ਜੇ. ਹੈਲੇਨ ਡੇਵਿਡਸਨ
ਜੇ. ਹੈਲਨ ਡੇਵਿਡਸਨ ਇੱਕ ਭਾਰਤੀ ਸਿਆਸਤਦਾਨ ਹੈ ਜੋ ਕੰਨਿਆਕੁਮਾਰੀ ਹਲਕੇ ਵਲੋਂ 15ਵੀਂ ਲੋਕ ਸਭਾ ਲਈ 2009 ਦੀਆਂ ਚੋਣਾਂ ਵਿੱਚ ਬਤੌਰ ਦ੍ਰਾਵਿੜ ਮੁਨੇਤਰ ਕੜਗਮ ਉਮੀਦਵਾਰ ਚੁਣੀ ਗਈ।[1] ਹੈਲਨ ਡੇਵਿਡਸਨ ਇੱਕ ਅਧਿਆਪਕ ਹੈ ਜਿਸ ਨੇ ਵਿਗਿਆਨ ਦੇ ਵਿਸ਼ੇ ਵਿੱਚ ਬੈਚਲਰ ਡਿਗਰੀ ਹਾਸਿਲ ਕੀਤੀ ਹੈ। ਉਹ ਕ੍ਰਿਸ਼ਚੀਅਨ ਨਾਦਰ ਕਮਿਉਨਿਟੀ ਨਾਲ ਸੰਬੰਧਤ ਹੈ।[2] ਉਹ ਕੰਨਿਆਕੁਮਾਰੀ ਲੋਕ ਸਭਾ ਹਲਕੇ ਦੀ ਨੁਮਾਇੰਦਗੀ ਕਰਨ ਵਾਲੀ ਪਹਿਲੀ ਸੰਸਦ ਮੈਂਬਰ ਹੈ। ਉਸ ਦਾ ਵਿਆਹ 1993 ਵਿੱਚ ਡੇਵਿਡਸਨ ਨਾਲ ਹੋਇਆ ਸੀ। ਹੈਲਨ ਦ੍ਰਵਿਦਾ ਮੁਨੇਤਰ ਦ੍ਰਾਵਿੜ ਮੁਨੇਤਰ ਕੜਗਮ ਨਾਲ ਸਬੰਧਤ ਹੈ ਅਤੇ ਉਸ ਦਾ ਪਰਿਵਾਰ ਕੰਨਿਆਕੁਮਾਰੀ ਜ਼ਿਲੇ ਵਿੱਚ ਡੀਐਮਕੇ ਦੇ ਵਾਧੇ ਲਈ ਜ਼ਿੰਮੇਵਾਰ ਹੈ।
ਜੇ. ਹੈਲੇਨ ਡੇਵਿਡਸਨ | |
---|---|
ਭਾਰਤੀ ਪਾਰਲੀਮੈਂਟ ਮੈਂਬਰ (ਕੰਨਿਆਕੁਮਾਰੀ) | |
ਦਫ਼ਤਰ ਵਿੱਚ 2009–2014 | |
ਤੋਂ ਪਹਿਲਾਂ | ਏ. ਵੀ. ਬੇੱਲਰਮਿਨ |
ਤੋਂ ਬਾਅਦ | ਪੋਣ ਰਾਧਾਕ੍ਰਿਸ਼ਨ |
ਨਿੱਜੀ ਜਾਣਕਾਰੀ | |
ਜਨਮ | 18 ਜੁਲਾਈ 1971 |
ਸਿਆਸੀ ਪਾਰਟੀ | ਦ੍ਰਾਵਿੜ ਮੁਨੇਤਰ ਕੜਗਮ |
ਜੀਵਨ ਸਾਥੀ | ਡੇਵਿਡਸਨ |
ਰਿਹਾਇਸ਼ | Nagercoil |
ਅਲਮਾ ਮਾਤਰ | ਹੋਲੀ ਕਰਾਸ ਕਾਲਜ, ਨਗੇਰਕੋਇਲ |
ਕਿੱਤਾ | ਸਿਆਸਤਦਾਨ |
ਸਿੱਖਿਆ
ਸੋਧੋਹੈਲੇਨ ਡੇਵਿਡਸਨ ਨੇ ਲਿਟਲ ਫਲਾਵਰ ਗਰਲਜ਼ ਹਾਇਰ ਸੈਕੰਡਰੀ ਸਕੂਲ, ਨਗੇਰਕੋਇਲ ਤੋਂ ਸਕੂਲੀ ਸਿੱਖਿਆ ਪ੍ਰਾਪਤ ਕੀਤੀ ਸੀ। ਉਸ ਨੇ ਹੋਲੀ ਕਰਾਸ ਕਾਲਜ, ਨਗੇਰਕੋਇਲ ਤੋਂ ਆਪਣੀ ਬੈਚਲਰਸ ਦੀ ਡਿਗਰੀ ਪ੍ਰਾਪਤ ਕੀਤੀ। ਆਪਣੀ ਗ੍ਰੈਜੂਏਸ਼ਨ ਤੋਂ ਬਾਅਦ, ਉਸ ਨੇ ਵਿਵੇਕਾਨੰਦ ਕਾਲਜ, ਅਗਾਸਥੀਸ਼ਵਰਮ ਤੋਂ ਮਾਸਟਰ ਅਤੇ ਅੰਨਮਲਾਈ ਯੂਨੀਵਰਸਿਟੀ ਤੋਂ ਉਚੇਰੀ ਸਿੱਖਿਆ ਦੀ ਡਿਗਰੀ ਪ੍ਰਾਪਤ ਕੀਤੀ।[3]
ਹਵਾਲੇ
ਸੋਧੋ- ↑ Indian Government profile
- ↑ "கன்னியாகுமரிக்கு பெண் வேட்பாளரை நிறுத்திய திமுக". Oneindia. 7 April 2009. Archived from the original on 13 ਅਗਸਤ 2019. Retrieved 13 ਅਗਸਤ 2019.
- ↑ https://www.facebook.com/helen.davidson.376258/about?section=education&lst=100000640936698%3A100009516804876%3A1559033149