ਜੀਨਮਾਤਾ

ਭਾਰਤ ਦਾ ਇੱਕ ਪਿੰਡ

ਜੀਨਮਾਤਾ ਭਾਰਤ ਦੇ ਰਾਜਸਥਾਨ ਰਾਜ ਦੇ ਸੀਕਰ ਜ਼ਿਲ੍ਹੇ ਵਿੱਚ ਇੱਕ ਧਾਰਮਿਕ ਮਹੱਤਤਾ ਵਾਲਾ ਇੱਕ ਪਿੰਡ ਹੈ। ਇਹ ਦੱਖਣ ਵਿੱਚ ਸੀਕਰ ਸ਼ਹਿਰ ਤੋਂ 29 ਕਿ.ਮੀ. ਦੀ ਦੂਰੀ ‘ਤੇ ਸਥਿਤ ਹੈ। ਇੱਥੇ ਇੱਕ ਪੁਰਾਣਾ ਮੰਦਿਰ ਹੈ ਜੋ ਜੀਨ ਮਾਤਾ ਨੂੰ ਸਮਰਪਿਤ ਹੈ। ਜੀਂਨਮਾਤਾ ਦਾ ਪਵਿੱਤਰ ਅਸਥਾਨ ਇੱਕ ਹਜ਼ਾਰ ਸਾਲ ਪੁਰਾਣਾ ਮੰਨਿਆ ਜਾਂਦਾ ਹੈ। ਇੱਥੇ ਦੂਰ ਦੂਰ ਤੋਂ ਸ਼ਰਧਾਲੂ ਆਉਂਦੇ ਹਨ ਅਤੇ ਸਾਲ ਵਿੱਚ ਦੋ ਵਾਰ ਨਵਰਾਤਰੇ ਦੇ ਸਮੇਂ ‘ਚ ਚੇਤਰ ਅਤੇ ਅਸ਼ਵਿਨੀ ਦੇ ਮਹੀਨੇ ‘ਚ ਰੰਗੀਨ ਤਿਉਹਾਰ ਆਯੋਜਿਤ ਕੀਤਾ ਜਾਂਦਾ ਹੈ। ਵੱਡੀ ਗਿਣਤੀ ਵਿੱਚ ਸੈਲਾਨੀਆਂ ਨੂੰ ਰੱਖਣ ਲਈ ਬਹੁਤ ਸਾਰੀਆਂ ਧਰਮਸ਼ਾਲਾਵਾਂ ਹਨ। ਇਸ ਮੰਦਿਰ ਦੇ ਨੇੜੇ ਉਸ ਦਾ ਭਰਾ ਹਰਸ਼ ਭੈਰਵ ਨਾਥ ਦਾ ਮੰਦਰ ਪਹਾੜੀ ਦੀ ਟੀਸੀ 'ਤੇ ਸਥਿਤ ਹੈ।

ਜੀਨਮਾਤਾ
ਸਮਾਂ ਖੇਤਰਯੂਟੀਸੀ+5:30

ਜੀਨਮਾਤਾ ਦਾ ਮੰਦਰ ਰੇਵਾਸਾ ਪਿੰਡ ਤੋਂ 10 ਕਿਲੋਮੀਟਰ ਦੂਰ ਪਹਾੜੀ ‘ਤੇ ਸਥਿਤ ਹੈ। ਇਹ ਘਣੇ ਜੰਗਲ ਨਾਲ ਘਿਰਿਆ ਹੋਇਆ ਹੈ। ਇਸ ਦਾ ਪੂਰਾ ਅਤੇ ਅਸਲੀ ਨਾਂ ਜੈਅੰਤੀਮਾਲਾ ਸੀ। ਇਸਦੇ ਉਸਾਰੀ ਦਾ ਸਾਲ ਪਤਾ ਨਹੀਂ ਹੈ ਹਾਲਾਂਕਿ ਸਭਾਮੰਡਪ ਅਤੇ ਥੰਮ੍ਹ ਬਹੁਤ ਹੀ ਪੁਰਾਣੇ ਹਨ।

ਹਵਾਲੇ ਸੋਧੋ


ਬਾਹਰੀ ਲਿੰਕ ਸੋਧੋ