ਜੁਗਿੰਦਰ ਅਮਰ ਪੰਜਾਬੀ ਕਵੀ ਹੈ।

ਲਿਖਤਾਂ

ਸੋਧੋ

ਕਾਵਿ

ਸੋਧੋ
  • ਤਰਤੀਬ (1970)
  • ਦੂਜਾ ਸੂਰਜ (1982)
  • ਆਲ੍ਹਣਾ ਨਾ ਪਾਈਂ (1992)


1970 ਵਿਚ ਉਸਦੀ ਪਹਿਲੀ ਕਾਵਿ-ਪੁਸਤਕ ‘ਤਰਤੀਬ' ਪ੍ਰਕਾਸ਼ਿਤ ਹੋਈ। 'ਤਰਤੀਬ ਦਾ ਰੀਵੀਊ ਕਰਦਿਆਂ ਮੈਂ ਇਸ ਪੁਸਤਕ ਵਿਚਲੀਆਂ ਕਵਿਤਾਵਾਂ ਬਾਰੇ ਕਿਹਾ ਸੀ-ਜੁਗਿੰਦਰ ਅਮਰ ਦੀ ਪ੍ਰਥਮ ਕਾਵਿ-ਪੁਸਤਕ ਬਹੁਤ ਵਿਸ਼ਿਆਂ ਨੂੰ ਆਪਣੀ ਸੀਮਾ ਵਿਚ ਲਿਆਉਣ ਦਾ ਯਤਨ ਕਰਦੀ ਹੈ। ਕਵੀ ਇਸ ਵਿਚ ਆਪਣੇ ਬਹੁਪੱਖੀ ਜੀਵਨ-ਅਨੁਭਵ ਨੂੰ ਕਾਵਿ-ਰੂਪ ਵਿਚ ਅਭਿਵਿਅਕਤ ਕਰਨ ਲਈ ਯਤਨਸ਼ੀਲ ਹੈ। ਉਸਦੀਆਂ ਕਵਿਤਾਵਾਂ ਸਿਰਜਣ ਦੀਆਂ ਮਜਬੂਰੀਆਂ ਨੂੰ ਪਾਰ ਕਰਕੇ ਕਾਵਿ-ਪਦਵੀ ਪ੍ਰਾਪਤ ਕਰਦੀਆਂ ਪ੍ਰਤੀਤ ਹੁੰਦੀਆਂ ਹਨ। ਇਨ੍ਹਾਂ ਕਵਿਤਾਵਾਂ ਦੀ ਸਥਿਤੀ ਕਵੀ ਦੀ ਹੰਢਾਈ ਹੋਈ ਸਥਿਤੀ ਹੋਣ ਕਾਰਣ ਉਸਦੇ ਅਨੁਭਵ ਦਾ ਭਾਗ ਬਣ ਕੇ ਕਾਵਿ-ਅਭਿਵਿਅਕਤੀ ਗ੍ਰਹਿਣ ਕਰਦੀ ਹੈ। 'ਤਰਤੀਬ ਵਿਚਲੀਆਂ ਕਵਿਤਾਵਾਂ ਦਾ ਕੇਂਦਰੀ ਪ੍ਰਕਾਸ਼-ਬਿੰਦੂ ਰੋਸ ਜਾਂ ਵਿਦ੍ਰੋਹ ਹੈ। ਕਿਸੇ ਓਪਰੇ ਭਾਰ ਹੇਠ ਦੱਬਿਆ ਮਨੁੱਖ ਜਿਸ ਦੁਖਿਤ ਭਾਵਨਾ ਨਾਲ ਗ੍ਰਸਤ ਹੁੰਦਾ ਹੈ ਉਸਦਾ ਚਿਤ੍ਰਣ ‘ਤਰਤੀਬ` ਵਿਚ ਕਈ ਥਾਵਾਂ ਤੇ ਹੋਇਆ ਹੈ। ਇਸੇ ਸਥਿਤੀ ਦੀ ਹੋਂਦ ਇਨ੍ਹਾਂ ਕਵਿਤਾਵਾਂ ਨੂੰ ਬੋਲ ਪ੍ਰਦਾਨ ਕਰਦੀ ਹੈ। 1970 ਵਿਚ ਪ੍ਰਕਾਸ਼ਿਤ ਤਰਤੀਬ’ ਤੋਂ ਆਲ੍ਹਣਾ ਨਾ ਪਾਈਂ (1992) ਕਾਵਿ ਸੰਗ੍ਰਹਿ ਦੇ ਪ੍ਰਕਾਸ਼ਨ ਤੱਕ ਉਸਨੇ ਕਾਵਿ-ਸਿਰਜਨਾ ਦਾ ਇਕ ਲੰਮਾ ਸਫਰ ਤੈਅ ਕੀਤਾ ਹੈ। ਇਸ ਯਾਤ੍ਰਾ ਦੇ ਦੌਰਾਨ ਉਸਦੀ ਕਵਿਤਾ ਨੇ ਵਿਕਾਸ ਦੇ ਕਈ ਪੜਾਅ ਪਾਰ ਕੀਤੇ ਹਨ। ਜੋਗਿੰਦਰ ਅਮਰ ਦੀ ਦੂਸਰੀ ਕਾਵਿ-ਪੁਸਤਕ ‘ਦੂਜਾ ਸੂਰਜ (1982) ਬਾਰਾਂ ਸਾਲਾ ਬਾਅਦ ਪ੍ਰਕਾਸ਼ਿਤ ਹੋਈ। ਬਾਰਾਂ ਸਾਲਾਂ ਦੇ ਇਸ ਲੰਮੇਂ ਸਮੇਂ ਦੇ ਦੌਰਾਨ ਇਸ ਤਰ੍ਹਾਂ ਪ੍ਰਤੀਤ ਹੁੰਦਾ ਰਿਹਾ ਜਿਵੇਂ ਜੁਗਿੰਦਰ ਅਮਰ ਨੇ ਕਵਿਤਾ ਦੇ ਖੇਤਰ 'ਚੋਂ ਸਨਿਆਸ ਲੈ ਲਿਆ ਹੋਵੇ। ਕਿਉਂਕਿ ਇਸ ਸਮੇਂ ਉਸਦੀਆਂ ਕਵਿਤਾਵਾਂ ਬਹੁਤ ਟਾਂਵੀਆਂ ਹੀ ਛਪਦੀਆਂ ਰਹੀਆਂ। ਪਰ, ਉਹ ਚੁੱਪ ਨਹੀਂ ਸੀ। ਨਿਰੰਤਰ ਰਚਨਾ ਕਰ ਰਿਹਾ ਸੀ। ਉਪਜੀਵਕਾ ਲਈ ਸੰਘਰਸ਼ ਦੇ ਰੁਝੇਵੇਂ ਕਾਰਣ ਉਹ ਬਹੁਤ ਲੰਮੇ ਸਮੇਂ ਤਕ ਕਵਿਤਾਵਾਂ ਦੇ ਪ੍ਰਕਾਸ਼ਨ ਵਲ ਧਿਆਨ ਨਾ ਦੇ ਸਕਿਆ। ਇਸ ਰੁਝੇਵੇ ਤੋਂ ਥੋੜਾ ਕੁ ਵਿਹਲ ਮਿਲਿਆ ਤਾਂ ਉਸ ਦਾ ਧਿਆਨ ਇਸ ਸਮੇਂ ਦੌਰਾਨ ਸਹਿਜ ਹੀ ਰਚੀ ਗਈ ਕਵਿਤਾ ਵਲ ਗਿਆ। ਭਾਰਤ ਵਿਚ ਸਾਹਿਤਕਾਰੀ ਦੀ ਸਥਿਤੀ ਇਹੀ ਹੈ। ਸਾਹਿਤ-ਰਚਨਾ ਕੀਤੀ ਤੇ ਜਾ ਸਕਦੀ ਹੈ, ਪਰ ਉਸ ਦੇ ਪ੍ਰਕਾਸ਼ਨ ਨੂੰ ਉਸ ਸਮੇਂ ਤਕ ਇੰਤਜ਼ਾਰ ਕਰਨੀ ਪੈਂਦੀ ਹੈ ਜਦ ਉਸਦਾ ਰਚੈਤਾ ਉਪਜੀਵਕਾ ਵਲੋਂ ਰਤਾ ਬੇਫਿਕਰ ਹੋ ਜਾਵੇ। ਇਸ ਦ੍ਰਿਸ਼ਟੀ ਤੋਂ ਸਾਹਿਤ ਘਾਟੇ ਵਾਲਾ ਸੌਦਾ ਹੈ। ਪਰ, ਜ਼ਿੰਦਗੀ ਵਿਚ ਇਸ ਤਰ੍ਹਾਂ ਦੇ ਸੌਦੇ ਵੀ ਤੇ ਕਰਨੇ ਹੀ ਪੈਂਦੇ ਹਨ। 1970 ਤੋਂ ਬਾਅਦ ਲਿਖੀਆਂ ਗਈਆਂ ਕਵਿਤਾਵਾਂ ਵਿਚੋਂ ਕੁਝ ਕੁ ਚੋਣਵੀਆਂ ਕਵਿਤਾਵਾਂ ‘ਦੂਜਾ ਸੂਰਜ’ ਵਿਚ ਪ੍ਰਕਾਸ਼ਿਤ ਹੋਇਆ। ਇਨ੍ਹਾਂ (1982) ਕਵਿਤਾਵਾਂ ਦੀ ਚੋਣ ਵਿਚ ਮੇਰਾ ਵੀ ਹਿੱਸਾ ਸੀ ਅਤੇ ਇਸ ਚੋਣ ਦੇ ਦੌਰਾਨ ਮੈਂ ਮਹਿਸੂਸ ਕੀਤਾ ਕਿ ਜੋਗਿੰਦਰ ਅਮਰ ਲਈ ਸਭ ਤੋਂ ਵੱਡੀ ਖਿੱਚ ਵਾਲਾ ਵਿਸ਼ਾ ਸਮਾਜਕ ਸਥਿਤੀ ਦਾ ਵਿਸ਼ਲੇਸ਼ਣ ਕਰਨਾ ਹੈ। ਉਸਦੀ ਕਵਿਤਾ ਦੇ ਆਰ-ਪਾਰ ਫੈਲੀ ਇਸ ਸਥਿਤੀ ਨੂੰ ਹੇਠਲੀਆਂ ਸਤਰਾਂ ਦੇ ਪ੍ਰਸੰਗ ਵਿਚ ਵਿਚਾਰਿਆ ਜਾ ਸਕਦਾ ਹੈ : ਪੈਰਾਂ ਹੇਠ ਲਿਤੜੀ ਹੋਈ ਇਕ ਕਰਵਟ ਲਈ ਮਿੱਟੀ ਨੇ ਆਖਰ ਸਾਹਸ ਦਾ ਜਿਸਮ ਪਹਿਨ ਤੱਤੋ ਲਹੂ ਦਾ ਸੇਕ ਵਿਦਰੋਹ ਦੀਆਂ ਬਰੂਹਾਂ ਲੰਘ ਕੇ ਆਵਾਜ਼ ਦੇ ਸੇਕ ਨਾਲ ਹੋ ਗਿਆ, ਸੰਗਸਾਰ ਜੁਗਿੰਦਰ ਅਮਰ ਦੀ ਕਵਿਤਾ ਦਾ ਬਹੁਤ ਵੱਡਾ ਭਾਗ ਇਨ੍ਹਾਂ ਸਤਰਾਂ ਵਿਚ ਸੰਕੇਤਿਤ ਸਥਿਤੀ ਨਾਲ ਹੀ ਸੰਬੰਧਿਤ ਹੈ। ਇਹ ਕਵਿਤਾਵਾਂ ਜਾਂ ਤਾਂ ਮਿੱਟੀ ਦੇ ਕਰਵਟ ਲੈਣ ਤੋਂ ਪੂਰਬਲੀ ਸਥਿਤੀ ਤੇ ਵਿਸ਼ਲੇਸ਼ਣ, ਵਲ ਰੁਚਿਤ ਹਨ ਜਾਂ ਫਿਰ ਇਸ ਤੋਂ ਬਾਅਦ, ਜਿਸ ਸਥਿਤੀ ਦੀ ਪਛਾਣ ਦੇ ਫਲ, ‘ਵਿਦਰੋਹ’ ਅਤੇ ਸੰਘਰਸ਼ ਨਾਲ ਆਪਣਾ ਨਾਤਾ ਜੋੜਦੀਆਂ ਹਨ। ਪਹਿਲੀ ਪ੍ਰਕਾਰ ਦੀ ਕਵਿਤਾ ਸਮਾਜਕ ਸਥਿਤੀ ਦਾ ਅਧਿਐਨ ਕਰਦੀ ਹੈ। ਪਰ, ਇਹ ਅਧਿਐਨ ਇਸ ਤੋਂ ਪਾਰ ਜਾਂਦਾ ਹੈ ਅਤੇ ਇਸ ਸਥਿਤੀ ਵਿਚ ਜੂਝਦੇ ਹੋਏ ਵਿਅਕਤੀਆਂ ਦੀ ਕਾਰਜਸ਼ੀਲਤਾ ਦੀ ਗੱਲ ਕਰਦਾ ਹੈ। ਕਵੀ ਉਨ੍ਹਾਂ ਵਿਅਕਤੀਆਂ ਦੀ ਪਛਾਣ ਕਰਾਉਂਦਾ ਹੈ ਜਿਹੜੇ ਠੰਡੇ ਯਖ ਰੋਗੀ ਛਿਣਾਂ ਦੀ ਵਾਛੜ ਨਾਲ ਜੂਝ ਰਹੇ ਨੇ, ਪਰ ਇਨ੍ਹਾਂ ਤੋਂ ਸੁਤੰਤਰ ਹੋਣ ਲਈ ਯਤਨ ਨਹੀਂ ਕਰਦੇ। ਇਹ ਕਵਿਤਾ ਇਸ ਤਰ੍ਹਾਂ ਦੇ ਅਨਾਇਕ ਨੂੰ ਨਾਇਕਤਵ ਪ੍ਰਾਪਤ ਕਰਨ ਲਈ ਵੰਗਾਰਦੀ ਹੈ : 118 ਸਾਹਿਤ ਸਿਧਾਂਤ ਅਤੇ ਸਮੀਖਿਆ ਦੋਸਤ ਉਡੀਕ ਦੇ ਘੁੱਪ ਹਨੇਰੇ ਵਿਚ ਖਲੋਤੇ ਦੰਦਾਂ ਹੇਠ ਅਤੀਤ ਦੇ ਸ਼ੀਸ਼ੇ ਚਿੱਥਦੇ ਕਦੋਂ ਤੀਕ ਠੰਡੇ ਯਖ ਰੋਗੀ ਛਿਣਾਂ ਦੀ ਵਾਛੜ ਨਾਲ ਜੂਝਦੇ ਰਹੋਗੇ। ਅਤੀਤ ਤੋਂ ਮੁਕਤ ਹੋ ਕੇ ਵਰਤਮਾਨ ਨੂੰ ਪਾਰ ਕਰਨ ਦੇ ਸੰਘਰਸ਼ ਵਿਚ ਸ਼ਮੂਲੀਅਤ ਹੀ ਨਾਇਕਤਵ ਨੂੰ ਪ੍ਰਾਪਤ ਕਰਨ ਦਾ ਰਾਹ ਹੈ, ਜਿਨ੍ਹਾਂ ਕਵਿਤਾਵਾਂ ਦਾ ਨਾਇਕ ਉਸ ਵਰਤਮਾਨ ਦੀ ਪਛਾਣ ਕਰਾਉਂਦਾ ਹੈ ਜਿਹੜਾ ਅਤੀਤ ਨਾਲ ਜੁੜਿਆ ਹੋਇਆ ਹੈ ਅਤੇ ਇਸ ਸਥਿਤੀ ਨੂੰ ਭੋਗਦੇ ਰਹੇ ਅਨਾਇਕ ਨੂੰ ਨਾਇਕਤਵ ਦੀ ਪ੍ਰਾਪਤੀ ਦੇ ਰਾਹ ਵਲ ਟੋਰਦਾ ਹੈ। ਇਸ ਪ੍ਰਕਾਰ ਇਹ ਕਵਿਤਾਵਾਂ ਨਾਇਕ ਦੀ ਸਿਰਜਣਾ ਦੀਆਂ ਕਵਿਤਾਵਾਂ ਹਨ। ਪਰ, ਕਿਉਂਕਿ ਨਾਇਕਤਵ ਦਾ ਰਸਤਾ ਸੰਘਰਸ਼ ਦਾ ਰਸਤਾ ਹੈ ਇਸ ਕਰਕੇ ਇਨ੍ਹਾਂ ਕਵਿਤਾਵਾਂ ਵਿਚ ਸੰਘਰਸ਼ ਨੂੰ ਵੀ ਬੋਲ ਪ੍ਰਾਪਤ ਹਨ। ਪਰ, ਇਸ ਸੰਗ੍ਰਹਿ ਵਿਚ ਕੁਝ ਉਹ ਕਵਿਤਾਵਾਂ ਵੀ ਸ਼ਾਮਿਲ ਹਨ ਜਿਥੇ ਨਾਇਕ ਆਪਣੀ ਪ੍ਰਾਪਤੀ ਨੂੰ ਬਹੁਤ ਕਰੀਬ ਵੇਖਦਾ ਪ੍ਰਤੀਤ ਹੁੰਦਾ ਹੈ : ਮੇਰੇ ਹਲਕ ਵਿਚ ਅਟਕੇ ਹੋਏ ਮੇਰੀ ਆਵਾਜ਼ ਦੇ ਟੋਟੇ ਮੇਰੀ ਜੀਭ ਤੌਂ ਲੰਘ ਕੇ ਹੁਣ ਕਿਸੇ ਛਿਣ ਵੀ ਜੁੜ ਸਕਦੇ ਨੇ ਇਕ ਘਟਨਾ ਨੂੰ ਸਿਰਜਣ ਲਈ ਜਿਸਦਾ ਨਾਇਕ ਤੂੰ ਨਹੀਂ ਮੈਂ ਹੋਵਾਂਗਾ ! ਉਪਰ ਮੈਂ ਜਿਨ੍ਹਾਂ ਕਵਿਤਾਵਾਂ ਦੀ ਗੱਲ ਕੀਤੀ ਹੈ ਉਨ੍ਹਾਂ ਦਾ ਚਰਿਤ੍ਰ ਸਮੂਹਭਾਵੀ ਹੈ। ਇਹ ਕਵਿਤਾਵਾਂ ਸਮਾਜਕ ਪ੍ਰਸੰਗ ਵਿਚ ਨਾਇਕ ਦੇ ਰੋਲ ਨੂੰ ਪੇਸ਼ ਕਰਦੀਆਂ ਕਵਿਤਾਵਾਂ ਹਨ। ਪਰ, ਸਾਡਾ ਕਾਵਿ-ਨਾਇਕ ਇਸ ਸਮਾਜ ਦਾ ਜੀਵ ਹੋ ਕੇ ਵੀ ਇਕ ਵਿਅਕਤੀ ਹੈ। ਏਸ ਕਰਕੇ ਉਸਦੀਆਂ ਕੁਝ ਸਮੱਸਿਆਵਾਂ ਸਮੂਹਭਾਵੀ ਹਨ, ਪਰ ਕੁਝ ਵਿਅਕਤੀਗਤ ਵੀ ਹਨ। ਇਹ ਉਹ ਸਮੱਸਿਆਵਾਂ ਹਨ ਜਿਨ੍ਹਾਂ ਦਾ ਸੰਬੰਧ ਉਸਦੇ ਨਿੱਜੀ ਸੰਬੰਧਾਂ ਦੇ ਸੰਸਾਰ ਨਾਲ ਹੈ। ਜਿਨ੍ਹਾਂ ਕਵਿਤਾਵਾਂ ਨੂੰ ਅਸੀਂ ਕਾਵਿ ਨਾਇਕ ਦੇ ਸਵੈ ਦੀ ਪਛਾਣ ਦੀਆਂ ਕਵਿਤਾਵਾਂ ਦਾ ਨਾਮ ਦੇ ਸਕਦੇ ਹਾਂ। ਇਨ੍ਹਾਂ ਕਵਿਤਾਵਾਂ ਵਿਚ ਇਕ ਮਹੱਤਵਪੂਰਨ ਕਵਿਤਾ ਹੈ ‘ਕਸੌਟੀ'। ਇਸ ਕਵਿਤਾ ਦਾ ਸੰਬੰਧ “ਮੈਂ” ਅਤੇ ‘ਉਨ੍ਹਾਂ` ਦੇ ਅੰਤਰ-ਸੰਬੰਧਾਂ ਦੀ ਪਛਾਣ ਨਾਲ ਹੈ। ਇਸ ਕਵਿਤਾ ਦਾ ਨਾਇਕ ਉਸ ਸਥਿਤੀ-ਬਿੰਦੂ ਦੇ ਸਨਮੁਖ ਖਲੋਤਾ ਹੈ ਜਿਥੇ ਉਹ ਇਨ੍ਹਾਂ ਅੰਤਰ ਸੰਬੰਧਾਂ ਤੋਂ ਪ੍ਰਾਪਤ ਗਿਆਨ ਨੂੰ ਪ੍ਰਾਪਤ ਕਰੀ ਬੈਠਾ ਹੈ। ਇਸ ਸਥਿਤੀ-ਬਿੰਦੂ ਉਪਰ ਖਲੋਤਾ ਕਾਵਿ ਨਾਇਕ ਅਤੀਤ ਦਾ ਭਾਗ ਬਣੇ ਉਨ੍ਹਾਂ ਅੰਤਰ-ਸੰਬੰਧਾਂ ਵਿਚ ਸਵੈ ਅਤੇ ਉਨ੍ਹਾਂ ਦੇ ਰੋਲ ਉਪਰ ਇਕ ਝਾਤ ਮਾਰਦਾ ਹੈ ਤਾਂ ਉਸਨੂੰ ਪ੍ਰਤੀਤ ਹੁੰਦਾ ਹੈ ਕਿ ਉਸਦੇ ਆਪਣੇ ‘ਅਣਕਿਆਸੇ ਵਿਸ਼ਵਾਸ" ਦਾ ਹੀ ਸਾਰਾ ਕਸੂਰ ਹੈ। ‘ਉਹ ਕਾਵਿ ਨਾਇਕ ਨੂੰ 'ਆਪਣੇ ਵਿਗੋਚਿਆਂ ਦਾ ਪੂਰਕ ਬਣਾਉਂਦੇ ਰਹੇ' ਅਤੇ ਕਾਵਿ-ਨਾਇਕ ਉਨ੍ਹਾਂ ਦੇ ‘ਆਪਣੇ ਵਿਗੋਚਿਆਂ ਦਾ ਪੂਰਕ' ਬਣਨਾ ਲੋਚਦਾ ਰਿਹਾ : ਉਹ ਜਦੋਂ ਵੀ ਆਉਂਦੇ ਓਪਰੇ ਹਾਸੇ ਹਸਦੇ ਤੇ ਫੋਕੀਆਂ ਸਿਫਤਾਂ ਦੇ ਮੇਰੇ ਹੱਥ ਤੇ ਧਰ ਕੇ ਤੁਰ ਜਾਂਦੇ। ਪਰ, ਇਕ ਸਥਿਤੀ ਆਈ ਜਦੋਂ ਨਾਇਕ ਨੂੰ ਇਨ੍ਹਾਂ ਸੰਬੰਧਾਂ ਦੇ ਯਥਾਰਥ ਦੀ ਪਛਾਣ ਆ ਗਈ। ਇਸ ਸਵੈ-ਪਛਾਣ ਨੇ ਉਸਦੇ ਆਪਣੇ ਵਿਅਕਤਿਤਵ ਨੂੰ ਪਰਿਵਰਤਿਤ ਕਰ ਦਿੱਤਾ। ‘ਉਨ੍ਹਾਂ ਦੇ ਵਿਹਾਰ ਦੀ ਪਛਾਣ ਤੋਂ ਬਾਅਦ ‘ਮੈਂ ਪਰਿਵਰਤਿਤ ਮਾਨਸਿਕਤਾ ਵੱਲ ਸੰਕੇਤ ਕਰਦਾ ਹੈ : ਫਿਰ ਕਦੇ ਕਿਸੇ ਵਿਗੋਚੇ ਦਾ ਪੂਰਕ ਬਣ ਸਕਾਂਗਾ। ਇਸ ਪੁੱਛ ਦਾ ਨਿਸ਼ਚਿਤ ਉੱਤਰ ਨਾਂਹ ਵਿਚ ਹੀ ਦਿੱਤਾ ਜਾ ਸਕਦਾ ਹੈ ਅਤੇ ਇਸ ਨਕਾਰਾਤਮਕਤਾ ਦੇ ਉਦੈ ਦੀ ਜ਼ੁੰਮੇਵਾਰੀ ਨਿਸ਼ਚੇ ਹੀ ‘ਉਨ੍ਹਾਂ ਦੇ ਸਿਰ ਹੈ ਅਤੇ ਜੁਗਿੰਦਰ ਅਮਰ ਦੀਆਂ ਕਈ ਹੋਰ ਕਵਿਤਾਵਾਂ ਦੀ ਵਿਸ਼ੇਸ਼ਤਾ ਇਨ੍ਹਾਂ ਦੀ ਉਹ ਰਚਨਾ-ਜੁਗਤ ਹੈ ਜਿਸ ਦਾ ਆਧਾਰ ਵਿਰੋਧੀ ਜੁੱਟਾਂ ਨੂੰ ਇਕ ਦੂਜੇ ਦੇ ਸਾਹਮਣੇ ਰਖ ਕੇ ਸਾਰਥਕਤਾ ਨੂੰ ਜਨਮ ਦੇਣਾ ਹੈ। ਉਪਰ ਜਿਸ ਕਵਿਤਾ ਬਾਰੇ ਵਿਚਾਰ ਕੀਤੀ ਗਈ ਹੈ ਉਸ ਵਿਚ “ਮੈਂ” ਅਤੇ ਉਨ੍ਹਾਂ' ਦੇ ਚਰਿਤ/ਵਿਹਾਰ ਨੂੰ ਇਸੇ ਵਿਧੀ ਰਾਹੀਂ ਪੇਸ਼ ਕੀਤਾ ਗਿਆ ਹੈ। ਇਸ ਸੰਗ੍ਰਹਿ ਵਿਚ ਸ਼ਾਮਲ ਇਸੇ ਵਿਧੀ ਦੀ ਇਕ ਹੋਰ ਕਵਿਤਾ ਹੈ ‘ਸਰਾਪ। ਇਹ ਕਵਿਤਾ ਪਾਠਕ ਨੂੰ ਆਧੁਨਿਕ ਸੰਬੰਧਾਂ ਵਿਚਲੀ ਬਨਾਵਟ ਨਾਲ ਜਾਣ-ਪਛਾਣ ਕਰਾਉਂਦੀ ਹੈ। ਇਸ ਪ੍ਰਕਾਰ ਦੇ ਸੰਬੰਧਾਂ ਨੂੰ ਰਾਜਨੀਤਕ ਸੰਬੰਧਾਂ ਅਤੇ ਕਈ ਸਹੂਲਤ ਦੇ ਸੰਬੰਧਾਂ ਦਾ ਨਾਮ ਦੇਂਦੇ ਹਨ। ਇਹ ਸੰਬੰਧ ਸਾਡੀ ਸਭਿਅਤਾ ਦੇ ਪ੍ਰਮਾਣਿਕ ਪਛਾਣ ਚਿਹਨ ਹਨ। ਅਸੀਂ ਇਕ ਦੂਜੇ ਨੂੰ ਮਿਲਦੇ ਹਾਂ, ਪਰ ਸਾਡਾ ਨਿਸ਼ਾਨਾ ਮੇਲ ਤੋਂ ਪਾਰ ਹੁੰਦਾ ਹੈ। ਪਰਿਣਾਮ ਸਰੂਪ ਸਾਡੀ ਮੁਲਾਕਾਤ ਅਧੂਰੀ ਮੁਲਾਕਾਤ ਰਹਿੰਦੀ ਹੈ। ਏਸੇ ਅਧੂਰੀ ਮੁਲਾਕਾਤ ਦੀ ਪਛਾਣ ‘ਸਰਾਪ ਵਿਚ ਕਰਵਾਈ ਗਈ ਹੈ। ਸਾਡਾ ਕਾਵਿ ਨਾਇਕ ਅਧੂਰੀ ਮੁਲਾਕਾਤ ਵਾਲੇ ਸੰਬੰਧਾਂ ਨੂੰ ਭੋਗਣ ਦਾ ਚਾਹਵਾਨ ਨਹੀਂ। ਉਹ ਤਾਂ ਪੂਰੀ ਪਹਿਚਾਣ ਨਾਲ ਮਿਲਦਾ ਹੈ। ਪਰ, ਜਦੋਂ ਉਸ ਨੂੰ ਸਥਿਤੀ ਦੀ ਪਛਾਣ ਹੁੰਦੀ ਹੈ ਤਾਂ ਉਹ ਕਹਿੰਦਾ ਹੈ : ਇਕ ਅਧੂਰੇ ਆਦਮੀ ਦੀ ਉਮਰ ਤਾਂ ਜੀ ਸਕਦਾ ਹਾਂ ਪਰ ਇਕ ਅਧੂਰੀ ਮੁਲਾਕਾਤ ਦਾ ਸਰਾਪ ਆਪਣੇ ਸਿਰ ਨਹੀਂ ਲੈ ਸਕਦਾ ਮੈਂ ਉਪਰ ਕਿਸੇ ਅਨੁਭਵ ਨੂੰ ਕਾਰਜਸ਼ੀਲਤਾ ਪ੍ਰਦਾਨ ਕਰਨ ਦੀ ਗਲ ਕੀਤੀ ਸੀ। ਵਿਦਵਾਨਾਂ ਦਾ ਮਤ ਹੈ ਕਿ ਸਾਹਿਤ ਦਾ ਬੁਨਿਆਦੀ ਆਧਾਰ ਵਾਸਤਵਿਕਤਾ ਹੈ, ਪਰ ਕਵੀ ਇਸ ਵਾਸਤਵਿਕਤਾ ਨੂੰ ਰੂਪਾਂਤਰਿਤ ਕਰਕੇ ਪੇਸ਼ ਕਰਦਾ ਹੈ, ਇਸ ਰੂਪਾਂਤਰਣ ਨੂੰ ਅਜਨਬੀਕਰਣ ਦਾ ਨਾਮ ਵੀ ਦਿੱਤਾ ਜਾ ਸਕਦਾ ਹੈ, ਜਿਸ ਕਰਕੇ ਸਾਡੀ ਜਾਣੀ-ਪਛਾਣੀ ਵਾਸਤਵਿਕਤਾ ਇਕ ਨਵੀਂ ਸਾਰਥਕਤਾ ਨੂੰ ਜਨਮ ਦੇ ਸਕਣ ਦੇ ਯੋਗ ਹੁੰਦੀ ਹੈ। ਜੁਗਿੰਦਰ ਅਮਰ ਦੀ ਕਵਿਤਾ ਦੀ ਅਨੁਭਵ ਨੂੰ ਕਾਰਜਸ਼ੀਲਤਾ ਪ੍ਰਦਾਨ ਕਰਕੇ ਇਸੇ ਪ੍ਰਕਾਰ ਦੀ ਸਾਰਥਕਤਾ ਦਾ ਉਦੈ ਕਰਨ ਵਲ ਰੁਚਿਤ ਪ੍ਰਤੀਤ ਹੁੰਦੀ ਹੈ। ਇਸ ਦ੍ਰਿਸ਼ਟੀ ਤੋਂ ਕਵੀ ਦੀ ਪ੍ਰਮੁਖ ਰਚਨਾ-ਜੁਗਤ ਅਨੁਭਵ ਦੀ ਜਟਿਲ ਅਤੇ ਸਮੂਰਤ ਪੇਸ਼ਕਾਰੀ ਦੀ ਹੈ ਜੁਗਤ ਪਰਛਾਵਿਆਂ ਦੀਆਂ ਗਿਰਝਾਂ ਦੀ ਢੂੰਡਣ ਲਗ ਪਈ ਹੈ ਮੇਰੀ ਧੁੱਪ ਦੇ ਕੋਸੇ ਜਿਸਮ ਨੂੰ ਇਸ ਕਵਿਤਾ ਦੀਆਂ ਇਹ ਸਤਰਾਂ ਜਿਸਮ ਨੂੰ ਚੂੰਡਦੀਆਂ ਹੋਈਆਂ ਗਿਰਝਾਂ ਦੀ ਢਾਣੀ ਰਾਹੀਂ ਜਿਸ ਬਿੰਬ ਦੀ ਸਿਰਜਣਾ ਕਰਦੀਆਂ ਹਨ ਉਸਦੀ ਵਿਸ਼ੇਸ਼ਤਾ ਕੇਵਲ ਸਮੂਰਤ ਸਿਰਜਣ ਹੀ ਨਹੀਂ ਉਹ ਸਾਰਥਕਤਾ ਵੀ ਹੈ ਜਿਸਦਾ ਉਦੈ ਇਸ ਬਿੰਬ ਨੂੰ ਸਮੁੱਚੀ ਕਵਿਤਾ ਦੇ ਸੰਦਰਭ ਵਿਚ ਰਖ ਕੇ ਹੁੰਦਾ ਹੈ। ਇੰਜ ਜੁਗਿੰਦਰ ਅਮਰ ਦੀਆਂ ਇਹ ਕਵਿਤਾਵਾਂ ਉਸਦੇ ਪਿਛਲੇ ਬਾਰਾਂ ਕੁ ਵਰ੍ਹਿਆਂ ਦੀ ਸਿਰਜਣ-ਯਾਤ੍ਰਾ ਨਾਲ ਪਾਠਕ ਦੀ ਪਛਾਣ ਕਰਾਉਂਦੀਆਂ ਹਨ। ਇਨ੍ਹਾਂ ਕਵਿਤਾਵਾਂ ਦੀ ਉਸਦੀਆਂ ਪੂਰਬਲੀਆਂ ਕਵਿਤਾਵਾਂ ਨਾਲ ਸਮਾਨਤਾ ਵੀ ਹੈ, ਪਰ ਮਹੱਤਵ ਉਸ ਭਿੰਨਤਾ ਦਾ ਹੈ ਜਿਹੜੀ ਪੂਰਬਲੇ ਵਿਸ਼ਿਆਂ ਨੂੰ ਵਿਸ਼ਲੇਸ਼ਣੀ ਦ੍ਰਿਸ਼ਟੀ ਰਾਹੀਂ ਪੇਸ਼ਕਾਰੀ ਤੋਂ ਪ੍ਰਤੀਤ ਹੁੰਦੀ ਹੈ।