ਜਲਮੰਡਲ
ਜਲਮੰਡਲ (ਅੰਗਰੇਜ਼ੀ: Hydrosphere, ਇਹ ਦੋ ਯੂਨਾਨੀ ਸ਼ਬਦਾਂ ὕδωρ - hudōr, "ਜਲ"[1] ਅਤੇ σφαῖρα - sphaira, "ਮੰਡਲ"[2] ਤੋਂ ਬਣਿਆ ਹੈ) ਦਾ ਅਰਥ ਕਿਸੇ ਗ੍ਰਹਿ ਦੇ ਕੁੱਲ ਜਲ ਪੁੰਜ ਤੋਂ ਹੁੰਦਾ ਹੈ ਚਾਹੇ ਉਹ ਉਸ ਦੇ ਥੱਲੇ, ਅੰਦਰ, ਉੱਤੇ ਕਿੱਤੇ ਵੀ ਕਿਸੇ ਵੀ ਰੂਪ ਵਿੱਚ ਹੋਵੇ। ਪ੍ਰਿਥਵੀ ਦੀ ਸਤ੍ਹਾ ਉੱਤੇ ਇਹ ਮਹਾਸਾਗਰਾਂ, ਝੀਲਾਂ, ਨਦੀਆਂ, ਅਤੇ ਹੋਰ ਜਲਾਸ਼ਿਆਂ ਦੇ ਰੂਪ ਵਿੱਚ ਮੌਜੂਦ ਹੈ।
ਪ੍ਰਿਥਵੀ ਦੀ ਸਤ੍ਹਾ ਦੇ ਕੁਲ ਖੇਤਰਫਲ ਦੇ ਲਗਭਗ 75 % ਭਾਗ (ਲਗਭਗ 36.1 ਕਰੋੜ ਵ ਕਿ) ਉੱਤੇ ਪਾਣੀ ਦਾ ਵਿਸਥਾਰ ਹੈ। ਪ੍ਰਿਥਵੀ ਦੇ ਜਲਮੰਡਲ ਦਾ ਕੁੱਲ ਪੁੰਜ ਲਗਭਗ 1.4 × 1018 ਟਨ ਹੈ। ਇਹ ਪ੍ਰਿਥਵੀ ਦੇ ਕੁੱਲ ਪੁੰਜ ਦਾ ਲਗਭਗ 0.023% ਬਣਦਾ ਹੈ। ਇਸ ਵਿੱਚੋਂ ਲਗਭਗ 20 × 1012 ਟਨ ਧਰਤੀ ਦੇ ਵਾਯੂਮੰਡਲ ਵਿੱਚ ਹੈ (ਇੱਕ ਟਨ ਪਾਣੀ ਦਾ ਆਇਤਨ ਲਗਭਗ ਇੱਕ ਘਣ ਮੀਟਰ ਹੁੰਦਾ ਹੈ)।
ਹਵਾਲੇ
ਸੋਧੋਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |