ਜਪਾਨੀ ਪਹਿਰਾਵਾ

(ਜਪਾਨੀ ਵਸਤਰ ਤੋਂ ਮੋੜਿਆ ਗਿਆ)

ਜਪਾਨੀ ਸੱਭਿਆਚਾਰ ਇਤਿਹਾਸ ਵਿੱਚ ਪੂਰੀ ਦੁਨੀਆ ਤੋਂ ਪ੍ਰਭਾਵਿਤ ਹੁੰਦਾ ਰਿਹਾ ਹੈ। ਦੋ ਪਰਕਾਰ ਦੀ ਜਪਾਨੀ ਵਸਤਰ ਹੁੰਦੇ ਹਨ: ਪੱਛਮੀ ਤੇ ਜਪਾਨੀ ਜਿਵੇਂ ਕਿ ਕਿਮੋਨੋ ਤੇ ਯੁਕਾਤਾ. ਜਦਕਿ ਜਪਾਨ ਦੇ ਰਵਾਇਤੀ ਨਸਲੀ ਕੱਪੜੇ ਅਜੇ ਵੀ ਵਰਤੇ ਜਾਂਦੇ ਹਨ, ਪਰ ਉਹ ਅਕਸਰ ਸਮਾਰੋਹ, ਸੰਸਕਾਰ, ਤਿਉਹਾਰਾਂ, ਵਿਆਹਾਂ ਲਈ ਪਾਏ ਜਾਂਦੇ ਹਨ। ਪਰ ਹੁਣ ਪੱਛਮੀ ਕਪੜੇ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਪਾਂਦੇ ਹਨ। ਫੈਸ਼ਨ ਵਿੱਚ ਪੱਛਮੀ ਸੱਭਿਅਤਾ ਦਾ ਪ੍ਰਭਾਵ ਬੇਸ਼ਕ ਆ ਗਿਆ ਹੋਵੇ ਪਰ ਕਿਮੋਨੋ ਅੱਜ ਵੀ ਜਪਾਨੀ ਸੰਸਕ੍ਰਿਤੀ ਵਿੱਚ ਮੌਜੂਦ ਹੈ।

Women in yukata, from behind to show the obi and fans, in Tokyo, Japan

ਇਤਿਹਾਸ

ਸੋਧੋ
 
1887-Japanese-women-Western-Bustled-fashions

1860 ਤੋਂ ਪਹਿਲਾਂ ਜਪਾਨੀ ਪੋਸ਼ਾਕ ਵਿੱਚ ਭਾਂਤੀ ਭਾਂਤੀ ਦੇ ਕਿਮੋਨੋ ਹੀ ਸੀ। ਕਿਮੋਨੋ ਪਹਿਲਾ ਜੋਮੋਨ ਯੁਗ (14,500 ਈਸਵੀ ~ 300 ਈਸਵੀ) ਵਿੱਚ ਜਪਾਨ ਵਿੱਚ ਆਏ। ਉਸ ਸਮੇਂ ਇਸਤਰੀ ਤੇ ਮਰਦ ਦੇ ਕਿਮੋਨੋ ਵਿੱਚ ਕੋਈ ਅੰਤਰ ਨਹੀਂ ਹੁੰਦਾ ਸੀ।[1] ਉਸ ਤੋਂ ਬਾਅਦ ਜਪਾਨ ਵਿੱਚ ਬਾਹਰ ਤੋਂ ਵਪਾਰ ਕਰਣ ਲੱਗ ਪਿਆ ਤੇ ਹੋਰ ਵਸਤਰ ਆਣ ਲੱਗ ਪਏ। ਉਸ ਤੋਂ ਬਾਅਦ ਸਰਕਾਰੀ ਮੁਲਾਜਮ, ਵਪਾਰੀ, ਅਧਿਆਪਕ, ਡਾਕਟਰ, ਸ਼ਾਹੂਕਾਰ ਕੰਮ ਤੇ ਸੂਟ ਪਾਕੇ ਜਾਣ ਲੱਗ ਪਏ। ਪਰ ਉਸ ਸਮੇਂ ਹਰ ਇੱਕ ਇੱਕ ਪੱਛਮੀ ਵਸਤਰ ਨਹੀਂ ਪਾਂਦਾ ਸੀ। ਦੂਜੇ ਵਿਸ਼ਵ ਯੁੱਧ ਤੋਂ ਬਾਅਦ ਪੱਛਮੀ ਪਹਿਰਾਵੇ ਸਮਾਜਿਕ ਮਾਣ ਦਾ ਪ੍ਰਤੀਕ ਮੰਨਿਆ ਜਾਣ ਲੱਗ ਪਿਆ ਸੀ।[2] ਜਪਾਨ ਤੋਂ ਦੁਨੀਆ ਤੱਕ ਪੂਰਬੀ ਪ੍ਰਭਾਵ ਦੇ ਫੈਲਣ ਦਾ ਇੱਕ ਉਦਾਹਰਨ 1880 ਦੇ ਕਰੀਬ ਆਂਦਾ ਹੈ ਜਦ ਆਮ ਕੰਬਲ ਨੂੰ ਸ਼ੌਲ ਦੀ ਤਰਾਂ ਔਰਤਾਂ ਲਿਆ ਕਰਦੀਆਂ ਸੀ।[1] 1930 ਤੱਕ ਬਹੁਗਿਣਤੀ ਵਿੱਚ ਜਪਾਨੀ ਕਿਮੋਨੋ ਪਾਉਂਦੇ ਰਹੇ ਤੇ ਪੱਛਮੀ ਵਸਤਰ ਬਾਹਰ ਜਾਣ ਲਈ ਹੀ ਪਾਏ ਜਾਂਦੇ ਸੀ।[1]

ਜਪਾਨੀ ਵਸਤਰਾਂ ਦੀ ਕਿਸਮਾਂ ਤੇ ਸਟਾਇਲ

ਸੋਧੋ

ਕਿਮੋਨੋ

ਸੋਧੋ
 
Men's and women's yukata

ਕਿਮੋਨੋ ਜਪਾਨ ਦਾ ਇੱਕ ਪਰੰਪਰਕ ਵਸਤਰ ਹੈ। ਜਪਾਨੀ ਕਿਮੋਨੋ ਨੂੰ ਕਈ ਵਾਰ ਸਰੀਰ ਤੇ ਲਪੇਟਿਆ ਜਾਂਦਾ ਹੈ ਤੇ ਇੱਕ ਚੌੜੇ ਓਬੀ ਨਾਲ ਸਜਿੱਤ ਕੇ ਜਗ੍ਹਾ ਵਿੱਚ ਸੁਰੱਖਿਅਤ ਕਰਿਆ ਜਾਂਦਾ ਹੈ।[3][3] .[4] ਕਿਮੋਨੋ ਨੂੰ ਸਹੀ ਟੰਗ ਨਾਲ ਪਾਉਣ ਲਈ ਬਹੁਤ ਸਾਰੇ ਉਪਸਾਧਨ ਤੇ ਗੱਠ ਮਾਰਨ ਦੀ ਜ਼ਰੂਰਤ ਹੁੰਦੀ ਹੈ। ਬਹੁਤ ਤਰਾਂ ਤਰਾਂ ਦੇ ਕਿਮੋਨੋ ਆਉਂਦੇ ਹਨ ਅੱਡ ਅੱਡ ਰੰਗ ਤੇ ਸ਼ੈਲੀ ਵਿੱਚ ਜੋ ਕਿ ਔਰਤਾਂ ਵਿਆਹੁਤਾ ਸਥਿਤੀ ਤੇ ਮੌਕੇ ਨੂੰ ਦੇਖ ਕੇ ਪਾਉਂਦੀ ਹਨ:

 
Furisode tayuu
  • ਫ਼ੁਰੀਸੋਦੇ
  • ਉਚੀਕਾਕੇ
  • ਸ਼ਿਰੋਮੋਕੂ
  • ਹੋਉਮੋਂਗੀ
  • ਯੁਕਾਤਾ
  • ਤੋਮੇਸੋਦੇ
  • ਮੋਫ਼ੁਕੁ
 
Lama robes and a garb of a Japanese businessman

ਹਵਾਲੇ

ਸੋਧੋ
  1. 1.0 1.1 1.2 Jackson, Anna. "Kimono: Fashioning Culture by Liza Dalby." Rev. of Kimono: Fashioning Culture. Bulletin of the School of Oriental and African Studies, University of London 58 (1995): 419-20. JSTOR. Web. 6 Apr. 2015.
  2. Dalby, Liza. (Mar 1995) Kimono: Fashioning Culture.
  3. 3.0 3.1 Goldstein-Gidoni, O. (1999). Kimono and the construction of gendered and cultural identities. Ethnology, 38 (4), 351-370.
  4. Grant, P. (2005). Kimonos: the robes of Japan. Phoebe Grant’s Fascinating Stories of World Cultures and Customs, 42.