ਜੇਮਜ਼ ਰੈਡਫ਼ੀਲਡ
ਜੇਮਜ਼ ਰੈਡਫ਼ੀਲਡ (ਜਨਮ 19 ਮਾਰਚ 1950) ਅਮਰੀਕੀ ਨਾਵਲਕਾਰ, ਲੈਕਚਰਾਰ, ਪਟਕਥਾਲੇਖਕ ਅਤੇ ਫ਼ਿਲਮ ਨਿਰਮਾਤਾ ਹੈ। ਉਹ ਆਪਣੇ ਨਾਵਲ ਸੈਲੇਸਟੀਨ ਪਰੌਫਸੀ ਲਈ ਮਸ਼ਹੂਰ ਹੈ।
ਜੇਮਜ਼ ਰੈਡਫ਼ੀਲਡ | |
---|---|
ਜਨਮ | |
ਰਾਸ਼ਟਰੀਅਤਾ | ਅਮਰੀਕੀ |
ਨਾਗਰਿਕਤਾ | ਯੂ ਐੱਸ |
ਅਲਮਾ ਮਾਤਰ | ਔਬਰਨ ਯੂਨੀਵਰਸਿਟੀ |
ਪੇਸ਼ਾ | ਅਮਰੀਕੀ ਨਾਵਲਕਾਰ, ਲੈਕਚਰਾਰ, ਪਟਕਥਾ ਲੇਖਕ ਅਤੇ ਫ਼ਿਲਮ ਨਿਰਮਾਤਾ |
ਲਈ ਪ੍ਰਸਿੱਧ | ਸੈਲੇਸਟੀਨ ਪਰੌਫਸੀ |
ਜ਼ਿੰਦਗੀ
ਸੋਧੋਜੇਮਜ਼ ਰੈਡਫ਼ੀਲਡ ਬਰਮਿੰਘਮ, ਅਲਾਬਾਮਾ ਦੇ ਨੇੜੇ ਇੱਕ ਦਿਹਾਤੀ ਖੇਤਰ ਵਿੱਚ ਵੱਡਾ ਹੋਇਆ। ਨੌਜਵਾਨੀ ਦੀ ਉਮਰ ਵਿੱਚ ਹੀ ਉਸ ਨੇ ਤਾਓਵਾਦ ਅਤੇ ਜ਼ੇੱਨ ਸਮੇਤ ਪੂਰਬੀ ਫ਼ਲਸਫ਼ੇ, ਦਾ ਅਧਿਐਨ ਕੀਤਾ, ਅਤੇ ਔਬਰਨ ਯੂਨੀਵਰਸਿਟੀ ਤੋਂ ਸਮਾਜ ਸ਼ਾਸਤਰ ਵਿੱਚ ਡਿਗਰੀ ਕੀਤੀ। ਫਿਰ ਉਸ ਨੇ ਕੌਂਸਲਿੰਗ ਵਿੱਚ ਮਾਸਟਰ ਦੀ ਡਿਗਰੀ ਪ੍ਰਾਪਤ ਕੀਤੀ ਅਤੇ 15 ਸਾਲ ਬਿਗੜੇ ਨੌਜਵਾਨਾਂ ਨੂੰ ਸੁਧਾਰਨ ਲਈ ਥਰੈਪਿਸਟ ਵਜੋਂ ਕੰਮ ਕੀਤਾ।
ਪੁਸਤਕ ਸੂਚੀ
ਸੋਧੋ- «ਸੈਲੇਸਟੀਨ ਪਰੌਫਸੀ» (The Celestine Prophecy) (1993)
- «ਸੈਲੇਸਟੀਨ ਪਰੌਫਸੀ: ਐਨ ਐਕਸਪੈਰੀਮੈਂਟਲ ਗਾਈਡ » (The Celestine Prophecy: An Experiential Guide) (1995)
- «ਦ ਟੈਨਥ ਇਨਸਾਈਟ: ਹੋਲਡਿੰਗ ਦ ਵਿਜ਼ਨ» (The Tenth Insight: Holding the Vision) (1996)
- «ਦ ਟੈਨਥ ਇਨਸਾਈਟ: ਹੋਲਡਿੰਗ ਦ ਵਿਜ਼ਨ: ਐਨ ਐਕਸਪੈਰੀਮੈਂਟਲ ਗਾਈਡ» (The Tenth Insight: Holding The Vision: An Experiential Guide) (1996)