ਜ਼ਮੀਰ ਮਨੁੱਖ ਦੀ ਉਸ ਮਾਨਸਿਕ ਸ਼ਕਤੀ ਨੂੰ ਕਹਿੰਦੇ ਹਨ ਜਿਸ ਨਾਲ ਕੋਈ ਵਿਅਕਤੀ ਉਚਿਤ ਅਤੇ ਅਣ-ਉਚਿਤ ਦਾ ਫ਼ੈਸਲਾ ਕਰਦਾ ਹੈ। ਸਧਾਰਨ ਲੋਕਾਂ ਦੀ ਇਹ ਧਾਰਨਾ ਹੁੰਦੀ ਹੈ ਕਿ ਬੰਦੇ ਦੀ ਜ਼ਮੀਰ ਕਿਸੇ ਕਾਰਜ ਦੇ ਸਹੀ ਅਤੇ ਗਲਤ ਦਾ ਫ਼ੈਸਲਾ ਕਰਨ ਵਿੱਚ ਉਸੀ ਪ੍ਰਕਾਰ ਸਹਾਇਤਾ ਕਰ ਸਕਦਾ ਹੈ ਜਿਵੇਂ ਉਸ ਦੇ ਕੰਨ ਸੁਣਨ ਵਿੱਚ, ਅਤੇ ਨੇਤਰ ਦੇਖਣ ਵਿੱਚ ਸਹਾਇਤਾ ਕਰਦੇ ਹਨ। ਬੰਦੇ ਦੀ ਜ਼ਮੀਰ ਦਾ ਨਿਰਮਾਣ ਉਸ ਦੇ ਨੈਤਿਕ ਨਿਯਮਾਂ ਦੇ ਆਧਾਰ ਉੱਤੇ ਹੁੰਦਾ ਹੈ। ਇਸ ਤਰ੍ਹਾਂ ਬੰਦੇ ਦੀ ਜ਼ਮੀਰ ਉਸ ਦੀ ਆਤਮਾ ਦਾ ਉਹ ਪੱਖ ਹੈ ਜੋ ਉਸਨੂੰ (ਉਸ ਦੇ ਕਰਮਾਂ ਦੇ ਅਧਾਰ ਤੇ), ਅਨੈਤਿਕ ਹੋਣ ਤੇ ਪਸ਼ਚਾਤਾਪ ਦਾ ਅਤੇ ਸਮਾਜੀ ਨੈਤਿਕਤਾ ਦੇ ਅਨੁਸਾਰੀ ਹੋਣ ਤੇ ਸਚਿਆਰਤਾ ਦਾ ਅਹਿਸਾਸ ਕਰਵਾਉਂਦਾ ਹੈ।[1]

ਵਾਨ ਗਾਗ, 1890. ਕਰੋਲਰ-ਮੂਲਰ ਮਿਉਜ਼ੀਅਮਦ ਗੁੱਡ ਸਮਾਰੀਤਨ (ਡੇਲਾਕਰਾਹ ਦੇ ਪਿੱਛੇ)।

ਹਵਾਲੇਸੋਧੋ

  1. May, L. (1983). "On Conscience". American Philosophical Quarterly. 20: 57–67.