ਜੁਕ
ਜੁਕ ਪ੍ਰਮੁੱਖ ਕੋਰੀਆਈ ਦਲੀਆ ਵਾਲਾ ਪਕਵਾਨ ਹੈ ਜੋ ਕੀ ਪਕਾਏ ਚਾਵਲ, ਬੀਨ, ਤਿਲ, ਅਤੇ ਅਜ਼ੁਕੀ ਬੀਨ ਨਾਲ ਬਣਾਇਆ ਜਾਂਦਾ ਹੈ। ਪੂਰਬੀ ਏਸ਼ੀਆਈ ਦੇਸ਼ ਵਿੱਚ ਇੱਕ ਆਮ ਭੋਜਨ ਹੈ ਜਿਸਦੇ ਹਰ ਜਗਾ ਵੱਖ-ਵੱਖ ਆਮ ਹੈ ਜਿਂਵੇ ਕੀ ਕਾੰਟੋਨੀ ਭਾਸ਼ਾ ਵਿੱਚ ਇਸਨੂੰ ਜੂਕ ਕਹਿੰਦੇ ਹਨ।[1] ਇਸਨੂੰ ਕੋਰੀਆ ਵਿੱਚ ਗਰਮ-ਗਰਮ ਅਕਸਰ ਸਵੇਰ ਦੇ ਭੋਜਨ ਦੀ ਤਰਾਂ ਦੀ ਖਾਧਾ ਜਾਂਦਾ ਹੈ ਪਰ ਰ ਇਸਨੂੰ ਕਿਸੀ ਵੀ ਸਮੇਂ ਖਾਇਆ ਜਾ ਸਕਦਾ ਹੈ। ਇਹ ਪੋਸ਼ਣ ਭਰਭੂਰ ਹੁੰਦਾ ਹੈ ਅਤੇ ਇਸਦੇ ਨਰਮ ਤੇ ਹਲਕੇਪਨ ਕਰਕੇ ਇਹ ਹਜ਼ਮ ਛੇਤੀ ਆਉਂਦਾ ਹੈ। ਇਹ ਇੱਕ ਤੰਦਰੁਸਤ ਕਰਣ ਵਾਲਾ ਪਕਵਾਨ ਹੈ ਜੋ ਕੀ ਬਿਮਾਰੀ ਜਾਂ ਮਾੜੀ ਸੇਹਤ ਵਿੱਚ ਖਾਇਆ ਜਾਂਦਾ ਹੈ। ਜੁਕ ਵੀ ਬੱਚਿਆਂ ਲਈ ਇੱਕ ਆਦਰਸ਼ ਭੋਜਨ ਮੰਨਿਆ ਗਿਆ ਹੈ, ਅਤੇ ਦੱਖਣੀ ਕੋਰੀਆ ਵਿੱਚ ਬਹੁਤ ਸਾਰੇ ਜੁਕ ਚੇਨ ਸਟੋਰ ਦੇ ਕੇ ਵਪਾਰਕ ਇਸਨੂੰ ਵੇਚਦੇ ਹਨ।[2]
ਜੁਕ | |
---|---|
ਸਰੋਤ | |
ਸੰਬੰਧਿਤ ਦੇਸ਼ | ਕੋਰੀਆ |
ਖਾਣੇ ਦਾ ਵੇਰਵਾ | |
ਪਰੋਸਣ ਦਾ ਤਰੀਕਾ | Warm |
ਮੁੱਖ ਸਮੱਗਰੀ | ਦਲੀਆ |
ਕਿਸਮਾਂ
ਸੋਧੋਜੁਕ ਦੀਆਂ ਚਲੀ ਤੋਂ ਵੱਧ ਕਿਸਮਾਂ ਹਨ ਜਿੰਨਾ ਦਾ ਪੁਰਾਤਨ ਦਸਤਾਵੇਜਾਂ ਵਿੱਚ ਜ਼ਿਕਰ ਕਿੱਤਾ ਗਿਆ ਹੈ। ਜੁਕ ਦੀ ਸਬ ਤੋਂ ਆਮ ਕਿਸਮ "ਹੀਨ ਜੁਕ"(흰죽, ਚਿੱਟੀ ਜੁਕ) ਹੈ ਜੋ ਕੀ ਸਧਾਰਨ ਚਿੱਟੇ ਚੌਲਾਂ ਤੋਂ ਬਣਾਈ ਜਾਂਦੀ ਹੈ। ਇਸਦਾ ਆਪਣਾ ਕੋ ਸਵਾਦ ਨਹੀਂ ਹੁੰਦਾ ਇਸ ਕਰਕੇ ਇਸ ਨੂੰ ਹੋਰ ਸਵਾਦੀ ਪਕਵਾਨਾਂ ਦੇ ਨਾਲ ਪਰੋਸਿਆ ਜਾਂਦਾ ਹੈ ਜਿੱਦਾਂ ਕੀ ਕਿਮਚੀ, ਕਟਲ ਮੱਛੀ ਦਾ ਆਚਾਰ, ਮਸਾਲੇਦਾਰ ਤੰਦੂਆ (octopus) ਅਤੇ ਹੋਰ ਦੂਜੇ ਪਕਵਾਨ. ਹੋਰ ਕਿਸਮਾਂ ਜਿੰਨਾਂ ਵਿੱਚ ਸਮੱਗਰੀ ਜਿਂਵੇ ਦੁੱਧ, ਸਬਜ਼ੀ, ਸਮੁੰਦਰੀ ਭੋਜਨ (seafood), ਗਿਰੀਆਂ ਅਤੇ ਵੱਖ-ਵੱਖ ਤਰਾਂ ਦੀ ਹੋਰ ਦਾਣੇ ਸ਼ਾਮਲ ਹਨ।[3]
ਗੈਲਰੀ
ਸੋਧੋਹਵਾਲੇ
ਸੋਧੋ- ↑ An Illustrated Guide to Korean Culture - 233 traditional key words. Seoul: Hakgojae Publishing Co. 2002. pp. 20–21. ISBN 8985846981.
{{cite book}}
: Cite has empty unknown parameters:|month=
and|coauthors=
(help) - ↑ ਫਰਮਾ:Ko "Busy juk restaurants" Archived 2012-01-12 at the Wayback Machine., City News 2010-05-17
- ↑ ਫਰਮਾ:Ko Sok mieum at Doosan Encyclopedia