ਜਾਗੋਰੀ ਇੱਕ ਭਾਰਤੀ ਸਮਾਜਿਕ ਸੰਸਥਾ ਹੈ ਜੋ ਔਰਤਾਂ ਨਾਲ ਜੁੜੇ ਮਸਲਿਆਂ ਉੱਪਰ ਕੰਮ ਕਰਦੀ ਹੈ।[1]

ਮੰਤਵ ਸੋਧੋ

  • ਜੈਂਡਰ ਸਿੱਖਿਆ ਨਾਲ ਸੰਬੰਧਿਤ ਟਰੇਨਿੰਗਾਂ, ਵਰਕਸ਼ਾਪਾਂ, ਅਧਿਐਨ-ਕੇਂਦਰਾਂ, ਪ੍ਰਚਾਰਾਂ ਅਤੇ ਮੁਹਿੰਮਾਂ ਨੂੰ ਆਯੋਜਿਤ ਕਰਨਾ।
  • ਵਿਦਿਆਰਥੀਆਂ ਅਤੇ ਕਿਸ਼ੋਰ ਮੁੰਡੇ-ਕੁੜੀਆਂ ਨਾਲ ਗੱਲਬਾਤ ਕਰਨਾ ਅਤੇ ਉਹਨਾਂ ਨੂੰ ਨਾਰੀ-ਹਿੰਸਾ ਦੇ ਵਿਰੁੱਧ ਮੁਹਿੰਮਾਂ ਲਈ ਸਮਰਥਨ ਦੇਣਾ।
  • ਹਾਸ਼ੀਆਗਤ ਅਤੇ ਘੱਟਗਿਣਤੀ ਸਮੂਹਾਂ ਨੂੰ ਆਪਣੇ ਨਾਲ ਜੋੜਨਾ

ਰਿਸੋਰਸ ਸੈਂਟਰ ਸੋਧੋ

  • ਸਿੱਖਿਆ ਅਤੇ ਵਕਾਲਤੀ ਸਰੋਤਾਂ ਦੀ ਨਿਰਮਾਣਕਾਰੀ ਅਤੇ ਨਾਰੀ-ਚੇਤਨਾ ਦੇ ਮੰਤਵ ਨਾਲ ਉਹਨਾਂ ਸਰੋਤਾਂ ਦਾ ਵਿਤਰਨ। ਗੈਰ-ਰਾਸ਼ਟਰੀ ਸੰਗਠਨਾਂ, ਖੋਜਾਰਥੀਆਂ, ਮੀਡੀਆ, ਅਕਾਦਿਮਕ, ਸਕੂਲ ਅਤੇ ਕਾਲਜ, ਪੁਨਰ-ਬਸੇਬੇ ਵਾਲੀਆਂ ਥਾਵਾਂ ਵਿੱਚ ਔਰਤਾਂ ਦੀ ਸਥਿਤੀ, ਯੁਵਾ ਔਰਤਾਂ ਨਾਲ ਗੱਠਜੋੜ।
  • 1984 ਵਿਚਲੇ ਨਾਰੀ-ਅੰਦੋਲਨ ਨਾਲ ਸੰਬੰਧਿਤ ਅਤਿਅੰਤ ਸੰਵੇਦਨਸ਼ੀਲ ਸਰੋਤਾਂ ਨੂੰ ਡਿਜੀਟੀਕਰਨ।
  • ਨਾਰੀਵਾਦੀ ਕਾਰਕੁੰਨਾਂ ਨੂੰ ਆਰਥਿਕ ਮਦਦ।

ਚਲਾਈਆਂ ਮੁਹਿੰਮਾਂ ਸੋਧੋ

  • ਜਾਗੋਰੀ ਨੇ ਹੁਣ ਤੱਕ ਕਈ ਨਾਰੀਵਾਦੀ ਸੰਗਠਨਾਂ ਨਾਲ ਜੁੜਕੇ ਕਈ ਸਮਾਜਿਕ ਕੁਰੀਤੀਆਂ ਜਿਵੇਂ ਸਤੀ, ਦਾਜ-ਪ੍ਰਥਾ, ਘਰੇਲੂ-ਹਿੰਸਾ ਅਤੇ ਜ਼ਬਰ-ਜਿਨਾਹ ਬਾਰੇ ਆਮ ਜਨਤਾ ਵਿੱਚ ਚੇਤਨਾ।
  • ਜਾਗੋਰੀ ਕਈ ਵਿਸ਼ਵ-ਮੁਹਿੰਮਾਂ ਦਾ ਵੀ ਹਿੱਸਾ ਰਹੀ ਹੈ ਜਿਵੇਂ ਵਾਅ (VAW) ਅਤੇ ਔਰੇਂਜ ਡੇਅ ਮੁਹਿੰਮ, ਐਂਟੀ ਸਟਰੀਟ ਸੈਕਸੁਅਲ ਹਰਾਸਮੈਂਟ ਵੀਕ ਆਦਿ।
  • ਅਮਰੀਕਨ ਨਾਟਕਕਾਰ ਈਵ ਐਂਸਲਰ ਦੇ ਸਹਿਯੌਗ ਨਾਲ ਦਾ ਓਬੀਆਰ ਮੁਹਿੰਮ। ਇਹ 14 ਫਰਵਰੀ 2013 ਨੂੰ ਦਿੱਲੀ ਵਿੱਚ ਚਲਾਈ ਗਈ। ਇਸ ਵਿੱਚ 65 ਦੇ ਕਰੀਬ ਸਮਾਜਿਕ ਸੰਸਥਾਵਾਂ ਨੇ ਭਾਗ ਲਿਆ।

ਬਾਹਰੀ ਕੜੀਆਂ ਸੋਧੋ

ਹਵਾਲੇ ਸੋਧੋ

  1. "Indians to protest sexual violence with Slut Walk in Delhi today". Hindustan Times. Hindustan Times. 17 July 2011. Retrieved 15 April 2017.