ਮੁੱਖ ਮੀਨੂ ਖੋਲ੍ਹੋ

ਜੂਆ ਇੱਕ ਖੇਡ ਜਾਂ ਬੁਰੀ ਲਤ ਹੈ, ਜੋ ਸ਼ਰਤ਼ ਲਗਾਕੇ ਖੇਡੀ ਜਾਂਦੀ ਹੈ। ਇਹਦੀ ਕਾਰਜਵਿਧੀ ਲਾਲਚ ਦੀ ਮਨੁੱਖੀ ਬਿਰਤੀ ਦੁਆਲੇ ਘੁੰਮਦੀ ਹੈ। ਕਿਰਤ ਕੀਤੇ ਬਗੈਰ ਜਲਦੀ ਅਮੀਰ ਹੋਣ ਦੀ ਜਾਂ ਪੈਸਾ ਕਮਾਉਣ ਦੀ ਤਾਂਘ ਇਸ ਦੀ ਮੁੱਖ ਪ੍ਰੇਰਕ ਸ਼੍ਹ੍ਕਤੀ ਹੁੰਦੀ ਹੈ। ਇਸ ਦਾ ਦੂਜਾ ਪੱਖ ਦਾਅ ਵਜੋਂ ਲਾਇਆ ਪੈਸਾ ਜਾਂ ਹੋਰ ਕੋਈ ਕੀਮਤੀ ਚੀਜ਼ ਹਾਰਨ ਦਾ ਖਤਰਾ ਮੁੱਲ ਲੈਣਾ ਹੈ। ਜੂਏ ਦਾ ਅਧਾਰ ਅਨੇਕ ਕਿਸਮ ਦੀਆਂ ਖੇਡਾਂ ਹੁੰਦੀਆਂ ਹਨ ਜਿਹਨਾਂ ਦੇ ਨਤੀਜੇ ਅਨਿਸਚਿਤ ਹੁੰਦੇ ਹਨ।

ਲਾਟਰੀਆਂ ਅਤੇ ਕਈ ਹੋਰ ਕਿਸਮ ਦੇ ਜੂਏ ਅਨੇਕ ਸਰਕਾਰਾਂ ਕਾਨੂੰਨੀ ਤੌਰ ਤੇ ਚਲਾਉਂਦੀਆਂ ਹਨ।

ਇਤਿਹਾਸਸੋਧੋ

ਜੁਆ ਇੱਕ ਅਤਿ ਪ੍ਰਾਚੀਨ ਖੇਲ ਹੈ। ਭਾਰਤ ਵਿੱਚ ਵੇਦਾਂ ਵਿੱਚ ਇਸ ਦਾ ਜ਼ਿਕਰ ਮਿਲਦਾ ਹੈ। ਰਿਗਵੇਦ ਦੇ ਇੱਕ ਮਸ਼ਹੂਰ ਸੂਕਤ (10। 34) ਵਿੱਚ ਕਿਤਵ (ਜੁਆਰੀ) ਜੂਏ ਕਰਨ ਆਪਣੀ ਦੁਰਦਸ਼ਾ ਦਾ ਰੌਚਕ ਚਿੱਤਰ ਖਿੱਚਦਾ ਹੈ ਕਿ ਜੁਏ ਵਿੱਚ ਹਾਰ ਜਾਣ ਕਾਰਨ ਉਸ ਦੀ ਪਤਨੀ ਤੱਕ ਉਸਨੂੰ ਨਹੀਂ ਪੁੱਛਦੀ। ਮਹਾਂਭਾਰਤ ਦੇ ਸਭਾਪਰਵ ਵਿੱਚ ਜੂਏ ਵਾਲੀ ਕਹਾਣੀ ਬਹੁਤ ਕੁਝ ਦੱਸਦੀ ਹੈ। ਕੌਟਲਿਆ ਦਾ ਅਰਥ ਸ਼ਾਸਤਰ ਜੂਏ ਤੇ ਟੈਕਸ ਲਾਉਣ ਅਤੇਇਸਨੂੰ ਕੰਟਰੋਲ ਦੀ ਸਿਫਾਰਸ਼ ਕਰਦਾ ਹੈ। [1]

ਹਵਾਲੇਸੋਧੋ

  1. Bose, M. L. (1998). Social And Cultural History Of Ancient India (revised & Enlarged Edition). Concept Publishing Company. p. 179. ISBN 978-81-7022-598-0.