ਜਲ ਮਹਿਲ ਰਾਜਸਥਾਨ, ਭਾਰਤ ਦੀ ਰਾਜਧਾਨੀ ਜੈਪੁਰ ਦੇ ਮਾਨਸਾਗਰ ਝੀਲ ਦੇ ਮੱਧ ਵਿੱਚ ਸਥਿਤ ਇੱਕ ਪ੍ਰਸਿੱਧ ਇਤਿਹਾਸਿਕ ਮਹਿਲ ਹੈ। ਅਰਾਵਲੀ ਪਹਾੜੀਆਂ ਦੀ ਗੋਦ ਵਿੱਚ ਉਸਰਿਆ ਇਹ ਮਹਿਲ ਝੀਲ ਦੇ ਵਿੱਚ ਬਣਿਆ ਹੋਣ ਕਰਕੇ ਇਸਨੂੰ ਆਈ ਬਾਲ ਵੀ ਕਿਹਾ ਜਾਂਦਾ ਹੈ। ਇਸਨੂੰ ਰੋਮੇਂਟਿਕ ਮਹਿਲ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਜੈ ਸਿੰਘ ਵਲੋਂ ਨਿਰਮਾਣ ਕਰਵਾਏ ਗਏ ਇਸ ਮਹਿਲ ਵਿੱਚ ਪੁਰਾਤਨ ਮਹਿਲਾ ਵਾਂਗ ਹੀ, ਮਹਰਬੋ, ਬੁਰਜਾਂ, ਛੱਤਰੀਆਂ ਅਤੇ ਪੌੜੀਆਂ ਵੀ ਹਨ। ਇਹ ਮਹਿਲ ਵਰਗਾਕਾਰ ਆਕਾਰ ਵਿੱਚ ਹੈ। ਜਲ ਮਹਿਲ ਪ੍ਰਵਾਸ਼ੀ ਪੰਛੀਆਂ ਲਈ ਖਿੱਚ ਦਾ ਕੇਂਦਰ ਹੈ। ਇਸ ਮਹਿਲ ਦੀ ਨਰਸਰੀ ਵਿੱਚ ਇੱਕ ਲੱਖ ਤੋਂ ਵੀ ਵੱਧ ਪੌਦੇ ਹਨ ਅਤੇ ਰਾਜਸਥਾਨ ਦੇ ਸਭ ਤੋਂ ਉੱਚੇ ਪੌਦੇ ਵੀ ਮਿਲਦੇ ਹਨ। [1]

Jal Mahal Palace amidst Man Sagar Lake
ਸਥਿਤੀJaipur
ਗੁਣਕ26°57′13″N 75°50′47″E / 26.9537°N 75.8463°E / 26.9537; 75.8463
TypeFreshwater – recreational
Catchment area23.5 square kilometres (9.1 sq mi)
Basin countriesIndia
Surface area300 acres (120 ha)
ਵੱਧ ਤੋਂ ਵੱਧ ਡੂੰਘਾਈ4.5 metres (15 ft)
SettlementsJaipur

ਇਤਿਹਾਸ

ਸੋਧੋ
 
ਜਲ ਮਹਿਲ਼ ਦੇ ਨਜਦੀਕ ਮਾਨਸਾਗਰ ਡੈਮ

ਜੈਪੁਰ ਆਮੇਰ ਮਾਰਗ ਉੱਤੇ ਮਾਨਸਾਗਰ ਝੀਲ ਵਿੱਚ ਜਲ ਮਹਿਲ ਦਾ ਨਿਰਮਾਣ ਰਾਜਾ ਸਵਾਈ ਜੈ ਸਿੰਘ ਦੂਜਾ ਨੇ ਅਸ਼ਵਮੇਗ ਜੱਗ ਤੋਂ ਬਾਅਦ ਆਪਣੀਆਂ ਰਾਣੀਆਂ ਅਤੇ ਪੰਡਿਤ ਨਾਲ ਇਸਨਾਨ ਕਰਨ ਲਈ ਇਸ ਮਹਿਲ ਦਾ ਨਿਰਮਾਣ ਕਰਵਾਇਆ ਸੀ। ਇਸ ਮਹਿਲ ਦੇ ਨਿਰਮਾਣ ਤੋਂ ਪਹਿਲਾਂ ਜੈ ਸਿੰਘ ਨੇ ਜੈਪੁਰ ਦੀ ਜਲ ਪੂਰਤੀ ਲਈ ਗਰਭਬਤੀ ਨਦੀ ਉੱਤੇ ਬਾਂਧ ਬਣਵਾਇਆ ਅਤੇ ਮਾਨਸਾਗਰ ਝੀਲ ਦੀ ਉਸਾਰੀ ਕਾਰਵਾਈ।[2] ਇਸ 300 ਏਕੜ ਵਿੱਚ ਫੈਲਿਆ ਹੋਇਆ ਹੈ। ਇਸਦੇ ਨਿਰਮਾਣ ਲਈ ਰਾਜਪੂਤ ਸ਼ੈਲੀ ਨਾਲ ਤਿਆਰ ਕੀਤੀਆਂ ਗਈਆਂ ਕਿਸਤਿਆ ਦੀ ਮਦਦ ਲਈ ਗਈ ਸੀ। ਰਾਜਾ ਜੈ ਸਿੰਘ ਇਸ ਮਹਿਲ ਵਿੱਚ ਆਪਣੀਆਂ ਰਾਣੀਆਂ ਨਾਲ ਖ਼ਾਸ ਸਮਾਂ ਵਤੀਤ ਕਰਦੇ। ਇਸ ਮਹਿਲ ਵਿੱਚ ਰਾਜ ਉਤਸਵ ਵੀ ਕਰਵਾਏ ਜਾਂਦੇ ਸੀ। [3]

ਬਣਤਰ

ਸੋਧੋ
 
ਮੁਰਮਤ ਹੋਣ ਤੋ ਬਾਅਦ ਜਲ ਮਹਿਲ

ਪੁਰਾਤਨ ਮਹਿਲਾ ਵਾਂਗ ਹੀ, ਮਹਰਬੋ, ਬੁਰਜਾਂ, ਛੱਤਰੀਆਂ ਅਤੇ ਪੌੜੀਆਂ ਵੀ ਹਨ। ਇਹ ਮਹਿਲ ਵਰਗਾਕਾਰ ਆਕਾਰ ਵਿੱਚ ਹੈ। ਉੱਪਰ ਵਾਲੀ ਮੰਜਿਲ ਦੇ ਚਾਰੇ ਕਿਨਾਰਿਆਂ ਉੱਤੇ ਸੰਗਮਰਮਰ ਦੀ ਉਸਾਰੀ ਕੀਤੀ ਗਈ ਹੈ। [4]

ਵਿਸ਼ੇਸ਼ਤਾ

ਸੋਧੋ

ਗਰਮ ਰੇਗਿਸਤਾਨ ਵਿੱਚ ਉਸਾਰੇ ਗਈ ਇਸ ਮਹਿਲ ਵਿੱਚ ਗਰਮੀ ਨਹੀਂ ਲਗਦੀ, ਕਿਓਕੀ ਇਸਦੇ ਕਈ ਤਲ ਪਾਣੀ ਦੇ ਅੰਦਰ ਬਣਾਏ ਗਏ ਹਨ। ਇਸ ਮਹਿਲ ਤੋਂ ਪਹਾੜਾਂ ਅਤੇ ਝੀਲਾਂ ਦਾ ਖੁਬਸੂਰਤ ਨਜਰਾਂ ਵੇਖਣ ਨੂੰ ਮਿਲਦਾ ਹੈ। ਚਾਨਣੀ ਰਾਤ ਵਿੱਚ ਇਸ ਮਹਿਲ ਦਾ ਪਾਣੀ ਵਿੱਚ ਦਿਖਦਾ ਚਿੱਤਰ ਬਹੁਤ ਹੀ ਸੋਹਣਾ ਲਗਦਾ ਹੈ। ਇਥੇ 40 ਸਾਲ ਪੁਰਾਣੇ ਪੌਦੀਆਂ ਨੂੰ ਨਵਾਂ ਜੀਵਨ ਦਿੱਤਾ ਗਿਆ ਹੈ। [5]

ਗੈਲਰੀ

ਸੋਧੋ
 
Jal Mahal at night.
 
Jal Mahal Palace

ਹੋਰ ਵੇਖੋ

ਸੋਧੋ

ਹਵਾਲੇ

ਸੋਧੋ
  1. Tourist Places Jaipur - Jal Mahal / Water Palace
  2. History of Jal Mahal in Jaipur
  3. Jal Mahal History
  4. Features of Jal Mahal in Jaipur
  5. "Jal Mahal". Archived from the original on 26 ਜੁਲਾਈ 2011. Retrieved 7 ਦਸੰਬਰ 2015. {{cite web}}: Unknown parameter |dead-url= ignored (|url-status= suggested) (help)