ਜਸਵੰਤ ਦਮਨ
ਥੀਏਟਰ ਕਰਮੀ ਅਤੇ ਅਦਾਕਾਰਾ
ਜਸਵੰਤ ਦਮਨ ਪੰਜਾਬੀ ਰੰਗਮੰਚ ਅਤੇ ਫਿਲਮਾਂ ਦੀ ਪ੍ਰਸਿੱਧ ਅਦਾਕਾਰਾ ਹੈ।
ਜਸਵੰਤ ਦਮਨ | |
---|---|
ਜਨਮ | ਭਾਰਤੀ ਪੰਜਾਬ |
ਰਾਸ਼ਟਰੀਅਤਾ | ਭਾਰਤੀ |
ਅਲਮਾ ਮਾਤਰ | ਜਸਵੰਤ ਦਮਨ |
ਪੇਸ਼ਾ | ਥੀਏਟਰ ਕਰਮੀ, ਐਕਟਰ |
ਜੀਵਨ ਸਾਥੀ | ਦਵਿੰਦਰ ਦਮਨ (13 ਜੂਨ 1967 ਤੋਂ ਹੁਣ ਤੱਕ) |
ਅਦਾਕਾਰੀ ਜੀਵਨ
ਸੋਧੋਜਸਵੰਤ ਦਮਨ ਨੇ ਆਪਣਾ ਅਦਾਕਾਰੀ ਜੀਵਨ ਡਾ: ਹਰਚਰਨ ਸਿੰਘ ਦੇ ਨਾਟਕ ‘ਰੱਤਾ ਸਾਲੂ’ ਵਿੱਚ ਇੱਕ ਛੋਟਾ ਜਿਹੇ ਰੋਲ ਨਾਲ ਸ਼ੁਰੂ ਕੀਤਾ।[1] ਪੰਜਾਬੀ ਦੇ ਪ੍ਰਸਿੱਧ ਅਦਾਕਾਰ ਦਵਿੰਦਰ ਦਮਨ ਨਾਲ ਵਿਆਹ 13 ਜੂਨ 1967 ਤੋਂ ਬਾਅਦ ਜਸਵੰਤ ਨੂੰ ਆਪਣੀ ਕਲਾ ਨਿਖਾਰਨ ਲਈ ਢੁਕਵਾਂ ਸਾਥ ਮਿਲ ਗਿਆ। ਅਤੇ ਫਿਰ ਇਸੇ ਤਾਂਘ ਨਾਲ ਉਹ ਦੋਵੇਂ ਰੋਪੜ ਤੋਂ ਚੰਡੀਗੜ੍ਹ ਆ ਗਏ ਜਿਥੇ ਜਸਵੰਤ ਨੂੰ ਅਨੇਕ ਛੋਟੇ ਛੋਟੇ ਨਾਟਕਾਂ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ। ਫਿਰ ਪੰਜਾਬ ਸਰਕਾਰ ਦੀ ਡਰਾਮਾ ਰੈਪਰਟਰੀ ਵਿੱਚ 1975 ਤੋਂ 1976 ਤੱਕ ਕੰਮ ਕਰਦਿਆਂ ਜਸਵੰਤ ਦਮਨ ਦਾ ਵਾਹ ਰਾਮ ਗੋਪਾਲ ਬਜਾਜ, ਬਲਵੰਤ ਗਾਰਗੀ, ਅਮਾਲ ਅਲਾਨਾ, ਮੋਹਨ ਮਹਾਂਰਿਸ਼ੀ ਤੇ ਬਲਰਾਜ ਪੰਡਿਤ ਵਰਗੇ ਨਾਮੀ ਨਿਰਦੇਸ਼ਕਾਂ ਨਾਲ ਪਿਆ ਅਤੇ ਉਸਨੇ ਇਸ ਖੇਤਰ ਨੂੰ ਉਸਨੇ ਪੱਕੇ ਤੌਰ ਤੇ ਆਪਣਾ ਲਿਆ।
ਫਿਲਮਾਂ
ਸੋਧੋਪੰਜਾਬੀ
ਸੋਧੋ- ਗੁਰੂ ਮਾਨਿਓ ਗ੍ਰੰਥ
- ਜੋਸ਼ ਜਵਾਨੀ ਦਾ
- ਆਸਰਾ ਪਿਆਰ ਦਾ
- ਮਾਹੀ ਮੁੰਡਾ
- ਮੇਲਾ
- ਬਾਗੀ
- ਅਸਾਂ ਨੂੰ ਮਾਣ ਵਤਨਾਂ ਦਾ
- ਮਿੱਟੀ ਵਾਜਾਂ ਮਾਰਦੀ
- ਬਾਬੁਲ ਦਾ ਵਿਹੜਾ
- ਮੇਲ ਕਰਾਦੇ ਰੱਬਾ
- ਜਵਾਨੀ ਨਹੀਂ ਮੰਨਦੀ
ਹਿੰਦੀ
ਸੋਧੋ- ਨਮਸਤੇ ਲੰਡਨ
- ਕਰਮ
- ਟਰੇਨ ਟੂ ਪਾਕਿਸਤਾਨ
- ਹੰਪਟੀ ਸ਼ਰਮਾ ਕੀ ਦੁਲਹਨੀਆ
- ਨਮਸਤੇ ਇੰਗਲੈਂਡ
ਅੰਗਰੇਜ਼ੀ
ਸੋਧੋ- ਏ ਵਿਲਜ਼ ਮਰਡਰ ਅਨਵੇਲਡ
- ਦਾ ਪਰਫੈਕਟ ਹਸਬੈਂਡ
- ਟਰੇਨ ਟੂ ਪਾਕਿਸਤਾਨ