ਜੈਕੋਬਾਬਾਦ

(ਜੈਕਬਾਬਾਦ ਤੋਂ ਮੋੜਿਆ ਗਿਆ)

ਜੈਕੋਬਾਬਾਦ ਜਾਂ ਖਾਨਗੜ੍ਹ (ਸਿੰਧੀ ਅਤੇ ਉਰਦੂ: جيڪب آباد ) ਸਿੰਧ, ਪਾਕਿਸਤਾਨ ਵਿੱਚ ਇੱਕ ਸ਼ਹਿਰ ਹੈ, ਜੋ ਕਿ ਜੈਕਬਾਬਾਦ ਜ਼ਿਲ੍ਹੇ ਦੀ ਰਾਜਧਾਨੀ ਅਤੇ ਜੈਕਬਾਬਾਦ ਤਾਲੂਕਾ ਦਾ ਪ੍ਰਸ਼ਾਸਕੀ ਕੇਂਦਰ ਹੈ। ਇਸ ਸ਼ਹਿਰ ਨੂੰ 8 ਯੂਨੀਅਨ ਕੌਂਸਲਾਂ ਵਿੱਚ ਵੰਡਿਆ ਗਿਆ ਹੈ। ਸਿੰਧ ਅਤੇ ਬਲੋਚਿਸਤਾਨ ਦੀ ਹੱਦ ਦੇ ਨਜ਼ਦੀਕ ਜੈਕੋਬਾਬਾਦ ਇੱਕ ਮੌਜੂਦਾ ਪਿੰਡ ਖਾਨਗੜ੍ਹ ਦੇ ਸਥਾਨ ਤੇ ਇੱਕ ਸ਼ਹਿਰ ਬਣ ਗਿਆ। ਜੈਕਬਬਾਬਾਦ ਦਾ ਉਰਦੂ ਤੋਂ ਅੰਗਰੇਜ਼ੀ ਦਾ ਅਨੁਵਾਦ ਜਾਕ (ਜੌਨ ਜਾਕਫ) ਦੇ ਸ਼ਹਿਰ ਵਜੋਂ ਜਾਣਿਆ ਜਾਂਦਾ ਹੈ। ਜੌਨ ਜਾਕਫ ਪੂਰਬੀ ਇੰਡੀਆ ਕੰਪਨੀ ਅਫਸਰ ਅਤੇ ਇੰਜੀਨੀਅਰ ਸੀ।

Jacobabad
جيڪب
Lua error in ਮੌਡਿਊਲ:Location_map at line 522: Unable to find the specified location map definition: "Module:Location map/data/Sindh" does not exist.
ਗੁਣਕ: 28°16′37″N 68°27′05″E / 28.27694°N 68.45139°E / 28.27694; 68.45139
CountryPakistan
ProvinceSindh
DistrictJacobabad District
Founded1847
ਸਮਾਂ ਖੇਤਰਯੂਟੀਸੀ+5 (PST)

ਇਤਿਹਾਸ

ਸੋਧੋ

ਪਹਿਲਾਂ ਇਹ ਸ਼ਹਿਰ ਬਲੋਚਿਸਤਾਨ ਦਾ ਹਿੱਸਾ ਸੀ। ਭਾਰਤ ਅਤੇ ਪਾਕਿਸਤਾਨ ਦੀ ਵੰਡ ਤੋਂ ਬਾਅਦ ਇਹ ਬਲੋਚਿਸਤਾਨ ਤੋਂ ਸਿੰਧ ਤੱਕ ਵੰਡਿਆ ਗਿਆ। ਬ੍ਰਿਟਿਸ਼ ਰਾਜ ਦੇ ਦੌਰਾਨ ਬ੍ਰਿਟਿਸ਼ ਰਾਜ ਦੇ ਹਿੱਸੇ ਵਜੋਂ ਇਹ ਸ਼ਹਿਰ ਉੱਤਰ-ਪੱਛਮੀ ਰੇਲਵੇ ਦੇ ਕੁਏਟਾ ਸ਼ਾਖਾ ਤੇ ਇੱਕ ਸਟੇਸ਼ਨ ਦੇ ਨਾਲ ਨਾਲ ਬੰਬਈ ਪ੍ਰੈਜੀਡੈਂਸੀ ਦੇ ਅੱਪਰ ਫਰੰਟੀਅਰ ਜ਼ਿਲ੍ਹੇ ਦਾ ਪ੍ਰਸ਼ਾਸਕੀ ਹੈੱਡਕੁਆਰਟਰ ਵੀ ਸੀ।  ਇਸ ਸ਼ਹਿਰ ਦਾ ਤਾਪਮਾਨ ਦੱਖਣੀ ਏਸ਼ੀਆ ਵਿੱਚ ਸਭ ਤੋਂ ਵੱਧ ਹੈ ਜੋ ਕਿ ਗਰਮੀ ਵਿੱਚ ਔਸਤ 98 °F (37 °C) ਹੈ।[1]

ਨਵੰਬਰ 2010 ਵਿਚ, ਸਾਬਕਾ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਨੇ ਐਲਾਨ ਕੀਤਾ ਸੀ ਕਿ ਸੂਚਨਾ ਤਕਨੀਕ ਦੀ ਯੂਨੀਵਰਸਿਟੀ ਜੈਕੋਬਾਬਾਦ ਵਿੱਚ ਸਥਾਪਿਤ ਕੀਤੀ ਜਾਵੇਗੀ। [2]

ਜਲਵਾਯੂ

ਸੋਧੋ

ਜੈਕੋਬਾਬਾਦ ਨੂੰ ਪਾਕਿਸਤਾਨ ਦਾ ਬਹੁਤ ਜ਼ਿਆਦਾ ਗਰਮੀ ਵਾਲਾ ਖੇਤਰ ਮੰਨਿਆ ਜਾਂਦਾ ਹੈ। ਸਭ ਤੋਂ ਵੱਧ ਰਿਕਾਰਡ ਕੀਤਾ ਤਾਪਮਾਨ 52.8 ਡਿਗਰੀ ਸੈਂਟੀਗਰੇਡ (127.0 ਡਿਗਰੀ ਫਾਰਨਹਾਈਟ) ਹੈ, ਅਤੇ ਸਭ ਤੋਂ ਘੱਟ ਰਿਕਾਰਡ ਕੀਤਾ ਤਾਪਮਾਨ -3.9 ਡਿਗਰੀ ਸੈਂਟੀਗਰੇਡ (25.0 ਡਿਗਰੀ ਫਾਰਨਹਾਈਟ) ਹੈ। ਬਾਰਿਸ਼ ਘੱਟ ਪੈਂਦੀ ਹੈ ਅਤੇ ਮੁੱਖ ਤੌਰ 'ਤੇ ਮੌਨਸੂਨ ਜੁਲਾਈ-ਸਤੰਬਰ ਵਿੱਚ ਆਉਂਦੀ ਹੈ। ਜ਼ਿਆਦਾ ਤਾਪਮਾਨ ਹੋਣ ਕਾਰਨ ਇੱਥੋਂ ਦੀ ਅਬਾਦੀ ਬਾਕੀ ਸ਼ਹਿਰਾਂ ਦੇ ਮੁਕਾਬਲੇ ਘੱਟ ਹੈ।

ਹਵਾਈ ਅੱਡਾ

ਸੋਧੋ

ਜੈਕੋਬਾਬਾਦ ਦਾ ਵਪਾਰਕ ਹਵਾਈ ਅੱਡਾ ਕਰਾਚੀ ਤੋਂ ਕਰੀਬ 300 ਮੀਲ (480 ਕਿਲੋਮੀਟਰ) ਉੱਤਰ ਵੱਲ ਅਤੇ ਕੰਧਾਰ ਤੋਂ 300 ਮੀਲ (480 ਕਿਲੋਮੀਟਰ) ਦੱਖਣ-ਪੂਰਬ ਵੱਲ, ਸਿੰਧ ਅਤੇ ਬਲੋਚਿਸਤਾਨ ਪ੍ਰਾਂਤਾਂ ਦੀ ਸਰਹੱਦ 'ਤੇ ਸਥਿਤ ਹੈ। ਸ਼ਾਹਬਾਜ਼ ਏਅਰ ਬੇਸ (ਜੈਕੋਬਾਬਾਦ ਵਿੱਚ ਵਪਾਰਕ ਹਵਾਈ ਅੱਡੇ ਦੇ ਨਾਲ ਸਹਿ-ਸਥਾਪਤ) ਅਫਗਾਨਿਸਤਾਨ ਵਿੱਚ ਅਪਰੇਸ਼ਨ ਐਂਡਥਰਿੰਗ ਫਰੀਡਮ ਮੁਹਿੰਮ ਦਾ ਸਮਰਥਨ ਕਰਨ ਲਈ ਅਮਰੀਕਾ ਅਤੇ ਸਹਾਇਕ ਫੌਜਾਂ ਦੁਆਰਾ ਵਰਤੇ ਗਏ ਤਿੰਨ ਪਾਕਿਸਤਾਨੀ ਹਵਾਈ ਬੇਸਾਂ ਵਿੱਚੋਂ ਇੱਕ ਸੀ।

ਹਵਾਲੇ

ਸੋਧੋ
  1. Medical and Physical Society of Bombay (1857). Transactions. Retrieved 17 March 2011.
  2. "Jacobabad to have IT university: PM". thenews.com.pk. Archived from the original on 12 ਫ਼ਰਵਰੀ 2011. Retrieved 27 January 2012. {{cite web}}: Unknown parameter |dead-url= ignored (|url-status= suggested) (help)