ਜ਼ੇਹਰਾ ਗੁਨੇਸ (ਜਨਮ 7 ਜੁਲਾਈ 1999) ਇੱਕ ਤੁਰਕੀ ਪੇਸ਼ੇਵਰ ਵਾਲੀਬਾਲ ਖਿਡਾਰਨ ਹੈ। ਉਹ ਮੱਧ ਬਲਾਕਰ ਸਥਿਤੀ ਵਿੱਚ ਖੇਡਦੀ ਹੈ। ਵਰਤਮਾਨ ਵਿੱਚ, ਉਹ ਵਕੀਫਬੈਂਕ ਇਸਤਾਂਬੁਲ ਲਈ ਖੇਡਦੀ ਹੈ। ਅਤੇ ਤੁਰਕੀ ਦੀ ਮਹਿਲਾ ਕੌਮਾਂਤਰੀ ਵਾਲੀਬਾਲ ਟੀਮ ਦੀ ਮੈਂਬਰ ਹੈ।

ਜ਼ੇਹਰਾ ਗੁਨੇਸ
ਜ਼ੇਹਰਾ ਗੁਨੇਸ 2021
ਨਿੱਜੀ ਜਾਣਕਾਰੀ
ਜਨਮ (1999-07-07) ਜੁਲਾਈ 7, 1999 (ਉਮਰ 25)
ਕਾਰਟਲ, ਇਸਤਾਂਬੁਲ, ਤੁਰਕੀ
ਕੱਦ202 cm (6 ft 8 in)
ਸਪਾਈਕ319 cm (126 in)
ਬਲਾੱਕ310 cm (120 in)
ਵਾਲੀਬਾਲ ਜਾਣਕਾਰੀ
ਸਥਿਤੀਮੱਧ ਬਲਾਕਰ
ਮੌਜੂਦਾ ਕਲੱਬਤੁਰਕੀ ਵਕੀਫਬੈਂਕ ਇਸਤਾਂਬੁਲ
ਕੈਰੀਅਰ
ਸਾਲਟੀਮਾਂ
2017 - ਵਰਤਮਾਨਤੁਰਕੀ ਵਕੀਫਬੈਂਕ ਇਸਤਾਂਬੁਲ
ਰਾਸ਼ਟਰੀ ਟੀਮ
2015–2016ਤੁਰਕੀ ਲੜਕੀਆਂ U18
2017ਤੁਰਕੀ ਮਹਿਲਾ U20
2017ਤੁਰਕੀ ਮਹਿਲਾ U23
2018–ਤੁਰਕੀ
ਸਨਮਾਨ
ਮਹਿਲਾ ਵਾਲੀਬਾਲ
 ਤੁਰਕੀ ਦਾ/ਦੀ ਖਿਡਾਰੀ
ਯੂਰਪ ਚੈਂਪੀਅਨਸ਼ਿਪ
ਚਾਂਦੀ ਦਾ ਤਮਗ਼ਾ – ਦੂਜਾ ਸਥਾਨ 2019 ਤੁਰਕੀ ਟੀਮ
ਕਾਂਸੀ ਦਾ ਤਮਗ਼ਾ – ਤੀਜਾ ਸਥਾਨ 2021 ਸਰਬੀਆ/ਬੁਲਗਾਰੀਆ/ਕ੍ਰੋਏਸ਼ੀਆ/ਰੋਮਾਨੀਆ ਟੀਮ
FIVB ਨੇਸ਼ਨਜ਼ ਲੀਗ
ਸੋਨੇ ਦਾ ਤਮਗ਼ਾ – ਪਹਿਲਾ ਸਥਾਨ 2023 ਆਰਲਿੰਗਟਨ ਟੀਮ
ਚਾਂਦੀ ਦਾ ਤਮਗ਼ਾ – ਦੂਜਾ ਸਥਾਨ 2018 ਨਾਨਜਿੰਗ ਟੀਮ
ਕਾਂਸੀ ਦਾ ਤਮਗ਼ਾ – ਤੀਜਾ ਸਥਾਨ 2021 ਰਿਮਿਨੀ ਟੀਮ
ਮਹਿਲਾ U23 ਵਿਸ਼ਵ ਚੈਂਪੀਅਨਸ਼ਿਪ
ਸੋਨੇ ਦਾ ਤਮਗ਼ਾ – ਪਹਿਲਾ ਸਥਾਨ 2017 ਲੁਬਲਜਾਨਾ ਟੀਮ

ਖੇਡ ਕੈਰੀਅਰ

ਸੋਧੋ

ਕਲੱਬ

ਸੋਧੋ

ਸਾਲ 2016-17 ਤੁਰਕੀ ਮਹਿਲਾ ਵਾਲੀਬਾਲ ਲੀਗ ਦੇ ਸੀਜ਼ਨ ਵਿੱਚ, ਗੁਨੇਸ ਨੂੰ ਇੱਕ ਹੋਰ ਮਹਿਲਾ ਵਾਲੀਬਾਲ ਟੀਮ, ਬੇਸਿਕਤਾਸ ਜੇਕੇ ਨੂੰ ਕੁਝ ਸਮੇ ਲਈ ਦਿੱਤਾ ਗਿਆ ਸੀ। ਅਗਲੇ ਸੀਜ਼ਨ ਵਿੱਚ, ਉਹ ਆਪਣੇ ਘਰੇਲੂ ਕਲੱਬ ਵਿੱਚ ਵਾਪਸ ਆ ਗਈ। ਉਸਨੇ ਵਕੀਫਬੈਂਕ ਇਸਤਾਂਬੁਲ ਦੇ ਨਾਲ 2017-18 ਸਾਲ ਵਿੱਚ ਆਪਣੇ ਪਹਿਲੇ ਲੀਗ ਚੈਂਪੀਅਨ ਖਿਤਾਬ ਦਾ ਆਨੰਦ ਮਾਣਿਆ। ਉਸਨੂੰ ਸਾਲ 2017-18 ਵੇਸਟਲ ਵੀਨਸ ਸੁਲਤਾਨਸ ਲੀਗ ਦਾ ਵੈਸਟਲ ਖਾਸ ਇਨਾਮ ਦਿੱਤਾ ਗਿਆ ਸੀ, ਜੋ ਕਿ ਵੈਸਟਲ ਦੁਆਰਾ ਸਪਾਂਸਰ ਕੀਤੀ ਤੁਰਕੀ ਦੀ ਵੱਡੇ ਪੱਧਰ ਦੀ ਵਾਲੀਬਾਲ ਲੀਗ ਹੈ।

ਉਸਨੇ ਆਪਣੀ ਟੀਮ ਵਕੀਫਬੈਂਕ ਇਸਤਾਂਬੁਲ ਨਾਲ 2017-18 CEV ਮਹਿਲਾ ਚੈਂਪੀਅਨਜ਼ ਲੀਗ ਵਿੱਚ ਹਿੱਸਾ ਲਿਆ, ਜੋ ਚੈਂਪੀਅਨ ਬਣੀ।

ਕਲੱਬ ਤੋਂ ਨੂੰ
 ਵਕੀਫਬੈਂਕ ਇਸਤਾਂਬੁਲ 2011-2012 2013-2014
 ਇਸਤਾਂਬੁਲ BBSK 2014-2015 2014-2015
 ਵਕੀਫਬੈਂਕ ਇਸਤਾਂਬੁਲ 2015-2016 2015-2016
 Beşiktaş JK 2016–2017 2016–2017
 ਵਕੀਫਬੈਂਕ ਇਸਤਾਂਬੁਲ 2017–2018 -

ਕੌਮਾਂਤਰੀ

ਸੋਧੋ

ਗੁਨੇਸ ਨੇ ਜਾਰਜੀਆ ਵਿੱਚ ਆਯੋਜਿਤ 2015 ਯੂਰਪੀਅਨ ਯੂਥ ਸਮਰ ਓਲੰਪਿਕ ਫੈਸਟੀਵਲ ਵਿੱਚ ਖੇਡਿਆ। ਉਸਨੇ ਪੇਰੂ ਵਿੱਚ 2015 FIVB ਵਾਲੀਬਾਲ ਗਰਲਜ਼ ਦੀ U18 ਵਿਸ਼ਵ ਚੈਂਪੀਅਨਸ਼ਿਪ ਵਿੱਚ ਹਿੱਸਾ ਲਿਆ, ਅਤੇ ਉਸਨੂੰ ਸਰਵੋਤਮ ਮਿਡਲ ਬਲਾਕਰ ਦਾ ਖਿਤਾਬ ਦਿੱਤਾ ਗਿਆ। ਗੁਨੇਸ ਨੇ ਸਾਲ 2016 FIVB ਵਰਲਡ ਗ੍ਰਾਂ ਪ੍ਰੀ ਵਿੱਚ ਖੇਡਿਆ। ਉਹ ਤੁਰਕੀ ਦੀ ਔਰਤਾਂ U20 ਟੀਮ ਦੀ ਮੈਂਬਰ ਸੀ, ਅਤੇ ਗੁਨੇਸ ਨੇ ਮੈਕਸੀਕੋ ਵਿੱਚ ਸਾਲ 2017 FIVB ਵਾਲੀਬਾਲ ਔਰਤਾਂ U20 ਸੰਸਾਰ ਚੈਂਪੀਅਨਸ਼ਿਪ ਵਿੱਚ ਭਾਗ ਲਿਆ, ਜਿੱਥੇ ਉਸਨੂੰ ਸਰਵੋਤਮ ਮਿਡਲ ਬਲੌਕਰਾਂ ਵਿੱਚੋਂ ਇੱਕ ਦਾ ਨਾਮ ਦਿੱਤਾ ਗਿਆ। ਗੁਨੇਸ ਨੇ ਸਲੋਵੇਨੀਆ ਵਿੱਚ ਸਾਲ 2017 FIVB ਵਾਲੀਬਾਲ ਔਰਤਾਂ U23 ਸੰਸਾਰ ਚੈਂਪੀਅਨਸ਼ਿਪ ਵਿੱਚ ਤੁਰਕੀ ਦੀ ਔਰਤਾਂ U23 ਟੀਮ ਲਈ ਖੇਡੀ, ਜਿੱਥੇ ਉਸਦੀ ਟੀਮ ਨੇ ਇੱਕ ਚੈਂਪੀਅਨ ਖਿਤਾਬ ਤੇ ਕਬਜਾ ਕੀਤਾ।

ਜਨਵਰੀ 2017 ਵਿੱਚ, ਉਸਨੂੰ ਤੁਰਕੀ ਦੀ ਔਰਤਾਂ ਦੀ ਟੀਮ ਵਿੱਚ ਬੁਲਾਇਆ ਗਿਆ ਸੀ, ਅਤੇ ਸਾਲ 2018 ਮਾਰਚ ਵਿੱਚ ਉਸਨੂੰ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ। ਉਸਨੇ ਤੁਰਕੀ ਦੀ ਟੀਮ ਦੇ ਹਿੱਸੇ ਵਜੋਂ ਸਭ ਤੋਂ ਪਹਿਲਾਂ ਸਾਲ 2018 FIVB ਵਾਲੀਬਾਲ ਔਰਤਾਂ ਨੇਸ਼ਨ ਲੀਗ ਵਿੱਚ ਖੇਡੀ, ਜਿਸ ਨੇ ਚਾਂਦੀ ਦਾ ਮੈਡਲ ਜਿੱਤਿਆ। ਉਹ ਸਾਲ 2020 ਟੋਕੀਓ ਸਮਰ ਓਲੰਪਿਕ ਦੇ ਵਿੱਚ ਵੀ ਤੁਰਕੀ ਟੀਮ ਦਾ ਹਿੱਸਾ ਸੀ, ਜੋ ਟੂਰਨਾਮੈਂਟ ਵਿਚ ਪੰਜਵੇਂ ਸਥਾਨ 'ਤੇ ਰਹੀ ਸੀ।[1][2]

ਸਨਮਾਨ

ਸੋਧੋ
VakıfBank SK
  • 2017 ਤੁਰਕੀ ਮਹਿਲਾ ਵਾਲੀਬਾਲ ਸੁਪਰ ਕੱਪ
  • 2017 FIVB ਕਲੱਬ ਵਿਸ਼ਵ ਚੈਂਪੀਅਨਸ਼ਿਪ - </img> ਸੋਨੇ ਦਾ ਤਮਗਾ
  • 2018 ਤੁਰਕੀ ਮਹਿਲਾ ਵਾਲੀਬਾਲ ਕੱਪ - </img> ਗੋਲਡ ਕੱਪ
  • 2017-18 ਤੁਰਕੀ ਮਹਿਲਾ ਵਾਲੀਬਾਲ ਲੀਗ - </img> ਸੋਨੇ ਦਾ ਤਮਗਾ
  • 2017-18 CEV ਮਹਿਲਾ ਚੈਂਪੀਅਨਜ਼ ਲੀਗ - </img> ਸੋਨੇ ਦਾ ਤਮਗਾ
  • 2018 FIVB ਕਲੱਬ ਵਿਸ਼ਵ ਚੈਂਪੀਅਨਸ਼ਿਪ - </img> ਸੋਨੇ ਦਾ ਤਮਗਾ
  • 2019 FIVB ਕਲੱਬ ਵਿਸ਼ਵ ਚੈਂਪੀਅਨਸ਼ਿਪ - </img> ਕਾਂਸੀ ਦਾ ਤਗਮਾ
  • 2020 ਤੁਰਕੀ ਸੁਪਰ ਕੱਪ - </img> ਸਿਲਵਰ ਕੱਪ
  • 2020-21 CEV ਮਹਿਲਾ ਚੈਂਪੀਅਨਜ਼ ਲੀਗ - </img> ਸਿਲਵਰ ਮੈਡਲ
  • 2021 FIVB ਕਲੱਬ ਵਿਸ਼ਵ ਚੈਂਪੀਅਨਸ਼ਿਪ - </img> ਸੋਨੇ ਦਾ ਤਮਗਾ
  • 2021-22 CEV ਮਹਿਲਾ ਚੈਂਪੀਅਨਜ਼ ਲੀਗ - </img> ਸੋਨੇ ਦਾ ਤਮਗਾ
  • 2022 FIVB ਵਾਲੀਬਾਲ ਮਹਿਲਾ ਕਲੱਬ ਵਿਸ਼ਵ ਚੈਂਪੀਅਨਸ਼ਿਪ - </img> ਸਿਲਵਰ ਮੈਡਲ

ਰਾਸ਼ਟਰੀ ਟੀਮ

ਸੋਧੋ
  • 2017 U23 ਵਿਸ਼ਵ ਚੈਂਪੀਅਨਸ਼ਿਪ - </img> ਸੋਨੇ ਦਾ ਤਮਗਾ
  • 2018 ਨੇਸ਼ਨਜ਼ ਲੀਗ - </img> ਸਿਲਵਰ ਮੈਡਲ
  • 2019 ਯੂਰਪੀਅਨ ਚੈਂਪੀਅਨਸ਼ਿਪ - </img> ਸਿਲਵਰ ਮੈਡਲ
  • 2021 ਨੇਸ਼ਨ ਲੀਗ - </img> ਕਾਂਸੀ ਦਾ ਤਗਮਾ
  • 2021 ਯੂਰਪੀਅਨ ਚੈਂਪੀਅਨਸ਼ਿਪ - </img> ਕਾਂਸੀ ਦਾ ਤਗਮਾ
  • 2023 ਨੇਸ਼ਨ ਲੀਗ - </img> ਸੋਨੇ ਦਾ ਤਮਗਾ

ਵਿਅਕਤੀਗਤ

ਸੋਧੋ

ਸਭ ਤੋਂ ਕੀਮਤੀ ਖਿਡਾਰੀ : 2021–22 ਤੁਰਕੀ ਮਹਿਲਾ ਵਾਲੀਬਾਲ ਲੀਗ

ਵਧੀਆ ਮਿਡਲ ਬਲੌਕਰ :

  • 2015 FIVB ਵਾਲੀਬਾਲ ਕੁੜੀਆਂ ਦੀ U18 ਵਿਸ਼ਵ ਚੈਂਪੀਅਨਸ਼ਿਪ
  • 2017 FIVB ਵਾਲੀਬਾਲ ਮਹਿਲਾ U20 ਵਿਸ਼ਵ ਚੈਂਪੀਅਨਸ਼ਿਪ
  • 2019 FIVB ਮਹਿਲਾ ਕਲੱਬ ਵਿਸ਼ਵ ਚੈਂਪੀਅਨਸ਼ਿਪ
  • 2021 FIVB ਮਹਿਲਾ ਕਲੱਬ ਵਿਸ਼ਵ ਚੈਂਪੀਅਨਸ਼ਿਪ
  • 2022 FIVB ਵਾਲੀਬਾਲ ਮਹਿਲਾ ਕਲੱਬ ਵਿਸ਼ਵ ਚੈਂਪੀਅਨਸ਼ਿਪ

ਵੈਸਟਲ ਵਿਸ਼ੇਸ਼ ਇਨਾਮ : 2017-18 ਵੇਸਟਲ ਵੀਨਸ ਸੁਲਤਾਨ ਲੀਗ

ਹਵਾਲੇ

ਸੋਧੋ
  1. "Turkey women's volleyball team for Tokyo Olympics announced". www.aa.com.tr. Retrieved 2022-06-09.
  2. "Tokyo 2020 Volleyball Women Results". Olympics.com. {{cite web}}: |archive-date= requires |archive-url= (help)

ਹਵਾਲੇ ਵਿੱਚ ਗ਼ਲਤੀ:<ref> tag with name "fivb1" defined in <references> is not used in prior text.
ਹਵਾਲੇ ਵਿੱਚ ਗ਼ਲਤੀ:<ref> tag with name "fivb2" defined in <references> is not used in prior text.
ਹਵਾਲੇ ਵਿੱਚ ਗ਼ਲਤੀ:<ref> tag with name "cev1" defined in <references> is not used in prior text.
ਹਵਾਲੇ ਵਿੱਚ ਗ਼ਲਤੀ:<ref> tag with name "u18w" defined in <references> is not used in prior text.
ਹਵਾਲੇ ਵਿੱਚ ਗ਼ਲਤੀ:<ref> tag with name "vnl1" defined in <references> is not used in prior text.
ਹਵਾਲੇ ਵਿੱਚ ਗ਼ਲਤੀ:<ref> tag with name "vx1" defined in <references> is not used in prior text.
ਹਵਾਲੇ ਵਿੱਚ ਗ਼ਲਤੀ:<ref> tag with name "vp1" defined in <references> is not used in prior text.
ਹਵਾਲੇ ਵਿੱਚ ਗ਼ਲਤੀ:<ref> tag with name "h1" defined in <references> is not used in prior text.
ਹਵਾਲੇ ਵਿੱਚ ਗ਼ਲਤੀ:<ref> tag with name "h2" defined in <references> is not used in prior text.
ਹਵਾਲੇ ਵਿੱਚ ਗ਼ਲਤੀ:<ref> tag with name "m1" defined in <references> is not used in prior text.

ਹਵਾਲੇ ਵਿੱਚ ਗ਼ਲਤੀ:<ref> tag with name "s1" defined in <references> is not used in prior text.
ਸੋਧੋ