦਾ ਬਿਰਤਾਂਤ ਮਿਲਦਾ ਹੈ ਅਤੇ ਦੂਜੇ ਭਾਗ ਵਿੱਚ ਕਰਤਾਰਪੁਰ ਵਿੱਚ ਬਿਤਾਏ ਜੀਵਨ ਦਾ ਵੇਰਵਾ ਮਿਲਦਾ ਹੈ। ਇਸ ਵਿੱਚ ਲਗਭਗ ਗੁਰਬਾਣੀ ਦੀ ਵਿਆਖਿਆ ਮਿਲਦੀ ਹੈ।[8] ਭਾਸ਼ਾ : ਗੁਰਚਰਨ ਸਿੰਘ ਅਨੁਸਾਰ, “ਭਾਸ਼ਾ ਦਾ ਸਮੁੱਚਾ ਸਰੂਪ ‘ਸਾਧ ਭਾਸ਼ਾ` ਵਾਲਾ ਹੈ। ਜਿਸ ਵਿੱਚ ਪੰਜਾਬੀ ਦਾ ਅੰਸ਼ ਕਾਫੀ ਉਭਰਵਾਂ ਤੇ ਉਘੜਵਾਂ ਹੈ। ਰੁਚੀ ਵਿਯੋਗਾਤਮਕ ਪ੍ਰਗਟਾ ਵਲ ਵਧੇਰੀ ਹੈ।``[6] ਪਰ ਸਾਧ ਭਾਸ਼ਾ ਤੋਂ ਇਲਾਵਾ ਇਸ ਵਿੱਚ ਬ੍ਰਜ਼, ਹਿੰਦਵੀਂ, ਫ਼ਾਰਸੀ ਭਾਸ਼ਾ ਦੇ ਅੰਸ਼ ਵੀ ਮਿਲਦੇ ਹਨ।

ਭਾਈ ਬਾਲੇ ਵਾਲੀ ਜਨਮਸਾਖੀ

ਸੋਧੋ

“ਭਾਈ ਬਾਲੇ ਵਾਲੀ ਜਨਮਸਾਖੀ ‘ਜਨਮਸਾਖੀ ਪਰੰਪਰਾ` ਵਿੱਚ ਤੀਜਾ ਸਥਾਨ ਰੱਖਦੀ ਹੈ। ਇਸ ਜਨਮਸਾਖੀ ਦੇ ਡੇਰਿਆਂ, ਗੁਰਦੁਆਰਿਆਂ ਵਿੱਚ ਪਾਠ ਕੀਤਾ ਜਾਂਦਾ ਸੀ ਪਰ ਬਾਅਦ ਵਿੱਚ ਇਸ ਜਨਮ ਸਾਖੀ ਨੂੰ ਸਿੱਖਾਂ ਦੇ ਆਦਰਸ਼ਾਂ ਦੇ ਉੱਲਟ ਸਮਝ ਕੇ ਇਸ ਨੂੰ ਅਪ੍ਰਮਾਣਿਕ ਮੰਨਿਆ ਗਿਆ। ਇਸ ਜਨਮਸਾਖੀ ਦੀ ਪਹਿਲੀ ਸ਼ਾਖਾ ਵਿੱਚ 75 ਤੋਂ 85 ਸਾਖੀਆ, ਦੂਜੀ ਵਿੱਚ 90, ਤੀਜੀ ਵਿੱਚ 100 ਤੋਂ ਲੈ ਕੇ 232 ਸਾਖੀਆਂ ਮਿਲਦੀਆਂ ਹਨ।``[9] ਪ੍ਰੋ: ਪਿਆਰਾ ਸਿੰਘ ਦੇਮਤ ਅਨੁਸਾਰ ਬਾਲਾ ਜਨਮਸਾਖੀ ਦੀਆਂ ਹੱਥ ਲਿਖਤ ਪੋਥੀ ਆ 3 ਪ੍ਰਮੁਖ ਸ਼ਾਖਾਵਾਂ ਜਾਂ ਪਾਠ-ਭੇਦਾਂ ਵਾਲੀਆ ਮਿਲਦੀਆ ਹਨ। ਇੱਕ ਉਹ ਸ਼ਾਖਾ ਹੈਜਿਸ ਵਿੱਚ ਗੁਰੂ ਚਰਿਤ੍ਰ ਨੂੰ ਦੁਸ਼ਿਤ ਕਰਨ ਅਤੇ ਹੰਦਾਲ ਦੀ ਪ੍ਰਤਿਸ਼ਠਾ ਸੰਬੰਧੀ ਅਤਿ ਅਧਿਕ ਸਾਮਗ੍ਰੀ ਸ਼ਾਮਲ ਹੈ।ਦੁਜੀ ਸ਼ਾਖਾ ਵਿੱਚ ਬਹੁਤ ਸਾਰੀਆ ਮਿਹਰਬਾਨ ਸਾਖੀਆ ਤੋ ਲੈ ਕੇ ਇੱਕ ਨਵਾਂ ਜਿਹਾ ਰੂਪ ਦਿਤਾ ਗਿਆ ਹੈ।ਤੀਜੀ ਸ਼ਾਖਾ ਵਿੱਚ ਗੁਰੂ-ਚਰਿਤ੍ਰ ਨੂੰ ਕਢ ਕੇ ਬਾਕੀ ਅੰਸ਼ਾਂ ਨੂੰ ਨਵੀਂ ਤਰਤੀਬ ਦਿਤੀ ਗਈ ਹੈ।

ਰਚਨਹਾਰ ਅਤੇ ਰਚਨਾਕਾਲ

ਸੋਧੋ

ਇਸ ਜਨਮਸਾਖੀ ਦੇ ਰਚਨਾਕਾਲ ਤੇ ਰਚੈਤਾ ਬਾਰੇ ਵਿਦਵਾਨਾਂ ਵਿੱਚ ਆਪਸੀ ਮਤਭੇਦ ਹੈ। ਇਸ ਜਨਮਸਾਖੀ ਦੇ ਲੇਖਕ ਭਾਈ ਬਾਲੇ ਨੂੰ ਸਮਝਿਆ ਜਾਂਦਾ ਹੈ। ਕੁੱਝ ਇਤਿਹਾਸਕਾਰਾਂ ਅਨੁਸਾਰ ਇਸ ਦਾ ਰਚੈਤਾ ‘ਪੈੜਾ ਮੌਖਾ` ਅਤੇ ‘ਹੰਦਾਲ` ਨੂੰ ਮੰਨਿਆ ਹੈ। ਪਰ ਇਸ ਦੇ ਰਚੈਤਾ ਬਾਰੇ ਨਿਰਣਾ ਲੈਣਾ ਸਰਲ ਨਹੀਂ ਹੈ।``[10]

ਭਾਸ਼ਾ

ਸੋਧੋ

ਇਸ ਵਿੱਚ ਅਰਬੀ ਅਤੇ ਫ਼ਾਰਸੀ ਦੀ ਵਰਤੋਂ ਕੀਤੀ ਗਈ ਹੈ, ਇਸ ਤੋਂ ਇਲਾਵਾ ਲਹਿੰਦੀ ਉਪਭਾਸ਼ਾ ਦੀ ਵਰਤੋਂ ਵੀ ਕੀਤੀ ਗਈ ਹੈ।

ਆਦਿ ਸਾਖੀ ਬਾਬੇ ਕੀ

ਸੋਧੋ

ਇਸ ਜਨਮਸਾਖੀ ਨੂੰ ‘ਸ਼ੰਭੂ ਨਾਥ ਵਾਲੀ` ਜਾਂ ‘ਜਨਮਪਤ੍ਰੀ` ਬਾਬੇ ਕੀ ਵੀ ਕਿਹਾ ਜਾਂਦਾ ਹੈ। ਇਸ ਰਚਨਾ ਬਾਰੇ ਸਭ ਤੋਂ ਪਹਿਲਾਂ ਡਾ. ਮੋਹਨ ਸਿੰਘ ਦੀਵਾਨਾ ਨੇ ‘ਹਿਸਟਰੀ ਆਫ਼ ਪੰਜਾਬੀ ਲਿਟਰੇਚਰ` ਵਿੱਚ ਜ਼ਿਕਰ ਕੀਤਾ। ਡਾ. ਤਰਲੋਚਨ ਸਿੰਘ ਬੇਦੀ ਨੇ ਇਸ ਜਨਮਸਾਖੀ ਨੂੰ ਸਭ ਤੋਂ ਪੁਰਾਤਨ ਜਨਮਸਾਖੀ ਮੰਨਿਆ ਹੈ।[11] ਰਚਨਾਕਾਲ ਅਤੇ ਰਚਨਹਾਰ : ਕਈ ਵਿਦਵਾਨ ਇਸਦਾ ਰਚੈਤਾ ‘ਸ਼ੰਭੂ ਨਾਥ` ਨੂੰ ਮੰਨਦੇ ਹਨ ਤੇ ਕਈ ਦਾ ਵਿਚਾਰ ਹੈ ਕਿ ਇਸ ਦਾ ਲੇਖਕ ਪੂਰਬੀ ਪੰਜਾਬ ਦਾ ਵਸਨੀਕ ਸੀ। ਪਰ ਮੰਨਿਆ ਜਾਂਦਾ ਹੈ ਕਿ ਇਸ ਦਾ ਰਚੈਤਾ ਪੂਰਬੀ ਇਲਾਕੇ ਦਾ ਵਿਅਕਤੀ ਸੀ। ਇਸ ਤਰ੍ਹਾਂ ਜਨਮਸਾਖੀ ਦੇ ਰਚੈਤਾ ਅਤੇ ਰਚਨਾਕਾਲ ਬਾਰੇ ਕੋਈ ਪ੍ਰਮੁੱਖ ਪ੍ਰਮਾਣ ਨਹੀਂ ਮਿਲਦੇ ਪਰ ਦਾ ਰਚਨਾਕਾਲ 1971 ਬਿ. (1934) ਵਧੇਰੇ ਮੰਨਿਆ ਗਿਆ ਹੈ। ਭਾਸ਼ਾ : ‘ਆਦਿ ਸਾਖੀਆਂ ਬਾਬੇ ਕੀ` ਵਿੱਚ ਵਰਤੀ ਗਈ ਸ਼ੈਲੀ ਵਧੇਰੇ ਪਰਿਪੱਕ ਅਤੇ ਸਪੱਸ਼ਟ ਹੈ। ਇਸ ਵਿੱਚ ਲਹਿੰਦੀ ਪ੍ਰਭਾਵ ਵਾਲੀ ਪੰਜਾਬੀ ਬੋਲੀ ਦਾ ਪ੍ਰਯੋਗ ਵਧੇਰੇ ਮਿਲਦਾ ਹੈ ਪਰ ਇਸ ਵਿੱਚ ਫ਼ਾਰਸੀ ਸ਼ਬਦਾਂ ਦੀ ਵਰਤੋਂ ਵੀ ਹੈ।

ਗਿਆਨ ਰਤਨਾਵਲੀ

ਸੋਧੋ

‘ਗਿਆਨ ਰਤਨਾਵਲੀ` ਜਨਮਸਾਖੀ ਨੂੰ ‘ਭਾਈ ਮਨੀ ਸਿੰਘ ਵਾਲੀ ਜਨਮਸਾਖੀ` ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਹ ਜਨਮਸਾਖੀ ਅਠਾਰ੍ਹਵੀ ਸਦੀ ਦੀ ਮਹੱਤਵਪੂਰਨ ਰਚਨਾ ਹੈ।

ਰਚਨਹਾਰ ਤੇ ਰਚਨਾਕਾਲ

ਸੋਧੋ

ਕੁਝ ਵਿਦਵਾਨਾਂ ਨੇ ਇਸ ਦੇ ਲੇਖਕ ਭਾਈ ਮਨੀ ਸਿੰਘ ਨੂੰ ਮੰਨਿਆ ਹੈ ਪਰ ਕੁਝ ਇਸ ਮਤ ਨਾਲ ਸਹਿਮਤ ਨਹੀਂ ਹਨ। ਤਰਲੋਚਨ ਸਿੰਘ ਅਨੁਸਾਰ, “ਕਿ ਗਿਆਨ ਰਤਨਾਵਲੀ ਦਾ ਟੀਕਾ ਭਾਈ ਮਨੀ ਸਿੰਘ ਨੇ ਕਥਾ ਰੂਪ ਵਿੱਚ ਕੀਤਾ ਜਿਸ ਨੂੰ ਅੱਗੋਂ ਭਾਈ ਗੁਰਬਖ਼ਸ਼ ਸਿੰਘ ਪਾਸੋਂ ਸੁਣ ਕੇ ਭਾਈ ਸੂਰਤ ਸਿੰਘ ਨੇ ਵਾਰਤਕ ਵਿੱਚ ਲਿਖਿਆ।``[12] ਭਾਈ ਸੂਰਤ ਸਿੰਘ ਚਨੀਓਟ ਦਾ ਵਾਸੀ ਸੀ। ਇਸ ਦਾ ਰਚਨਾ ਕਾਲ 1730-35 ਮੰਨਿਆ ਹੈ।

ਵਿਸ਼ਾ ਵਸਤੂ

ਸੋਧੋ

ਇਹ ਜਨਮਸਾਖੀ ਭਾਈ ਗੁਰਦਾਸ ਦੀ ਪਹਿਲੀ ਵਾਰ ਤੇ ਆਧਾਰਿਤ ਮੰਨਿਆ ਹੈ। ਇਸ ਨੂੰ ਪਹਿਲੀ ਵਾਰ ਦਾ ਵਾਰਤਕ ਟੀਕਾ ਕਿਹਾ ਜਾਂਦਾ ਹੈ। ਪਰ ਇਹ ਇੱਕ ਸਿਰਾ ਟੀਕਾ ਨਹੀਂ। ਇਸ ਵਿੱਚ ਗੁਰੂ ਨਾਨਕ ਦੇਵ ਜੀ ਦੇ ਜੀਵਨ ਦਾ ਬਿਰਤਾਂਤ ਪੇਸ਼ ਕੀਤਾ ਗਿਆ ਹੈ।

ਜਨਮਸਾਖੀ ਬਾਬੇ ਹੰਦਾਲ ਜੀ ਕੀ

ਸੋਧੋ

“ਜੰਡਿਆਲਾ ਨਿਵਾਸੀ ਬਾਬਾ ਰਾਮ ਦਾਸ ਨਿਰੰਜਨੀ ਪਾਸ ਸੁਰੱਖਿਅਤ ‘ਜਨਮਸਾਖੀ ਬਾਬੇ ਹੰਦਾਲ ਜੀ ਕੀ` ਇੱਕ ਗੱਦ-ਪਦ ਮਿਸ਼ਰਿਤ ਦੁਰਲਭ ਹਥ ਲਿਖਿਤ ਪੋਥੀ ਹੈ। 216 ਪਤਰੀਆਂ ਦੀ ਇਹ ਰਚਨਾ ਅੱਗੋਂ ਕਿਸੇ ਹੋਰ ਪੋਥੀ ਤੋਂ 1864 ਈ. (1921 ਬਿ.) ਵਿੱਚ ਨਕਲ ਕੀਤੀ ਹੋਈ ਹੈ।``[13] ਇਸ ਜਨਮਸਾਖੀ ਦੇ ਰਚਨਾਕਾਲ ਅਤੇ ਲੇਖਕ ਬਾਰੇ ਕੋਈ ਪ੍ਰਮਾਣ ਨਹੀਂ ਮਿਲਦੇ। ਇਸ ਸ਼ੈਲੀ ਕੋਈ ਖ਼ਾਸ ਮਹੱਤਵ ਨਹੀਂ ਰੱਖਦੀ ਅਤੇ ਇਹ ਜਨਮਸਾਖੀ ਗੁਰੂ ਨਾਨਕ ਦੇਵ ਜੀ ਦੀਆਂ ਬਾਕੀ ਜਨਮਸਾਖੀਆਂ ਨਾਲੋਂ ਘੱਟ ਮਹੱਤਵ ਰੱਖਦੀ ਹੈ।

ਹੋਰ ਜਨਮਸਾਖੀਆਂ

ਸੋਧੋ

ਇਹਨਾਂ ਜਨਮਸਾਖੀਆਂ ਤੋਂ ਇਲਾਵਾ ਹੋਰ ਜਨਮਸਾਖੀਆਂ ਵੀ ਪ੍ਰਸਿੱਧ ਹਨ, ਉਹ ਹਨ ਮਨੀ ਸਿੰਘ ਜਨਮਸਾਖੀ, ਮਿਸ਼ਰਿਤ ਜਨਮਸਾਖੀਆ , ਪੁਰਾਤਨ ਜਨਮਸਾਖੀ ਸ਼੍ਰੀ ਗੁਰੂ ਨਾਨਕ ਦੇਵ ਜੀ , ਪ੍ਰਚੀਨ ਜਨਮਸਾਖੀ,ਜਨਮਸਾਖੀ ਭਗਤ ਕਬੀਰ ਜੀ ,ਗੋਸ਼ਟਾਂ ਮਿਹਰਬਾਨ ਜੀ ਕੀਆਂ , ਆਦਿ ਜਨਮਸਾਖੀਆ ਮੋਜੂਦ ਹਨ। ḂḂ

ਸਾਖੀਆਂ

ਸੋਧੋ

ਸਾਖੀ ਮੱਧ ਕਾਲ ਚੇਤਨਾ ਵਿੱਚੋਂ ਉਗਮੀ ਲੋਕ ਤੱਤਾਂ ਨਾਲ ਮਿੱਸੀ ਇੱਕ ਅਜਿਹੀ ਰੂਪ ਰਚਨਾ ਹੈ। ਜਿਸ ਨੂੰ ਸਹਿਜੇ ਹੀ ਲੋਕ-ਮਨ ਦੀ ਬ੍ਰਿਤਾਂਤਕ ਅਭੀਵਿਅਕਤੀ ਮੰਨਿਆ ਜਾ ਸਕਦਾ ਹੈ।ਸਾਖੀ ਤੱਥ ਤੇ ਮਿੱਥ ਦਾ ਸੰਯੋਗ ਹੋਣ ਕਰਕੇ ਦੰਦ ਕਥਾ ਦੇ ਅੰਤਰਗਤ ਆੳਂੁਦੀ ਹੈ ਅਤੇ ਬੁਨਿਆਦੀ ਤੋਰ ਤੇ ਲੋਕਧਾਰਾ ਦੇ ਖੇਤਰ ਦੀ ਵਸਤੂ ਹੈ।ਦੰਦ ਕਥਾ ਕਦੇ ਵੀ ਸ਼ੁੱਧ ਇਤਿਹਾਸ ਨਹੀਂ ਹੁੰਦਾ ਇਹ ਵਿਸ਼ਵਾਸ਼ ਤੇ ਆਧਾਰਿਤ ਹੁੰਦਾ ਹੈ।ਇਸ ਦੀ ਰਚਨਾ ਸਾਖੀਕਾਰਾ ਨੇ ਨਹੀ ਕੀਤੀ ,ਜੋ ਕੁਝ ਲੋਕਾ ਵਿੱਚ ਪਹਿਲਾ ਪ੍ਰਚੱਲਤ ਸੀ ਉਸ ਨੂੰ ਕਲਮ ਵਿਚੋ ਲੰਘਾ ਕੇ ਆਪਣੀ ਸ਼ੈਲੀ ਵਿੱਚ ਅਮਰ ਕੀਤਾ ਹੈ।18ਵੀਂ ਸਦੀ ਵਿੱਚ ਇੱਕ ਖਾਸ ਪਰਿਵਰਤਨ ਆਇਆ। ਉਸ ਸਮੇ ਮਹਾਨ ਚਰਿੱਤਰ ਨਾਲ ਸਬੰਧਿਤ ਸਿੱਖ ਸਾਧਕਾ ਦੇ ਘਟਨਾ-ਪ੍ਰਸੰਗ ਵੀ ਸਾਖੀ ਰੂਪ ਵਿੱਚ ਲਿਖੇ ਜਾਣ ਲੱਗੇ ਸਨ ।ਇਸ ਲਈ ਇਸ ਸਦੀ ਵਿੱਚ ਜਿੱਥੇ ਮਨੀ ਸਿੰਘ ਦੀ ਜਨਮਸਾਖੀ ਲਿਖੀ ਗਈ ਉਥੇ ਨਾਲ ਹੀ ਕਈ ਸਾਖੀ-ਸੰਗ੍ਰਹਿ ਵੀ ਉਪਲਬਧ ਹੋਏ।

ਸ੍ਰੀ ਸਤਿਗੁਰ ਜੀ ਦੇ ਮੂਹੈਦੀਆਂ ਸਾਖੀਆਂ

ਸੋਧੋ

ਸੰਨ 1978 ਵਿਚਡਾ ਨਰਿੰਦਰ ਕੋਰ ਭਾਟੀਆ ਦੁਆਰਾ ਇਨ੍ਹਾ ਸਾਖੀਆਂ ਦਾ ਸੰਪਾਦਨ ਕੀਤਾ ਗਿਆ ਇਸ ਸੰਗ੍ਰਹਿ ਵਿੱਚ ਕੁਲ 38 ਸਾਖੀਆਂ ਹਨ ਜਿਨ੍ਹਾ ਵਿਚੋਂ ਪਹਿਲੀਆ 33 ਸਾਖੀਆਂ ਦਾ ਸ੍ਰੋਤ ਬੀਬੀ ਰੂਪ ਕੌਰ ਵਾਲੀ ਪੋਥੀ ਹੈ ਅਤੇ ਬਾਕੀ ਪੰਜ ਸਾਖੀਆਂ ਵਿਚੋਂ 4 ਭਾਈ ਪੈਂਦੇ ਵਾਲੀ ਬੀੜ ਵਿਚੋਂ ਲਈਆਂ ਗਈਆਂ ਹਨ ਅਤੇ ਇੱਕ ਸਿੱਖ ਰੈਫੇ੍ਰਂਸ ਲਾਈਬ੍ਰੇਰੀ ਅਮਮ੍ਰਿਤਸਰ ਦੀ ਹੱਥ-ਲਿਖਿਤ 5660 ਵਿਚੋਂ ਉਤਾਰੀ ਗਈ ਹੈ।ਇਸ ਸੰਗ੍ਰਹਿ ਦੇ ਸਿਰਲੇਖ ਤੋਂ ਪ੍ਰਤੀਤ ਹੁੰਦਾ ਹੈ ਕਿ ਇਹ ਸਾਖੀਆਂ ਸਿੱਖਾ ਨੂੰ ਰਹਿਤ ਮਰਯਾਦਾ ਸੰਬੰਧੀ ਸਤਿਗੁਰ ਵੱਲੋਂ ਸਮੇਂ ਸਮੇਂ ਦਿੱਤੇ ਉਪਦੇਸ਼ਾਂ ਦਾ ਪ੍ਰੇਮੀ ਸੱਜਣਾਂ ਵੱਲੋਂ ਲਿਪੀ-ਬੱਧ ਕੀਤਾ ਰੂਪਾਕਾਰ ਹੈ।

ਭਾਸ਼ਾ

ਸੋਧੋ

ਰਤਨ ਸਿੰਘ ਜੱਗੀ ਅਨੁਸਾਰ, “ਇਨ੍ਹਾਂ ਜਨਮਸਾਖੀਆਂ ਦੀ ਭਾਸ਼ਾ ਮੰਜੀ ਸੰਵਾਰੀ ਸਾਹਿਤਿਕ ਪੱਧਰ ਦੀ ਨਹੀਂ। ਇਨ੍ਹਾਂ ਵਿੱਚ ਆਮ ਬੋਲ-ਚਾਲ ਦੇ ਬਹੁਤ ਨੇੜੇ ਰਹਿ ਕੇ ਮਹਾਂਪੁਰਸ਼ਾਂ ਦੇ ਬੋਲਾਂ ਨੂੰ ਲਿਪੀਬੱਧ ਕੀਤਾ ਗਿਆ ਹੈ। ਵਚਨ/ਪ੍ਰਵਚਨ ਹੋਣ ਕਰਕੇ ਇਨ੍ਹਾਂ ਦਾ ਅਜਿਹੀ ਬੋਲਚਾਲ ਦੀ ਭਾਸ਼ਾ ਵਿੱਚ ਲਿਖਿਆ ਜਾਣਾ ਸੁਭਾਵਿਕ ਹੈ।``17 ਇਸ ਵਿੱਚ ਲਹਿੰਦੀ ਪੰਜਾਬੀ ਦੀ ਵਰਤੋਂ ਵਧੇਰੇ ਕੀਤੀ ਗਈ ਹੈ।

ਸਿੱਖਾਂ ਦੀ ਭਗਤਮਾਲਾ

ਸੋਧੋ

ਇਸ ਦਾ ਇੱਕ ਨਾਮਾਂਤਰ `ਭਗਤ ਰਤਨਾਵਲੀ`[14] ਹੈ।ਹੱਥ-ਲਿਖਿਤ ਪੋਥੀਆਂ ਤੋਂ ਇਲਾਵਾ ਇਸ ਦੇ ਭਾਈ ਵੀਰ ਸਿੰਘ ,ਡਾ.ਗੋਬਿੰਦ ਸਿੰਘ ਲਾਂਬਾ ਅਤੇ ਪ੍ਰੋ.ਧਰਮ ਚੰਦ ਦੁਆਰਾ ਸੰਪਾਦਿਤ ਸੰਸਕਰਣ ਵੀ ਉਪਲਬਧ ਹਨ।`ਮਨੀ ਸਿੰਘ ਦੀ ਜਨਮਸਾਖੀ` ਅਤੇ`ਸਿੱਖਾਂ ਦੀ ਭਗਤ ਮਾਲਾ` ਇਕੋ ਹੀ ਕਥਾ ਕਾਰ ਦੇ ਪ੍ਰਵਚਨ ਹਨ ਅਤੇ ਉਹ ਕਥਾ ਕਾਰ ਭਾਈ ਮਨੀ ਸਿੰਘ ਹਨ। ਇਨ੍ਹਾਂ ਨੂੰ ਲਿਖਤੀ ਰੂਪ ਦੇਣ ਵਾਲਾ ਵਿਅਕਤੀ ਗਿਆਨੀ ਸੂਰਤ ਸਿੰਘ ਹੈ। ਇਸ ਨੂੰ 18ਵੀਂ ਸਦੀ ਤੱਕ ਲਿਖਤੀ ਰੂਪ ਦਿੱਤਾ ਜਾ ਚੁਕਿਆ ਸੀ।

ਸਾਖੀ ਪਾਤਸ਼ਾਹੀ ਦਸ਼ਵੀਂ ਕੀ

ਸੋਧੋ

ਇਹ ਵਾਰਤਕ ਰਚਨਾ ਗੁਰੂ ਸਾਹਿਬਾਨ ਬਾਰੇ 50 ਸਾਖੀਆਂ ਦਾ ਸੰਗ੍ਰਹਿ ਹੈ। ਜਿਸ ਵਿੱਚ ਪਹਿਲੀ ਆ 8 ਸਾਖੀਆਂ ਪਹਿਲੇ 8 ਗੁਰੂਆ ਨਾਲ ਸਬੰਧਿਤ ਹਨ ਅਤੇ ਅਗਲੀਆ ਚਾਰ 9ਵੇਂ ਗੁਰੂ ਨਾਲ ਅਤੇ ਬਾਕੀ ਦੀਆ 38 ਦਾ ਸੰਬੰਧ 10ਵੇਂ ਗੁਰੂ ਨਾਲ ਹੈ।ਇਸ ਸਾਖੀ ਸੰਗ੍ਰਹਿ ਦੀ ਪ੍ਰਧਾਨਤਾ ਗੁਰੂ ਗੋਬਿੰਦ ਸਿੰਘ ਜੀ ਨਾਲ ਹੈ ਇਸ ਲਈ ਇਸ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਨਾਲ ਸਬੰਧਿਤ ਕਰ ਦਿੱਤਾ ਗਿਆ ਹੈ।

ਪਰਚੀ ਭਾਈ ਕਨ੍ਹਈਆ ਜੀ

ਸੋਧੋ

ਪਰਚੀ ਭਾਈ ਕਨ੍ਹਈਆ ਜੀ ਪੁਸਤਕ ਦਾ ਮੰਤਵ ਸੇਵਾ ਪੁੰਜ ਭਾਈ ਕਨ੍ਹਈਆ ਜੀ ਦੇ ਜੀਵਨ ਦੇ ਉਨਾਂ ਪੱਖਾਂ ਨੂੰ ਪੇਸ਼ ਕਰਨਾ ਹੈ ਜਿਨਾਂ ਰਾਹੀ ਉਨਾਂ ਦੀ ਨੈਤਿਕਤਾ ,ਅਧਿਆਤਮਿਕ, ਸਾਧਨਾ ਅਤੇ ਸੇਵਾ-ਭਾਵ ਉਘੜ ਕੇ ਸਾਹਮਣੇ ਆ ਸਕੇ ਭਾਈ ਸਹਿਜ ਰਾਮ ਦੀ ਰਚੀ[15]ਿੲਹ ਪੁਸਤਕ 20 ਕਾਡਾਂ ਜਾਂ ਕਥਾਵਾਂ ਵਿੱਚ ਵੰਡੀ ਹੈ।

ਸਾਖੀਆਂ ਭਾਈ ਅੱਡਣ ਸ਼ਾਹ ਜੀ

ਸੋਧੋ

ਇਸ ਪੁਸਤਕ ਦੇ ਨਾਂ ਤੋਂ ਇੰਜ ਪ੍ਰਤੀਤ ਹੁੰਦਾ ਹੈ,ਕਿ ਇਹ ਭਾਈ ਅੱਡਣ ਜੀ ਨਾਲ ਸੰਬੰਧਿਤ ਸਾਖੀਆਂ ਦਾ ਸੰਗ੍ਰਹਿ ਹੈ ਪਰ ਅਜਿਹਾ ਨਹੀਂ ਹੈ।ਇਸ ਵਿੱਚ ਬਹੁਤ ਸਾਰੇ ਪ੍ਰਸੰਗ ਗੁਰੂਆਂ ,ਸੰਤਾਂ,ਭਗਤਾਂ ਅਤੇ ਮਹਾਪੁਰਸ਼ਾਂ ਨਾਲ ਵੀ ਸਬੰਧ ਰਖਦੇ ਹਨ ਇੰਜ ਪ੍ਰਤੀਤ ਹੁੰਦਾ ਹੈਕਿ ਭਾਈ ਅੱਡਣ ਸ਼ਾਹ ਜੀ ਆਪਣੇ ਡੇਰੇ ਵਿੱਚ ਜਗਿਆਸੂਆਂ ਨੂੰ ਸੰਬੋਧਿਤ ਕਰਦੇ ਹੋਏ ਜੋ ਬਚਨ ਬਿਲਾਸ ਕਥਾ ਵਾਰਤਾ ਕਰਦੇ ਸਨ, ਉਨ੍ਹਾਂ ਨੂੰ ਹੀ ਕਿਸੇ ਸਿੱਖ ਸ਼ਰਧਾਲੂ ਨੇ ਲਿਖਿਤ ਰੂਪ ਦੇ ਕੇ ਸਾਖੀਆਂ ਭਾਈ ਅੱਡਣ ਸ਼ਾਹ ਜੀ ਦੇ ਨਾਂ ਅਧੀਨ ਪ੍ਰਸਿੱਧ ਕਰ ਦਿੱਤਾ।ਇਸ ਵਿੱਚ 83 ਸਾਖੀਆਂ ਸੰਕਲਿਤ ਹਨ।

ਸੌਸਾਖੀ

ਸੋਧੋ

ਇਸ ਦਾ ਮੂਲ ਨਾਂ `ਗੁਰ ਰਤਨ ਮਾਲ` [16] ਹੈ, ਪਰ ਇਸ ਦਾ ਲੋਕ ਪ੍ਰਚਲਿਤ ਨਾਂ `ਸੌਸਾਖੀ ਹੈ`। ਇਸ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ-ਚਰਿਤ੍ਰ ਅਤੇ ਨਾਇਕਤਵ ਨਾਲ ਸਬੰਧਿਤ ਲਗਭਗ 100 ਸਾਖੀਆਂ ਸੰਕਲਿਤ ਹਨ। ਓਪਰੋਕਤ ਵਿਚਾਰ ਚਰਚਾ ਅਤੇ ਵਿਸ਼ਲੇਸ਼ਣ ਤੋ ਸਪੱਸ਼ਟ ਹੈ ਕਿ `ਜਨਮਸਾਖੀ` ਅਤੇ`ਸਾਖੀ` ਸਾਹਿਤ ਪਰੰਪਰਾ ਮੱਧਕਾਲ ਵਿੱਚ ਗੁਰੂਆ ਦੇ ਸਮੇਂ ਲਿਖੀ ਜਾਂਦੀ ਸੀ।ਜਿਹੜਾ ਉਸ ਸਮੇਂ ਦਾ ਪ੍ਰਮੁੱਖ ਵਾਰਤਕ ਸਾਹਿਤ ਸੀ।

ਸਹਾਇਕ ਪੁਸਤਕਾਂ

ਸੋਧੋ
  1. ਪੁਰਾਤਨ ਪੰਜਾਬੀ ਵਾਰਤਕ`-ਡਾ. ਰਤਨ ਸਿੰਘ ਜੱਗੀ
  2. ਪੁਰਾਤਨ ਪੰਜਾਬੀ ਵਾਰਤਕ ਦਾ ਅਲੋਚਨਾਤਮਕ ਅਧਿਐਨ`- ਡਾ.ਜਗਜੀਤ ਸਿੰਘ, ਪ੍ਰਕਾਸ਼ਨ ਲਾਹੌਰ ਬੁੱਕ ਸੋਪ ਲੁਧਿਆਣਾ।
  3. ਪੁਰਾਤਨ ਅਤੇ ਨਵੀਨ ਪੰਜਾਬੀ ਵਾਰਤਕ`-ਡਾ ਰਾਜਬੀਰ ਕੌਰ, ਪ੍ਰਕਾਸ਼ਨ-ਵਾਰਿਸ਼ ਸ਼ਾਹ ਫਾਉਡੇਸ਼ਨ ਅੰਮ੍ਰਿਤਸਰ।
  4. ਪੁਰਾਤਨ ਜਨਮਸਾਖੀ ਦੀ ਭੂਮਿਕਾ,-ਸੰਪਾਦਿਕ:- ਭਾਈ ਵੀਰ ਸਿੰਘ, ਪ੍ਰਕਾਸ਼ਨ:-ਭਾਈ ਵੀਰ ਸਿੰਘ ਮਾਰਗ, ਗੋਲ ਮਾਰਕਿਟ, ਨਵੀਂ ਦਿੱਲੀ।
  5. ਪੁਰਾਤਨ ਜਨਮਸਾਖੀ ਇੱਕ ਅਲੋਚਨਾਤਮਕ ਅਧਿਐਨ-ਪ੍ਰਿਤਪਾਲ ਸਿੰਘ, ਪ੍ਰਕਾਸ਼ਨ:- ਪੈਪਸੂ ਬੁੱਕ ਡਿੱਪੂ ਪਟਿਆਲਾ।
  6. ਖੋਜ ਪਤ੍ਰਿਕਾ ਅੰਕ ਨੰ:-61 ਮੁੱਖ ਸੰਪਾਦਕ ਡਾ. ਅੰਮ੍ਰਿਤਪਾਲ ਕੌਰ ਪ੍ਰਕਾਸ਼ਨ :- ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ।

ਹਵਾਲੇ

ਸੋਧੋ
  1. ਰਤਨ ਸਿੰਘ ਜੱਗੀ, ਪੁਰਾਤਨ ਪੰਜਾਬੀ ਵਾਰਤਕ, ਪੰਜਾਬੀ ਸਟੇਟ ਯੂਨੀਵਰਸਿਟੀ, ਟੈਕਸਟ ਬੁੱਕ ਬੋਰਡ, ਚੰਡੀਗੜ੍ਹ, 1984, ਪੰਨਾ-9
  2. ਰਤਨ ਸਿੰਘ ਜੱਗੀ, ਪੁਰਾਤਨ ਪੰਜਾਬੀ ਵਾਰਤਕ, ਪੰਜਾਬੀ ਸਟੇਟ ਯੂਨੀਵਰਸਿਟੀ, ਟੈਕਸਟ ਬੁੱਕ ਬੋਰਡ, ਚੰਡੀਗੜ੍ਹ, 1984, ਪੰਨਾ-10
  3. ਤਰਲੋਚਨ ਸਿੰਘ ਬੇਦੀ, ਪੰਜਾਬੀ ਵਾਰਤਕ ਦਾ ਆਲੋਚਨਾਤਮਕ ਅਧਿਐਨ, ਮਿਸ਼ਿਜ ਅਮਰਜੀਤ ਕੋਰ, 16 ਫ਼ਾਜਪਤ ਨਗਰ, ਨਵੀਂ ਦਿੱਲੀ, 1972, ਪੰਨਾ-31
  4. sikhbookclub.com/book/puratan-janam-sakhi-shri-guru-nanak-dev-ji-punjabi/1659/86/2487
  5. ਪੋ੍. ਬ੍ਰਹਮਜਗਦੀਸ਼ ਸਿੰਘ, ਮੁੱਢਲੀ ਪੰਜਾਬੀ ਵਾਰਤਕ, ਵਾਰਿਸ਼ ਸ਼ਾਹ ਫਾਊਂਡੇਸ਼ਨ, ਅੰਮ੍ਰਿਤਸਰ, ਪੰਨਾ 2011, ਪੰਨਾ-80
  6. 6.0 6.1 ਗੁਰਚਰਨ ਸਿੰਘ, ਮੱਧਕਾਲੀਨ ਪੰਜਾਬੀ ਵਾਰਤਕ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 1988, ਪੰਨਾ-21
  7. ਰਤਨ ਸਿੰਘ ਜੱਗੀ, ਪੁਰਾਤਨ ਪੰਜਾਬੀ ਵਾਰਤਕ, ਪੰਜਾਬੀ ਸਟੇਟ ਯੂਨੀਵਰਸਿਟੀ, ਟੈਕਸਟ ਬੁੱਕ ਬੋਰਡ, ਚੰਡੀਗੜ੍ਹ, 1984, ਪੰਨਾ-72
  8. ਰਤਨ ਸਿੰਘ ਜੱਗੀ, ਪੁਰਾਤਨ ਪੰਜਾਬੀ ਵਾਰਤਕ, ਪੰਜਾਬੀ ਸਟੇਟ ਯੂਨੀਵਰਸਿਟੀ, ਟੈਕਸਟ ਬੁੱਕ ਬੋਰਡ, ਚੰਡੀਗੜ੍ਹ, 1984, ਪੰਨਾ-86
  9. ਰਤਨ ਸਿੰਘ ਜੱਗੀ, ਪੁਰਾਤਨ ਪੰਜਾਬੀ ਵਾਰਤਕ, ਪੰਜਾਬੀ ਸਟੇਟ ਯੂਨੀਵਰਸਿਟੀ, ਟੈਕਸਟ ਬੁੱਕ ਬੋਰਡ, ਚੰਡੀਗੜ੍ਹ, 1984, ਪੰਨਾ-100
  10. ਰਤਨ ਸਿੰਘ ਜੱਗੀ, ਪੁਰਾਤਨ ਪੰਜਾਬੀ ਵਾਰਤਕ, ਪੰਜਾਬੀ ਸਟੇਟ ਯੂਨੀਵਰਸਿਟੀ, ਟੈਕਸਟ ਬੁੱਕ ਬੋਰਡ, ਚੰਡੀਗੜ੍ਹ, 1984, ਪੰਨਾ-119
  11. ਪੋ੍. ਬ੍ਰਹਮਜਗਦੀਸ਼ ਸਿੰਘ, ਮੁੱਢਲੀ ਪੰਜਾਬੀ ਵਾਰਤਕ, ਵਾਰਿਸ਼ ਸ਼ਾਹ ਫਾਊਂਡੇਸ਼ਨ, ਅੰਮ੍ਰਿਤਸਰ, ਪੰਨਾ 2011, ਪੰਨਾ-85
  12. ਤਰਲੋਚਨ ਸਿੰਘ ਬੇਦੀ, ਪੰਜਾਬੀ ਵਾਰਤਕ ਦਾ ਆਲੋਚਨਾਤਮਕ ਅਧਿਐਨ, ਮਿਸ਼ਿਜ ਅਮਰਜੀਤ ਕੋਰ, 16 ਲਜਪਤ ਨਗਰ, ਨਵੀਂ ਦਿੱਲੀ, 1972, ਪੰਨਾ-77
  13. ਰਤਨ ਸਿੰਘ ਜੱਗੀ, ਪੁਰਾਤਨ ਪੰਜਾਬੀ ਵਾਰਤਕ, ਪੰਜਾਬੀ ਸਟੇਟ ਯੂਨੀਵਰਸਿਟੀ, ਟੈਕਸਟ ਬੁੱਕ ਬੋਰਡ, ਚੰਡੀਗੜ੍ਹ, 1984, ਪੰਨਾ-198
  14. ਸ਼ਹੀਦ, ਭਾਈ ਮਨੀ ਸਿੰਘ (1912). ਭਾਈ ਵੀਰ ਸਿੰਘ (ed.). ਸਿਖਾਂ ਦੀ ਭਗਤ ਮਾਲਾ. ਦਿਲੀ: ਭਾਈ ਵੀਰ ਸਿੰਘ ਸਾਹਿਤ ਸਦਨ. pp. ਖ. ਭਾਈ ਗੁਰਦਾਸ ਜੀ ਦੀ ਯਾਰਵੀਂ ਵਾਰ ਦਾ ਟੀਕਾ , ਜਿਸ ਦਾ ਨਾਮ 'ਸਿਖਾਂ ਦੀ ਭਗਤ ਮਾਲਾ' ਬੀ ਹੈ ਤੇ 'ਭਗਤ ਰਤਨਾਵਲੀ' ਬੀ {{cite book}}: Unknown parameter |month= ignored (help); line feed character in |quote= at position 14 (help)
  15. http://www.thesikhencyclopedia.com/scriptures/writings-by-non-sikhs-on-sikhs-and-punjab/parchibhai-kanhaiya, retrieved 25/10/2013 {{citation}}: Check date values in: |accessdate= (help); Missing or empty |title= (help)
  16. www.thesikhencyclopedia.com/scriptures/eighteenth-century-literature/sau-sakhi http://www.thesikhencyclopedia.com/scriptures/eighteenth-century-literature/sau-sakhi www.thesikhencyclopedia.com/scriptures/eighteenth-century-literature/sau-sakhi, retrieved 25/10/2013 {{citation}}: Check |url= value (help); Check date values in: |accessdate= (help); Missing or empty |title= (help)