ਜੂਲਜ਼ ਔਨਰੀ ਪੋਇਨਕਰੇ
ਜੂਲਜ਼ ਔਨਰੀ ਪੋਇਨਕਰੇ ਇੱਕ ਗਣਿਤ ਵਿਗਿਆਨੀ ਸੀ ਜਿਸਨੂੰ ਗਣਿਤ ਦਾ ਆਖਰੀ ਆਲਰਾਉਂਡਰ ਜਾਂ ਯੂਨੀਵਰਸਲਿਸਟ ਵੀ ਕਿਹਾ ਜਾਂਦਾ ਹੈ। ਗਣਿਤ ਦੀਆਂ ਸ਼ਾਖਾਂਵਾਂ ਜਿਵੇਂ ਅੰਕ ਗਣਿਤ, ਬੀਜ ਗਣਿਤ, ਰੇਖਾ ਗਣਿਤ, ਖਗੋਲ ਅਤੇ ਭੌਤਿਕੀ ਨਾਲ ਸੰਬੰਧਿਤ ਗਣਿਤ ਅਤੇ ਉਹ ਵੀ ਵਿਵਹਾਰਿਕ ਅਤੇ ਸਿਧਾਂਤਿਕ ਗਣਿਤ ਵਿੱਚ ਉਹਨਾਂ ਨੂੰ ਮੁਹਾਰਿਤ ਹਾਸਲ ਸੀ।
ਮੁੱਢਲਾ ਜੀਵਨ
ਸੋਧੋਪੋਇਨਕਰੇ ਦਾ ਜਨਮ 29 ਅਪ੍ਰੈਲ 1848 ਨੂੰ ਫਰਾਂਸ ਦੇ ਨੈਨਸੀ ਸ਼ਹਿਰ ਵਿੱਚ ਹੋਇਆ ਸੀ। ਉਸਦੇ ਪਿਤਾ ਦਾ ਨਾਮ ਲਿਉਨ ਪੋਇਨਕਰੇ ਸੀ ਜੋ ਪੇਸ਼ੇ ਤੋਂ ਡਾਕਟਰ ਯੂਨੀਵਰਸਿਟੀ ਆਫ ਨੈਨਸੀ ਵਿੱਚ ਮੈਡੀਕਲ ਦੇ ਪ੍ਰੋਫੈਸਰ ਸਨ। ਉਸਨੇ 1871 ਵਿੱਚ ਗ੍ਰੈਜੂਏਸ਼ਨ ਕੀਤੀ। 1875 ਵਿੱਚ ਈਕੋਲ ਪਾਲੀਟੈਕਨਿਕ ਕਾਲਜ ਤੋਂ ਇੰਜਨੀਅਰਿੰਗ ਦੀ ਡਿਗਰੀ ਪ੍ਰਾਪਤ ਕੀਤੀ ਤੇ 1879 ਵਿੱਚ ਇੰਜਨੀਅਰ ਦੀ ਨੌਕਰੀ ਪ੍ਰਾਪਤ ਕੀਤੀ। ਪੋਇਨਕਰੇ ਦੀ ਗਣਿਤ ਨੂੰ ਇਸ ਗੱਲੋਂ ਵਿਸ਼ੇਸ਼ ਦੇਣ ਇਹ ਹੈ ਕਿ ਉਸਨੇ ਡਿਫਰੈਂਸ਼ੀਅਲ ਇਕੁਏਸ਼ਨ ਵਿਸ਼ੇ ਤੇ ਪੀਐਚ.ਡੀ. ਕੀਤੀ।
ਹਵਾਲੇ
ਸੋਧੋhttp://epaper.punjabitribuneonline.com/1280733/Punjabi-Tribune/PT_14_July_2017#page/9/1 Archived 2017-07-17 at the Wayback Machine.