ਜਲੂਰ, ਬਰਨਾਲਾ

ਬਰਨਾਲਾ ਜ਼ਿਲ੍ਹਾ ਦੇ ਬਰਨਾਲਾ ਬਲਾਕ ਦਾ ਇੱਕ ਪਿੰਡ

ਜਲੂਰ ਭਾਰਤੀ ਪੰਜਾਬ ਦੇ ਬਰਨਾਲਾ ਜ਼ਿਲ੍ਹਾ ਦੇ ਬਰਨਾਲਾ ਬਲਾਕ ਦਾ ਇੱਕ ਪਿੰਡ ਹੈ।ਇਹ ਪਿੰਡ ਬਰਨਾਲਾ ਸ਼ਹਿਰ ਤੋਂ 12 ਕਿਲੋਮੀਟਰ ਦੀ ਦੂਰੀ ਤੇ ਬਰਨਾਲਾ-ਸੇਰਪੁਰ ਰੋਡ ਉੱਤੇ ਸਥਿਤ ਹੈ।

ਜਲੂਰ
ਪਿੰਡ
Location of ਜਲੂਰ
ਦੇਸ਼ India
ਰਾਜਪੰਜਾਬ
ਜ਼ਿਲ੍ਹਾਬਰਨਾਲਾ
ਬਲਾਕਬਰਨਾਲਾ
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਪਿੰਨ ਕੋਡ
148024
ਨੇੜੇ ਦਾ ਸ਼ਹਿਰਬਰਨਾਲਾ

ਪਿਨ ਕੋਡ- 148024

ਡਾਕ - ਜਲੂਰ

ਤਹਿਸੀਲ/ਜ਼ਿਲ੍ਹਾ - ਬਰਨਾਲਾ

ਵਿਧਾਨ ਸਭਾ - ਬਰਨਾਲਾ

ਸੰਸਦੀ ਖੇਤਰ- ਸੰਗਰੂਰ

ਖੇਤਰਫਲ- 1340 ਹਕਟੇਅਰ

ਜਨਸੰਖਿਆ- 4500 ਦੇ ਕਰੀਬ (2011)

ਸੁਵਿਧਾਵਾਂ

ਸੋਧੋ

ਪਿੰਡ ਦੇ ਵਿੱਚ ਬੱਚਿਆਂ ਦੇ ਸਿੱਖਿਆ ਦੇ ਖੇਤਰ ਵਿੱਚ ਵਿਕਾਸ ਲਈ ਸਰਕਾਰੀ ਐਲੀਮੈਂਟਰੀ ਸਕੂਲ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੈ।ਬੱਚਿਆਂ ਅਤੇ ਨੌਜਵਾਨਾਂ ਲਈ ਖੇਡ ਦਾ ਮੈਦਾਨ ਉਪਲਬਧ ਹੈ।ਪਿੰਡ ਦੇ ਵਿੱਚ ਸਰਕਾਰ ਤੇ ਨੌਜਵਾਨਾਂ ਵੱਲੋਂ ਦੋ ਪਾਰਕ ਬਣਾਏ ਗਏ ਹਨ,ਜੋ ਪਿੰਡ ਦੀ ਨੁਹਾਰ ਅਤੇ ਹਰਿਆਲੀ ਨੂੰ ਸੁਰਜੀਤ ਕਰਦੇ ਹਨ।ਸਿਹਤ ਦੀਆਂ ਸੁਵਿਧਾਵਾਂ ਲਈ ਪਿੰਡ ਵਿੱਚ ਸਰਕਾਰੀ ਹੈਮੋਪੈਥਿਕ ਡਿਸਪੈਂਸਰੀ ਵੀ ਮੌਜੂਦ ਹੈ। ਪਿੰਡ ਵਿੱਚ ਮੰਡੀ ਹੈ ਜਿੱਥੇ ਲੋਕ ਆਪਣੀ ਹਾੜ੍ਹੀ ਸੌਣੀ ਦੀਆਂ ਫ਼ਸਲਾਂ ਵੇਚਦੇ ਹਨ।

ਆਮ ਜਾਣਕਾਰੀ

ਸੋਧੋ

ਪਿੰਡ ਦਾ ਨਾਮ ਲ਼ਿਖਤੀ ਰੂਪ ਵਿੱਚ '''ਝਲੂਰ''' ਹੈ,ਪਰ ਆਮਤੌਰ ਤੇ ਪਿੰਡ ਨੂੰ '''ਜਲੂਰ'''ਨਾਮ ਨਾਲ ਹੀ ਜਾਣਿਆਂ ਜਾਂਦਾ ਹੈ। ਪਿੰਡ ਵਿੱਚ 1000 ਦੇ ਕਰੀਬ ਘਰ ਹਨ। ਪਿੰਡ ਵਿੱਚ ਵੱਖ-ਵੱਖ ਜਾਤਾਂ ਦੇ ਲੋਕ ਵਸਦੇ ਹਨ। ਪਿੰਡ ਦੇ ਲੋਕਾਂ ਦਾ ਮੁੱਖ ਧੰਦਾ ਖੇਤੀਬਾੜੀ ਹੈ। ਇਸ ਤੋਂ ਬਿਨ੍ਹਾਂ ਮਜਦੂਰੀ ਅਤੇ ਸਵੈ-ਨਿਰਭਰ ਕਿੱਤਿਆਂ ਰਾਹੀਂ ਆਪਣਾ ਗੁਜ਼ਾਰਾ ਕਰਦੇ ਹਨ। ਪਿੰਡ ਦੇ ਕੁਝ ਲੋਕ ਸਰਕਾਰੀ ਨੌਕਰੀਆਂ ਵਿੱਚ ਵੀ ਆਪਣੀਆਂ ਸੇਵਾਵਾਂ ਦੇ ਰਹੇ ਹਨ। ਪਿੰਡ ਦੇ ਵਿੱਚ ਸੱਤ ਪੱਤੀਆਂ (ਮੁਹੱਲੇ) ਹਨ।ਜੋ ਕਿ ਇਸ ਪ੍ਰਕਾਰ ਨੇ-

ਜੌਹਲ ਪੱਤੀ

ਦਰਬਾਰੀ ਪੱਤੀ

ਬੱਲੋ ਪੱਤੀ

ਬੌਡਾ ਪੱਤੀ

ਅਮਰਾ ਪੱਤੀ

ਰਵਿਦਾਸੀਆ ਪੱਤੀ

ਨਰੈਣਸਰ ਬਸਤੀ।[1]

ਧਾਰਮਿਕ ਸਥਾਨ

ਸੋਧੋ

ਪਿੰਡ ਵਿੱਚ ਵੱਖ-ਵੱਖ ਧਰਮਾਂ ਦੇ ਲੋਕ ਵੱਸਦੇ ਹਨ ਤੇ ਸਭ ਬੜੇ ਹੀ ਪਿਆਰ ਤੇ ਰਲ ਮਿਲ ਕੇ ਰਹਿੰਦੇ ਹਨ।

ਪਿੰਡ ਵਿੱਚ ਚਾਰ ਗੁਰਦੁਆਰਾ ਸਾਹਿਬ ਹਨ ਜਿਵੇਂ ਗੁਰਦੁਆਰਾ ਰੇਰੂ ਸਾਹਿਬ, ਗੁਰਦੁਆਰਾ ਗੁਲਾਬਸਰ ਸਾਹਿਬ, ਗੁਰਦੁਆਰਾ ਰਵਿਦਾਸ ਭਵਨ ਅਤੇ ਗੁਰਦੁਆਰਾ ਸੰਤ ਆਸ਼ਰਮ ਨਰੈਣਸਰ ਸਾਹਿਬ ਹਨ।

ਪਿੰਡ ਵਿੱਚ ਗਰੀਬਦਾਸੀ ਸੰਪ੍ਰਦਾਇ ਨਾਲ ਸੰਬੰਧਿਤ ਕੁਟੀਆ ਝਲੂਰ ਧਾਮ ਸਾਹਿਬ ਸਥਿਤ ਹੈ,ਇਹ ਸਤਿਗੁਰੂ ਬ੍ਰਹਮ ਸਾਗਰ ਜੀ ਭੂਰੀ ਵਾਲਿਆਂ ਦਾ ਨਿਰਵਾਣ ਸਥਾਨ ਹੈ।ਇਸ ਸਥਾਨ ਉੱਤੇ ਮੱਘਰ ਦੀ ਦਸਮੀਂ ਦਾ ਮੇਲਾ ਭਰਦਾ ਹੈ।

ਇਸ ਤੋਂ ਬਿਨ੍ਹਾਂ ਦੋ ਹਿੰਦੂ ਮੰਦਿਰ ਅਤੇ ਇੱਕ ਮਸਜਿਦ ਸਥਿਤ ਹੈ।

ਹਵਾਲੇ

ਸੋਧੋ