ਜਾਕੁਤ ਗਾਂ
ਜਾਕੁਤ ਗਾਂ (ਜਾਕੁਤ ਕੈਟਲ ਵੀ ਲਿਖਿਆ ਜਾਂਦਾ ਹੈ; ਸਾਖਾ: Саха ынаҕа, ਸਾਖਾ ਇਨਾਗਾ) ਇੱਕ ਪਾਲਤੂ ਜਾਨਵਰ ਹੈ ਜਿਸਨੂੰ ਕਿ ਸਾਖਾ ਗਣਰਾਜ ਵਿੱਚ ਪਾਲ਼ਿਆ ਜਾਂਦਾ ਹੈ। ਇਹ ਗਾਵਾਂ ਵਧੇਰੇ ਠੰਡ ਅਸਾਨੀ ਨਾਲ ਸਹਾਰ ਲੈਂਦੀਆਂ ਹਨ।
ਹਾਲਤ | ਖ਼ਤਰੇ ਵਿੱਚ |
---|---|
ਹੋਰ ਨਾਂਅ | ਜਾਕੁਤ ਕੈਟਲ, ਪੂਰਬੀ ਸਾਈਬੇਰੀਆਈ ਕੈਟਲ |
ਦੇਸ਼ | ਰੂਸ |
ਵੰਡ | ਸਾਖਾ ਗਣਰਾਜ |
ਵਰਤੋ | Triple-purpose beef / dairy / (draft); extreme tolerance towards freezing temperatures, exceptional foraging ability |
ਗੁਣ | |
ਭਾਰ | ਨਰ: 500–600 ਕਿਲੋਗ੍ਰਾਮ |
ਮਾਦਾ: 350–400 ਕਿਲੋਗ੍ਰਾਮ | |
ਉੱਚਾਈ | ਮਰਦ: 115–127 ਸੈਟੀਮੀਟਰ |
ਮਾਦਾ: 110–112 ਸੈਟੀਮੀਟਰ | |
ਕੋਟ | ਕਾਲਾ, ਲਾਲ, ਧੱਬੇ; ਬਹੁਤੇ ਜਾਨਵਰਾਂ ਦੇ ਚਿੱਟੀਆਂ ਲਕੀਰਾਂ ਹੁੰਦੀਆਂ ਹਨ। |
ਸਿੰਙਾਂ ਦੀ ਸਥਿਤੀ | ਸਿੰਙਾਂ ਵਾਲਾ; variable shape and direction |
ਨੋਟ | |
Protected by the world’s first conservation law for a domestic breed | |
Cattle Bos primigenius |
ਵੇਰਵਾ
ਸੋਧੋਜਾਕੁਤ ਗਾਂ ਦੀ ਉੱਚਾਈ 110 ਤੇ 112 ਸੈਂਟੀਮੀਟਰ ਹੁੰਦੀ ਹੈ। ਇਹਨਾਂ ਦਾ ਭਾਰ 350 ਤੋਂ 400 ਕਿੱਲੋਗ੍ਰਾਮ ਤੱਕ ਹੁੰਦਾ ਹੈ। ਜਾਕੁਤ ਝੋਟੇ ਦੀ ਉੱਚਾਈ 115 ਤੋਂ 127 ਸੈਂਟੀਮੀਟਰ ਹੁੰਦੀ ਹੈ ਤੇ ਇਹਨਾਂ ਦਾ ਭਾਰ 500 ਤੋਂ 600 ਕਿੱਲੋਗ੍ਰਾਮ ਤੱਕ ਹੁੰਦਾ ਹੈ। ਇਹਨਾਂ ਦੀਆਂ ਲੱਤਾਂ ਛੋਟੀਆਂ ਪਰ ਮਜ਼ਬੂਤ ਹੁੰਦੀਆਂ ਹਨ ਅਤੇ ਇਹਨਾਂ ਦੀ ਛਾਤੀ ਡੂੰਘੀ ਪਰ ਤੰਗ ਹੁੰਦੀ ਹੈ। ਇਸਦੇ ਗਲੇ ਹੇਠਾਂ ਵੱਲ ਲਮਕਦਾ ਮਾਸ ਪੂਰੀ ਤਰ੍ਹਾਂ ਵਿਕਸਤ ਹੈ। ਇਹਨਾਂ ਦਾ ਰੰਗ ਵੱਖ-ਵੱਖ ਹੁੰਦਾ ਹੈ। ਕਿਸੇ ਦਾ ਕਾਲਾ, ਕਿਸੇ ਦਾ ਲਾਲ ਜਾਂ ਫਿਰ ਕਿਸੇ ਦਾ ਧੱਭਿਆਂ ਵਾਲਾ।
ਇਹਨਾਂ ਦਾ ਵੱਡਾ ਢਿੱਡ ਤੇ ਲੰਮਾ ਪਾਚਣ ਰਾਹ ਇਹਨਾਂ ਨੂੰ ਘਾਹ-ਫੂਸ ਤੇ ਪੱਠੇ ਖਾ ਕੇ ਪਚਾਉਣ ਵਿੱਚ ਕਾਫੀ ਮਦਦ ਕਰਦਾ ਹੈ। ਇਹ ਕੈਟਲਾਂ ਵਧੇਰੇ ਠੰਡੇ ਮੌਸਮ ਨੂੰ ਆਸਾਨੀ ਨਾਲ ਸਹਿਣ ਕਰ ਲੈਂਦੇ ਹਨ। ਇਸਦੀ ਇੱਕ ਮਿਸਾਲ 2011 ਦੀ ਹੈ ਜਿਸਦੇ ਆਖਰੀ ਮਹੀਨਿਆਂ ਵਿੱਚ ਜਾਕੁਤੀ ਕੈਟਲਾਂ ਦਾ ਇੱਕ ਝੁੰਡ ਟਾਇਗਾ ਜੰਗਲ ਵਿੱਚ ਬਰਫ਼ਵਾਰੀ ਵਿੱਚ ਫਸ ਗਿਆ ਅਤੇ ਇਸ ਝੁੰਡ ਨੇ ਤਿੰਨ ਮਹੀਨੇ ਤੱਕ ਇਸ ਹਾਲਾਤ ਦਾ ਸਾਹਮਣਾ ਕੀਤਾ ਜਦਕਿ ਉਦੋਂ ਤਾਪਮਾਨ ਵੀ -40℃ 'ਤੇ ਪਹੁੰਚ ਗਿਆ ਸੀ।
ਵਰਤੋਂ
ਸੋਧੋਜਾਕੁਤੀ ਕੈਟਲਾਂ ਨੂੰ ਤਿੰਨ ਕੰਮਾਂ ਲਈ ਵਰਤਿਆ ਜਾਂਦਾ ਹੈ। ਇੱਕ ਤਾਂ ਇਸ ਕੋਲੋਂ ਦੁੱਧ ਪ੍ਰਾਪਤ ਕੀਤਾ ਜਾਂਦਾ ਹੈ, ਦੂਜਾ ਮੀਟ ਅਤੇ ਤੀਜਾ ਇਸਨੂੰ ਭਾਰਵਾਹਕ ਪਸ਼ੂ ਵਜੋਂ ਵਰਤਿਆ ਜਾਂਦਾ ਹੈ।
ਇਸ ਤੋਂ ਸਲਾਨਾ 1000 ਕਿੱਗ੍ਰਾਃ ਦੀ ਐਵਰੇਜ (ਦੇ ਮੱਧਮਾਨ) ਅਨੁਸਾਰ ਦੁੱਧ ਪ੍ਰਾਪਤ ਕੀਤਾ ਜਾਂਦਾ ਹੈ। ਜਾਕੁਤੀ ਗਾਵਾਂ ਦਾ ਦੁੱਧ ਕਾਫੀ ਚੰਗਾ ਹੁੰਦਾ ਹੈ। ਇਹਨਾਂ ਦੇ ਦੁੱਧ ਵਿੱਚ ਐਵਰੇਜ 5.03% ਚਰਬੀ ਤੇ ਐਵਰੇਜ 4.69% ਪ੍ਰੋਟੀਨ ਹੁੰਦੇ ਹਨ।
ਅਜੋਕੀ ਸਥਿਤੀ
ਸੋਧੋਮੌਜੂਦਾ ਸਮੇਂ ਤਕਰੀਬਨ 1200 ਜਾਕੁਤੀ ਕੈਟਲਾਂ ਹਨ ਅੇ ਇਹ ਸਭ ਰੂਸੀ ਸੰਘ ਦੇ ਸਾਖਾ ਗਣਰਾਜ (ਜਾਕੁਤੀਆ) ਵਿੱਚ ਹਨ। ਇਹਨਾਂ ਦੀ ਪ੍ਰਜਣਨ ਕਰਨ ਵਾਲੀ ਜਨਸੰਖਿਆ ਵਿੱਚ 525 ਗਾਨਾਂ ਤੇ 28 ਝੋਟੇ ਹਨ ਜਦਕਿ ਬਾਕੀ ਡੇਅਰੀ ਵਾਲੀਆਂ ਗਾਵਾਂ ਹੀ ਹਨ। ਇਸਦੇ ਸਿੱਟੇ ਵਜੋਂ ਸੰਯੁਕਤ ਰਾਸ਼ਟਰ ਦੀ ਭੋਜਨ ਅਤੇ ਖੇਤੀਬਾੜੀ ਸੰਸਥਾ ਨੇ ਜਾਕੁਤੀ ਕੈਟਲਾਂ ਨੂੰ ਖ਼ਤਰੇ ਵਾਲੀਆਂ ਪ੍ਰਜਾਤੀਆਂ ਦੀ ਸ਼੍ਰੇਣੀ ਵਿੱਚ ਰੱਖਿਆ ਹੈ।
ਬਾਹਰੀ ਕੜੀਆਂ
ਸੋਧੋ- ਜੂਹਾ ਕਾਂਤਾਨੇਨ (2009): ″Article of the month – The Yakutian cattle: A cow of the permafrost.″ Archived 2020-03-10 at the Wayback Machine. GlobalDiv Newsletter, 30 December 2009, issue no. 12, pp. 3–6. Retrieved 30 June 2013.
- L.K. Ernst, N.G. Dmitriev (1989): ″Yakut (Yakutskii skot).″ In: N.G. Dmitriev, L.K. Ernst (eds.) (1989): Animal genetic resources of the USSR. FAO Animal Production and Health Paper 65. FAO Corporate Document Repository, Agriculture and Consumer Protection Department, Food and Agriculture Organization of the United Nations (FAO). Pp. 92–93. ISBN 92-5-102582-7. Pdf-version Archived 2009-11-13 at Archive-It.
- Food and Agriculture Organization of the United Nations / Domestic Animal Diversity Information System: ″Yakutskii Skot/Russian Federation.″ Retrieved 30 June 2013.
- Sakha Information Technology Center (SITC): "The Aboriginal Yakut Cattle." Archived 2011-01-01 at the Wayback Machine. W/out date. Retrieved 30 June 2013.
- Anu Osva: Yakutian cattle art project – In Siberian villages, photos. Retrieved 30 June 2013.