ਜਾਰਜ ਈਸਟਮੈਨ (12 ਜੁਲਾਈ, 1854-14 ਮਾਰਚ, 1932) ਅਮਰੀਕਾ ਦੇ ਫਿਲਮਕਾਰ ਨੂੰ ਕੈਮਰੇ ਦੀ ਫਿਲਮ ਦਾ ਖੋਜੀ ਸੀ।

ਜਾਰਜ ਈਸਟਮੈਨ
ਜਨਮ(1854-07-12)ਜੁਲਾਈ 12, 1854
ਵਾਟਰਵਿਲੇ ਨਿਊਯਾਰਕ ਅਮਰੀਕਾ
ਮੌਤਮਾਰਚ 14, 1932(1932-03-14) (ਉਮਰ 77)
ਰੌਕਸਟ, ਅਮਰੀਕਾ
ਕਬਰਈਸਟਮੈਨ ਬਿਜਨਸ ਪਾਰਕ (ਕੋਡਕ ਪਾਰਕ)
ਰਾਸ਼ਟਰੀਅਤਾਅਮਰੀਕਾ
ਪੇਸ਼ਾਉਦਯੋਗਪਤੀ, ਖੋਜੀ ਅਤੇ ਪਰਉਪਕਾਰੀ
ਲਈ ਪ੍ਰਸਿੱਧਈਸਟਮੈਨ ਕਲਰ, ਫੋਟੋਗ੍ਰਾਫੀ ਖੋਜੀ
Parentਜਾਰਜ ਵਸ਼ਿੰਗਟਨ ਈਸਟਮੈਨ ਅਤੇ ਮਾਰੀਆ ਕਿਲਬੋਰਨ
ਦਸਤਖ਼ਤ

ਫ਼ਿਲਮਾਂ ਦਾ ਕੰਮ

ਸੋਧੋ

ਉਸ ਨੂੰ ਫੋਟੋ ਖਿੱਚਣ ਦਾ ਸ਼ੌਕ ਸੀ ਤੇ ਇਸ ਸ਼ੌਕ ਨੂੰ ਪੂਰਾ ਕਰਨ ਲਈ ਉਸ ਨੇ ਕੈਮਰਾ ਖਰੀਦਿਆ| ਉਨ੍ਹੀਂ ਦਿਨੀਂ ਇਹ ਫੋਟੋ ਕੱਚ ਦੀ ਇੱਕ ਗਿੱਲੀ ਪਲੇਟ 'ਤੇ ਲਾਹੇ ਜਾਂਦੇ ਸਨ, ਜੋ ਸਾਫ ਨਹੀਂ ਆਉਂਦੇ ਸਨ | ਈਸਟਮੈਨ ਨੇ ਇਸ ਸਮੱਸਿਆ 'ਤੇ ਵਿਚਾਰ ਕਰਦੇ ਹੋਏ ਇਸ ਦਿਸ਼ਾ ਵਿੱਚ ਪ੍ਰਯੋਗ ਸ਼ੁਰੂ ਕੀਤੇ | ਅੱਡੋ-ਅੱਡ ਰਸਾਇਣਾਂ ਦੇ ਇਸਤੇਮਾਲ ਦੇ ਬਾਅਦ ਉਹ ਇਹੋ ਜਿਹੀਆਂ ਸੁੱਕੀਆਂ ਪਲੇਟਾਂ ਬਣਾਉਣ ਵਿੱਚ ਕਾਮਯਾਬ ਹੋ ਗਏ, ਜਿਨ੍ਹਾਂ 'ਤੇ ਫੋਟੋ ਸਾਫ ਆਉਂਦੇ ਸਨ |

ਇਸ ਨੂੰ ਲੰਦਨ ਅਤੇ ਅਮਰੀਕਾ ਵਿੱਚ ਪੇਟੈਂਟ ਕਰਵਾ ਲਿਆ | ਹੁਣ ਉਸ ਨੇ ਫੋਟੋਗ੍ਰਾਫਰੀ ਦੀ ਦੁਕਾਨ ਖੋਲ੍ਹ ਲਈ| ਕੰਮ ਕਰਦੇ ਸਮੇਂ ਸ਼ੀਸ਼ੇ ਦੀਆਂ ਪਲੇਟਾਂ ਕੈਮਰੇ ਵਿਚੋਂ ਕੱਢਦੇ ਸਮੇਂ ਟੁੱਟ ਜਾਂਦੀਆਂ ਸਨ| ਈਸਟਮੈਨ ਸ਼ੀਸ਼ੇ ਦੀ ਥਾਂ ਤੇ ਲਾਚੀਲੀ ਚੀਜ਼ ਦੀ ਵਰਤੋਂ ਦੀ ਖੋਜ ਕੀਤੀ। ਇਸ ਫਿਲਮ 'ਤੇ ਖਿੱਚੇ ਗਏ ਫੋਟੋ ਕਾਫੀ ਬਿਹਤਰੀਨ ਆਉਂਦੇ ਸਨ ਅਤੇ ਉਨ੍ਹਾਂ ਵਿੱਚ ਖਾਸੀ ਚਮਕ ਹੁੰਦੀ ਸੀ | ਉਨ੍ਹਾਂ ਨੇ ਆਪਣੀ ਕੈਮਰਾ ਫਿਲਮ ਦਾ ਪੇਟੈਂਟ ਕਰਾਇਆ| ਇਤਿਹਾਸ ਵਿੱਚ ਜਾਰਜ ਈਸਟਮੈਨ ਦਾ ਨਾਂਅ ਹਮੇਸ਼ਾ-ਹਮੇਸ਼ਾ ਲਈ ਦਰਜ ਹੋ ਚੁੱਕਾ ਹੈ |

ਸਨਮਾਨ

ਸੋਧੋ
  • 1930 ਵਿੱਚ ਅਮਰੀਕੀ ਰਸਾਇਣ ਸੰਸਥਾ ਦਾ ਸੋਨੇ ਦਾ ਤਗਮਾ
  • 1934 ਉਹਨਾਂ ਦੀ ਯਾਦ ਵਿੱਚ ਕੋਡਕ ਪਾਰਕ ਵਿੱਚ ਯਾਦਗਾਰ ਬਣਾਈ ਗਈ।
  • 12 ਜੁਲਾਈ, 1954 ਅਮਰੀਕਾ ਨੇ ਉਹਨਾਂ ਦੀ ਯਾਦ ਵਿੱਚ 3-ਸੈਂਟ ਦੀ ਡਾਕ ਵਿਭਾਗ ਨੇ ਟਿਕਟ ਜਾਰੀ ਕੀਤੀ।
 
George Eastman
commemorative issue, 1954
         
 
A first day cover honoring George Eastman 1954.
  • 1954 ਉਹਨਾਂ ਦੀ 100ਵੀਂ ਜਨਮ ਵਰ੍ਹੇ ਗੰਢ ਤੇ ਯਾਦਗਾਰ ਸਥਾਪਤ ਕੀਤੀ।
 
Meridian marker and Eastman memorial
  • 2009, ਉਹਨਾਂ ਦਾ ਬੁੱਤ ਲਗਾਇਆ ਗਿਆ।
  • 1966 ਉਹਨਾਂ ਦੇ ਘਰ ਨੂੰ ਕੌਮੀ ਇਤਿਹਾਸਕ ਯਾਦਗਾਰ ਐਲਾਨ ਕੀਤਾ
  • ਮਿਸੀਸਿੱਪੀ ਸਟੇਟ ਯੂਨੀਵਰਸਿਟੀ ਦੇ ਆਡੀਟੋਰੀਅਮ ਦਾ ਨਾਮ ਉਹਨਾਂ ਦੇ ਨਾਮ ਤੇ ਰੱਖਿਆ ਗਿਆ।

ਹਵਾਲੇ

ਸੋਧੋ