ਜਰਨਲ ਮੋਹਨ ਸਿੰਘ
ਮੋਹਨ ਸਿੰਘ (1909–1989) ਭਾਰਤੀ ਸੈਨਾ ਦੇ ਅਧਿਕਾਰੀ ਅਤੇ ਭਾਰਤੀ ਸੁਤੰਤਰਤਾ ਦੇ ਮਹਾਨ ਸੈਨਾਨੀ ਸਨ। ਉਹ ਦੂਜਾ ਵਿਸ਼ਵ ਯੁੱਧ ਦੇ ਸਮੇਂ ਦੱਖਣ-ਪੂਰਬੀ ਏਸ਼ੀਆ ਵਿੱਚ ਪ੍ਰਥਮ ਭਾਰਤੀ ਰਾਸ਼ਟਰੀ ਸੈਨਾ (Indian National Army) ਸੰਗਠਿਤ ਕਰਨ ਅਤੇ ਇਸ ਦੀ ਅਗਵਾਈ ਕਰਨ ਲਈ ਪ੍ਰਸਿੱਧ ਹਨ। ਭਾਰਤ ਦੇ ਸੁਤੰਤਰ ਹੋਣ ਤੇ ਰਾਜ ਸਭਾ ਦੇ ਮੈਂਬਰ ਰਹੇ।
ਮੋਹਨ ਸਿੰਘ | |
---|---|
ਜਨਮ | 1909 |
ਮੌਤ | 1989 ਜੁਗਿਆਣਾ, ਲੁਧਿਆਣਾ ਜ਼ਿਲ੍ਹਾ, ਪੰਜਾਬ, ਭਾਰਤ |
ਰਾਸ਼ਟਰੀਅਤਾ | ਭਾਰਤੀ |
ਪੇਸ਼ਾ | ਸਿਪਾਹੀ |
ਲਈ ਪ੍ਰਸਿੱਧ | ਪਹਿਲੀ। ਭਾਰਤੀ ਰਾਸ਼ਟਰੀ ਸੈਨਾ ਦੇ ਸੰਸਥਾਪਕ ਜਨਰਲ |
ਲਹਿਰ | ਭਾਰਤੀ ਸੁਤੰਤਰਤਾ ਅੰਦੋਲਨ |
ਜ਼ਿੰਦਗੀ
ਸੋਧੋਮੁਢਲੀ ਜ਼ਿੰਦਗੀ
ਸੋਧੋਮੋਹਨ ਸਿੰਘ ਦਾ ਜਨਮ ਪਿੰਡ ਉਗੋਕੇ, ਜ਼ਿਲ੍ਹਾ ਸਿਆਲਕੋਟ (ਪਾਕਿਸਤਾਨ) ਦੇ ਵਾਸੀ ਪਿਤਾ ਤਾਰਾ ਸਿੰਘ ਅਤੇ ਮਾਤਾ ਹੁਕਮ ਕੌਰ ਦੇ ਘਰ 1909 ਵਿੱਚ ਹੋਇਆ। ਉਸ ਦੇ ਜਨਮ ਤੋਂ 2 ਮਹੀਨੇ ਪਹਿਲਾਂ ਹੀ ਉਹਨਾਂ ਦੇ ਪਿਤਾ ਦੀ ਮੌਤ ਹੋ ਗਈ ਸੀ ਅਤੇ ਮਾਤਾ ਹੁਕਮ ਕੌਰ ਸਿਆਲਕੋਟ ਜ਼ਿਲ੍ਹੇ ਦੇ ਹੀ ਬਦੀਆਨਾ ਪਿੰਡ ਵਿੱਚ ਰਹਿਣ ਲੱਗ ਪਈ ਸੀ। ਉਥੇ ਹੀ ਮੋਹਨ ਸਿੰਘ ਦਾ ਜਨਮ ਹੋਇਆ ਅਤੇ ਉਹ ਵੱਡਾ ਹੋਇਆ। ਉਹ ਦੋ ਵਾਰ ਰਾਜ ਸਭਾ ਦੇ ਮੈਂਬਰ ਬਣੇ। ਜਨਰਲ ਮੋਹਨ ਸਿੰਘ ਨੇ ਭਾਰਤ ਦੀ ਆਜ਼ਾਦੀ ਲਈ ਅੰਗਰੇਜ਼ੀ ਸ਼ਾਸਨ ਵਿਰੁੱਧ ਆਜ਼ਾਦ ਹਿੰਦ ਫੌ਼ਜ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।
ਫੌਜੀ ਜ਼ਿੰਦਗੀ
ਸੋਧੋ1927 ਵਿੱਚ ਉਹ ਹਾਈ ਸਕੂਲ ਪਾਸ ਕਰਨ ਤੋਂ ਬਾਆਦ ਭਾਰਤੀ ਸੈਨਾ ਦੀ ਪੰਜਾਬ ਰੈਜਮੈਂਟ ਦੀ 14ਵੀਂ ਬਟਾਲੀਆਨ ਵਿੱਚ ਭਰਤੀ ਹੋ ਗਿਆ। ਫ਼ਿਰੋਜ਼ਪੁਰ ਵਿੱਚ ਆਪਣੀ ਟਰੇਨਿੰਗ ਤੋਂ ਬਾਅਦ ਰੈਜਮੈਂਟ ਦੀ ਦੂਸਰੀ ਬਟਾਲੀਆਨ ਵਿੱਚ ਉੱਤਰ-ਪੱਛਮੀ ਸਰਹੱਦੀ ਸੂਬੇ ਵਿੱਚ ਤਾਇਨਾਤ ਰਹੇ।
ਮੁੱਖੀ ਕਮਾਂਡਰ ਇੰਡੀਅਨ ਨੈਸ਼ਨਲ ਆਰਮੀ
ਸੋਧੋਅਸਲ ਵਿੱਚ ਇੰਡੀਅਨ ਨੈਸ਼ਨਲ ਆਰਮੀ ਜਿਸ ਨੂੰ ਬਾਦ ਵਿੱਚ ਅਜ਼ਾਦ ਹਿੰਦ ਫੌਜ ਦਾ ਨਾਂ ਦਿੱਤਾ ਗਿਆ ਦਾ ਬਾਨੀ ਗਿਆਨੀ ਪ੍ਰੀਤਮ ਸਿੰਘ ਹੈ [1]ਜਨਰਲ ਮੋਹਨ ਸਿੰਘ ਇਸ ਦਾ ਫੌਜ ਵਿੱਚ ਮੁੱਖੀ ਅਫਸਰ ਹੋਣ ਕਾਰਨ ਇਸ ਦਾ ਪਹਿਲਾ ਓਪਰੇਸ਼ਨਲ ਕਮਾਂਡਰ ਬਣਾਇਆ ਗਿਆ। ਗਿਆਨੀ ਪ੍ਰੀਤਮ ਸਿੰਘ ਨੇ ਇਸ ਫੌਜ ਦੀ ਸਥਾਪਨਾ ਸਿੰਘਾਪੁਰ ਵਿੱਚ ਜਪਾਨ ਦੁਆਰਾ ਕੈਦੀ ਬਣਾਏ ਗਏ ਭਾਰਤੀ 40000 ਬ੍ਰਿਟਿਸ਼ ਇੰਡੀਅਨ ਫ਼ੌਜੀਆਂ ਨੂੰ ਪ੍ਰੋਤਸਾਹਿਤ ਕਰਕੇ ਤੇ ਜਪਾਨੀ ਜਰਨੈਲ ਮੇਜਰ ਫੁਜੀਵਾਰਾ ਜੋ ਜਪਾਨੀਆਂ ਦਾ ਬੈਂਕਾਕ ਖੇਤਰ ਵਿੱਚ ਜਸੂਸੀ ਦਾ ਮੁਖੀਆ ਸੀ ਨਾਲ ਗੰਢ-ਤਰੁੱਪ ਕਰਕੇ 1941 ਵਿੱਚ ਕੀਤੀ । [2]ਇਸ ਦਾ ਮੰਤਵ ਭਾਰਤ ਤੇ ਹਮਲਾ ਕਰਕੇ ਅੰਗਰੇਜ਼ਾਂ ਤੋ ਇਸ ਨੂੰ ਅਜ਼ਾਦ ਕਰਾਉਣਾ ਸੀ।ਮੋਹਨ ਸਿੰਘ ਨੇ ਇਸਦੀ ਅਗਵਾਈ 1943 ਤੱਕ ਕੀਤੀ ਜਦੋਂ ਸੁਭਾਸ਼ ਚੰਦਰ ਬੋਸ ਨੇ ਇਸ ਨੂੰ ਅਜ਼ਾਦ ਹਿੰਦ ਫੌਜ ਦਾ ਨਾਂ ਦਿੱਤਾ।
ਦੋ ਸਾਲ ਬਾਦ ਉਸਨੂੰ ਅਹਿਸਾਸ ਹੋਇਆ ਕਿ ਜਪਾਨੀਆਂ ਦੇ ਗੁਲਾਮ ਬਨਣਾ ਅੰਗਰੇਜ਼ਾਂ ਤੋਂ ਵੀ ਬੁਰਾ ਹੈ ਇਸ ਕਰਕੇ ਉਸ ਦਾ ਜਪਾਨੀਆਂ ਨਾਲ ਮਨ-ਮੁਟਾਵ ਹੋ ਗਿਆ। ਜਪਾਨੀਆਂ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਤੇ ਸੁਭਾਸ਼ ਚੰਦਰ ਬੋਸ ਨੂੰ ਬੁਲਾ ਕੇ ਕਮਾਂਡਰ ਇਨਾਮ ਚੀਫ ਬਣਾ ਕੇ ਫੌਜ ਦਾ ਨਾਂ ਅਜ਼ਾਦ ਹਿੰਦ ਫੌਜ ਕਰ ਦਿੱਤਾ ।1945 ਵਿੱਚ ਜਦ ਜਪਾਨੀਆਂ ਨੇ 1945 ਵਿੱਚ ਹਾਰ ਹੋਣ ਤੇ ਅੰਗਰੇਜ਼ਾਂ ਅੱਗੇ ਹਥਿਆਰ ਸੁੱਟ ਦਿੱਤੇ ਤਾਂ ਮੋਹਨ ਸਿੰਘ ਨੂੰ ਗ੍ਰਿਫਤਾਰ ਕਰਕੇ ਹਿੰਦੁਸਤਾਨ ਲਿਆਂਦਾ ਗਿਆ ਜਿੱਥੇ ਲਾਲ ਕਿਲੇ ਵਿੱਚ ਅਜ਼ਾਦ ਹਿੰਦ ਫੌਜਨਦੇ ਕੈਦੀਆਂ ਤੇ ਜਨਰਲ ਮੋਹਨ ਸਿੰਘ ਤੇ ਫੌਜੀ ਅਦਾਲਤ ਦਾ ਮੁਕੱਦਮਾ ਚੱਲਿਆ।ਬਾਦ ਵਿੱਚ ਹਿੰਦੁਸਤਾਨ ਵਿੱਚ ਖਲਬਲੀ ਮੱਚ ਜਾਣ ਦੇ ਡਰ ਕਾਰਨ ਜਨਰਲ ਮੋਹਨ ਸਿੰਘ ਤੇ ਹੋਰਨਾਂ ਨੂੰ ਰਿਹਾ ਕਰ ਦਿੱਤਾ ਗਿਆ।
ਭਾਰਤ ਵਿੱਚ ਜੀਵਨ
ਸੋਧੋਉਸ ਨੇ ਕਾਂਗਰਸ ਦੀ ਟਿਕਟ ਤੇ ਚੋਣ ਲੜੀ ਤੇ ਅਜ਼ਾਦ ਭਾਰਤ ਦੀ ਪਾਰਲੀਮੈਂਟ ਦਾ ਮੈਂਬਰ ਬਣਿਆ। ਉਹ ਅਜ਼ਾਦ ਹਿੰਦ ਫ਼ੌਜੀਆਂ ਨੂੰ ਅਜ਼ਾਦੀ ਦੇ ਸਿਪਾਹੀ ਦੇ ਹੱਕ ਦਿਲਵਾਣ ਲਈ ਸੰਘਰਸ਼ ਕਰਦਾ ਰਿਹਾ।
ਮੌਤ
ਸੋਧੋ80 ਸਾਲ ਦੀ ਉਮਰ ਭੋਗ ਕੇ 1989 ਵਿੱਚ ਉਸ ਦਾ ਦੇਹਾਂਤ ਹੋ ਗਿਆ। ਅੱਜ ਵੀ ਸਿੰਘਾਪੁਰ ਦੇ ਅਜਾਇਬ-ਘਰ ਵਿੱਚ ਉਸ ਦਾ ਯਾਦਗਾਰੀ ਚਿੱਤਰ ਲੱਗਿਆ ਹੈ ਪਰ ਅਜ਼ਾਦ ਭਾਰਤੀ ਸ਼ਾਇਦ ਉਸ ਦੇ ਯੋਗਦਾਨ ਨੂੰ ਭੁੱਲ ਗਏ ਹਨ।
ਬਾਹਰੀ ਕੜੀਆਂ
ਸੋਧੋ- General Mohan Singh Archived 2012-04-17 at the Wayback Machine. at the Sikh History.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
- ↑ Samachar, Asia (2015-07-29). "Mohan Singh started Indian National Army". Asia Samachar (in ਅੰਗਰੇਜ਼ੀ (ਬਰਤਾਨਵੀ)). Retrieved 2024-07-11.
- ↑ "The REAL founder of the Indian National Army [INA] - Giani Pritam Singh Ji Dhillon". SikhNet (in ਅੰਗਰੇਜ਼ੀ). 2015-07-30. Retrieved 2024-07-11.