ਜਸਵੀਰ ਗੁਣਾਚੌਰੀਆ

ਪੰਜਾਬੀ ਲੇਖਕ

ਜਸਵੀਰ ਗੁਣਾਚੌਰੀਆ ਇਕ ਪੰਜਾਬੀ ਗੀਤਕਾਰ ਹੈ ਜੋ ਪਿੰਡ ਗੁਣਾਚੌਰ ਜਿਲ੍ਹਾ ਨਵਾਂਸ਼ਹਿਰ ਦਾ ਜੰਮਪਲ ਹੈ ਅਤੇ ਅੱਜ ਕੱਲ ਕਨੇਡਾ ਵਿਚ ਰਹਿੰਦਾ ਹੈ। ਜਸਵੀਰ ਗੁਣਾਚੌਰੀਆ ਦਾ ਅਸਲ ਨਾਂ ਜਸਵੀਰ ਸਿੰਘ ਰਾਏ ਹੈ। ਇਨ੍ਹਾਂ ਨੂੰ ਗੀਤ ਲਿਖਣ ਦੀ ਚੇਟਕ ਬਾਬੂ ਸਿੰਘ ਮਾਨ ਮਰਾੜਾਂ ਵਾਲੇ, ਦੀਦਾਰ ਸੰਧੂ, ਮੁਹੰਮਦ ਸਦੀਕ ਆਦਿ ਤੋਂ ਪ੍ਰਭਾਵਿਤ ਹੋ ਕੇ ਲੱਗੀ। ਇਨ੍ਹਾਂ ਦੇ ਲਿਖੇ ਗੀਤ ਗੁਰਦਾਸ ਮਾਨ, ਸਰਦੂਲ ਸਿਕੰਦਰ, ਸੁਰਿੰਦਰ ਛਿੰਦਾ, ਮਨਮੋਹਨ ਵਾਰਿਸ, ਕਮਲ ਹੀਰ, ਜਸਵੀਰ ਜੱਸੀ, ਫਿਰੋਜ ਖਾਨ ਅਤੇ ਨਵੇਂ ਗਾਇਕ ਰੌਸ਼ਨ ਪ੍ਰਿੰਸ, ਲੈਂਬਰ ਅਤੇ ਨੂਰਾ ਸਿਸਟਰਸ ਆਦਿ ਤੋਂ ਬਿਨਾ ਪੰਜਾਬੀ ਦੇ ਵੱਡੀ ਗਿਣਤੀ ਗਾਇਕਾਂ ਨੇ ਗਾਏ। ਗੁਣਾਚੌਰੀਆ ਦੇ 500 ਦੇ ਕਰੀਬ ਗੀਤ ਰਿਕਾਰਡ ਹੋਏ ਹਨ ਜਿਨਾਂ ਵਿਚੋਂ : ਕੱਲੀ ਬਹਿਕੇ ਸੋਚੀ ਨੀ( ਮਨਮੋਹਨ ਵਾਰਿਸ) ਕਦੇ ਮਿਲਿਆ ਵੀ ਕਰ ਸਿਧੇ ਮੂੰਹ ਸੱਜਣਾ ( ਗੁਰਦਾਸ ਮਾਨ), ਤੁਸੀ ਵਸੋ ਤੁਸੀ ਵਸੋ (ਕਲੇਰ ਕੰਠ), ਜਿੰਦੇ ਨੀ ਜਿੰਦੇ (ਕਮਲ ਹੀਰ), ਸਾਡਿਆਂ ਪਰਾਂ ਤੇ ਸਿਖਣੀ ਉਡਣਾ (ਸਰਦੂਲ ਸਿਕੰਦਰ), ਛੱਲਾ (ਜਸਵੀਰ ਜੱਸੀ) ਅਤੇ ਹੋਰ ਬਹੁਤ ਸਾਰੇ ਗੀਤ ਮਸ਼ਹੂਰ ਹਨ।[1]

ਜਸਵੀਰ ਗੁਣਾਚੌਰੀਆ

ਹਵਾਲੇ ਸੋਧੋ

  1. Jasbir Gunachauria. Eh Mera Punjab. 4 ਦਸੰਬਰ 2012.