ਜੀਭ ਦੀ ਤਿਲਕਣ
ਇਸ ਲੇਖ ਨੂੰ ਕੋਈ ਹਵਾਲਾ ਨਹੀਂ ਦਿੱਤਾ ਗਿਆ। ਕਿਰਪਾ ਕਰਕੇ ਭਰੋਸੇਯੋਗ ਸਰੋਤਾਂ ਦੇ ਹਵਾਲੇ ਜੋੜ ਕੇ ਲੇਖ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰੋ। ਬਿਨਾਂ ਹਵਾਲਿਆਂ ਵਾਲ਼ੀ ਲਿਖਤ ਹਟਾਉਣਯੋਗ ਹੈ। |
ਜੀਭ ਦੀ ਤਿਲਕਣ (ਅੰਗਰੇਜ਼ੀ: Freudian slip, ਫ਼ਰਾਇਡੀਅਨ ਸਲਿੱਪ), ਜਬਾਨ ਫਿਸਲਣਾ ਵੀ ਕਹਿੰਦੇ ਹਨ ਭਾਸ਼ਣ, ਮੈਮੋਰੀ, ਜਾਂ ਸਰੀਰਕ ਕਾਰਵਾਈ ਦੀ ਭੁੱਲ ਹੈ, ਜਿਸ ਦਾ ਕਾਰਨ ਕੋਈ ਦੱਬੀ ਹੋਈ ਅਚੇਤ ਖਾਹਿਸ਼ ਜਾਂ ਮਨ ਅੰਦਰਲੀ ਵਿਚਾਰ ਲੜੀ ਹੁੰਦੀ ਹੈ। ਇਹ ਸੰਕਲਪ, ਕਲਾਸੀਕਲ ਮਨੋਵਿਸ਼ਲੇਸ਼ਣ ਦਾ ਹਿੱਸਾ ਹੈ।
ਇਤਿਹਾਸਸੋਧੋ
ਜੀਭ ਦੀ ਭਟਕਣ ਦਾ ਅੰਗਰੇਜ਼ੀ ਨਾਮ ਫ਼ਰਾਇਡੀਅਨ ਸਲਿੱਪ ਫ਼ਰਾਇਡ, ਦੇ ਨਾਮ ਤੇ ਰੱਖਿਆ ਗਿਆ ਹੈ, ਜਿਸਨੇ 1901 ਵਾਲੀ ਆਪਣੀ ਕਿਤਾਬ ,ਰੋਜ਼ਾਨਾ ਦੀ ਜ਼ਿੰਦਗੀ ਦੇ ਮਨੋਰੋਗ ਵਿੱਚ ਇਸ ਬਾਰੇ ਦੱਸਿਆ ਹੈ, ਅਤੇ ਵੱਡੀ ਗਿਣਤੀ ਵਿੱਚ ਮਾਮੂਲੀ, ਅਨੋਖੀਆਂ, ਜਾਂ ਅਰਥਹੀਣ ਪਰਤੀਤ ਹੁੰਦੀਆਂ ਗਲਤੀਆਂ ਅਤੇ ਤਿਲਕਣਾਂ ਦਾ ਵਿਸ਼ਲੇਸ਼ਣ ਕੀਤਾ ਹੈ।