ਜੂਜੈਪੇ ਵੇਅਰਦੀ
ਜੂਜੈਪੇ ਫਾਰਚੂਨੀਨੋ ਫਰਾਂਸਿਸਕੋ ਵੇਅਰਦੀ (ਇਤਾਲਵੀ: [d͡ʒuˈzɛppe ˈverdi]; 9 ਜਾਂ 10 ਅਕਤੂਬਰ 1813 – 27 ਜਨਵਰੀ 1901) ਇੱਕ ਇਤਾਲਵੀ ਰੋਮਾਂਟਿਕ ਸੰਗੀਤਕਾਰ ਸੀ, ਜੋ ਮੁੱਖ ਤੌਰ 'ਤੇ ਆਪਣੇ ਓਪੇਰਿਆਂ ਲਈ ਜਾਣਿਆ ਜਾਂਦਾ ਹੈ। ਵੇਅਰਦੀ ਅਤੇ ਰਿਚਰਡ ਵੈਗਨਰ ਓਪੇਰਾ ਦੇ 19ਵੀਂ ਸਦੀ ਦੇ ਮਹਾਨ ਕੰਪੋਜ਼ਰ ਸਨ ਭਾਵੇਂ ਉਹ ਇਕ-ਦੂਜੇ ਤੋਂ ਪੂਰੀ ਤਰ੍ਹਾਂ ਵੱਖ ਸਨ। ਵੇਅਰਦੀ ਜਦ ਇੱਕ ਜੁਆਨ ਆਦਮੀ ਸੀ, ਉਦੋਂ ਇਟਲੀ ਵਿੱਚ ਸਭ ਤੋਂ ਮਸ਼ਹੂਰ ਓਪੇਰਾ ਕੰਪੋਜ਼ਰ ਗਾਏਟਾਨੋ ਡੇਨੀਜੇਟੀ ਅਤੇ ਵਿਨਚੈਸੋ ਬੇਲੀਨੀ ਸਨ ਜੋ ਬੇਲ ਕੈਇੰਟੋ ਪਰੰਪਰਾ ਵਿੱਚ ਕੰਪੋਜ਼ ਕਰਦੇ ਸਨ। ਇਹਦਾ ਮਤਲਬ ਇਹ ਕਿ ਉਹ ਆਪਣੇ ਓਪੇਰੇ ਸੁੰਦਰ ਧੁਨਾਂ ਵਿੱਚ ਗਾਇਕਾਂ ਦੇ ਲਈ ਲਿਖਦੇ ਸਨ ਤਾਂ ਜੋ ਉਹ ਆਪਣੀ ਆਵਾਜ਼ ਨੂੰ ਦਿਖਾ ਸਕਣ, ਚਾਹੇ ਉਹਨਾਂ ਦਾ ਗਾਉਣ ਕਹਾਣੀ ਨੂੰ ਮੁਆਫਕ ਨਾ ਵੀ ਹੋਵੇ। ਆਪਣੀ ਲੰਬੀ ਜ਼ਿੰਦਗੀ ਦੌਰਾਨ ਵੇਅਰਦੀ ਨੇ ਓਪੇਰੇ ਨੂੰ ਬਦਲ ਦਿੱਤਾ ਤਾਂ ਜੋ ਇਸ ਨੂੰ ਪੁਰਾਣੇ ਜ਼ਮਾਨੇ ਦੇ ਨਿਯਮਾਂ ਦੀ ਪਾਲਣਾ ਕਰਨ ਦੀ ਲੋੜ ਨਾ ਪਵੇ ਉਸ ਨੇ ਡਰਾਮੇ ਨੂੰ ਸਭ ਮਹੱਤਵਪੂਰਨ ਬਣਾ ਦਿੱਤਾ ਅਤੇ ਸੰਗੀਤ ਨਾਟਕ ਦੀ ਮਦਦ ਕਰਨ ਲਈ ਸਹਾਇਕ।
ਜੂਜੈਪੇ ਵੇਅਰਦੀ | |
---|---|
ਜਨਮ | 9 ਜਾਂ 10 ਅਕਤੂਬਰ 1813 |
ਮੌਤ | 27 ਜਨਵਰੀ 1901 ਮਿਲਾਨ | (ਉਮਰ 87)
ਪੇਸ਼ਾ | ਓਪੇਰਾ ਕੰਪੋਜ਼ਰ |