ਜੈਂਗੋ ਅਨਚੇਨਡ
(ਜਾਂਗੋ ਅਨਚੇਂਡ ਤੋਂ ਮੋੜਿਆ ਗਿਆ)
ਜੈਂਗੋ ਅਨਚੇਨਡ 2012 ਦੀ ਇੱਕ ਅਮਰੀਕੀ ਫ਼ਿਲਮ ਹੈ। ਕੁਇੰਟਨ ਤਾਰਾਂਤੀਨੋ ਨੇ ਇਸ ਫ਼ਿਲਮ ਦਾ ਨਿਰਦੇਸ਼ਨ ਕੀਤਾ ਅਤੇ ਇਸ ਦੇ ਮੁੱਖ ਕਿਰਦਾਰ ਜੇਮੀ ਫਾਕਸ, ਕ੍ਰਿਸਟੋਫਰ ਵਾਲਟਜ, ਕੈਰੀ ਵਾਸ਼ਿੰਗਟਨ ਅਤੇ ਸੈਮੂਅਲ ਐੱਲ. ਜੈਕਸਨ ਨੇ ਨਿਭਾਏ ਹਨ।[3][4]
ਜੈਂਗੋ ਅਨਚੇਨਡ | |
---|---|
ਨਿਰਦੇਸ਼ਕ | ਕੁਇੰਟੀਨ ਤਾਰਾਂਤੀਨੋ |
ਲੇਖਕ | ਕੁਇੰਟੀਨ ਤਾਰਾਂਤੀਨੋ |
ਨਿਰਮਾਤਾ |
|
ਸਿਤਾਰੇ | |
ਸਿਨੇਮਾਕਾਰ | ਰੋਬਰਟ ਰਿਚਰਡਸਨ |
ਸੰਪਾਦਕ | ਫ਼੍ਰੇਡ ਰਾਸਕਿਨ |
ਪ੍ਰੋਡਕਸ਼ਨ ਕੰਪਨੀਆਂ | |
ਡਿਸਟ੍ਰੀਬਿਊਟਰ | ਦ ਵੇਇਨਸ਼ਟਾਈਨ ਕੰਪਨੀ (ਉੱਤਰੀ ਅਮਰੀਕਾ) ਕੋਲੰਬੀਆ ਪਿਕਚਰਸ (ਹੋਰ ਹਿੱਸਿਆਂ ’ਚ) |
ਰਿਲੀਜ਼ ਮਿਤੀਆਂ |
|
ਮਿਆਦ | 165 ਮਿੰਟ[1] |
ਦੇਸ਼ | ਸੰਯੁਕਤ ਰਾਜ ਅਮਰੀਕਾ |
ਭਾਸ਼ਾ | ਅੰਗਰੇਜ਼ੀ |
ਬਜ਼ਟ | $ 100,000,000[2] |
ਬਾਕਸ ਆਫ਼ਿਸ | $425,368,238[2] |
ਇਸ ਫ਼ਿਲਮ ਦੀ ਕਹਾਣੀ ਠੰਡ ਵਿੱਚ ਸ਼ੁਰੂ ਹੋਕੇ ਬਾਅਦ ਵਿੱਚ ਬਸੰਤ ਰੁੱਤ ਵਿੱਚ ਪਹੁੰਚਦੀ ਹੈ। ਫ਼ਿਲਮ ਇੱਕ ਅਫ਼ਰੀਕੀ-ਅਮਰੀਕੀ ਗ਼ੁਲਾਮ ਜੈਂਗੋ (ਫ਼ਾਕਸ) ਅਤੇ ਇੱਕ ਅੰਗਰੇਜ਼ੀ ਬੋਲਣ ਵਾਲ਼ੇ ਡਾ. ਸ਼ੁਲਤ੍ਜ਼ (ਵਾਲਟਜ) ਨਾਮ ਦੇ ਇੱਕ ਜਰਮਨ ਇਨਾਮ ਸ਼ਿਕਾਰੀ, ਜੋ ਸਫ਼ਰੀ ਡਾਕਟਰ ਦੇ ਭੇਸ ਵਿੱਚ ਹੈ, ਤੋਂ ਸ਼ੁਰੂ ਹੁੰਦੀ ਹੈ। ਡਾ. ਸ਼ੁਲਤ੍ਜ਼, ਜੈਂਗੋ ਦੀ ਮਦਦ ਨਾਲ ਤਿੰਨ ਭਗੌੜੇ ਮੁਜਰਮਾਂ ਨੂੰ ਮਾਰ ਕੇ ਵੱਡਾ ਇਨਾਮ ਖੱਟਣਾ ਚਾਹੁੰਦਾ ਹੈ ਅਤੇ ਜੈਂਗੋ ਇਸ ਦੇ ਬਦਲੇ ਆਪਣੀ ਜੀਵਨ ਸਾਥਣ ਹਿਲਡਾ (ਵਾਸ਼ਿੰਗਟਨ) ਨੂੰ ਲੱਭ ਕੇ ਆਜ਼ਾਦ ਕਰਵਾਉਣਾ ਚਾਹੁੰਦਾ ਹੈ। ਇਸ ਦੌਰਾਨ ਫ਼ਿਲਮ ਉਹਨਾਂ ਵੇਲ਼ਿਆਂ ਵਿੱਚ ਅਫ਼ਰੀਕੀ-ਅਮਰੀਕੀ ਗ਼ੁਲਾਮਾਂ ਨਾਲ਼ ਹੁੰਦੀ ਧੱਕੇਸ਼ਾਹੀ ਤੋਂ ਜਾਣੂ ਕਰਵਾਉਂਦੀ ਹੈ।
ਹਵਾਲੇ
ਸੋਧੋ- ↑ "DJANGO UNCHAINED (18)". ਬ੍ਰਿਟਿਸ਼ ਬੋਰਡ ਆਫ਼ ਫ਼ਿਲਮ ਕਲਾਸੀਫ਼ਿਕੇਸ਼ਨ. 17 ਦਿਸੰਬਰ 2012. Retrieved 17 ਦਿਸੰਬਰ 2012.
{{cite web}}
: Check date values in:|accessdate=
and|date=
(help) - ↑ 2.0 2.1 "Django Unchained (2012)". ਬਾਕਸ ਆਫ਼ਿਸ ਮੋਜੋ. IMDB. Retrieved 25 ਜਨਵਰੀ 2013.
- ↑ Raup, Jordan (14 ਜੂਨ 2011). "Quentin Tarantino's 'Django Unchained' Sets 2012 Release Date". TheFilmStage.com. Retrieved 2 ਫ਼ਰਵਰੀ 2012.
- ↑ Brevet, Brad (14 ਜੂਨ 2011). "Tarantino's 'Django Unchained' Set for Christmas Day 2012 Release". RopeofSilicon.com. Rope of Silicon LLC. Archived from the original on 2012-02-15. Retrieved 2 ਫ਼ਰਵਰੀ 2012.