ਜਾਕੋਮੋ ਕਾਸਾਨੋਵਾ
ਜਾਕੋਮੋ ਕਾਸਾਨੋਵਾ (ਇਤਾਲਵੀ ਉਚਾਰਨ: [ˈdʒaːkomo dʒiˈrɔːlamo kasaˈnɔːva]; 2 ਅਪਰੈਲ 1725 – 4 ਜੂਨ 1798) ਵੈਨਿਸ ਗਣਰਾਜ ਇੱਕ ਇਤਾਲਵੀ ਲੇਖਕ ਅਤੇ ਪੰਗੇਬਾਜ਼ ਸੀ। ਇਸ ਦੀ ਸਵੈਜੀਵਨੀ ਇਸਤੋਆਰ ਦ ਮਾ ਵੀ (ਮੇਰੀ ਜ਼ਿੰਦਗੀ ਦੀ ਕਹਾਣੀ) 18ਵੀਂ ਸਦੀ ਦੇ ਯੂਰਪ ਦੇ ਰਸਮ-ਓ-ਰਿਵਾਜ਼ ਨੂੰ ਬਿਆਨ ਕਰਦੇ ਸਭ ਤੋਂ ਮਹੱਤਵਪੂਰਨ ਸਰੋਤਾਂ ਵਿੱਚੋਂ ਇੱਕ ਮੰਨੀ ਜਾਂਦੀ ਹੈ।[1]
ਜਾਕੋਮੋ ਕਾਸਾਨੋਵਾ | |
---|---|
ਜਨਮ | |
ਮੌਤ | 4 ਜੂਨ 1798 | (ਉਮਰ 73)
Parent(s) | ਜੇਤਾਨੋ ਗੂਈਸੇਪ ਕਾਸਾਨੋਵਾ ਸਨੇਤਾ ਫ਼ਾਰੂਸੀ |
ਹਾਲਾਤ ਨੂੰ ਵੇਖਦੇ ਹੋਏ ਉਹ ਅਕਸਰ ਗਲਪੀ ਨਾਮ ਰੱਖ ਲੈਂਦਾ ਸੀ ਜਿਵੇਂ ਫ਼ਾਰੂਸੀ (ਇਸ ਦੀ ਮਾਂ ਦਾ ਨਾਮ) ਦਾ ਬੈਰਨ ਜਾਂ ਸ਼ੇਵਾਲੀਏਰ ਦ ਸੌਂਗਾਲ (Chevalier de Seingalt)।[2] ਵੈਨਿਸ ਤੋਂ ਦੂਜੇ ਦੇਸ਼ ਨਿਕਾਲੇ ਤੋਂ ਬਾਅਦ ਜਦੋਂ ਇਹ ਫ਼ਰਾਂਸੀਸੀ ਵਿੱਚ ਲਿਖਣ ਲੱਗਿਆ ਤਾਂ ਇਹ ਅਕਸਰ ਆਪਣੀਆਂ ਰਚਨਾਵਾਂ ਦੇ ਥੱਲੇ ਯਾਕ ਕਾਸਨੋਵਾ ਦ ਸੌਂਗਾਲ(Jacques Casanova de Seingalt) ਨਾਲ ਦਸਤਖ਼ਤ ਕਰਦਾ ਸੀ।[3]
ਔਰਤਾਂ ਨਾਲ ਇਸ ਦੇ ਗੁੰਝਲਦਾਰ ਅਤੇ ਵਿਸਤ੍ਰਿਤ ਸਬੰਧਾਂ ਕਰ ਕੇ ਅੱਜ ਦੀ ਤਰੀਕ ਵਿੱਚ ਇਸ ਦਾ ਨਾਮ ਔਰਤਬਾਜ਼ ਦੇ ਸਮਾਨਾਰਥੀ ਸ਼ਬਦ ਦੇ ਤੌਰ ਉੱਤੇ ਵਰਤਿਆ ਜਾਂਦਾ ਹੈ।
ਜੀਵਨੀ
ਸੋਧੋਜਵਾਨੀ
ਸੋਧੋਕਾਸਾਨੋਵਾ ਦਾ ਪੂਰਾ ਨਾਮ ਗਿਆਕੋਮਾ ਗਿਰੋਲਾਮੋ ਕਾਸਾਨੋਵਾ ਸੀ। ਉਹ 1725 ਵਿੱਚ ਇਟਲੀ ਦੇ ਵੇਨਿਸ ਸ਼ਹਿਰ ਵਿੱਚ ਪੈਦਾ ਹੋਇਆ ਸੀ। ਉਸਦੇ ਮਾਂ-ਬਾਪ ਗਰੀਬ ਕਲਾਕਾਰ ਸਨ। ਉਹ ਛੇ ਭੈਣ ਭਰਾਵਾਂ ਵਿੱਚੋਂ ਪਹਿਲਾ ਸੀ। ਜਿਸ ਵਕਤ ਉਹ ਪੈਦਾ ਹੋਇਆ ਉਸ ਵਕ਼ਤ, ਵੇਨਿਸ ਸ਼ਹਿਰ ਆਪਣੇ ਪਾਣੀ ਵਾਲੇ ਰਸਤਿਆਂ ਦੀ ਬਜਾਏ ਆਪਣੇ ਭੈੜੇ ਚਾਲ-ਚਲਣ, ਵੇਸ਼ਵਾਵਾਂ ਅਤੇ ਜੁਏ ਦੇ ਅੱਡਿਆਂ ਲਈ ਬਦਨਾਮ ਸੀ। ਰਈਸ ਜਵਾਨ ਉੱਥੇ ਆਕੇ ਅਯਾਸ਼ੀ ਕਰਦੇ ਸਨ। ਅਜਿਹੇ ਮਾਹੌਲ ਵਿੱਚ ਕਾਸਾਨੋਵਾ ਪੈਦਾ ਹੋਇਆ ਅਤੇ ਪਲਿਆ ਅਤੇ ਇਸੇ ਮਾਹੌਲ ਨੇ ਉਸ ਨੂੰ ਇਸ ਦਾ ਸਭ ਤੋਂ ਮਸ਼ਹੂਰ ਅਤੇ ਪ੍ਰਤੀਨਿਧੀ ਨਾਗਰਿਕ ਬਣਾਇਆ।[4]
ਕਾਸਾਨੋਵਾ ਦੇ ਦੇਖ ਭਾਲ ਉਸ ਦੀ ਦਾਦੀ ਕਰਦੀ ਸੀ, ਜਦਕਿ ਉਸ ਦੀ ਮਾਤਾ ਥੀਏਟਰ ਲਈ ਯੂਰਪ ਦੇ ਦੌਰੇ ਤੇ ਹੁੰਦੀ। ਜਦ ਉਹ ਅੱਠ ਸਾਲ ਦਾ ਸੀ ਉਸ ਦੇ ਪਿਤਾ ਦੀ ਮੌਤ ਹੋ ਗਈ। ਬਚਪਨ ਵਿੱਚ ਕਾਸਾਨੋਵਾ ਦੇ ਨੱਕ ਵਿੱਚੋਂ ਖੂਨ ਵਗਣ ਲੱਗ ਪੈਂਦਾ ਸੀ, ਅਤੇ ਉਸ ਦੀ ਦਾਦੀ ਨੇ ਇਸਦੇ ਇਲਾਜ ਇੱਕ ਡੈਣ ਦੀ ਮਦਦ ਮੰਗੀ: ਗੰਡੋਲਾ ਵਿੱਚੋਂ ਨਿਕਲ ਕੇ ਅਸੀਂ ਇੱਕ ਹੋਵਲ ਵਿੱਚ ਵਡ ਗਏ, ਜਿੱਥੇ ਸਾਨੂੰ ਬਿਸਤਰ ਵਿੱਚ ਬੈਠੀ ਇੱਕ ਬੁਢੀ ਔਰਤ ਮਿਲੀ ਜਿਸਦੀ ਗੋਦ ਵਿੱਚ ਇੱਕ ਕਾਲੀ ਬਿੱਲੀ ਸੀ ਅਤੇ ਪੰਜ ਛੇ ਹੋਰ ਉਸ ਦੇ ਆਲੇ-ਦੁਆਲੇ ਸਨ।[5] ਭਾਵੇਂ ਲਗਾਈ ਮਲ੍ਹਮ ਬੇਅਸਰ ਸੀ, ਕਾਸਾਨੋਵਾ ਨੂੰ ਤੰਤਰ ਮੰਤਰ ਨੇ ਆਕਰਸ਼ਤ ਕੀਤਾ।[6] ਸ਼ਾਇਦ ਨੱਕ ਵਿੱਚੋਂ ਖੂਨ ਵਗਣ ਦੇ ਇਲਾਜ ਲਈ (ਇੱਕ ਡਾਕਟਰ ਨੇ ਵੇਨਿਸ ਦੀ ਹਵਾ ਦੀ ਘਣਤਾ ਨੂੰ ਦੋਸ਼ ਦਿੱਤਾ ਸੀ), ਕਾਸਾਨੋਵਾ ਨੂੰ ਉਸ ਦੇ ਨੌਵੇਂ ਜਨਮ ਦਿਨ ਤੇ, ਪਡੋਵਾ ਦੇ ਇੱਕ ਬੋਰਡਿੰਗ ਹਾਊਸ ਵਿੱਚ ਭੇਜਿਆ ਦਿੱਤਾ ਗਿਆ। ਕਾਸਾਨੋਵਾ ਲਈ, ਉਸ ਦੇ ਮਾਪਿਆਂ ਦੀ ਅਣਗਹਿਲੀ ਇੱਕ ਕੌੜੀ ਯਾਦ ਸੀ। "ਇਸ ਲਈ ਉਹਨਾਂ ਨੇ ਮੈਥੋਂ ਛੁਟਕਾਰਾ ਪਾ ਲਿਆ," ਉਸ ਨੇ ਐਲਾਨ ਕੀਤਾ।[7]
ਪ੍ਰਚੱਲਤ ਸੱਭਿਆਚਾਰ ਵਿੱਚ
ਸੋਧੋਫ਼ਿਲਮ
ਸੋਧੋ- ਕਾਸਾਨੋਵਾ (1918), ਹੰਗੇਰੀਅਨ ਫ਼ਿਲਮ
- ਕਾਸਾਨੋਵਾ (2005), ਅਮਰੀਕੀ ਫ਼ਿਲਮ
ਲਿਖਤ ਰਚਨਾਵਾਂ
ਸੋਧੋ- ਕਾਸਾਨੋਵਾ (1998), ਐਂਡਰਿਊ ਮਿਲਰ ਦੁਆਰਾ ਲਿਖਿਆ ਇੱਕ ਨਾਵਲ
ਹਵਾਲੇ
ਸੋਧੋ- ↑ Zweig, Paul (1974). The Adventurer. New York: Basic Books. p. 137. ISBN 0-465-00088-6.
- ↑ Casanova, Histoire de ma vie, Gérard Lahouati and Marie-Françoise Luna, ed., Gallimard, Paris (2013), Introduction, p. xxxvii.
- ↑ He always signed his Italian works as plain Giacomo Casanova since nobiliary particles were never used in Venice and everybody knew he was Venetian.
- ↑ Casanova (2006). History of My Life. New York: Everyman's Library. page x. ISBN 0-307-26557-9
- ↑ Casanova (2006), p. 29.
- ↑ Childs (1988), p. 5.
- ↑ Masters (1969), p. 13.