ਜਸਦੇਵ ਸਿੰਘ ਧਾਲੀਵਾਲ

ਜਸਦੇਵ ਸਿੰਘ ਧਾਲੀਵਾਲ (15 ਜੁਲਾਈ 1937 - 4 ਮਈ 2018) ਪੰਜਾਬੀ ਗਲਪਕਾਰ ਹੈ।

ਜਸਦੇਵ ਸਿੰਘ ਧਾਲੀਵਾਲ ਦਾ ਜਨਮ ਭਾਰਤੀ ਪੰਜਾਬ ਦੀ ਮਾਲੇਰਕੋਟਲਾ ਤਹਿਸੀਲ ਦੇ ਪਿੰਡ ਦਸੌਂਧਾ ਸਿੰਘ ਵਾਲਾ ਵਿੱਚ ਬਿਸਵੇਦਾਰ ਗੁਰਦਿਆਲ ਸਿੰਘ ਧਾਲੀਵਾਲ ਦੇ ਘਰ 15 ਜੁਲਾਈ 1937 ’ਚ ਹੋਇਆ ਸੀ।[1] ਉਸ ਨੇ ਦਸਵੀਂ ਕਰਕੇ ਨੌਂ ਮਹੀਨੇ ਦਾ ਮੁਰੱਬੇਬੰਦੀ ਦਾ ਕੋਰਸ ਕਰ ਲਿਆ ਅਤੇ ਸਬ-ਇੰਸਪੈਕਟਰ ਲੱਗ ਗਿਆ। ਨੌਕਰੀ ਦੇ ਨਾਲ਼ ਨਾਲ਼ ਉਸਨੇ ਗਿਆਨੀ, ਓ.ਟੀ. ਤੇ ਬੀ.ਏ. ਕੀਤੀ ਅਤੇ ਅਧਿਆਪਕ ਲੱਗ ਗਿਆ। ਫਿਰ ਅੰਗਰੇਜ਼ੀ ਦੀ ਐੱਮ.ਏ. ਕਰ ਲਈ ਅਤੇ ਬੀਡੀਓ ਦੇ ਅਹੁਦੇ ’ਤੇ ਨਿਯੁਕਤ ਹੋ ਗਿਆ ਅਤੇ ਅੰਤ ਵਧੀਕ ਡਿਪਟੀ ਕਮਿਸ਼ਨਰ ਬਣ ਕੇ 1995 ਵਿੱਚ ਸੇਵਾਮੁਕਤ ਹੋਇਆ। ਅੱਸੀ ਸਾਲ ਦੀ ਉਮਰ ਵਿੱਚ ਉਸਨੇ ਆਪਣੀ ਸਵੈ-ਜੀਵਨੀ "ਇੱਕ ਅਣਕਹੀ ਕਹਾਣੀ" ਲਿਖੀ।

ਨਾਵਲ ਸੋਧੋ

  • ਪਿਆਰ ਬੇਵਫਾ ਨਹੀਂ
  • ਦਿਲ ਦੇ ਕੌਲ ਫੁੱਲ
  • ਅੰਨੀ ਗਲੀ ਦੇ ਰਾਹੀ
  • ਅੱਧੀ ਰਾਤ ਤੋਂ ਬਾਦ
  • ਉਹ ਅਜੇ ਜਿਊਣਾ ਚਾਹੁੰਦੀ ਸੀ

ਹੋਰ ਸੋਧੋ

  • ਇੱਕ ਅਣਕਹੀ ਕਹਾਣੀ(ਸਵੈ-ਜੀਵਨੀ, ਸੰਗਮ ਪਬਲੀਕੇਸ਼ਨਜ਼, ਸਮਾਣਾ)

ਹਵਾਲੇ ਸੋਧੋ

  1. Service, Tribune News. "ਨਾਵਲਕਾਰ ਜਸਦੇਵ ਸਿੰਘ ਧਾਲੀਵਾਲ ਦਾ ਦੇਹਾਂਤ". Tribuneindia News Service. Archived from the original on 2023-05-26. Retrieved 2023-05-26.