ਜਾਦੂ-ਟੂਣਾ (ਜਾਂ ਜਾਦੂਗਰੀ) ਮੋਟੇ ਤੌਰ ਉੱਤੇ ਜਾਦੂਈ ਮੁਹਾਰਤਾਂ ਅਤੇ ਕਾਬਲੀਅਤਾਂ ਦੀ ਵਰਤੋਂ ਜਾਂ ਉਹਨਾਂ ਵਿੱਚ ਭਰੋਸਾ ਰੱਖਣ ਨੂੰ ਆਖਦੇ ਹਨ। ਜੋ ਕਿ ਇਕੱਲਿਆਂ, ਖ਼ਾਸ ਸਮਾਜੀ ਢਾਣੀਆਂ ਜਾਂ ਗੂੜ੍ਹ ਅਤੇ ਭੇਤ-ਭਰਿਆ ਗਿਆਨ ਰੱਖਣ ਵਾਲ਼ੇ ਇਨਸਾਨਾਂ ਵੱਲੋਂ ਕੀਤਾ ਜਾ ਸਕਦਾ ਹੈ। ਜਾਦੂ-ਟੂਣਾ ਇੱਕ ਗੁੰਝਲਦਾਰ ਧਾਰਨਾ ਹੈ ਜੋ ਸੱਭਿਆਚਾਰ, ਰਹਿਤਲ ਜਾਂ ਸਮਾਜ ਮੁਤਾਬਕ ਬਦਲਦੀ ਰਹਿੰਦੀ ਹੈ। ਜਿਸ ਕਰ ਕੇ ਇਹਦੀ ਕੋਈ ਇੱਕ-ਟੁੱਕ ਪਰਿਭਾਸ਼ਾ ਦੇਣੀ ਔਖੀ ਗੱਲ ਹੈ[1] ਅਤੇ ਇਸ ਇਸਤਲਾਹ ਦੀ ਵਰਤੋਂ ਅੱਡੋ-ਅੱਡ ਸੱਭਿਆਚਾਰਾਂ ਵਿੱਚ ਖ਼ਬਰਦਾਰੀ ਅਤੇ ਸਿਆਣਪ ਨਾਲ਼ ਕਰਨੀ ਚਾਹੀਦੀ ਹੈ। ਜਾਦੂ-ਟੂਣਾ ਕਈ ਵਾਰ ਧਰਮੀ, ਦੈਵੀ ਜਾਂ ਡਾਕਟਰੀ ਰੋਲ ਅਦਾ ਕਰਦਾ ਹੈ[2] ਅਤੇ ਆਮ ਤੌਰ ਉੱਤੇ ਉਹਨਾਂ ਸਮਾਜਾਂ ਜਾਂ ਢਾਣੀਆਂ ਵਿੱਚ ਮੌਜੂਦ ਹੁੰਦਾ ਹੈ ਜਿਹਨਾਂ ਦੇ ਸੱਭਿਆਚਾਰਕ ਢਾਂਚੇ ਵਿੱਚ ਦੁਨੀਆ ਦਾ ਜਾਦੂਈ ਖ਼ਿਆਲ ਸ਼ਾਮਲ ਹੋਵੇ।[1] ਭਾਵੇਂ ਜਾਦੂ-ਟੂਣੇ ਦਾ ਵਾਸਤਾ ਮੰਤਰ, ਜਾਦੂ, ਵਹਿਮ-ਭਰਮ, ਕਾਲ਼ੇ ਇਲਮ, ਪ੍ਰੇਤ ਵਿੱਦਿਆ, ਕੁਦਰਤ-ਪੂਜਾ, ਆਤਮਵਾਦ ਵਰਗੀਆਂ ਕਈ ਵਾਰ ਰਲ਼ਦੀਆਂ-ਮਿਲਦੀਆਂ ਧਾਰਨਾਵਾਂ ਨਾਲ਼ ਹੋ ਸਕਦਾ ਹੈ ਪਰ ਇਹਨੂੰ ਸਮਾਜ ਵਿਗਿਆਨੀਆਂ ਅਤੇ ਮਨੁੱਖ ਵਿਗਿਆਨੀਆਂ ਵੱਲੋਂ ਬਾਕੀਆਂ ਤੋਂ ਅੱਡਰਾ ਵੇਖਿਆ ਜਾਂਦਾ ਹੈ।

ਹੈਂਸ ਬਾਲਡੁਙ ਵੱਲੋਂ ਬਣਾਈਆਂ ਡੈਣਾਂ। ਵੁੱਡਕੱਟ, 1508

ਪ੍ਰਕਿਰਤੀ ਤੇ ਜਾਦੂ-ਟੂਣਾਸੋਧੋ

ਜਾਦੂ ਟੂਣੇ ਦੀ ਸਿਰਜਣਾ ਪ੍ਰਕਿਰਤੀ ਦੇ ਵਿਰੋਧ ਵਿੱਚ ਹੋਈ,ਇਹ ਅਨੁਮਾਨਿਆ ਗਿਆ ਕਿ ਇਸ ਸੰਸਾਰ ਨੂੰ ਕੋਈ ਅਦ੍ਰਿਸ਼ ਸ਼ਕਤੀ ਚਲਾ ਰਹੀ ਹੈ। ਇਸ ਨੂੰ ਵੱਸ ਵਿੱਚ ਕਰਨ ਲਈ ਮਨੁਖ ਨੇ ਜਾਦੂ-ਟੂਣੇ ਦਾ ਸਹਾਰਾ ਲੈਣਾ ਅਰੰਭ ਕਰ ਦਿਤਾ। ਇਸ ਤਰਾਂ ਜਾਦੂ-ਟੂਣਾ ਪ੍ਰਕਿਰਤੀ ਤੋਂ ਸੰਸਕ੍ਰਿਤੀ ਵਲ ਦੀ ਯਾਤਰਾ ਵਿੱਚ ਅਹਿਮ ਹਿੱਸਾ ਪਾਉਂਦਾ ਹੈ।

ਜਾਦੂ-ਟੂਣੇ ਦਾ ਆਰੰਭ ਪ੍ਰਕਿਰਤੀ ਨੂੰ ਆਪਣੇ ਵਸ਼ ਵਿੱਚ ਕਰਨ ਦੀ ਇੱਛਾ ਨਾਲ ਹੋਇਆ| ਸ਼ੁਰੂਆਤੀ ਦੌਰ ਵਿੱਚ ਪ੍ਰਕਿਰਤੀ ਹੀ ਮਨੂਖ ਨੂੰ ਜਿਉਂਦੇ ਰਹਿਣ ਲਈ ਖਾਦ ਸਮਗਰੀ ਉਤਪਨ ਕਰਵਾਉਂਦੀ ਸੀ ਅਤੇ ਪ੍ਰਕਿਰਤੀ ਹੀ ਕਈ ਵਾਰ ਉਸਦੀ ਜਾਨ ਦੀ ਦੁਸ਼ਮਨ ਬਣ ਜਾਂਦੀ ਸੀ। ਇਸ ਲਈ ਮਨੁੱਖ ਇਸ ਨੂੰ ਵੱਸ ਵਿੱਚ ਕਰਨ ਲਈ ਯਤਨ ਕਰਨ ਲਗਿਆ, ਮਨੁੱਖ ਨੂੰ ਜਿਹੜੀ ਵਸਤ ਤੋਂ ਵਧ ਡਰ ਲਗਦਾ ਸੀ। ਉਸ ਨੇ ਉਸਦੀ ਪੂਜਾ ਕਰਨੀ ਸੁਰੂ ਕਰ ਦਿਤੀ। ਉਹ ਨੂੰ ਖੁਸ਼ ਕਰ ਕੇ ਆਪਣੀ ਮਨਇੱਛਤ ਚੀਜ਼ ਜਾਂ ਵਸਤ ਪ੍ਰਾਪਤ ਕਰ ਸਕਦਾ ਸੀ ਅਜਿਹਾ ਮੰਨਿਆ ਜਾਣ ਲਗਿਆ।

ਪਰਿਭਾਸ਼ਾਸੋਧੋ

 1. ਵਣਜਾਰਾ ਬੇਦੀ ਅਨੁਸਾਰ "ਜਾਦੂ-ਟੂਣਾ ਪ੍ਰਕਿਰਤਿਕ ਦਿ੍ਸ਼ਟਮਾਨ ਅਤੇ ਪਰਾਣੀ ਜਗਤ ਦੇ ਵਿਹਾਰ ਉੱਤੇ ਰਹਸਮਈ ਵਿਧੀ ਨਾਲ ਵਸੀਕਾਰ ਪ੍ਰਾਪਤ ਕਰਨ ਦੀ ਕਲਾ ਹੈ। ਪ੍ਰਕਿਰਤੀ ਨੂੰ ਕੁਦਰਤੀ ਜਾਂ ਪਰਗਟ ਤੋਰ ਤਰੀਕੇ ਨਾਲ ਸੰਸ਼ਕਿ੍ਰਤੀ ਵਿੱਚ ਬਦਲਣਾ ਤਾਂ ਵਿਗਿਆਨ ਹੈ,ਪਰ ਪ੍ਰਕਿਰਤੀ ਨੂੰ ਰਹਸਮਈ ਢੰਗ ਨਾਲ ਸੰਸਕਿ੍ਰਤੀ ਵਿੱਚ ਬਦਲਣ ਦੀ ਕਿਰਿਆ ਜਾਦੂ ਟੂਣਾ ਹੈ। "
 2. ਡਾ ਖਹਿਰਾ ਅਨੁਸਾਰ "ਪੰਜਾਬੀ ਲੋਕ ਪਹਿਲਾਂ ਤੋਂ ਕੁਦਰਤ ਦੀ ਪੂਜਾ ਕਰਦੇ ਸਨ। ਧਰਤੀ ਸੂਰਜ਼,ਤਾਰੇ,ਦਰਿਆ,ਦਰਖਤ,ਪਸੂ,ਗ੍ਰਹਿਣ ਆਦਿ ਸਾਰੀਆਂ ਵਸਤਾਂ ਪੂਜੀਆਂ ਜਾਦੀਆਂ ਹਨ। ਇਹ ਪੂਜਣ ਯੋਗ ਵਸਤਾਂ ਮਨੂਖੀ ਮਨ ਦੀ ਪਰੰਪਰਾ ਦਾ ਭਾਗ ਬਣਕੇ ਲੋਕਾਂ ਦੇ ਵਿਸ਼ਵਾਸ ਵਿੱਚ ਬਦਲ ਗਈਆਂ ਹਨ,ਲੋਕਾਂ ਨੇ ਸਮਾਨ ਪ੍ਰਕਿਰਿਆਵਾਂ ਨੂੰ ਰਲ਼ ਗਢ ਕਰ ਕੇ ਇੱਕ ਇਕਹਿਰੇ ਦਰਸ਼ਨ ਦੀ ਸਿਰਜ਼ਣਾ ਦਾ ਅਮਲ ਸੁਰੂ ਕੀਤਾ।"


ਧਰਮ ਤੇ ਜਾਦੂ ਟੂਣੇਸੋਧੋ

ਧਰਮ ਦੀ ਉਤਪਤੀ ਬੇਸ਼ਕ ਜਾਦੂ-ਟੂਣੇ, ਪਖੰਡ, ਵਹਿਮ-ਭਰਮ ਦੇ ਵਿਰੋਧ ਵਿੱਚ ਹੋਈ ਪਰ ਧਰਮ ਦੇ ਨਿਰਮਾਣ ਵਿੱਚ ਵੀ ਜਾਦੂ ਟੂਣੇ ਦੀ ਹੋਂਦ ਵੇਖੀ ਜਾ ਸਕਦੀ ਹੈ। ਜਾਦੂ-ਟੂਣੇ ਧਰਮ ਦਾ ਹੀ ਇੱਕ ਅੰਗ ਹਨ। ਜਾਦੂ ਦਾ ਪ੍ਰਯੋਗ ਕਿਸੇ ਸਮੱਸਿਆ ਨੂੰ ਹੱਲ ਕਰਨ ਲਈ ਕੀਤਾ ਜਾਂਦਾ ਹੈ ਜਾਂ ਕਿਸੇ ਦੁਸ਼ਮਨ ਤੋਂ ਛੁਟਕਾਰਾ ਪ੍ਰਾਪਤ ਕਰਨ ਲਈ ਕੀਤਾ ਜਾਂਦਾ ਹੈ। ਧਰਮ ਅਤੇ ਜਾਦੂ ਟੂਣੇ ਦੋਹਾਂ ਵਿੱਚ ਵਿਸ਼ਵਾਸ ਦਾ ਹੋਣਾ ਬਹੁਤ ਜ਼ਰੂਰੀ ਹੈ। ਜਾਦੂ ਅਤੇ ਧਰਮ ਮਨੁੱਖੀ ਮਨ ਨੂੰ ਵਿਸ਼ਵਾਸ ਦਾ ਹੋਣਾ ਬਹੁਤ ਜ਼ਰੂਰੀ ਹੈ। ਜਾਦੂ ਅਤੇ ਧਰਮ ਮਨੁੱਖੀ ਮਨ ਨੂੰ ਵਿਸ਼ਵਾਸ ਦੁਆਉਣ ਵਿੱਚ ਯੋਗਦਾਨ ਪ੍ਰਦਾਨ ਕਰਦੇ ਹਨ। ਜਾਦੂ ਅਤੇ ਧਰਮ ਦੋਵਾਂ ਦੀ ਇਹ ਧਾਰਨਾ ਹੈ ਕਿ ਕੁਦਰਤ ਦੇ ਨਿਯਮ ਬਦਲੇ ਜਾ ਸਕਦੇ ਹਨ। ਜਦੋਂ ਕੋਈ ਵਿਅਕਤੀ ਆਪਣੇ ਇਸ਼ਟ ਨੂੰ ਖੁਸ਼ ਕਰ ਕੇ ਕੋਈ ਵਸਤ ਪ੍ਰਾਪਤ ਕਰਦਾ ਹੈ ਤਾਂ ਇਹ ਧਾਰਮਿਕ ਭਾਵਨਾ ਹੁੰਦੀ ਹੈ। ਜਦੋਂ ਮਨੁੱਖ ਕਿਸੇ ਨਿਸ਼ਚਿਤ ਰੀਤ, ਕਰਮ-ਕਾਂਡ ਨਾਲ ਜਾਂ ਕਿਸੇ ਦੈਵੀ ਸ਼ਕਤੀ ਦੇ ਸਹਿਯੋਗ ਨਾਲ ਕੋਈ ਵਸਤ ਪ੍ਰਾਪਤ ਕਰਦਾ ਹੈ ਤਾਂ ਇਹ ਜਾਦੂ ਟੂਣਾ ਹੈ। “ਪੰਜਾਬੀ ਸਭਿਆਚਾਰ ਵਿੱਚ ਵੀ ਜਾਦੂ ਟੂਣੇ ਨੂੰ ਅਹਿਮ ਸਥਾਨ ਪ੍ਰਾਪਤ ਹੈ। ਇਹ ਜਾਦੂ-ਟੂਣੇ, ਪੀੜੀ-ਦਰ-ਪੀੜੀ, ਲੋਕ ਸਮੂਹ ਤੋਂ ਸਵੀਕ੍ਰਿਤੀ ਪ੍ਰਾਪਤ ਕਰਦੇ ਹੋਏ ਇੱਕ ਨਿਰੰਤਰ ਧਾਰਾ ਵਾਂਗ ਸਾਡੇ ਸਭਿਆਚਾਰ ਵਿੱਚ ਚਲ ਰਹੇ ਹਨ। ਸ਼ੁਭ ਫਲ ਲਈ ਵੀ ਟੂਣੇ ਦੀ ਵਰਤੋਂ ਕੀਤੀ ਜਾਂਦੀ ਹੈ। ਜਿਵੇਂ ਮੰਤਰਾਂ ਦੇ ਜਾਪ ਨਾਲ ਅਲੌਕਿਕ ਸ਼ਕਤੀਆਂ ਨੂੰ ਵਸ ਕਰ ਲੈਣਾ।

ਧਰਮ ਅਤੇ ਜਾਦੂ ਇਸ ਪੱਖੋਂ ਵੀ ਸਬੰਧਿਤ ਹਨ ਕਿ ਸੰਤਾਂ, ਪੀਰਾਂ, ਫਕੀਰਾਂ ਤੇ ਮਹਾਂ ਪੁਰਖਾਂ ਦਾ ਪ੍ਰਕਿਰਤਕ ਸ਼ਕਤੀ ਉੱਤੇ ਵਸ ਹੁੰਦਾ ਹੈ। ਇਹਨਾਂ ਦੁਆਰਾ ਕੀਤੇ ਗਏ ਇਲਾਜਾਂ ਨੂੰ ਕਰਾਮਾਤ ਕਿਹਾ ਗਿਆ ਹੁੰਦਾ ਹੈ। ਹਰ ਪ੍ਰਸਿੱਧ ਸੰਤ, ਭਗਤ, ਪੀਰ, ਫਕੀਰ, ਜੋਗੀ, ਗੁਰੂ ਦੇ ਨਾਲ ਇਹੋ ਜਿਹੇ ਕਿੱਸੇ ਜੁੜੇ ਹੁੰਦੇ ਹਨ। ਇੱਥੋਂ ਤੱਕ ਕਿ ਸਿੱਖ ਗੁਰੂ ਸਹਿਬਾਨਾਂ ਜਿਨਾਂ ਨੇ ਅਜਿਹੀਆਂ ਗੁਪਤ ਸ਼ਕਤੀਆਂ ਨੂੰ ਨਿੰਦਿਆ ਸੀ। ਉਹਨਾਂ ਨਾਲ ਸੰਬੰਧਿਤ ਸਾਖੀਆਂ ਵਿੱਚ ਵੀ ਕਰਾਮਾਤਾਂ ਦਾ ਵਰਨਣ ਹੁੰਦਾ ਹੈ। ਜਾਦੂ ਟੂਣੇ ਨੂੰ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ ਕਾਲਾ ਜਾਦੂ ਅਤੇ ਚਿੱਟਾ ਜਾਦੂ।

ਕਾਲਾ ਜਾਦੂਸੋਧੋ

ਕਾਲਾ ਜਾਦੂ ਉਹ ਹੁੰਦਾ ਹੈ ਜਦੋਂ ਕੋਈ ਵਿਅਕਤੀ ਆਪਣੇ ਨਿੱਜੀ ਫਾਇਦੇ ਲਈ ਕਿਸੇ ਹੋਰ ਦਾ ਜਾਦੂਈ ਵਿਧੀ ਰਾਹੀਂ ਨੁਕਸਾਨ ਕਰ ਦੇਵੇ ਜਾਂ ਕਰਵਾ ਦੇਵੇ।

ਇਸ ਵਿੱਚ ਜਿਸ ਵਿਅਕਤੀ ਉੱਪਰ ਜਾਦੂ ਕੀਤਾ ਜਾਂਦਾ ਹੈ ਉਸ ਦੇ ਸਰੀਰ ਦਾ ਕੋਈ ਅੰਗ ਜਿਵੇਂ ਵਾਲ, ਨਹੁੰ ਜਾਂ ਕਪੜੇ ਦੀ ਕੋਈ ਟਾਕੀ ਲੈ ਲਈ ਜਾਂਦੀ ਹੈ। ਇਸ ਵਿੱਚ ਪਹਿਲਾ ਵਿਅਕਤੀਠੀਕ ਹੋ ਜਾਂਦਾ ਹੈ ਤੇ ਦੂਸਰਾ ਜਿਸ ਉੱਪਰ ਟੂਣਾ ਕੀਤਾ ਗਿਆ ਹੋਵੇ ਉਸ ਵਿਅਕਤੀ ਦਾ ਨੁਕਸਾਨ ਹੋ ਜਾਂਦਾ ਹੈ।

ਚਿੱਟਾ ਜਾਦੂਸੋਧੋ

ਚਿੱਟੇ ਜਾਦੂ ਦੀ ਵਰਤੋਂ ਸਮੂਹ ਦੀ ਭਲਾਈ ਲਈ ਕੀਤੀ ਜਾਂਦੀ ਹੈ। ਇਸ ਵਿੱਚ ਪੂਰਾ ਪਿੰਡ ਕਿਸੇ ਪੀਰ, ਫਕੀਰ ਨੂੰ ਬੁਲਵਾ ਕੇ ਯੱਗ ਕਰਵਾਉਂਦਾ ਹੈ ਜਾਂ ਕੋਈ ਹੋਰ ਰੀਤ। ਜਿਵੇਂ ਬੇਮੌਸਮੀ ਬਾਰਿਸ਼ ਨੂੰ ਰੁਕਵਾਉਣ ਜਾਂ ਖੁਲਵਾਉਣ ਲਈ। ਕਿਸੇ ਬਿਮਾਰੀ ਤੋਂ ਪਿੰਡ ਨੂੰ ਬਚਾਉਣ ਲਈ ਪਿੰਡ ਨੂੰ ਠਾਕਿਆ ਜਾਂ ਬੰਨਿਆ ਜਾਂਦਾ ਹੈ। ਇਹ ਜਾਦੂ ਟੂਣਾ ਕਿਸੇ ਦਾ ਨੁਕਸਾਨ ਨਹੀਂ ਕਰਦਾ।

ਹੋਰ ਵੰਨਗੀਆਂਸੋਧੋ

ਇਸ ਤੋਂ ਇਲਾਵਾ ਜਾਦੂ ਟੂਣੇ ਦੀਆਂ ਹੋਰ ਵੀ ਵੰਨਗੀਆਂ ਹਨ ਜਿਵੇਂ:

 1. ਨਹਾਉਣਾ
 2. ਹਥੌਲਾ
 3. ਤਵੀਜ ਅਤੇ ਯੰਤਰ
 4. ਟੂਣਾ
 5. ਉਤਾਰਾ
 6. ਝਾੜਾ
 7. ਠਾਕਾ ਜਾਂ ਬੰਨਣਾ

ਜਾਦੂ ਟੂਣੇ ਦੇ ਇਸਤੇਮਾਲ ਲਈ ਜੋ ਵਸਤੂਆਂ ਇਸਤੇਮਾਲ ਕੀਤੀਆਂ ਜਾ ਸਕਦੀਆਂ ਹਨ। ਉਹਨਾਂ ਵਿਚ

 1. ਜਾਦੂ ਦਾ ਸੁਰਮਾ,
 2. ਜਾਦੂ ਦਾ ਡੰਡਾ ਤੇ ਰੱਸਾ,
 3. ਜਾਦੂ ਦਾ ਪੁਤਲਾ,
 4. ਜਾਦੂ ਦੀ ਕੜਾਈ,
 5. ਜਾਦੂ ਦੀਆਂ ਖੜਾਵਾਂ,
 6. ਜਾਦੂ ਦਾ ਧਾਗਾ ਆਦਿ ਹਨ।

ਹਵਾਲੇਸੋਧੋ

 1. 1.0 1.1 Witchcraft in the Middle Ages, Jeffrey Russell, p.4-10.
 2. Bengt Ankarloo & Stuart Clark, Witchcraft and Magic in Europe: Biblical and Pagan Societies", University of Philadelphia Press, 2001

ਬਾਹਰਲੇ ਜੋੜਸੋਧੋ