ਜਾਵਾ ਪਲੇਟਫਾਰਮ, ਸਟੈਂਡਰਡ ਐਡੀਸ਼ਨ

ਜਾਵਾ ਪਲੇਟਫਾਰਮ, ਸਟੈਂਡਰਡ ਐਡੀਸ਼ਨ ਜਾਂ ਜਾਵਾ ਐੱਸ. ਈ. ਜਾਵਾ (ਪ੍ਰੋਗਰਾਮਿੰਗ ਭਾਸ਼ਾ) ਦਾ ਇੱਕ ਬਹੁਤ ਮਸ਼ਹੂਰ ਪਲੇਟਫਾਰਮ ਹੈ। ਇਹ ਪਲੇਟਫਾਰਮ ਸਾਧਾਰਣ ਤੌਰ 'ਤੇ ਵਰਤੀਆਂ ਜਾਣ ਵਾਲੀਆਂ ਕੰਪਿਊਟਰ ਐਪਲੀਕੇਸ਼ਨਜ਼ ਬਣਾਉਣ ਲਈ ਵਰਤਿਆ ਜਾਂਦਾ ਹੈ। ਸਰਲ ਸ਼ਬਦਾਂ ਵਿੱਚ ਕਿਹਾ ਜਾਵੇ ਤਾਂ, ਜਾਵਾ ਐੱਸ. ਈ. ਵਿੱਚ ਇੱਕ ਬਣਾਵਟੀ ਮਸ਼ੀਨ ਹੁੰਦੀ ਹੈ, ਜੋ ਜਾਵਾ ਲਾਈਬ੍ਰੇਰੀਆਂ ਦੀ ਮਦਦ ਨਾਲ ਜਾਵਾ ਪ੍ਰੋਗਰਾਮਾਂ ਨੂੰ ਚਲਾਉਂਦੀ ਹੈ। ਇਸ ਪਲੇਟਫਾਰਮ ਨੂੰ ਓਰੇਕਲ ਕਾਰਪੋਰੇਸ਼ਨ ਦੀ ਸ਼ਾਖਾ, ਸੰਨ ਮਾਈਕਰੋਸਿਸਟਮ ਨੇ ਬਣਾਇਆ ਹੈ ਅਤੇ ਜੀ. ਐਨ. ਯੂ. ਜਨਰਲ ਪਬਲਿਕ ਲਾਇਸੈਂਸ ਹੇਠ ਜਾਰੀ ਕੀਤਾ ਹੈ।
ਜਾਵਾ ਐੱਸ. ਈ. ਨੂੰ ਪਹਿਲਾਂ ਇਸ ਦੇ ਵਰਜ਼ਨ 1.2 ਤੋਂ ਲੈ ਕੇ 1.5 ਤੱਕ ਜਾਵਾ 2 ਪਲੇਟਫਾਰਮ, ਸਟੈਂਡਰਡ ਐਡੀਸ਼ਨ ਜਾਂ ਜੇ2ਐੱਸ. ਈ. ਕਿਹਾ ਜਾਂਦਾ ਸੀ। ਇਸ ਨਾਮ ਵਿੱਚ ਮੌਜੂਦ 2, ਇਸ ਦੇ ਵਰਜ਼ਨ 1.2 ਵਿੱਚ ਕੀਤੇ ਗਏ ਬਦਲਾਵਾਂ ਨੂੰ ਦਰਸਾਉਂਦਾ ਸੀ। ਪਰ ਫਿਰ ਜਦੋਂ ਇਸ ਦਾ ਵਰਜ਼ਨ 1.6 ਬਣਾਇਆ ਗਿਆ ਤਾਂ ਇਹ 2 ਇਸ ਦੇ ਨਾਮ ਵਿੱਚੋਂ ਹਟਾ ਦਿੱਤਾ ਗਿਆ। ਜਾਵਾ ਦੇ ਇਤਿਹਾਸ ਵਿੱਚ ਇਸ ਦਾ ਨਾਮ ਬਹੁਤ ਵਾਰ ਬਦਲਿਆ ਗਿਆ ਹੈ।

Duke, the Java mascot

ਪੈਕੇਜ ਸੋਧੋ

ਪਹਿਲਾਂ ਤੋਂ ਬਣੀਆਂ ਜਾਵਾ ਕਲਾਸਾਂ ਅਤੇ ਹੋਰ ਇੰਟਰਫੇਸਸ ਦੇ ਸਮੂਹ ਨੂੰ ਪੈਕੇਜ ਕਿਹਾ ਜਾਂਦਾ ਹੈ। ਕਿਸੇ ਵੀ ਜਾਵਾ ਪ੍ਰੋਗਰਾਮ ਵਿੱਚ ਇਹਨਾਂ ਕਲਾਸਾਂ ਨੂੰ ਵਰਤਿਆ ਜਾ ਸਕਦਾ ਹੈ।

ਆਮ ਤੌਰ 'ਤੇ ਵਰਤੇ ਜਾਣ ਵਾਲੇ ਪੈਕੇਜ ਸੋਧੋ

  • ਜਾਵਾ.ਲੈਂਗ(java.lang) ਇਹ ਪੈਕੇਜ ਜਾਵਾ ਦੇ ਹਰ ਇੱਕ ਪ੍ਰੋਗਰਾਮ ਵਿੱਚ ਪਹਿਲਾਂ ਤੋਂ ਸ਼ਾਮਿਲ ਹੁੰਦਾ ਹੈ। ਇਸ ਵਿੱਚ ਮੁੱਢਲੀਆਂ ਕਲਾਸਾਂ ਅਤੇ ਇੰਟਰਫੇਸ ਹੁੰਦੇ ਹਨ। ਓਬਜੈਕਟ ਕਲਾਸ ਵੀ ਇਸੇ ਪੈਕੇਜ ਵਿੱਚ ਹੁੰਦੀ ਹੈ, ਜੋ ਸਭ ਕਲਾਸਾਂ ਦਾ ਆਧਾਰ ਮੰਨੀ ਜਾਂਦੀ ਹੈ।
  • java.awt ਇਸ ਪੈਕੇਜ ਵਿੱਚ ਗ੍ਰਾਫੀਕਲ ਯੂਜ਼ਰ ਇੰਟਰਫੇਸ ਬਣਾਉਣ ਲਈ ਲੋੜੀਂਦੀਆਂ ਕਲਾਸਾਂ ਹਨ।
  • java.sql ਇਸ ਪੈਕੇਜ ਵਿੱਚ ਡੇਟਾਬੇਸ ਦੇ ਨਾਲ ਮਿਲ ਕੇ ਕੰਮ ਕਰਨ ਵਾਲੀਆਂ ਕਲਾਸਾਂ ਹਨ।


ਇਹਨਾਂ ਤੋਂ ਇਲਾਵਾ ਇਸ ਵਿੱਚ ਹੋਰ ਵੀ ਬਹੁਤ ਸਾਰੇ ਪੈਕੇਜ ਹਨ, ਜੋ ਜਾਵਾ ਐਪਲੀਕੇਸ਼ਨ ਬਣਾਉਣ ਲਈ ਵਰਤੇ ਜਾਂਦੇ ਹਨ। ਇਹ ਪਲੇਟਫਾਰਮ ਮੁੱਢਲੇ ਤੋਰ ਤੇ ਡੈਸਕਟੋਪ ਕੰਪਿਊਟਰ ਐਪਲੀਕੇਸ਼ਨ ਬਣਾਉਣ ਲਈ ਵਰਤਿਆ ਜਾਂਦਾ ਹੈ।

ਇਸ ਦਾ ਹੁਣ ਚਲਣ ਵਾਲਾ ਵਰਜ਼ਨ 1.8 ਹੈ।

ਵੇਖੋ ਸੋਧੋ

ਜਾਵਾ ਪਲੇਟਫਾਰਮ, ਐਂਟਰਪ੍ਰਾਈਜ਼ ਐਡੀਸ਼ਨ
ਜਾਵਾ ਪਲੇਟਫਾਰਮ, ਮਾਈਕ੍ਰੋ ਐਡੀਸ਼ਨ