ਜਪਾਨੀ ਪਕਵਾਨ
ਜਪਾਨੀ ਪਕਵਾਨ ਜਪਾਨ ਦੇ ਹਰ ਇਲਾਕੇ ਵਿੱਚ ਇਕਸਾਰ ਨਹੀਂ ਹੁੰਦੇ। ਇਸ ਦੇ ਦੋ ਵੰਡ ਹੈ। "ਵਾਸ਼ੋਕੁ" ਪਾਰੰਪਰਕ ਜਪਾਨੀ ਭੋਜਨ ਹੈ ਤੇ "ਯੂਸ਼ੋਕੁ" ਪੱਛਮੀ ਸ਼ੈਲੀ ਵਾਲਾ ਭੋਜਨ ਹੈ ਜੋ ਕੀ ਸਥਾਨੀ ਲੋਕਾਂ ਨੇ ਬਦਲ ਦਿੱਤਾ। ਜਪਾਨੀ ਭੋਜਨ ਜਪਾਨ ਤੋਂ ਬਾਹਰ ਬਹੁਤ ਹੀ ਮਸ਼ਹੂਰ ਹੈ।
ਪਰਿਭਾਸ਼ਾ
ਸੋਧੋਜਪਾਨੀ ਭੋਜਨ ਮਤਲਬ ਮੂਲ ਜਪਾਨੀ ਭੋਜਨ ਜੋ ਕੀ ਏਦੋ ਕਾਲ ਤੋਂ ਪਹਿਲਾਂ ਜਪਾਨ ਵਿੱਚ ਸੀ। ਪਰ ਹੁਣ ਇਸ ਵਿੱਚ ਹੋਰ ਦੇਸ਼ਾਂ ਦੇ ਪਰਭਾਵਤ ਪਕਵਾਨ ਵੀ ਆ ਗਏ ਹਨ।
ਉਦਾਹਰਨ
ਸੋਧੋਸੋਯਾ ਬੀਨ
ਸੋਧੋਸੋਯਾ ਬੀਨ ਜਪਾਨੀ ਖਾਣਾ ਪਕਾਉਣ ਵਿੱਚ ਬਹੁਤ ਹੀ ਮਹਤਵਪੂਰਣ ਵਿੱਚੋਂ ਇੱਕ ਹੈ। ਇਸ ਵਿੱਚ ਸੋਯਾ ਸੌਸ, ਮਿਸੋ, ਟੋਫ਼ੂ ਵਰਤਿਆ ਜਾਂਦਾ ਹੈ। ਸੋਯਾ ਦੁੱਦ ਵੀ ਵਰਤਿਆ ਜਾਂਦਾ ਹੈ। ਇੱਕ ਉਦਾਹਰਨ ਹੈ ਸੋਯਾ ਬੀਨ ਦਾ ਬਣਿਆ ਟੋਫ਼ੂ. ਟੋਫ਼ੂ ਸੋਯਾਬੀਨ ਨੂੰ ਦਬਾਕੇਉਸਨੁ ਚੌਕਾਰ ਕੱਟਕੇ ਉਸਨੂੰ ਉਬਾਲ ਲਿਆ ਜਾਂਦਾ ਹੈ। ਟੋਫ਼ੂ ਨੂੰ ਸੂਪ ਬਣਾਉਣ ਲਈ ਵੀ ਵਰਤਿਆ ਜਾਂਦਾ ਹੈ। ਤਲੇ ਹੋਏ ਟੋਫ਼ੂ ਨੂੰ ਬਹੁਤ ਹੀ ਜਪਾਨੀ ਪਕਵਾਨ ਜਿਂਵੇ ਕੀ ਕਿਤਸੁਨੇ ਉਦੋਨ ਤੇ ਸੁਸ਼ੀ ਵਿੱਚ ਕਿੱਤਾ ਜਾਂਦਾ ਹੈ। ਸੋਯਾ ਬੀਨ ਵਿੱਚ ਤਿੰਨ ਓਮੇਗਾ ਫ਼ੈਟੀ ਐਂਸਿਡ ਹੁੰਦੇ ਹਨ ਜੋ ਕੀ ਸਾਲਮਨ ਵਿੱਚ ਵੀ ਪਾਏ ਜਾਂਦੇ ਹਨ।[2][3]
ਨੂਡਲ
ਸੋਧੋਨੂਡਲ ਅਕਸਰ ਜਪਾਨੀ ਪਕਵਾਨਾਂ ਵਿੱਚ ਵਰਤੇ ਜਾਂਦੇ ਹਨ। ਇਹ ਮੂਲ ਤੌਰ 'ਤੇ ਚੀਨ ਜਾਨ ਕੋਰੀਆ ਤੋ ਆਏ ਸੀ।
- ਰਾਮੇਨ (ਅੰਡੇ ਵਾਲੇ ਨੂਡਲ ਜਿਸ ਵਿੱਚ ਸੂਪ, ਸਬਜੀਆਂ, ਮੀਟ ਜਾਨ ਮੱਛੀ ਹੁੰਦੀ ਹੈ)
- ਉਦੋਨ (ਮੋਟੇ ਨੂਡਲ ਸੂਪ ਦੇ ਨਾਲ ਜਿਸ ਵਿੱਚ ਟੋਫ਼ੂ, ਮੀਟ ਜਜਾਨ ਸਬਜੀਆਂ ਹੋ ਸਕਦੀ ਹੈ)
- ਸੋਬਾ (ਪਤਲੇ ਨੂਡਲ ਸੋਯਾ ਸੌਸ ਸੂਪ ਨਾਲ. ਗਰਮ ਸੋਬਾ ਇੱਕ ਹੀ ਪਾਂਡੇ ਵਿੱਚ ਖਾਇਆ ਜਾਂਦਾ ਹੈ ਜਦ ਕੀ ਠੰਡਾ ਸੋਬਾ ਦੋ ਪਾਂਡਿਆਂ ਵਿੱਚ ਦਿੱਤਾ ਜਾਂਦਾ ਹੈ)
- ਯਾਕੀਸੋਬਾ (ਤਲੀ ਹੋਈ ਸਬਜੀਆਂ ਜਾਨ ਮੀਟ ਦੇ ਨਾਲ ਸੋਯਾ ਸੌਸ ਅਤੇ ਅੰਡੇ ਵਾਲੇ ਨੂਡਲ)
ਸਮੁੰਦਰੀ ਪਕਵਾਨ
ਸੋਧੋਜਪਾਨ ਸਮੁੰਦਰ ਨਾਲ ਘਿਰਿਆ ਹੋਇਆ ਹੈ ਜਿਸ ਕਾਰਨ ਇੱਥੇ ਸਮੁੰਦਰੀ ਪਕਵਾਨ ਜਪਾਨੀ ਖਾਣਾ ਬਣਾਉਣ ਦਾ ਬਹੁਤ ਹੀ ਮਹੱਤਵਪੂਰਨ ਹਿੱਸਾ ਹੈ।
- ਸੂਸ਼ੀ (ਕੱਚੀ ਮੱਛੀ, ਸਬਜੀਆਂ ਜਾਨ ਹੋਰ ਸਮੁੰਦਰੀ ਪਦਾਰਥ)
- ਸਾਸ਼ੀਮੀ (ਕਟੀ ਹੋਈ ਕੱਚੀ ਮੱਛੀ)
- ਯਾਕੀਜ਼ਾਕਾਨਾ (ਪਕਾਈ ਹੋਈ ਮੱਛੀ)
- ਅਸਾਰੀ ਨੋ ਮਿਸੋ ਸ਼ਿਰੂ (ਮਿਸੋ ਸੂਪ)
ਮੀਟ
ਸੋਧੋਜਪਾਨੀਆਂ ਨੇ ਯੂਰਪੀ ਲੋਕਾਂ ਦੇ ਆਣ ਤੱਕ ਕਦੇ ਮੀਟ ਨਹੀਂ ਖਾਇਆ ਸੀ. ਮੱਛੀ ਉਹਨਾਂ ਦਾ ਆਮ ਆਹਾਰ ਸੀ।
- ਯਾਕੀਨੀਕੂ (ਬੀਫ ਦੇ ਕੱਟੇ ਪੀਸ ਵਿੱਚ ਮਸਾਲੇਦਾਰ ਸੌਸ)
- ਯਾਕੀਤੋਰੀ (ਚਿਕਨ ਸੋਯਾ ਸੌਸ ਨਾਲ)
- ਸ਼ਾਬੂ ਸ਼ਾਬੂ (ਮੀਟ ਤੇ ਉਬਲੀ ਸਬਜੀਆਂ ਮੱਛੀ ਜਾਂ ਸੀਵੀਡ ਨਾਲ)
- ਬੋਤਾਨ ਨਾਬੇ
ਵਾਸਾਬੀ
ਸੋਧੋਵਾਸਾਬੀ ਜਪਾਨੀ ਗਾਜਰ ਦੀ ਤਰਾਂ ਹੁੰਦੀ ਹੈ। ਇਹ ਆਮਤਰ ਤੇ ਹਾਰੇ ਰੰਗ ਦਾ ਪੇਸਟ ਹੁੰਦਾ ਹੈ ਜੋ ਕੀ ਸਾਸ਼ਿਮੀ ਤੇ ਸੁਸ਼ੀ ਨਾਲ ਵਰਤੀ ਜਾਂਦੀ ਹੈ। ਤੇ ਇਸ ਦਾ ਬਹੁਤ ਹੀ ਤੀਖਾ ਸਵਾਦ ਹੁੰਦਾ ਹੈ।
ਸਾਸ਼ਿਮੀ
ਸੋਧੋਸਾਸ਼ਿਮੀ ਬਹੁਤ ਹੀ ਪਤਲੇ ਕਟੇ ਕੱਚਾ ਸਮੁੰਦਰੀ ਪਕਵਾਨ ਹੈ। ਬਹੁਤ ਹੀ ਭਾਂਤੀ ਭਾਂਤੀ ਦੀ ਤਾਜ਼ੀ ਮੱਛੀਆਂ ਤੇ ਸਮੁੰਦਰੀ ਭੋਜਨ ਕੱਚੇ ਖਾਏ ਜਾਂਦੇ ਹਨ। ਸਾਸ਼ਿਮੀ ਵੀ ਐਸੀ ਤਰਾਂ ਖਾਇਆ ਜਾਂਦਾ ਹੈ। ਇਹ ਸੁਸ਼ੀ ਵਰਗਾ ਹੁੰਦਾ ਹੈ ਪਰ ਇਸ ਵਿੱਚ ਸਿਰਕੇ ਵਾਲੇ ਚੌਲ ਨਹੀਂ ਪਾਏ ਜਾਂਦੇ।
ਸੀਵੀਡ
ਸੋਧੋਸੀਵੀਡ ਜਪਾਨੀ ਪਕਵਾਨਾਂ ਵਿੱਚ ਬਹੁਤ ਹੀ ਜਿਆਦਾ ਵਰਤਿਆ ਜਾਂਦਾ ਹੈ।
- ਕੋਮਬੂ (ਵੱਡੀ ਸੀਵੀਡ)
- ਵਾਕਾਮੇ
- ਨੋਰੀ
ਗੈਲੇਰੀ
ਸੋਧੋਹਵਾਲੇ
ਸੋਧੋ- ↑ Tsuji, Shizuo; M.F.K. Fisher (2007). Japanese Cooking: A Simple Art (25 ed.). Kodansha।nternational. pp. 280–281. ISBN 978-4-770-03049-8.
- ↑ Heibonsha 1969
- ↑ "A Day in the Life: Seasonal Foods", The Japan Forum Newsletter No.September 14, 1999.
- ↑ Heibonsha 1964, vol. 17, p.355, "Nihon ryori", section by [[{{{1}}}]] []
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |