ਜੌਨ ਮਰਫੀ (ਸੀ. 1753 - ਸੀ. 2 ਜੁਲਾਈ 1798) ਫਰਨਜ਼ ਦੇ ਰੋਮਨ ਕੈਥੋਲਿਕ ਡਾਇਓਸੀਸ ਦਾ ਇੱਕ ਆਇਰਿਸ਼ ਰੋਮਨ ਕੈਥੋਲਿਕ ਪਾਦਰੀ ਸੀ। ਕਾਉਂਟੀ ਵੇਕਸਫੋਰਡ ਦੀ 1798 ਦਾ ਅੰਗਰੇਜਾਂ ਦੇ ਖਿਲਾਫ ਆਇਰਿਸ਼ ਵਿਦਰੋਹ ਵਿੱਚ ਜੋ ਮਰਫੀ ਦੀ ਭੂਮਿਕਾ ਸੀ, ਉਸ ਦੇ ਲਈ ਉਹਦਾ ਚੇਤਾ ਕੀਤਾ ਜਾਂਦਾ ਹੈ। ਵੇਕਸਫੋਰਡ ਬਗਾਵਤ ਵਿੱਚ ਉਸਨੇ ਓਲਾਰਟ ਪਹਾੜੀ ਦੀ ਲੜਾਈ ਵਿੱਚ ਬਾਗੀਆਂ ਦੀ ਅਗਵਾਈ ਕੀਤੀ। ਇਹ ਬਗਾਵਤ ਦੀਆਂ ਸ਼ੁਰੂਆਤੀ ਜਿੱਤਾਂ ਵਿੱਚੋਂ ਇੱਕ ਸੀ। ਅਗਲੇ ਹਫ਼ਤਿਆਂ ਵਿੱਚ ਉਹ ਬਗਾਵਤ ਦਾ ਇਕ ਮੁੱਖ ਜਰਨੈਲ ਬਣੇਆ।

ਜਾਨ ਮਰਫੀ
ਜਨਮਸੀ. 1753
ਟਿੰਕਰੀ, ਕਾਉਂਟੀ ਵੈਕਸਫ਼ੋਰਡ
ਮੌਤ2 ਜੁਲਾਈ 1798 (ਉਮਰ 44–45)
ਟਲੋ, ਕਾਉਂਟੀ ਕਾਰਲੋ
ਰਾਸ਼ਟਰੀਅਤਾਆਇਰਿਸ਼
ਪੇਸ਼ਾਈਸਾਈ ਪੁਜਾਰੀ