ਜ਼ੇਬਾ ਬਖ਼ਤਿਆਰ
ਜ਼ੇਬਾ ਬਖ਼ਤਿਆਰ (ਉਰਦੂ: زيبا بختيار) ਇੱਕ ਪਾਕਿਸਤਾਨੀ ਫਿਲਮ ਅਤੇ ਟੈਲੀਵਿਜ਼ਨ ਅਦਾਕਾਰਾ ਹੈ ਅਤੇ ਨਿਰਦੇਸ਼ਕ ਹੈ। ਇਸਨੇ ਆਪਣੀ ਟੈਲੀਵਿਜ਼ਨ ਕੈਰੀਅਰ ਦੀ ਸ਼ੁਰੂਆਤ(ਪੀ.ਟੀ.ਵੀ.) ਪਾਕਿਸਤਾਨੀ ਟੈਲੀਵਿਜ਼ਨ ਕਾਰਪੋਰੇਸ਼ਨ ਨਾਲ ਮਿਲ ਨਾਟਕ ਅਨਾਰਕਲੀ(1988) ਕੇ ਕੀਤੀ। ਇਸ ਨੇ 1991 ਵਿੱਚ ਹੇਨਾ ਰਾਹੀਂ ਬਾਲੀਵੁੱਡ ਵਿੱਚ ਆਪਣੀ ਪਛਾਣ ਬਣਾਈ। ਇਸ ਨੇ ਅਦਨਾਨ ਸਾਮੀ ਨਾਲ ਨਿਕਾਹ ਸਮੇਂ ਇਹ ਬਹੁਤ ਚਰਚਾ ਵਿੱਚ ਰਹੀ।
ਅਭਿਨੇ ਕੈਰੀਅਰ
ਸੋਧੋਬਖ਼ਤਿਆਰ ਦੀ ਟੀ.ਵੀ.ਨਾਟਕ ਅਨਾਰਕਲੀ(1988) ਇੱਕ ਉਦਾਸ ਪਿਆਰ ਕਹਾਣੀ ਨੇ ਪਾਕਿਸਤਾਨੀ ਮਨੋਰੰਜਨ ਜਗਤ ਵਿੱਚ ਇੱਕ ਆਲੋਚਨਾਤਮਕ ਮਹੋਲ ਪੈਦਾ ਕਰ ਦਿੱਤਾ ਸੀ। ਅਨਾਰਕਲੀ ਦੀ ਭੂਮਿਕਾ ਨੇ ਇਸਨੂੰ 1991 ਵਿੱਚ ਹੇਨਾ ਫ਼ਿਲਮ ਰਾਹੀਂ ਵੱਡੇ ਪਰਦੇ ਉੱਪਰ ਭੂਮਿਕਾ ਨਿਭਾਉਣ ਦਾ ਮੌਕਾ ਮਿਲਿਆ, ਜੋ ਭਾਰਤ ਵਿੱਚ ਰਣਧੀਰ ਕਪੂਰ ਦੁਆਰਾ ਨਿਰਦੇਸ਼ਿਤ ਕੀਤੀ ਗਈ। ਹੇਨਾ ਵਿੱਚ ਇਸ ਦੇ ਕੰਮ ਨੂੰ ਵੱਡੇ ਪੱਧਰ ਉੱਪਰ ਸਰਾਹਿਆ ਗਿਆ। ਇਸ ਨੂੰ (1995) ਵਿੱਚ ਪਾਕਿਸਤਾਨੀ ਫ਼ਿਲਮ ਸਰਗਮ ਲਈ ਨਿਗਾਰ ਸਨਮਾਨ ਮਿਲਿਆ। ਫਿਰ, ਉਸ ਨੇ ਰਣਧੀਰ ਕਪੂਰ ਦੇ ਨਿਰਦੇਸ਼ਨ ਵਿੱਚ 1991 ਵਿੱਚ ਇੱਕ ਬਾਲੀਵੁੱਡ ਫ਼ਿਲਮ ਹੇਨਾ ਸਾਈਨ ਕੀਤੀ। ਹੇਨਾ ਨੇ ਜ਼ੇਬਾ ਨੂੰ ਉਪ-ਮਹਾਂਦੀਪ ਵਿੱਚ ਇੱਕ ਘਰੇਲੂ ਨਾਮ ਬਣਾ ਦਿੱਤਾ। ਬਾਅਦ ਵਿੱਚ, ਉਸਨੇ ਮੁਹੱਬਤ ਕੀ ਆਰਜ਼ੂ (1994), ਸਟੰਟਮੈਨ (1994), ਜੈ ਵਿਕਰਾਂਤਾ (1995), ਅਤੇ ਮੁਕੱਦਮਾ (1996) ਵਰਗੀਆਂ ਹੋਰ ਬਾਲੀਵੁੱਡ ਫਿਲਮਾਂ ਵਿੱਚ ਕੰਮ ਕੀਤਾ। ਪਰ ਹੇਨਾ ਤੋਂ ਬਾਅਦ ਬਾਲੀਵੁੱਡ ਵਿੱਚ ਉਸਦੇ ਕਰੀਅਰ ਵਿੱਚ ਕੋਈ ਤਰੱਕੀ ਨਹੀਂ ਹੋਈ। ਫਿਰ ਉਹ ਪਾਕਿਸਤਾਨ ਵਾਪਸ ਆ ਗਈ ਅਤੇ ਸੈਯਦ ਨੂਰ ਨਿਰਦੇਸ਼ਿਤ ਫ਼ਿਲਮ ਸਰਗਮ (1995) ਵਿੱਚ ਕੰਮ ਕੀਤਾ। ਉਸ ਦੀਆਂ ਹੋਰ ਲਾਲੀਵੁੱਡ ਫ਼ਿਲਮਾਂ ਵਿੱਚ ਚੀਫ ਸਾਹਿਬ (1996), ਕਾਇਦ (1996), ਅਤੇ ਮੁਸਲਮਾਨ (2001) ਸ਼ਾਮਲ ਹਨ। ਉਸ ਨੇ 2001 ਵਿੱਚ ਫ਼ਿਲਮ ਬਾਬੂ ਦਾ ਨਿਰਮਾਣ ਅਤੇ ਨਿਰਦੇਸ਼ਨ ਕੀਤਾ, ਅਤੇ 2014 ਵਿੱਚ ਇੱਕ ਫ਼ਿਲਮ ਮਿਸ਼ਨ 021 ਦਾ ਨਿਰਮਾਣ ਕੀਤਾ। ਵੱਡੇ ਪਰਦੇ ਤੋਂ ਇਲਾਵਾ, ਜ਼ੇਬਾ ਕੁਝ ਮਸ਼ਹੂਰ ਟੀਵੀ ਡਰਾਮਿਆਂ ਜਿਵੇਂ ਕਿ ਤਾਨਸਾਨ, ਲਗਾ, ਅਤੇ ਪਹਿਲੀ ਦੇਖੋ ਮੁਹੱਬਤ ਵਿੱਚ ਵੀ ਨਜ਼ਰ ਆਈ।[1][2]
ਨਿੱਜੀ ਜਿੰਦਗੀ
ਸੋਧੋਜ਼ੇਬਾ ਬਖ਼ਤਿਆਰ ਪਾਕਿਸਤਾਨ ਦੀ ਪ੍ਰ੍ਸਿੱਧ ਰਾਜਨੀਤੀ ਵਾਨ ਅਤੇ ਪੂਰਵ ਅਟਾਰਨੀ ਜਰਨਲ ਯਾਹਿਆ ਬਖ਼ਤਿਆਰ ਦੀ ਧੀ ਹੈ।[3] ਬਖ਼ਤਿਆਰ ਦਾ ਨਿਕਾਹ ਅਦਨਾਨ ਸਾਮੀ ਨਾਲ ਹੋਇਆ ਪਰ 1997 ਵਿੱਚ ਇਹਨਾਂ ਦਾ ਤਲਾਕ ਹੋ ਗਿਆ। 1989 ਵਿੱਚ ਉਸ ਨੇ ਜਾਵੇਦ ਜਾਫਰੀ ਨਾਲ ਵਿਆਹ ਕੀਤਾ ਪਰ ਇਸ ਨੂੰ ਅਫਵਾਹਾਂ ਦੱਸ ਕੇ ਇਨਕਾਰ ਕੀਤਾ। ਦੋਵਾਂ ਦਾ ਇੱਕ ਬੇਟਾ ਅਜ਼ਾਨ ਸਾਮੀ ਖਾਨ ਹੈ। ਜ਼ੇਬਾ ਨੇ ਫਿਰ 2008 ਵਿੱਚ ਸੋਹੇਲ ਖਾਨ ਲੇਘਾਰੀ ਨਾਲ ਵਿਆਹ ਕੀਤਾ।[4][5]
ਜ਼ੇਬਾ ਦੀ ਮਾਤਾ ਟਰਾਂਸਲਵਨਿਆਂ, ਜੋ ਬ੍ਰਿਟਿਸ਼ ਦੀ ਨਾਗਰਿਕ ਬਣੀ।
ਸ਼ੂਗਰ
ਸੋਧੋਜ਼ੇਬਾ ਨੂੰ ਉਸ ਦੇ ਦੂਜੇ ਵਿਆਹ ਤੋਂ ਪਹਿਲਾਂ ਸ਼ੂਗਰ ਦੀ ਬਿਮਾਰੀ ਸੀ।[6] ਉਹ ਹੁਣ ਵੱਖ-ਵੱਖ ਫੋਰਮਾਂ 'ਤੇ ਡਾਇਬੀਟੀਜ਼ ਜਾਗਰੂਕਤਾ ਮੁਹਿੰਮਾਂ ਵਿੱਚ ਹਿੱਸਾ ਲੈਂਦੀ ਹੈ।[7][8]
ਸਮਾਜਕ ਕਾਰਜ
ਸੋਧੋਉਹ ਪਾਕਿਸਤਾਨ ਵਿੱਚ ਮਹਿਲਾ ਸੰਘ ਫੁੱਟਬਾਲ ਵਿੱਚ ਕਰਾਚੀ ਸਥਿਤ ਦੀਆ ਡਬਲਯੂ.ਐਫ.ਸੀ. ਦੀ ਚੇਅਰਵੁਮੈਨ ਦੇ ਰੂਪ ਵਿੱਚ ਸ਼ਾਮਲ ਹੈ।[9]
ਫਿਲਮੋਗ੍ਰਾਫ਼ੀ
ਸੋਧੋYear | Film | Role |
---|---|---|
1991 | ਹੇਨਾ [4] | ਹੇਨਾ |
1991 | ਦੇਸ਼ਵਾਸ਼ੀ
| |
1994 | ਮੁਹੱਬਤ ਕੀ ਆਰਜ਼ੂ | ਪੂਨਮ ਸਿੰਘ |
1994 | ਸਟੰਟਮੈਨ | |
1995 | ਜੈ ਵਿਕਰਾਂਤਾ
|
ਨਿਰਮਲਾ ਵਰਮਾ |
1995 | ਸਰਗਮ [4] | ਜ਼ੇਬ-ਉਨ-ਨੀਸਾ |
1996 | ਮੁਕੱਦਮਾ
|
ਚੰਚਲ ਸਿੰਘ |
1996 | ਕੈਦ
|
ਖੁਸ਼ਬੂ |
2001 | ਬਾਬੂ
| |
2014 | O21[4] | ਨਿਰਮਾਤਾ ਦੇ ਤੌਰ ਤੇ |
2015 | ਬਿਨ ਰੋਏ
|
ਹਵਾਲੇ
ਸੋਧੋ- ↑ "Zeba-bakhtiar". Profiles of Famous Pakistanis. Retrieved 16 September 2021.
- ↑ "زیبا بختیار نے بھارتی فلم حنا سے فنی سفر کا آغاز کیا". express news. Retrieved 16 September 2021.
- ↑ "Zeba Bakhtiar Biography | Tv.com.pk". www.tv.com.pk.
- ↑ 4.0 4.1 4.2 4.3 ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedDawn
- ↑ Hafeez, Zara Nasir (May 19, 2014). "The buzz: In conversation with Zeba Bakhtiar". tribune.com.pk.
- ↑ "Zeba joins JJ diabetes care". The Nation. Retrieved 16 September 2021.
- ↑ "Zeba Bakhtiar and Johnson and Johnson aspire towards better diabetes care". Asianet Pakistan. Archived from the original on 16 ਸਤੰਬਰ 2021. Retrieved 16 September 2021.
- ↑ "Adnan Sami married the star, not person: Zeba Bakhtiar". Zee News. Retrieved 16 September 2021.
- ↑ "A football victory for girls' rights in Karachi". United Nations Pakistan Newsletter Issue No. 2 (2016). 2016-05-20. Retrieved 2021-03-15.