ਜੀਵ ਵਿਗਿਆਨ

(ਜੀਵਵਿਗਿਆਨ ਤੋਂ ਮੋੜਿਆ ਗਿਆ)

ਜੀਵ ਵਿਗਿਆਨ ਜੀਵਨ ਅਤੇ ਜੀਵਤ ਪ੍ਰਾਣੀਆਂ ਦੇ ਅਧਿਐਨ ਨਾਲ ਸਬੰਧਤ ਕੁਦਰਤੀ ਵਿਗਿਆਨ ਹੈ। ਜਿਸ ਵਿੱਚ ਉਹਨਾਂ ਦੀ ਬਣਤਰ, ਬਿਰਤੀ, ਮੂਲ ਉਤਪਤੀ, ਵਿਕਾਸ, ਵਰਗੀਕਰਨ ਅਤੇ ਵਿਭਾਜਨ ਵੀ ਸ਼ਾਮਲ ਹੈ।[1] ਇਹ ਇੱਕ ਵਿਸ਼ਾਲ ਵਿਸ਼ਾ ਹੈ, ਜਿਸ ਵਿੱਚ ਅਨੇਕਾਂ ਉਪ-ਖੰਡ, ਮਜ਼ਮੂਨ ਅਤੇ ਵਿਸ਼ਾ-ਖੇਤਰ ਸ਼ਾਮਲ ਹਨ। ਸਭ ਤੋਂ ਮਹੱਤਵਪੂਰਨ ਮਜ਼ਮੂਨਾਂ ਵਿੱਚੋਂ ਪੰਜ ਇਕਰੂਪੀ ਸਿਧਾਂਤ ਅਜਿਹੇ ਹਨ, ਜਿਹਨਾਂ ਨੂੰ ਆਧੁਨਿਕ ਜੀਵ ਵਿਗਿਆਨ ਦੇ ਮੂਲਭੂਤ ਸਿਧਾਂਤ ਕਿਹਾ ਜਾ ਸਕਦਾ ਹੈ:[2]

  1. ਕੋਸ਼ਾਣੂ ਜੀਵਨ ਦੀ ਮੂਲ ਇਕਾਈ ਹਨ।
  2. ਨਵੀਆਂ ਜਾਤੀਆਂ ਅਤੇ ਵਿਰਾਸਤੀ ਲੱਛਣ ਸਿਲਸਿਲੇਵਾਰ ਵਿਕਾਸ ਦੇ ਨਤੀਜੇ ਹਨ।
  3. ਜੀਵਾਣੂ (ਜੀਨ) ਵਿਰਾਸਤ ਦੀ ਮੂਲ ਇਕਾਈ ਹਨ।
  4. ਹਰੇਕ ਪ੍ਰਾਣੀ ਇੱਕ ਟਿਕਾਊ ਅਤੇ ਸਥਿਰ ਅਵਸਥਾ ਨੂੰ ਕਾਇਮ ਰੱਖਣ ਲਈ ਆਪਣੇ ਅੰਦਰੂਨੀ ਵਾਤਾਵਰਨ ਨੂੰ ਨਿਯਮਤ ਰੱਖਦਾ ਹੈ।
  5. ਜੀਵਤ ਪ੍ਰਾਣੀ ਊਰਜਾ ਨੂੰ ਖਪਤ ਅਤੇ ਰੂਪਾਂਤਰ ਕਰਦੇ ਹਨ।
ਤਸਵੀਰ:Biology organism collage.png
ਜੀਵ ਵਿਗਿਆਨ ਭਿੰਨ-ਭਿੰਨ ਤਰਾਂ ਦੇ ਪ੍ਰਾਣੀਆਂ ਦੇ ਅਧਿਐਨ ਨਾਲ ਸਬੰਧਤ ਹੈ। ਉੱਤੇ ਖੱਬਿਓਂ ਘੜੀ ਦੇ ਰੁੱਖ ਨਾਲ: Salmonella typhimurium, Phascolarctos cinereus, Athyrium filix-femina, Amanita muscaria, Agalychnis callidryas, ਅਤੇ Brachypelma smithi

ਸ਼ਾਖਾਵਾਂ

ਸੋਧੋ

ਇਹ ਜੀਵ ਵਿਗਿਆਨ ਦੀਆਂ ਪ੍ਰਮੁੱਖ ਸ਼ਾਖਾਵਾਂ ਹਨ:[3][4]

  • ਵਾਯੂ ਜੀਵ ਵਿਗਿਆਨ – ਹਵਾਈ ਕਾਰਬਨ ਯੁਕਤ ਅਣੂਆਂ ਦਾ ਅਧਿਐਨ
  • ਖੇਤੀਬਾੜੀ ਵਿਗਿਆਨ – ਜਮੀਨ ਤੋਂ ਫ਼ਸਲਾਂ ਪੈਦਾ ਕਰਨ ਦਾ ਅਧਿਐਨ; ਅਮਲੀ ਇਸਤੇਮਾਲ ਉੱਤੇ ਜਿਆਦਾ ਜ਼ੋਰ
  • ਅੰਗ ਵਿਗਿਆਨ – ਪਸ਼ੂਆਂ, ਪੌਦਿਆਂ ਅਤੇ ਹੋਰ ਜੀਵਾਂ, ਖਾਸ ਕਰ ਕੇ ਮਨੁੱਖਾਂ ਦੀ ਬਣਤਰ ਅਤੇ ਕਾਰਜ ਪ੍ਰਣਾਲੀਆਂ ਦਾ ਅਧਿਐਨ
  • ਮੱਕੜ ਵਿਗਿਆਨ – ਮੱਕੜ-ਜਗਤ (ਪਿੱਸੂ, ਚਿੱਚੜ, ਮੱਕੜੀ, ਬਿੱਛੂ ਆਦਿ) ਦਾ ਅਧਿਐਨ
  • ਖਗੋਲ ਜੀਵ ਵਿਗਿਆਨ – ਬ੍ਰਹਿਮੰਡ ਵਿੱਚ ਜੀਵਨ ਦੇ ਵਿਕਾਸ, ਵਿਭਾਜਨ ਅਤੇ ਭਵਿੱਖ ਦਾ ਅਧਿਐਨ—ਪੁਲਾੜ ਜੀਵ ਵਿਗਿਆਨ, ਬਾਹਰੀ ਪਥਰਾਟ ਵਿਗਿਆਨ, ਅਤੇ ਜੀਵ ਖਗੋਲ ਸ਼ਾਸਤਰ ਨਾਲ ਵੀ ਜਾਣਿਆ ਜਾਂਦਾ ਹੈ
  • ਜੀਵ-ਰਸਾਇਣਕੀ – ਆਮ ਤੌਰ ਉੱਤੇ ਕੋਸ਼ਣਵੀ ਪੱਧਰ ਉੱਤੇ ਕੇਂਦਰਤ, ਜੀਵਨ ਦੀ ਹੋਂਦ ਅਤੇ ਕਾਰਜਾਂ ਵਾਸਤੇ ਲੋੜੀਂਦੀਆਂ ਰਸਾਇਣਕ ਪ੍ਰਤਿਕਿਰਿਆਵਾਂ ਦਾ ਅਧਿਐਨ
  • ਜੀਵ-ਇੰਜਨੀਅਰੀ – the study of biology through the means of engineering with an emphasis on applied knowledge and especially related to biotechnology
  • ਜੀਵ-ਭੂਗੋਲ – ਜਾਤੀਆਂ ਦੀ ਥਾਂ ਅਤੇ ਕਾਲ ਸੂਚਕ ਵੰਡ ਦਾ ਅਧਿਐਨ
  • ਜੀਵ ਸੂਚਨਾ ਵਿਗਿਆਨ – the use of information technology for the study, collection, and storage of genomic and other biological data
  • ਜੀਵ ਗਣਿਤ (ਜਾਂ ਗਣਿਤਕ ਜੀਵ ਵਿਗਿਆਨ) – the quantitative or mathematical study of biological processes, with an emphasis on modeling
  • ਜੀਵ ਯੰਤਰ ਵਿਗਿਆਨ – often considered a branch of medicine, the study of the mechanics of living beings, with an emphasis on applied use through prosthetics or orthotics
  • ਜੀਵ-ਚਿਕਿਤਸਕ ਘੋਖ – ਮਨੁੱਖੀ ਸਰੀਰ ਦੀ ਸਿਹਤ ਅਤੇ ਰੋਗਾਂ ਦਾ ਅਧਿਐਨ
  • ਜੀਵ-ਭੌਤਿਕੀ – ਰਿਵਾਜੀ ਤੌਰ ਉੱਤੇ ਭੌਤਿਕ ਵਿਗਿਆਨ ਭੌਤਿਕੀ ਦੁਆਰਾ ਜੀਵ ਵਿਗਿਆਨਕ ਪ੍ਰਣਾਲੀਆਂ ਦਾ ਅਧਿਐਨ, by applying the theories and methods traditionally used in the physical sciences
  • ਜੀਵ-ਉਦਯੋਗ ਵਿਗਿਆਨ – a new and sometimes controversial branch of biology that studies the manipulation of living matter, including genetic modification and ਸੰਜੋਗਕ ਜੀਵ ਵਿਗਿਆਨ
  • ਇਮਾਰਤੀ ਜੀਵ ਵਿਗਿਆਨ – ਭੀਤਰੀ ਪ੍ਰਾਣਧਾਰੀ ਵਾਤਾਵਰਨ ਦਾ ਅਧਿਐਨ
  • ਬਨਸਪਤੀ ਵਿਗਿਆਨ – ਪੌਦਿਆਂ ਦਾ ਅਧਿਐਨ
  • ਕੋਸ਼ਾਣੂ ਵਿਗਿਆਨ – ਕੋਸ਼ਾਣੂ ਦਾ ਇੱਕ ਸੰਪੂਰਨ ਇਕਾਈ ਵਜੋਂ, ਅਤੇ ਇੱਕ ਜੀਵਤ ਕੋਸ਼ਾਣੂ ਦੇ ਅੰਦਰ ਚੱਲਦੇ ਅਣਵਿਕ ਅਤੇ ਰਸਾਇਣਕ ਪਰਸਪਰ ਪ੍ਰਭਾਵਾਂ ਦਾ ਅਧਿਐਨ
  • ਸੰਰੱਖਿਅਣ ਜੀਵ ਵਿਗਿਆਨ – the study of the preservation, protection, or restoration of the natural environment, natural ecosystems, vegetation, and wildlife
  • ਪ੍ਰਤਿਕੂਲ ਜੀਵ ਵਿਗਿਆਨ – ਅਨੁਕੂਲ ਤੋਂ ਹੇਠਲੇ ਤਾਪਮਾਨਾਂ ਦੇ ਪ੍ਰਾਣੀਆਂ ਉੱਤੇ ਅਸਰ ਦਾ ਅਧਿਐਨ
  • ਵਿਕਾਸਮਾਨ ਜੀਵ ਵਿਗਿਆਨ – the study of the processes through which an organism forms, from zygote to full structure
  • ਦਸ਼ਾ ਵਿਗਿਆਨ – the study of the interactions of living organisms with one another and with the non-living elements of their environment
  • ਭਰੂਣ ਵਿਗਿਆਨ – ਗਰਭ ਦੇ ਵਿਕਾਸ ਦਾ ਅਧਿਐਨ (ਗਰਭ ਧਾਰਨ ਤੋਂ ਲੈ ਕੇ ਜਣੇਪੇ ਤੱਕ)
  • ਕੀਟ ਵਿਗਿਆਨ – ਕੀਟਾਂ ਦਾ ਅਧਿਐਨ
  • ਵਾਤਾਵਰਨ ਵਿਗਿਆਨ – the study of the natural world, as a whole or in a particular area, especially as affected by human activity
  • ਮਹਾਂਮਾਰੀ ਵਿਗਿਆਨ – a major component of public health research, studying factors affecting the health of populations
  • Epigenetics – the study of heritable changes in gene expression or cellular phenotype caused by mechanisms other than changes in the underlying DNA sequence
  • ਸਲੂਕ ਸ਼ਾਸਤਰ – ਪਸ਼ੂ-ਬਿਰਤੀ ਦਾ ਅਧਿਐਨ
  • ਵਿਕਾਸਗਤ ਜੀਵ ਵਿਗਿਆਨ – ਜਾਤੀਆਂ ਦੀ ਸਮੇਂ ਮੁਤਾਬਕ ਉਪਜ ਅਤੇ ਉਦਭਵ ਦਾ ਅਧਿਐਨ
  • ਉਤਪਤੀ ਵਿਗਿਆਨ – ਜੀਵਾਣੂ ਅਤੇ ਵਿਰਾਸਤ ਦਾ ਅਧਿਐਨ
  • ਭੁਜੰਗਮ ਅਤੇ ਜਲਥਲੀ ਜੀਵ ਵਿਗਿਆਨ – ਭੁਜੰਗਮ (ਸੱਪ, ਕਿਰਲੀ ਆਦਿ) ਅਤੇ ਜਲਥਲੀ (ਡੱਡੂ, ਕੱਛੂ ਆਦਿ) ਜੀਵਾਂ ਦਾ ਅਧਿਐਨ
  • ਤੰਤੂ ਵਿਗਿਆਨ – ਕੋਸ਼ਾਣੂਆਂ ਅਤੇ ਟਿਸ਼ੂਆਂ ਦਾ ਅਧਿਐਨ; ਅੰਗ ਵਿਗਿਆਨ ਦੀ ਇੱਕ ਸੂਖਮ ਸ਼ਾਖਾ
  • ਮੱਛ ਵਿਗਿਆਨ – ਮੱਛੀਆਂ ਦਾ ਅਧਿਐਨ
  • ਇਕੱਤਰਤ ਜੀਵ ਵਿਗਿਆਨ – ਸਮੁੱਚੇ ਪ੍ਰਾਣੀਆਂ ਦਾ ਅਧਿਐਨ
  • Limnology – ਅੰਦਰੂਨੀ ਜਲ-ਸੋਮਿਆਂ ਦਾ ਅਧਿਐਨ
  • ਥਣਧਾਰੀ ਵਿਗਿਆਨ – ਥਣਧਾਰੀਆਂ ਦਾ ਅਧਿਐਨ
  • ਸਮੁੰਦਰੀ ਜੀਵ ਵਿਗਿਆਨ (ਜਾਂ ਜੈਵਿਕ ਸਾਗਰ-ਵਿਗਿਆਨ) – ਸਮੁੰਦਰੀ ਪਰਿਆਵਰਨਕ ਪ੍ਰਬੰਧਾਂ, ਪੌਦਿਆਂ, ਪਸ਼ੂਆਂ ਅਤੇ ਹੋਰ ਪ੍ਰਾਣੀਆਂ ਦਾ ਅਧਿਐਨ
  • ਸੂਖਮ ਜੀਵ ਵਿਗਿਆਨ – ਸੂਖਮ ਜੀਵਾਂ ਅਤੇ ਉਹਨਾਂ ਦੇ ਹੋਰ ਪ੍ਰਾਣੀਆਂ ਨਾਲ ਸਬੰਧਾਂ ਦਾ ਅਧਿਐਨ
  • ਅਣਵਿਕ ਜੀਵ ਵਿਗਿਆਨ – ਅਣਵਿਕ ਜੀਵ ਵਿਗਿਆਨ ਅਤੇ ਜੈਵਿਕ ਕਾਰਜਾਂ ਦਾ ਅਧਿਐਨ; ਕਈ ਵੇਰ ਜੀਵ-ਰਸਾਇਣਕੀ ਨੂੰ ਉਲੀਕਦੇ ਹੋਏ
  • ਫਫੂੰਦੀ ਵਿਗਿਆਨ – ਫਫੂੰਦੀ ਦਾ ਅਧਿਐਨ
  • ਤੰਤਰੀ ਜੀਵ ਵਿਗਿਆਨ – ਤੰਤਰੀ ਪ੍ਰਣਾਲੀ ਦਾ ਅਧਿਐਨ; ਅੰਗ ਵਿਗਿਆਨ, ਸਰੀਰ ਵਿਗਿਆਨ ਅਤੇ ਰੋਗ ਵਿਗਿਆਨ ਸਮੇਤ
  • ਕੈਂਸਰ (ਰਾਜਫੋੜਾ) ਵਿਗਿਆਨ – ਵਾਇਰਸ ਜਾਂ ਅਦਲ-ਬਦਲ ਕੈਂਸਰ ਉਤਪਤੀ, ਲਹੂ-ਨਾੜ ਉਤਪਤੀ ਅਤੇ ਟਿਸ਼ੂਆਂ ਦੀ ਮੁੜ ਢਾਲ ਸਮੇਤ ਕੈਂਸਰ ਪ੍ਰਕਿਰਿਆਵਾਂ ਦਾ ਅਧਿਐਨ
  • ਪੰਛੀ ਵਿਗਿਆਨ – ਪੰਛੀਆਂ ਦਾ ਅਧਿਐਨ
  • ਅਬਾਦੀ ਜੀਵ ਵਿਗਿਆਨ – ਸਮਾਨ-ਜਾਤੀ ਪ੍ਰਾਣੀਆਂ ਦੇ ਸਮੂਹਾਂ ਦਾ ਅਧਿਐਨ, ਸਮੇਤ
    • ਅਬਾਦੀ ਦਸ਼ਾ ਵਿਗਿਆਨ – ਅਬਾਦੀ ਦੇ ਗਤੀ ਵਿਗਿਆਨ ਅਤੇ ਨਾਸ਼ ਦਾ ਅਧਿਐਨ
    • ਅਬਾਦੀ ਉਤਪਤੀ ਵਿਗਿਆਨ – ਪ੍ਰਾਣੀਆਂ ਦੀ ਅਬਾਦੀ 'ਚ ਜੀਵਾਣੂ ਵਾਰਵਾਰਤਾ ਦੇ ਬਦਲਾਵਾਂ ਦਾ ਅਧਿਐਨ
  • ਪਥਰਾਟ ਵਿਗਿਆਨ – ਪਥਰਾਟਾਂ ਅਤੇ ਕਦੇ-ਕਦੇ ਪੂਰਵ-ਇਤਿਹਾਸਕ ਜੀਵਨ ਦੇ ਭੂਗੋਲਕ ਪ੍ਰਮਾਣਾਂ ਦਾ ਅਧਿਐਨ
  • ਰੋਗ ਸ਼ਾਸਤਰ – ਰੋਗਾਂ ਦੇ ਕਾਰਨਾਂ, ਪ੍ਰਣਾਲੀਆਂ, ਪ੍ਰਕਿਰਤੀ, ਰੂਪਾਂ ਅਤੇ ਵਿਕਾਸ ਦਾ ਅਧਿਐਨ
  • ਪਰਜੀਵੀ ਵਿਗਿਆਨ – ਪਰਜੀਵਾਂ ਅਤੇ ਪਰਜੀਵਨ ਦਾ ਅਧਿਐਨ
  • ਔਸ਼ਧੀ ਸ਼ਾਸਤਰ – ਬਣਾਉਟੀ ਦਵਾਈਆਂ ਦੀ ਤਿਆਰੀ, ਵਰਤੋਂ ਅਤੇ ਅਸਰਾਂ ਦਾ ਅਧਿਐਨ ਅਤੇ ਅਮਲੀ ਇਸਤੇਮਾਲ
  • ਸਰੀਰ ਵਿਗਿਆਨ – ਪ੍ਰਾਣੀਆਂ, ਉਹਨਾਂ ਦੇ ਅੰਗਾਂ ਅਤੇ ਖੰਡਾਂ ਦੇ ਕਾਰਜਾਂ ਦਾ ਅਧਿਐਨ
  • ਬਨਸਪਤੀ ਰੋਗ ਸ਼ਾਸਤਰ – ਬਨਸਪਤੀ ਰੋਗਾਂ ਦਾ ਅਧਿਐਨ
  • ਮਨੋ ਜੀਵ ਵਿਗਿਆਨ – ਮਨੋਵਿਗਿਆਨ ਦੇ ਜੀਵ-ਵਿਗਿਆਨਕ ਸਿਧਾਂਤਾਂ ਦਾ ਅਧਿਐਨ
  • ਸਮਾਜਕ ਜੀਵ ਵਿਗਿਆਨ – ਸਮਾਜਕ ਵਿਗਿਆਨ ਦੇ ਜੀਵ-ਵਿਗਿਆਨਕ ਸਿਧਾਂਤਾਂ ਦਾ ਅਧਿਐਨ
  • ਬਣਤਰੀ ਜੀਵ ਵਿਗਿਆਨ – ਅਣਵਿਕ ਜੀਵ ਵਿਗਿਆਨ, ਜੀਵ-ਰਸਾਇਣਕੀ ਅਤੇ ਜੀਵ-ਭੌਤਿਕੀ ਦੀ ਸ਼ਾਖਾ ਜੋ ਜੈਵਿਕ ਵਿਸ਼ਾਲ-ਅਣੂਆਂ ਦੀ ਅਣਵਿਕ ਬਣਤਰ ਨਾਲ ਸਬੰਧਤ ਹੈ
  • ਸੰਜੋਜਕ ਜੀਵ ਵਿਗਿਆਨ- ਜੀਵ ਵਿਗਿਆਨ ਅਤੇ ਇੰਜਨੀਅਰੀ ਦੀ ਇਕੱਤਰਤ ਘੋਖ; ਕੁਦਰਤ 'ਚ ਨਾ ਪਾਏ ਜਾਣ ਵਾਲੇ ਜੀਵ-ਵਿਗਿਆਨਕ ਕਾਰਜਾਂ ਦੀ ਉਸਾਰੀ
  • ਵਿਸ਼-ਅਣੂ ਵਿਗਿਆਨ – ਵਾਇਰਸ (ਵਿਸ਼-ਅਣੂ) ਅਤੇ ਹੋਰ ਸਬੰਧਤ ਅਣੂਆਂ ਦਾ ਅਧਿਐਨ
  • ਜੰਤੂ ਵਿਗਿਆਨ – ਸ਼੍ਰੇਣੀਕਰਨ, ਸਰੀਰ ਬਣਤਰ, ਵਿਕਾਸ ਅਤੇ ਸਲੂਕ ਸਮੇਤ ਜੰਤੂਆਂ ਦਾ ਅਧਿਐਨ (ਸ਼ਾਖਾਵਾਂ ਹਨ: ਕੀਟ ਵਿਗਿਆਨ, ਸਲੂਕ ਸ਼ਾਸਤਰ, ਭੁਜੰਗਮ ਅਤੇ ਜਲਥਲੀ ਜੀਵ ਵਿਗਿਆਨ, ਪੰਛੀ ਵਿਗਿਆਨ, ਥਣਧਾਰੀ ਵਿਗਿਆਨ, ਅਤੇ ਮੱਛ ਵਿਗਿਆਨ)

ਹਵਾਲੇ

ਸੋਧੋ
  1. Based on definition from Aquarena Wetlands Project glossary of terms. Archived 2004-06-08 at the Wayback Machine.
  2. Avila, Vernon L. (1995). Biology: Investigating life on earth. Boston: Jones and Bartlett. pp. 11–18. ISBN 0-86720-942-9.
  3. Branches of Biology on biology-online.org
  4. Biology on bellaonline.com