ਜੀਵ ਵੰਨ-ਸੁਵੰਨਤਾ ਜਾਂ ਜੀਵ ਵਖਰੇਵਾਂ ਕੁਦਰਤ ਵਿੱਚ ਇੱਕ ਵਾਤਾਵਰਨੀ ਸੰਤੁਲਨ ਹੁੰਦਾ ਹੈ। ਵਾਤਾਵਰਨ ਦੇ ਭਿੰਨ-ਭਿੰਨ ਜੀਵਾਂ ਦੀਆਂ ਕਿਰਿਆਵਾਂ/ਪ੍ਰਤੀਕਿਰਆਵਾਂ ਕਰਕੇ ਇਹ ਸੰਤੁਲਨ ਕਾਇਮ ਰਹਿੰਦਾ ਹੈ। ਕਿਸੇ ਇੱਕ ਸੈੱਲ ਜਾਂ ਜੀਵ ਦਾ ਫਾਲਤੂ ਪਦਾਰਥ, ਕਿਸੇ ਦੂਜੇ ਜੀਵ ਦਾ ਭੋਜਨ ਬਣਦਾ ਹੈ। ਬ੍ਰਹਿਮੰਡ ਵਿੱਚ ਧਰਤੀ ਹੀ ਅਜਿਹਾ ਗ੍ਰਹਿ ਹੈ, ਜਿੱਥੇ ਜੀਵਨ ਸੰਭਵ ਹੈ। ਮੁਆਫ਼ਕ ਹਾਲਾਤ ਪੈਦਾ ਹੋਣ ‘ਤੇ ਸਭ ਤੋਂ ਪਹਿਲਾਂ ਪਾਣੀ ਵਿੱਚ ਇੱਕ ਸੈੱਲ ਵਾਲੇ ਜੀਵ ਪੈਦਾ ਹੋਏ। ਇਨ੍ਹਾਂ ਦੇ ਤਰਤੀਬੀ ਵਿਕਾਸ ਰਾਹੀਂ ਵੱਡੇ ਅਤੇ ਗੁੰਝਲਦਾਰ ਜੀਵ ਹੋਂਦ ਵਿੱਚ ਆਏ। ਅੱਜ ਧਰਤੀ ‘ਤੇ ਜੀਵ-ਜੰਤੂਆਂ ਦੀਆਂ ਅਨੇਕਾਂ ਕਿਸਮਾਂ ਹਨ। ਧਰਤੀ, ਜਿਸ ਨੂੰ ਅਸੀਂ ਧਰਤੀ ਮਾਂ ਕਹਿੰਦੇ ਹਾਂ, ਸੱਚਮੁੱਚ ਹੀ ਮਾਂ ਵਾਂਗ ਕਿੰਨੇ ਹੀ ਜੀਵ-ਜੰਤੂ, ਪਸ਼ੂ ਪੰਛੀ, ਫੁੱਲ ਬੂਟੇ, ਕੀੜੇ-ਮਕੌੜੇ, ਜੀਵਾਣੂ, ਉੱਲੀਆਂ ਤੇ ਹੋਰ ਪਤਾ ਨਹੀਂ ਕਿੰਨੀਆਂ ਕੁ ਜਾਤੀਆਂ ਦੀ ਪਾਲਣਹਾਰ ਹੈ। ਕੁਦਰਤ ਦੇ ਤਾਣੇ-ਬਾਣੇ ਵਿੱਚ ਜੀਵਾਂ ਅਤੇ ਨਿਰਜੀਵਾਂ ਦੇ ਆਪਸੀ ਨਾ ਟੁੱਟਣ ਵਾਲੇ ਸਬੰਧ ਹਨ। ਪੌਦੇ, ਜਾਨਵਰ, ਊਲੀਆਂ ਤੇ ਬਹੁਤ ਸਾਰੇ ਬੈਕਟੀਰੀਆਂ ਨੂੰ ਵਾਯੂਮੰਡਲ ‘ਚੋਂ ਜਾਂ ਪਾਣੀ ‘ਚੋਂ ਜਿਊਂਦੇ ਰਹਿਣ ਲਈ ਆਕਸੀਜਨ ਪ੍ਰਾਪਤ ਕਰਨ ਯੋਗ ਹੋਣ ਦੀ ਲੋੜ ਹੁੰਦੀ ਹੈ, ਨਾਲ ਹੀ ਸਾਰੇ ਸੰਜੀਵਾਂ ਨੂੰ ਫਾਲਤੂ ਪਦਾਰਥ ਜਿਵੇਂ ਕਾਰਬਨ ਡਾਇਆਕਸਾਈਡ ਜੇ ਸੰਜੀਵਾਂ ਦੇ ਅੰਦਰ ਜਮ੍ਹਾਂ ਹੋਣ ਦਿੱਤੀ ਜਾਵੇ ਤਾਂ ਉਹ ਜ਼ਹਿਰੀਲੀ ਹੋ ਸਕਦੀ ਹੈ। ਇਸ ਲਈ ਉਹਨਾਂ ਨੂੰ ਇਸ ਤੋਂ ਮੁਕਤ ਹੋਣਾ ਪੈਂਦਾ ਹੈ। ਸੌਖਣ ਕ੍ਰਿਆ ਸੰਜੀਵਾਂ ਦੇ ਅੰਦਰਲੇ ਵਰਤਾਰੇ ਨਾਲ ਹੀ ਨਹੀਂ ਜੁੜੀ ਹੋਈ ਹੈ, ਸਗੋਂ ਇਹ ਸੰਜੀਵਾਂ ਅਤੇ ਉਹਨਾਂ ਦੇ ਨੇੜਲੇ ਵਾਤਾਵਰਨ ਜਿਵੇਂ ਭੂਮੀ, ਹਵਾ, ਪਾਣੀ ਅਤੇ ਦੂਜੇ ਸੰਜੀਵਾਂ ਤੋਂ ਪਦਾਰਥਾਂ ਦਾ ਲੈਣ-ਦੇਣ ਵੀ ਹੈ। ਭੂਮੀ ਪੌਦਿਆਂ ਨੂੰ ਸਿੱਧੇ ਵਧਣ ਅਤੇ ਖੜ੍ਹਨ ਲਈ ਹੀ ਸਹਾਈ ਨਹੀਂ ਹੁੰਦੀ, ਸਗੋਂ ਖਣਿਜਾਂ, ਗੈਸਾਂ, ਪਾਣੀ, ਜੀਵਕ ਪਦਾਰਥਾਂ ਦੀ ਯੋਗਿਕ ਵੀ ਹੈ। ਇਸ ਲਈ ਲੱਖਾਂ, ਕਰੋੜਾਂ ਦੀ ਗਿਣਤੀ ਵਿੱਚ ਸੂਖਮ ਜੀਵ ਜਿਵੇਂ ਊਲੀਆਂ, ਬੈਕਟੀਰੀਆ, ਵਾਇਰਸ, ਅਲਗੀ, ਗੰਡੋਏ, ਨਿਮਾਟੋਡ ਆਦਿ ਵੀ ਹੁੰਦੇ ਹਨ। ਜਿਹੜੇ ਆਪਸੀ ਮੇਲ-ਮਿਲਾਪ ਨਾਲ ਲਗਾਤਾਰ ਇੱਕ ਦੂਜੇ ਲਈ ਵਸੀਲੇ ਪ੍ਰਦਾਨ ਕਰਦੇ ਹਨ। ਭੂਮੀ ਅਤੇ ਪੌਦਿਆਂ ਵਿੱਚ ਆਪਸੀ ਮਜ਼ਬੂਤ ਸੌਖਿਕ ਲੈਣ ਦੇਣ ਹੈ। ਪੌਦੇ ਜਦੋਂ ਵਧਦੇ- ਫੁਲਦੇ ਹਨ ਤਾਂ ਭੂਮੀ ਦੇ ਬਹੁਤ ਸਾਰੇ ਸੰਜੀਵਾਂ ਨੂੰ ਖ਼ੁਰਾਕ ਮੁਹੱਈਆ ਕਰਵਾਉਂਦੇ ਹਨ। ਪ੍ਰਕਾਸ਼ ਸੰਸਲੇਸ਼ਣ ਕ੍ਰਿਆ ਰਾਹੀਂ ਪੌਦਿਆਂ ਦੀਆਂ ਹਰੀਆਂ ਕੋਸ਼ਕਾਵਾਂ ਵਿੱਚ ਬਣਨ ਵਾਲਾ ਪਦਾਰਥ, ਜੜ੍ਹਾਂ ਰਾਹੀਂ ਬਾਹਰ ਨਿਕਲ ਕੇ ਕੁਦਰਤੀ ਪ੍ਰਕਿਰਤਿਕ ਸੌਖਿਕ ਜੋੜ ਜੋੜਦਾ ਹੈ, ਜਿਸ ਵਿੱਚ ਮਨੁੱਖ ਵੀ ਸ਼ਾਮਲ ਹੁੰਦੇ ਹਨ। ਬਹੁਤ ਸਾਰੇ ਸੂਖਮ ਜੀਵ ਜੜ੍ਹਾਂ ਨੇੜੇ ਜੈਵਿਕ ਰਸਾਇਣ ਮੁਹੱਈਆ ਕਰਦੇ ਹਨ। ਜਿਹੜੇ ਪੌਦਿਆਂ ਦਾ ਸਿਹਤਮੰਦ ਵਾਧਾ ਹੋਣ ‘ਚ ਸਹਾਈ ਹੁੰਦੇ ਹਨ। ਸਾਰੇ ਪੌਦੇ ਨਾਈਟਰੋਜਨ, ਫਾਸਫੋਰਸ, ਪੌਟਾਸ਼, ਮੈਗਨੀਸ਼ੀਅਮ, ਕੈਲਸ਼ੀਅਮ ਆਦਿ ਖੁਰਾਕੀ ਤੱਤ ਲੈਂਦੇ ਹਨ। ਬੈਕਟੀਰੀਆ ਪੌਦਿਆਂ ਨੂੰ ਵਾਯੂ ਮੰਡਲ ‘ਚੋਂ ਨਾਈਟਰੋਜਨ ਪ੍ਰਾਪਤ ਕਰਵਾਉਂਦੇ ਹਨ। ਜਦੋਂ ਪੌਦੇ ਮਰਦੇ ਹਨ ਤਾਂ ਪੌਦਿਆਂ ਦੀਆਂ ਜੜ੍ਹਾਂ, ਟਾਹਣੀਆਂ ਅਤੇ ਪੱਤੇ ਆਦਿ ਊਲੀਆਂ ਅਤੇ ਬੈਕਟੀਰੀਆ ਦੀ ਖੁਰਾਕ ਬਣਦੇ ਹਨ। ਊਲੀਆਂ ਅਤੇ ਬੈਕਟੀਰੀਆ ਅਗਾਂਹ ਨਿਮਾਟੋਡਾਂ ਅਤੇ ਗੰਡੋਇਆਂ ਦੀ ਖੁਰਾਕ ਬਣਦੇ ਹਨ। ਜਿਹੜੇ ਅਗਾਂਹ ਹੋਰ ਜੀਵਾਣੂੰਆਂ ਦੀ ਖੁਰਾਕ ਬਣਦੇ ਹਨ।[1]

ਧਰਤੀ 'ਤੇ ਸਭ ਤੋਂ ਵਧੀਆ ਇਕੋਸਿਸਟਮ

ਨੁਕਸਾਨ

ਸੋਧੋ
  • ਹਵਾ ਦੇ ਪ੍ਰਦੂਸ਼ਣ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ ਜਿਸ ਨਾਲ ਕਈ ਪ੍ਰਕਾਰ ਦੀਆਂ ਸਾਹ ਦੀਆਂ ਬਿਮਾਰੀਆਂ ਪੈਦਾ ਹੋ ਜਾਂਦੀਆਂ ਹਨ।
  • ਫਸਲਾਂ ‘ਤੇ ਛਿੜਕਣ ਵਾਲੇ ਕੀਟਨਾਸ਼ਕ ਅਤੇ ਬਨਾਉਟੀ ਖਾਦਾਂ ਜਿੱਥੇ ਧਰਤੀ ਨੂੰ ਜ਼ਹਿਰੀਲਾ ਬਣਾ ਰਹੀਆਂ ਹਨ, ਉੱਥੇ ਧਰਤੀ ਵਿਚਲੇ ਜੀਵਾਣੂੰਆਂ ਦੀ ਕਿਰਿਆ ਦੇ ਰੁਕ ਜਾਣ ਨਾਲ ਜ਼ਮੀਨ ਬੰਜਰ ਹੋਈ ਜਾ ਰਹੀ ਹੈ।
  • ਲਗਾਤਾਰ ਜੰਗਲਾਂ ਨੂੰ ਕੱਟ ਕੇ ਰੜ੍ਹੀ ਕੱਢੀ ਜਾ ਰਹੀ ਧਰਤੀ ਘਾਤਕ ਗਰਮੀ ਨੂੰ ਸੱਦਾ ਦੇ ਰਹੀ ਹੈ। ਭੂਮੀ ਨੰਗੀ ਹੋ ਜਾਣ ਕਾਰਨ ਭੂਮੀ ਖੋਰ ਹੋ ਜਾਂਦਾ ਹੈ ਅਤੇ ਬਾਰਸ਼ਾਂ ਵੀ ਘੱਟ ਹੁੰਦੀਆਂ ਹਨ।
  • ਉਦਯੋਗਾਂ ਦਾ ਜ਼ਹਿਰਾਂ ਮਿਲਿਆ ਪਾਣੀ, ਨਦੀਆਂ ਨਹਿਰਾਂ ਵਿੱਚ ਪਾਇਆ ਜਾ ਰਿਹਾ ਹੈ, ਜਿਸ ਨਾਲ ਉਹ ਪਾਣੀ ਦੂਸ਼ਿਤ ਹੀ ਨਹੀਂ ਹੁੰਦਾ ਸਗੋਂ ਉਹ ਪਾਣੀ ਪੀਣ ਲਈ ਸਾਡੇ ਕੋਲ ਪਹੁੰਚਦਾ ਹੈ ਤਾਂ ਅਨੇਕਾਂ ਰੋਗਾਂ ਨੂੰ ਜਨਮ ਦਿੰਦਾ ਹੈ।
  • ਨਦੀਆਂ ਕਿਨਾਰੇ ਵੱਸੇ ਮਹਾ ਨਗਰਾਂ ਦੁਆਰਾ ਢੇਰਾਂ ਦੇ ਢੇਰ ਗੰਦਗੀ ਇਨ੍ਹਾਂ ਨਦੀਆਂ ‘ਚ ਰੋੜ੍ਹੀ ਜਾ ਰਹੀ ਹੈ। ਪਾਣੀ ਇਸ ਗੰਦਗੀ ਨਾਲ ਪਲੀਤ ਹੋ ਰਿਹਾ ਹੈ। ਇਸ ਵਿੱਚ ਮੈਗਨੀਸ਼ੀਅਮ, ਲੋਹਾ, ਲੂਣ ਤੇ ਹੋਰ ਤੱਤ ਰਲ ਕੇ ਇਸ ਨੂੰ ਪ੍ਰਦੂਸ਼ਿਤ ਕਰ ਦਿੰਦੇ ਹਨ।
  • ਕਸਬਿਆਂ, ਛੋਟੇ ਸ਼ਹਿਰਾਂ ਜਾਂ ਪਿੰਡਾਂ ਵਿੱਚ ਗੰਦਗੀ ਦਾ ਸਹੀ ਨਿਕਾਸ ਨਾ ਹੋਣ ਕਾਰਨ, ਪਾਣੀ ਨਿੱਤ ਰੋਜ਼ ਪ੍ਰਦੂਸ਼ਿਤ ਹੋ ਰਿਹਾ ਹੈ। ਘਰਾਂ ‘ਚ ਬਣੇ ਪਖਾਨਿਆਂ ਨਾਲ ਪ੍ਰਦੂਸ਼ਿਤ ਹੋਇਆ ਪਾਣੀ, ਧਰਤੀ ਹੇਠੋਂ ਨਲਕਿਆਂ ਰਾਹੀਂ ਕੱਢ ਕੇ ਪੀਤਾ ਜਾਂਦਾ ਹੈ ਤਾਂ ਇਸ ਨਾਲ ਪੇਟ, ਅੰਤੜੀਆਂ ਅਤੇ ਲੀਵਰ ਪੈਂਕਰੀਆਜ਼ ਦੇ ਰੋਗਾਂ ਵਿੱਚ ਵਾਧਾ ਹੁੰਦਾ ਹੈ। ਇੱਕ ਸਰਵੇਖਣ ਮੁਤਾਬਕ ਹਰ ਸਾਲ ਪੰਜਾਹ ਲੱਖ ਲੋਕ ਅੰਤੜੀਆਂ ਅਤੇ ਪੇਟ ਦੇ ਰੋਗਾਂ ਨਾਲ ਮੌਤ ਦੇ ਮੂੰਹ ਜਾ ਪੈਂਦੇ ਹਨ।
  • ਭੱਠਿਆਂ ਅਤੇ ਫੈਕਟਰੀਆਂ ਵਿੱਚੋਂ ਨਿਕਲਦਾ ਧੂੰਆਂ ਹਵਾ ਨੂੰ ਪ੍ਰਦੂਸ਼ਿਤ ਕਰ ਰਿਹਾ ਹੈ। ਬਾਲਣ ਤੋਂ ਪੈਦਾ ਹੋਇਆ ਧੂੰਆਂ ਖਤਰਨਾਕ ਹੁੰਦਾ ਹੈ। ਇਹ ਸਾਹ ਅਤੇ ਫੇਫੜਿਆਂ ਦੀਆਂ ਬਿਮਾਰੀਆਂ ਦਾ ਕਾਰਨ ਬਣਦਾ ਹੈ।
  • ਪੱਤਿਆਂ ਦੇ ਸਾੜਨ ਨਾਲ ਕਾਰਬਨ-ਡਾਇਆਕਸਾਈਡ ਅਤੇ ਕਾਰਬਨ-ਮੋਨੋ-ਆਕਸਾਈਡ ਉਤਪੰਨ ਹੁੰਦੀਆਂ ਹਨ, ਜਿਹੜੀਆਂ ਗਲੋਬਲ ਵਾਰਮਿੰਗ ਦਾ ਕਾਰਨ ਬਣਦੀਆਂ ਹਨ।
  • ਕਾਰਖਾਨਿਆਂ ਵਿੱਚੋਂ ਨਿਕਲਦਾ ਧੂੰਆਂ ਅਤੇ ਗੰਧ, ਸਾਹ ਦੀਆਂ ਲਾਇਲਾਜ ਬਿਮਾਰੀਆਂ ਅਤੇ ਫੇਫੜਿਆਂ ਦੇ ਕੈਂਸਰ ਦਾ ਖਾਮੋਸ਼ ਕਾਰਨ ਬਣਦੇ ਹਨ।
  • ਸੜਕਾਂ ‘ਤੇ ਲਗਾਤਾਰ ਚੱਲ ਰਹੇ ਵਾਹਨ ਹਵਾ ਵਿੱਚ ਗੈਸਾਂ ਤੇ ਕਾਰਬਾਨਿਕ ਪਦਾਰਥ ਮਿਲਾ ਕੇ ਇਸ ਨੂੰ ਪ੍ਰਦੂਸ਼ਿਤ ਕਰ ਰਹੇ ਹਨ।
  • ਏਅਰ ਕੰਡੀਸ਼ਨਰ ਅਤੇ ਇਸ ਤਰ੍ਹਾਂ ਦੇ ਹੋਰ ਉਪਕਰਨ ਜੋ ਮਨੁੱਖ ਨੂੰ ਸੁੱਖ ਸਹੂਲਤਾਂ ਤਾਂ ਦਿੰਦੇ ਹਨ ਪਰ ਇਨ੍ਹਾਂ ਨਾਲ ਪੈਦਾ ਹੋਈ ਕਲੋਰੋ-ਫਲੋਰੋ ਕਾਰਬਨਜ਼ ਸਾਡੀ ਓਜ਼ੋਨ ਪਰਤ, ਜੋ ਸਾਨੂੰ ਸੂਰਜ ਤੋਂ ਪ੍ਰਿਥਵੀ ਵੱਲ ਆਉਂਦੀਆਂ ਹਾਨੀਕਾਰਕ ਪਰਾਬੈਂਗਣੀ ਕਿਰਨਾਂ ਤੋਂ ਬਚਾਉਂਦੀ ਹੈ, ਵਿੱਚ ਵੀ ਮਘੋਰੇ ਕਰ ਰਹੀ ਹੈ।
  • ਵਿਗਿਆਨ ਅਤੇ ਤਕਨਾਲੋਜੀ ਵਿੱਚ ਵਿਕਾਸ, ਕੁਦਰਤੀ ਸਰੋਤਾਂ ਦਾ ਸ਼ੋਸ਼ਣ, ਜੰਗਲਾਂ ਦੀ ਕਟਾਈ, ਸ਼ਹਿਰੀਕਰਨ, ਆਵਾਜਾਈ ਦੇ ਸਾਧਨਾਂ ‘ਚ ਵਾਧਾ, ਖੇਤੀਕਰਨ ਦੇ ਦੋਸ਼ਪੂਰਨ ਢੰਗ ਅਤੇ ਆਬਾਦੀ ਵਿੱਚ ਹੋ ਰਿਹਾ ਲਗਾਤਾਰ ਵਾਧਾ ਆਦਿ ਕਾਰਨਾਂ ਨਾਲ ਸਾਡੇ ਸਮੁੱਚੇ ਵਾਤਾਵਰਣ ਵਿੱਚ ਵਿਗਾੜ ਆਇਆ ਹੈ।

ਹਵਾਲੇ

ਸੋਧੋ
  1. "What is biodiversity?". United Nations Environment Programme, World Conservation Monitoring Centre. Archived from the original on 2014-04-29. Retrieved 2015-05-22. {{cite web}}: Unknown parameter |dead-url= ignored (|url-status= suggested) (help)