ਜੀਵਨ ਸਿੰਘ ਵਾਲਾ

ਪੰਜਾਬ (ਭਾਰਤ) ਦਾ ਪਿੰਡ

ਜੀਵਨ ਸਿੰਘ ਵਾਲਾ (ਜਿਉਣ ਸਿੰਘ ਵਾਲਾ) ਪੰਜਾਬ ਦੇ ਬਠਿੰਡੇ ਜ਼ਿਲ੍ਹੇ ਦੀ ਤਹਿਸੀਲ ਤਲਵੰਡੀ ਸਾਬੋ ਦਾ ਇੱਕ ਪਿੰਡ ਹੈ।[1] 2001 ਵਿੱਚ ਜੀਵਨ ਸਿੰਘ ਵਾਲਾ ਦੀ ਅਬਾਦੀ 3207 ਸੀ। ਇਸ ਦਾ ਖੇਤਰਫ਼ਲ 14.63 ਕਿ. ਮੀ. ਵਰਗ ਹੈ। ਪਿੰਡ ਵਿੱਚ ਦੋ ਗੁੁੁੁਰਦੁਆਰਾ ਸਾਹਿਬ ਹਨ। ਬਹੁਤੀ ਵਸੋਂ ਸਿੱਖ ਕੌਮ ਦੀ ਹੈ। ਬਠਿੰਡਾ-ਤਖ਼਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਮੁੱਖ ਸੜਕ ਉੱਪਰ ਵਸੇੇ ਇਸ ਪਿੰੰਡ ਵਿਚ ਦਾਖਲ ਹੁੰਦਿਆਂ ਹੀ ਇੱਕ ਇਮਾਰਤ ਵਿੱਚ ਪ੍ਰਾਇਮਰੀ ਸਿੱਖਿਆ ਤੋਂ ਸ਼ੁਰੂ ਹੋ ਕੇ ਸੀਨੀਅਰ ਸੈਕੰਡਰੀ ਜਮਾਤਾਂ ਤੱਕ ਪੜ੍ਹਾਈ ਵਾਲਾ ਸਕੂਲ ਦਿਖਾਈ ਦਿੰਦਾ ਹੈ। ਪਿੰਡ ਵਿੱਚ ਪੁਰਾਤਨ ਵਿਰਾਸਤੀ ਇਮਾਰਤਾਂ ਦੇੇੇੇੇਖਣਯੋੋੋਗ ਹਨ। ਪੰੰਚਾਇਤ ਅਤੇ ਨੌਜਵਾਨ ਕਲੱਬ ਪਿੰਡ ਦੇ ਵਿਕਾਸ ਲਈ ਯਤਨਸ਼ੀਲ ਹਨ। ਰਵਾਇਤੀ ਸ਼ਸਤਰ ਵਿੱਦਿਆ ਦੇ ਅਭਿਆਸ ਲਈ ਸਿੱਖ ਨੌਜਵਾਨਾਂ ਨੇੇੇੇ ਗੱਤਕਾ ਦਲ ਬਣਾਇਆ ਹੋਇਆ ਹੈ। ਇਸੇ ਪਿੰਡ ਜੀਵਨ ਸਿੰਘ ਵਾਲਾ ਦੇ ਜੰਮਪਲ ਕਥਾਵਾਚਕ ਗਿਆਨੀ ਰਾਜਪਾਲ ਸਿੰਘ ਬੋਪਾਰਾਏ ਇੱੱਕ ਪ੍ਰਸਿੱਧ ਸਿੱਖ ਪ੍ਰਚਾਰਕ ਵਜੋਂ ਦੇਸ-ਵਿਦੇਸ਼ ਵਿੱਚ ਵਿਚਰਦੇ ਹੋਏ ਧਰਮ ਪ੍ਰਚਾਰ ਦੀਆਂ ਸੇਵਾਵਾਂ ਨਿਭਾ ਰਹੇ ਹਨ। ਪਿੰਡ ਵਾਸੀਆਂ ਦਾ ਮੁੱਖ ਕਿੱਤਾ ਖੇਤੀਬਾੜੀ ਹੈ। ਪਰ ਇੱਕ ਵੱੱਡੀ ਮਿੱਲ ਸਥਾਪਿਤ ਹੋਣ ਕਾਰਨ ਹੁਣ ਕਾਫੀ ਲੋਕ ਉੱਥੇ ਵੀ ਕੰਮ ਕਰਨ ਲੱਗ ਪਏ ਹਨ।

ਜੀਵਨ ਸਿੰਘ ਵਾਲਾ
ਸਮਾਂ ਖੇਤਰਯੂਟੀਸੀ+5:30

ਹਵਾਲੇ ਸੋਧੋ

  1. "Blockwise List of Villages". ਪੰਜਾਬ ਰਾਜ ਪਲਾਨਿੰਗ ਬੋਰਡ. Retrieved 4 ਅਗਸਤ 2013.

30°03′28″N 75°01′51″E / 30.057894°N 75.030724°E / 30.057894; 75.030724