ਜਸਦੇਵ ਸਿੰਘ ਸੰਧੂ ਕਾਲਜ
ਜਸਦੇਵ ਸਿੰਘ ਸੰਧੂ ਕਾਲਜ ਆਫ਼ ਐਜੂਕੇਸ਼ਨ ਪਿੰਡ ਕੌਲੀ ਵਿਖੇ ਰਾਜਪੁਰਾ ਰੋਡ ‘ਤੇ ਸਥਿਤ ਹੈ। ਇਸ ਵਿੱਦਿਅਕ ਸੰਸਥਾ ਦੀ ਸਥਾਪਨਾ 2001 ‘ਚ ਇਲਾਕੇ ਦੇ ਦਰਵੇਸ਼ ਸਿਆਸਤਦਾਨ ਜਸਦੇਵ ਸਿੰਘ ਸੰਧੂ ਦੀ ਯਾਦ ‘ਚ ਉਹਨਾਂ ਦੇ ਸਪੁੱਤਰ ਵੱਲੋਂ ਕੀਤੀ ਗਈ। ਇਹ ਕਾਲਜ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਮਾਨਤਾ ਪ੍ਰਾਪਤ ਹੈ। ਲਾਇਬਰੇਰੀ, ਹਵਾਦਾਰ ਕਮਰੇ ਤੋਂ ਇਲਾਵਾ ਰੀਡਿੰਗ ਰੂਮ, ਕਾਮਨ ਰੂਮ, ਕੰਪਿਊਟਰ ਲੈਬ, ਸੈਮੀਨਾਰ ਹਾਲ, ਕੰਟੀਨ, ਖੇਡਣ ਲਈ ਕਈ ਏਕੜਾਂ ‘ਚ ਮੈਦਾਨ ਹੈ।
ਜਸਦੇਵ ਸਿੰਘ ਸੰਧੂ ਕਾਲਜ | |||
---|---|---|---|
ਪੰਜਾਬੀ ਯੂਨੀਵਰਸਿਟੀ | |||
| |||
ਸਥਾਨ | ਕੌਲੀ | ||
ਨੀਤੀ | ਵਿਦਿਆ ਵੀਚਾਰੀ ਤਾਂ ਪਰਉਪਕਾਰੀ (Latin) | ||
ਸਥਾਪਨਾ | 2001 | ||
Postgraduates | ਐਮ. ਏ | ||
ਵੈੱਬਸਾਈਟ | www |
ਕੋਰਸ
ਸੋਧੋਵਿਦਿਆਰਥੀ ਕਾਲਜ ਵਿੱਚ ਆਰਟਸ, ਕਾਮਰਸ, ਸਾਇੰਸ ਅਤੇ ਕੰਪਿਊਟਰ ਸਾਇੰਸ ਨਾਲ ਸਬੰਧਤ ਵਿਸ਼ਿਆਂ ਵਿੱਚ ਵਿਦਿਆ ਹਾਸਲ ਕਰ ਰਹੇ ਹਨ। ਕੈਂਪਸ ਵਿੱਚ ਵੱਖਰਾ ਕੰਪਿਊਟਰ ਬਲਾਕ ਹੈ ਜਿਸ ਵਿੱਚ ਬੀ.ਸੀ.ਏ., ਬੀ.ਐਸਸੀ. (ਆਈ.ਟੀ), ਐਮ.ਐਸਸੀ. (ਕੰਪਿ. ਸਾਇੰਸ), ਐਮ.ਐਸਸੀ. (ਆਈ.ਟੀ), ਪੀ.ਜੀ.ਡੀ.ਸੀ.ਏ, ਡੀ.ਸੀ.ਏ., ਬੀ.ਕਾਮ, ਬੀ.ਕਾਮ (ਪ੍ਰੋਫੈਸ਼ਨਲ), ਐਮ.ਕਾਮ,ਬੀ.ਐਸਸੀ. (ਨਾਨ-ਮੈਡੀਕਲ), ਬੀ.ਐਸਸੀ. (ਕੰਪਿ. ਸਾਇੰਸ) ਨਾਲ ਬੀ.ਏ., ਬੀ.ਐਸਸੀ. (ਇਕਨਾਮਿਕਸ), ਦਾ ਖਾਸ ਪ੍ਰਬੰਧ ਹੈ।